-
ਮਾਫ਼ੀ ਮੰਗਣ ਨਾਲ ਸੁਲ੍ਹਾ ਹੋ ਸਕਦੀ ਹੈਪਹਿਰਾਬੁਰਜ—2002 | ਨਵੰਬਰ 1
-
-
ਇਕ ਹੋਰ ਵਧੀਆ ਉਦਾਹਰਣ ਪੌਲੁਸ ਰਸੂਲ ਦੀ ਹੈ। ਉਹ ਵੀ ਜਾਣਦਾ ਸੀ ਕਿ ਮਾਫ਼ੀ ਮੰਗਣੀ ਕਿੰਨੀ ਜ਼ਰੂਰੀ ਹੈ। ਇਕ ਵਾਰ ਉਸ ਨੂੰ ਯਹੂਦੀ ਮਹਾਸਭਾ ਯਾਨੀ ਦੇਸ਼ ਦੀ ਉੱਚ-ਅਦਾਲਤ ਦੇ ਸਾਮ੍ਹਣੇ ਆਪਣੀ ਸਫ਼ਾਈ ਪੇਸ਼ ਕਰਨੀ ਪਈ। ਪ੍ਰਧਾਨ ਜਾਜਕ ਹਨਾਨਿਯਾਹ ਉਸ ਦੇ ਸਿੱਧੇ ਅਤੇ ਸੱਚੇ ਸ਼ਬਦ ਸੁਣ ਕੇ ਬਹੁਤ ਹੀ ਗੁੱਸੇ ਵਿਚ ਆ ਗਿਆ, ਤਾਂ ਉਸ ਨੇ ਕੋਲ ਖੜ੍ਹੇ ਬੰਦਿਆਂ ਨੂੰ ਹੁਕਮ ਦਿੱਤਾ ਕਿ ਪੌਲੁਸ ਦੇ ਮੂੰਹ ਤੇ ਥੱਪੜ ਮਾਰਿਆ ਜਾਵੇ। ਇਸ ਨਾਲ ਪੌਲੁਸ ਨੇ ਉਸ ਨੂੰ ਕਿਹਾ: “ਹੇ ਸਫ਼ੇਦੀ ਫੇਰੀ ਹੋਈ ਕੰਧੇ, ਪਰਮੇਸ਼ੁਰ ਤੈਨੂੰ ਮਾਰੇਗਾ! ਤੂੰ ਤਾਂ ਸ਼ਰਾ ਦੇ ਮੂਜਬ ਮੇਰਾ ਨਿਆਉਂ ਕਰਨ ਲਈ ਬੈਠਾ ਹੈਂ ਅਤੇ ਸ਼ਰਾ ਦੇ ਉਲਟ ਕੀ ਮੈਨੂੰ ਮਾਰਨ ਦਾ ਹੁਕਮ ਦਿੰਦਾ ਹੈਂ?” ਜਦੋਂ ਕੋਲ ਖੜ੍ਹੇ ਲੋਕਾਂ ਨੇ ਪੌਲੁਸ ਉੱਤੇ ਪ੍ਰਧਾਨ ਜਾਜਕ ਨਾਲ ਬਦਸਲੂਕੀ ਕਰਨ ਦਾ ਦੋਸ਼ ਲਾਇਆ, ਤਾਂ ਪੌਲੁਸ ਨੇ ਝੱਟ ਹੀ ਆਪਣੀ ਗ਼ਲਤੀ ਕਬੂਲ ਕਰਦੇ ਹੋਏ ਕਿਹਾ: “ਹੇ ਭਰਾਵੋ, ਮੈਨੂੰ ਖਬਰ ਨਾ ਸੀ ਜੋ ਇਹ ਸਰਦਾਰ ਜਾਜਕ ਹੈ ਕਿਉਂ ਜੋ ਲਿਖਿਆ ਹੈ ਭਈ ਤੂੰ ਆਪਣੀ ਕੌਮ ਦੇ ਸਰਦਾਰ ਨੂੰ ਬੁਰਾ ਨਾ ਕਹੁ।”—ਰਸੂਲਾਂ ਦੇ ਕਰਤੱਬ 23:1-5.
ਪੌਲੁਸ ਦੀ ਗੱਲ ਸਹੀ ਸੀ ਕਿ ਨਿਯੁਕਤ ਕੀਤੇ ਗਏ ਨਿਆਂਕਾਰ ਨੂੰ ਹਿੰਸਾ ਨਾਲ ਮਾਮਲੇ ਨਹੀਂ ਸੁਲਝਾਉਣੇ ਚਾਹੀਦੇ ਸਨ। ਫਿਰ ਵੀ ਉਸ ਨੇ ਅਣਜਾਣੇ ਵਿਚ ਪ੍ਰਧਾਨ ਜਾਜਕ ਨਾਲ ਅਜਿਹੇ ਢੰਗ ਨਾਲ ਗੱਲ ਕਰਨ ਲਈ ਮਾਫ਼ੀ ਮੰਗੀ ਜਿਸ ਨੂੰ ਬਦਤਮੀਜ਼ੀ ਸਮਝਿਆ ਜਾ ਸਕਦਾ ਸੀ।a ਮਾਫ਼ੀ ਮੰਗਣ ਨਾਲ ਪੌਲੁਸ ਨੂੰ ਮਹਾਸਭਾ ਨਾਲ ਗੱਲ ਕਰਨ ਦਾ ਮੌਕਾ ਮਿਲਿਆ। ਪੌਲੁਸ ਜਾਣਦਾ ਸੀ ਕਿ ਮਹਾਸਭਾ ਦੇ ਮੈਂਬਰਾਂ ਵਿਚਕਾਰ ਦੁਬਾਰਾ ਜੀ ਉੱਠਣ ਦੀ ਸਿੱਖਿਆ ਬਾਰੇ ਬਹਿਸ ਚੱਲ ਰਹੀ ਸੀ, ਇਸ ਲਈ ਉਸ ਨੇ ਉਨ੍ਹਾਂ ਨੂੰ ਦੱਸਿਆ ਕਿ ਉਸ ਨੂੰ ਇਸ ਸਿੱਖਿਆ ਉੱਤੇ ਵਿਸ਼ਵਾਸ ਕਰਨ ਦਾ ਦੋਸ਼ੀ ਠਹਿਰਾਇਆ ਗਿਆ ਸੀ। ਨਤੀਜੇ ਵਜੋਂ ਮਹਾਂਸਭਾ ਦੇ ਮੈਂਬਰਾਂ ਵਿਚ ਬਹੁਤ ਝਗੜਾ ਹੋਇਆ ਜਿਸ ਵਿਚ ਫ਼ਰੀਸੀਆਂ ਨੇ ਪੌਲੁਸ ਦਾ ਪੱਖ ਲਿਆ।—ਰਸੂਲਾਂ ਦੇ ਕਰਤੱਬ 23:6-10.
-
-
ਮਾਫ਼ੀ ਮੰਗਣ ਨਾਲ ਸੁਲ੍ਹਾ ਹੋ ਸਕਦੀ ਹੈਪਹਿਰਾਬੁਰਜ—2002 | ਨਵੰਬਰ 1
-
-
a ਹੋ ਸਕਦਾ ਹੈ ਕਿ ਪੌਲੁਸ ਦੀ ਕਮਜ਼ੋਰ ਨਜ਼ਰ ਕਰਕੇ ਉਸ ਨੇ ਪ੍ਰਧਾਨ ਜਾਜਕ ਨੂੰ ਨਹੀਂ ਪਛਾਣਿਆ।
-