-
“ਤੁਹਾਡੇ ਵਿੱਚੋਂ ਕਿਸੇ ਦੀ ਵੀ ਜਾਨ ਨਹੀਂ ਜਾਵੇਗੀ”‘ਪਰਮੇਸ਼ੁਰ ਦੇ ਰਾਜ ਬਾਰੇ ਚੰਗੀ ਤਰ੍ਹਾਂ ਗਵਾਹੀ ਦਿਓ’
-
-
“ਸਾਰੇ ਬਚ ਕੇ ਸਹੀ-ਸਲਾਮਤ ਕੰਢੇ ʼਤੇ ਪਹੁੰਚ ਗਏ” (ਰਸੂ. 27:27-44)
16, 17. (ੳ) ਪੌਲੁਸ ਨੇ ਕਦੋਂ ਪ੍ਰਾਰਥਨਾ ਕੀਤੀ ਸੀ ਅਤੇ ਇਸ ਦਾ ਕੀ ਅਸਰ ਪਿਆ? (ਅ) ਪੌਲੁਸ ਦੀ ਚੇਤਾਵਨੀ ਕਿੱਦਾਂ ਪੂਰੀ ਹੋਈ?
16 ਦੋ ਖ਼ੌਫ਼ਨਾਕ ਹਫ਼ਤਿਆਂ ਦੌਰਾਨ ਤੂਫ਼ਾਨ ਜਹਾਜ਼ ਨੂੰ 870 ਕਿਲੋਮੀਟਰ (ਲਗਭਗ 540 ਮੀਲ) ਦੂਰ ਵਹਾ ਕੇ ਲੈ ਗਿਆ। ਫਿਰ ਮਲਾਹਾਂ ਨੂੰ ਲਹਿਰਾਂ ਦੇ ਜ਼ਮੀਨ ਨਾਲ ਟਕਰਾਉਣ ਦੀ ਆਵਾਜ਼ ਸੁਣਾਈ ਦਿੱਤੀ। ਉਨ੍ਹਾਂ ਨੇ ਜਹਾਜ਼ ਨੂੰ ਵਹਿਣ ਤੋਂ ਰੋਕਣ ਲਈ ਪਿਛਲੇ ਪਾਸਿਓਂ ਲੰਗਰ ਪਾ ਦਿੱਤੇ ਅਤੇ ਜਹਾਜ਼ ਦਾ ਅਗਲਾ ਪਾਸਾ ਜ਼ਮੀਨ ਵੱਲ ਮੋੜ ਦਿੱਤਾ ਤਾਂਕਿ ਉਹ ਉਸ ਨੂੰ ਕੰਢੇ ʼਤੇ ਲਿਜਾ ਸਕਣ। ਉਸ ਸਮੇਂ ਮਲਾਹਾਂ ਨੇ ਜਹਾਜ਼ ਤੋਂ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਫ਼ੌਜੀਆਂ ਨੇ ਉਨ੍ਹਾਂ ਨੂੰ ਰੋਕ ਲਿਆ। ਪੌਲੁਸ ਨੇ ਫ਼ੌਜੀ ਅਫ਼ਸਰ ਤੇ ਫ਼ੌਜੀਆਂ ਨੂੰ ਕਿਹਾ: “ਜੇ ਇਹ ਬੰਦੇ ਜਹਾਜ਼ ʼਤੇ ਨਾ ਰਹੇ, ਤਾਂ ਤੁਸੀਂ ਬਚ ਨਹੀਂ ਸਕੋਗੇ।” ਹੁਣ ਜਹਾਜ਼ ਥੋੜ੍ਹਾ ਜਿਹਾ ਸਥਿਰ ਹੋ ਚੁੱਕਾ ਸੀ, ਇਸ ਲਈ ਪੌਲੁਸ ਨੇ ਉਨ੍ਹਾਂ ਨੂੰ ਬਚ ਜਾਣ ਦਾ ਦੁਬਾਰਾ ਭਰੋਸਾ ਦਿਵਾਉਂਦੇ ਹੋਏ ਰੋਟੀ ਖਾਣ ਲਈ ਕਿਹਾ। ਫਿਰ ਉਸ ਨੇ “ਸਾਰਿਆਂ ਸਾਮ੍ਹਣੇ ਪਰਮੇਸ਼ੁਰ ਦਾ ਧੰਨਵਾਦ” ਕੀਤਾ। (ਰਸੂ. 27:31, 35) ਉਸ ਨੇ ਪ੍ਰਾਰਥਨਾ ਵਿਚ ਯਹੋਵਾਹ ਦਾ ਧੰਨਵਾਦ ਕੀਤਾ। ਉਸ ਦੀ ਪ੍ਰਾਰਥਨਾ ਤੋਂ ਲੂਕਾ, ਅਰਿਸਤਰਖੁਸ ਅਤੇ ਅੱਜ ਸਾਰੇ ਮਸੀਹੀ ਬਹੁਤ ਕੁਝ ਸਿੱਖ ਸਕਦੇ ਹਨ। ਕੀ ਤੁਹਾਡੀਆਂ ਪ੍ਰਾਰਥਨਾਵਾਂ ਸੁਣ ਕੇ ਦੂਜਿਆਂ ਨੂੰ ਹੌਸਲਾ ਅਤੇ ਦਿਲਾਸਾ ਮਿਲਦਾ ਹੈ?
-