-
ਯਹੋਵਾਹ ਦਾ ਹੱਥ ਛੋਟਾ ਨਹੀਂ ਹੈਯਸਾਯਾਹ ਦੀ ਭਵਿੱਖਬਾਣੀ—ਸਾਰੀ ਮਨੁੱਖਜਾਤੀ ਲਈ ਚਾਨਣ 2
-
-
17. ਸੀਯੋਨ ਦਾ ਛੁਡਾਉਣ ਵਾਲਾ ਕੌਣ ਸੀ, ਅਤੇ ਉਸ ਨੇ ਸੀਯੋਨ ਨੂੰ ਕਦੋਂ ਛੁਡਾਇਆ ਸੀ?
17 ਮੂਸਾ ਦੀ ਬਿਵਸਥਾ ਦੇ ਅਧੀਨ ਜਿਹੜਾ ਇਸਰਾਏਲੀ ਆਪਣੇ ਆਪ ਨੂੰ ਗ਼ੁਲਾਮੀ ਵਿਚ ਵੇਚ ਦਿੰਦਾ ਸੀ ਉਸ ਨੂੰ ਗ਼ੁਲਾਮੀ ਵਿੱਚੋਂ ਖ਼ਰੀਦ ਕੇ ਛੁਡਾਇਆ ਜਾ ਸਕਦਾ ਸੀ। ਯਸਾਯਾਹ ਦੀ ਭਵਿੱਖਬਾਣੀ ਵਿਚ ਪਹਿਲਾਂ ਵੀ ਯਹੋਵਾਹ ਨੂੰ ਤੋਬਾ ਕਰਨ ਵਾਲਿਆਂ ਦੇ ਛੁਡਾਉਣ ਵਾਲੇ ਵਜੋਂ ਦਿਖਾਇਆ ਗਿਆ ਸੀ। (ਯਸਾਯਾਹ 48:17) ਹੁਣ ਉਸ ਨੂੰ ਫਿਰ ਉਸੇ ਤਰ੍ਹਾਂ ਦਿਖਾਇਆ ਜਾਂਦਾ ਹੈ। ਯਸਾਯਾਹ ਨੇ ਯਹੋਵਾਹ ਦਾ ਵਾਅਦਾ ਲਿਖਿਆ: “ਇੱਕ ਛੁਟਕਾਰਾ ਦੇਣ ਵਾਲਾ ਸੀਯੋਨ ਲਈ, ਅਤੇ ਯਾਕੂਬ ਵਿੱਚ ਅਪਰਾਧ ਤੋਂ ਹਟਣ ਵਾਲਿਆਂ ਲਈ ਆਵੇਗਾ, ਯਹੋਵਾਹ ਦਾ ਵਾਕ ਹੈ।” (ਯਸਾਯਾਹ 59:20) ਇਹ ਭਰੋਸਾ ਦਿਲਾਉਣ ਵਾਲਾ ਵਾਅਦਾ 537 ਸਾ.ਯੁ.ਪੂ. ਵਿਚ ਪੂਰਾ ਹੋਇਆ ਸੀ। ਪਰ ਇਸ ਦੀ ਹੋਰ ਵੀ ਪੂਰਤੀ ਹੋਣੀ ਸੀ। ਪੌਲੁਸ ਰਸੂਲ ਨੇ ਬਾਈਬਲ ਦੇ ਸੈਪਟੁਜਿੰਟ ਤਰਜਮੇ ਤੋਂ ਇਹੋ ਹਵਾਲਾ ਦੇ ਕੇ ਮਸੀਹੀਆਂ ਉੱਤੇ ਲਾਗੂ ਕੀਤਾ ਸੀ। ਉਸ ਨੇ ਲਿਖਿਆ: “ਇਸੇ ਤਰਾਂ ਸਾਰਾ ਇਸਰਾਏਲ ਬਚ ਜਾਵੇਗਾ ਜਿਵੇਂ ਲਿਖਿਆ ਹੋਇਆ ਹੈ,—ਇਸਰਾਏਲ ਦਾ ਛੁਡਾਉਣ ਵਾਲਾ ਸੀਯੋਨ ਤੋਂ ਨਿੱਕਲੇਗਾ, ਉਹ ਯਾਕੂਬ ਤੋਂ ਅਭਗਤੀ ਹਟਾਵੇਗਾ, ਅਤੇ ਓਹਨਾਂ ਦੇ ਨਾਲ ਮੇਰਾ ਇਹ ਨੇਮ ਹੋਵੇਗਾ, ਜਾਂ ਮੈਂ ਓਹਨਾਂ ਦੇ ਪਾਪ ਚੁੱਕ ਲੈ ਜਾਵਾਂਗਾ।” (ਰੋਮੀਆਂ 11:26, 27) ਵਾਕਈ ਯਸਾਯਾਹ ਦੀ ਭਵਿੱਖਬਾਣੀ ਦੀ ਪੂਰਤੀ ਸਾਡੇ ਜ਼ਮਾਨੇ ਵਿਚ ਅਤੇ ਇਸ ਤੋਂ ਵੀ ਬਾਅਦ ਹੁੰਦੀ ਹੈ। ਉਹ ਕਿਵੇਂ?
-
-
ਯਹੋਵਾਹ ਦਾ ਹੱਥ ਛੋਟਾ ਨਹੀਂ ਹੈਯਸਾਯਾਹ ਦੀ ਭਵਿੱਖਬਾਣੀ—ਸਾਰੀ ਮਨੁੱਖਜਾਤੀ ਲਈ ਚਾਨਣ 2
-
-
19. ਯਹੋਵਾਹ ਨੇ ਰੂਹਾਨੀ ਇਸਰਾਏਲ ਨਾਲ ਕਿਹੜਾ ਨੇਮ ਬੰਨ੍ਹਿਆ ਸੀ?
19 ਯਹੋਵਾਹ ਨੇ ਰੂਹਾਨੀ ਇਸਰਾਏਲ ਨਾਲ ਇਕ ਨੇਮ ਬੰਨ੍ਹਿਆ। ਅਸੀਂ ਪੜ੍ਹਦੇ ਹਾਂ: “ਮੇਰੀ ਵੱਲੋਂ, ਯਹੋਵਾਹ ਆਖਦਾ ਹੈ, ਓਹਨਾਂ ਨਾਲ ਮੇਰਾ ਏਹ ਨੇਮ ਹੈ, ਮੇਰਾ ਆਤਮਾ ਜੋ ਤੇਰੇ ਉੱਤੇ ਹੈ, ਅਤੇ ਮੇਰੇ ਬਚਨ ਜੋ ਮੈਂ ਤੇਰੇ ਮੂੰਹ ਵਿੱਚ ਪਾਏ, ਤੇਰੇ ਮੂੰਹ ਵਿੱਚੋਂ, ਤੇਰੀ ਅੰਸ ਦੇ ਮੂੰਹ ਵਿੱਚੋਂ, ਸਗੋਂ ਤੇਰੀ ਅੰਸ ਦੀ ਅੰਸ ਦੇ ਮੂੰਹ ਵਿੱਚੋਂ, ਹੁਣ ਤੋਂ ਸਦੀਪਕਾਲ ਤੀਕ ਚੱਲੇ ਨਾ ਜਾਣਗੇ, ਯਹੋਵਾਹ ਆਖਦਾ ਹੈ।” (ਯਸਾਯਾਹ 59:21) ਅਸੀਂ ਇਹ ਨਹੀਂ ਜਾਣਦੇ ਕਿ ਇਹ ਸ਼ਬਦ ਖ਼ੁਦ ਯਸਾਯਾਹ ਉੱਤੇ ਲਾਗੂ ਹੋਏ ਸਨ ਜਾਂ ਨਹੀਂ। ਪਰ ਯਸਾਯਾਹ ਨੇ ਯਿਸੂ ਨੂੰ ਦਰਸਾਇਆ ਸੀ ਇਸ ਲਈ ਇਹ ਸ਼ਬਦ ਯਿਸੂ ਉੱਤੇ ਜ਼ਰੂਰ ਲਾਗੂ ਹੋਏ ਸਨ ਅਤੇ ਯਿਸੂ ਨੂੰ ਭਰੋਸਾ ਦਿੱਤਾ ਗਿਆ ਸੀ ਕਿ “ਉਹ ਆਪਣੀ ਅੰਸ ਨੂੰ ਵੇਖੇਗਾ।” (ਯਸਾਯਾਹ 53:10) ਯਿਸੂ ਨੇ ਯਹੋਵਾਹ ਤੋਂ ਸਿੱਖੇ ਹੋਏ ਬਚਨ ਬੋਲੇ ਸਨ ਅਤੇ ਯਹੋਵਾਹ ਦੀ ਆਤਮਾ ਉਸ ਉੱਤੇ ਸੀ। (ਯੂਹੰਨਾ 1:18; 7:16) ਇਹ ਢੁਕਵਾਂ ਹੈ ਕਿ ਪਰਮੇਸ਼ੁਰ ਦੇ ਇਸਰਾਏਲ ਦੇ ਮੈਂਬਰਾਂ ਨੂੰ, ਜੋ ਯਿਸੂ ਦੇ ਭਰਾ ਅਤੇ ਸੰਗੀ ਰਾਜੇ ਹਨ, ਯਹੋਵਾਹ ਦੀ ਪਵਿੱਤਰ ਆਤਮਾ ਮਿਲਦੀ ਹੈ। ਉਹ ਵੀ ਅਜਿਹੀਆਂ ਗੱਲਾਂ ਦਾ ਪ੍ਰਚਾਰ ਕਰਦੇ ਹਨ ਜੋ ਉਨ੍ਹਾਂ ਨੇ ਆਪਣੇ ਸਵਰਗੀ ਪਿਤਾ ਤੋਂ ਸਿੱਖੀਆਂ ਹਨ। ਉਹ ਸਾਰੇ “ਯਹੋਵਾਹ ਵੱਲੋਂ ਸਿੱਖੇ ਹੋਏ” ਹਨ। (ਯਸਾਯਾਹ 54:13; ਲੂਕਾ 12:12; ਰਸੂਲਾਂ ਦੇ ਕਰਤੱਬ 2:38) ਯਿਸੂ ਰਾਹੀਂ ਯਹੋਵਾਹ ਨੇ ਵਾਅਦਾ ਕੀਤਾ ਹੈ ਕਿ ਉਹ ਉਨ੍ਹਾਂ ਦੇ ਥਾਂ ਕਦੀ ਵੀ ਕਿਸੇ ਹੋਰ ਨੂੰ ਨਹੀਂ ਰੱਖੇਗਾ ਪਰ ਆਪਣੇ ਗਵਾਹਾਂ ਵਜੋਂ ਉਨ੍ਹਾਂ ਨੂੰ ਹਮੇਸ਼ਾ ਲਈ ਵਰਤੇਗਾ। (ਯਸਾਯਾਹ 43:10) ਲੇਕਿਨ ਉਨ੍ਹਾਂ ਦੀ “ਅੰਸ” ਕੌਣ ਹੈ ਜਿਸ ਨੂੰ ਇਸ ਨੇਮ ਤੋਂ ਫ਼ਾਇਦਾ ਹੁੰਦਾ ਹੈ?
-