-
“ਰੋਣ ਵਾਲੇ ਲੋਕਾਂ ਨਾਲ ਰੋਵੋ”ਪਹਿਰਾਬੁਰਜ (ਸਟੱਡੀ)—2017 | ਜੁਲਾਈ
-
-
14. ਅਸੀਂ ਸੋਗ ਮਨਾਉਣ ਵਾਲਿਆਂ ਨੂੰ ਦਿਲਾਸਾ ਦੇਣ ਲਈ ਕੀ ਕਹਿ ਸਕਦੇ ਹਾਂ?
14 ਕਦੀ-ਕਦੀ ਸਾਨੂੰ ਪਤਾ ਨਹੀਂ ਲੱਗਦਾ ਕਿ ਅਸੀਂ ਸੋਗ ਮਨਾਉਣ ਵਾਲੇ ਵਿਅਕਤੀ ਨੂੰ ਕੀ ਕਹੀਏ। ਪਰ ਬਾਈਬਲ ਕਹਿੰਦੀ ਕਿ “ਬੁੱਧਵਾਨ ਦੀ ਜ਼ਬਾਨ ਚੰਗਾ ਕਰ ਦਿੰਦੀ ਹੈ।” (ਕਹਾ. 12:18) ਮੌਤ ਦਾ ਗਮ ਕਿੱਦਾਂ ਸਹੀਏ?c ਨਾਂ ਦੇ ਬਰੋਸ਼ਰ ਤੋਂ ਕਈਆਂ ਨੇ ਦਿਲਾਸੇ ਭਰੇ ਸ਼ਬਦ ਕਹਿਣੇ ਸਿੱਖੇ ਹਨ। ਪਰ ਕਦੀ-ਕਦੀ ਸਭ ਤੋਂ ਵਧੀਆ ਹੋਵੇਗਾ ਕਿ ਅਸੀਂ ਬੱਸ ‘ਰੋਣ ਵਾਲਿਆਂ ਨਾਲ ਰੋਈਏ।’ (ਰੋਮੀ. 12:15) ਗੈਬੀ ਨਾਂ ਦੀ ਇਕ ਵਿਧਵਾ ਭੈਣ ਦੱਸਦੀ ਹੈ ਕਿ ਕਈ ਵਾਰ ਉਹ ਸਿਰਫ਼ ਰੋ ਕੇ ਹੀ ਆਪਣਾ ਦਿਲ ਹਲਕਾ ਕਰਦੀ ਹੈ। ਉਹ ਇਹ ਵੀ ਕਹਿੰਦੀ ਹੈ: “ਜਦੋਂ ਮੇਰੀਆਂ ਸਹੇਲੀਆਂ ਮੇਰੇ ਨਾਲ ਰੋਂਦੀਆਂ ਹਨ, ਤਾਂ ਮੈਨੂੰ ਬਹੁਤ ਦਿਲਾਸਾ ਮਿਲਦਾ ਹੈ। ਉਸ ਵੇਲੇ ਮੈਨੂੰ ਇੱਦਾਂ ਲੱਗਦਾ ਹੈ ਕਿ ਮੈਂ ਆਪਣੇ ਦੁੱਖਾਂ ਵਿਚ ਇਕੱਲੀ ਨਹੀਂ ਹਾਂ।”
-
-
“ਰੋਣ ਵਾਲੇ ਲੋਕਾਂ ਨਾਲ ਰੋਵੋ”ਪਹਿਰਾਬੁਰਜ (ਸਟੱਡੀ)—2017 | ਜੁਲਾਈ
-
-
20. ਯਹੋਵਾਹ ਦੇ ਵਾਅਦਿਆਂ ਤੋਂ ਦਿਲਾਸਾ ਕਿਉਂ ਮਿਲਦਾ ਹੈ?
20 ਇਹ ਜਾਣ ਕੇ ਸਾਨੂੰ ਬਹੁਤ ਤਸੱਲੀ ਮਿਲਦੀ ਹੈ ਕਿ ਯਹੋਵਾਹ “ਹਰ ਤਰ੍ਹਾਂ ਦੇ ਹਾਲਾਤਾਂ ਵਿਚ ਦਿਲਾਸਾ ਦੇਣ ਵਾਲਾ ਪਰਮੇਸ਼ੁਰ ਹੈ।” ਇਸ ਕਰਕੇ ਸਾਨੂੰ ਪੱਕਾ ਯਕੀਨ ਹੈ ਕਿ ਉਹ ਸਾਡੇ ਪਿਆਰਿਆਂ ਨੂੰ ਜੀਉਂਦਾ ਕਰ ਕੇ ਸਾਡੇ ਸੋਗ ਨੂੰ ਹਮੇਸ਼ਾ ਲਈ ਮਿਟਾ ਦੇਵੇਗਾ। (ਯੂਹੰ. 5:28, 29) ਪਰਮੇਸ਼ੁਰ ਵਾਅਦਾ ਕਰਦਾ ਹੈ ਕਿ “ਉਹ ਮੌਤ ਨੂੰ ਸਦਾ ਲਈ ਝੱਫ ਲਵੇਗਾ, ਅਤੇ ਪ੍ਰਭੁ ਯਹੋਵਾਹ ਸਾਰਿਆਂ ਮੂੰਹਾਂ ਤੋਂ ਅੰਝੂ ਪੂੰਝ ਸੁੱਟੇਗਾ।” (ਯਸਾ. 25:8) ਉਸ ਵੇਲੇ ‘ਰੋਣ ਵਾਲਿਆਂ ਨਾਲ ਰੋਣ’ ਦੀ ਬਜਾਇ ਸਾਰੀ ਦੁਨੀਆਂ “ਖ਼ੁਸ਼ੀਆਂ ਮਨਾਉਣ ਵਾਲੇ ਲੋਕਾਂ ਨਾਲ ਖ਼ੁਸ਼ੀਆਂ” ਮਨਾਵੇਗੀ।—ਰੋਮੀ. 12:15.
-