-
“ਬੁਰਿਆਈ ਦੇ ਵੱਟੇ ਕਿਸੇ ਨਾਲ ਬੁਰਿਆਈ ਨਾ ਕਰੋ”ਪਹਿਰਾਬੁਰਜ—2007 | ਜੁਲਾਈ 1
-
-
“ਆਪਣਾ ਬਦਲਾ ਨਾ ਲਓ”
15. ਰੋਮੀਆਂ 12:19 ਵਿਚ ਬਦਲਾ ਨਾ ਲੈਣ ਦਾ ਕਿਹੜਾ ਕਾਰਨ ਦਿੱਤਾ ਗਿਆ ਹੈ?
15 ਅੱਗੇ ਪੌਲੁਸ ਨੇ ਬਦਲਾ ਨਾ ਲੈਣ ਦਾ ਇਕ ਹੋਰ ਜ਼ਬਰਦਸਤ ਕਾਰਨ ਦਿੱਤਾ। ਬਦਲਾ ਨਾ ਲੈਣਾ ਹਲੀਮੀ ਦਾ ਸਬੂਤ ਹੈ। ਉਸ ਨੇ ਕਿਹਾ: “ਹੇ ਪਿਆਰਿਓ, ਆਪਣਾ ਬਦਲਾ ਨਾ ਲਓ ਪਰ ਕ੍ਰੋਧ ਨੂੰ ਜਾਣ ਦਿਓ ਕਿਉਂ ਜੋ ਲਿਖਿਆ ਹੋਇਆ ਹੈ ਕਿ ਪ੍ਰਭੁ ਆਖਦਾ ਹੈ ਭਈ ਬਦਲਾ ਲੈਣਾ ਮੇਰਾ ਕੰਮ ਹੈ, ਮੈਂ ਹੀ ਵੱਟਾ ਲਾਹਵਾਂਗਾ।” (ਰੋਮੀਆਂ 12:19) ਜੋ ਇਨਸਾਨ ਬਦਲਾ ਲੈਣ ਦੀ ਕੋਸ਼ਿਸ਼ ਕਰਦਾ ਹੈ, ਉਹ ਗੁਸਤਾਖ਼ੀ ਕਰਦਾ ਹੈ। ਉਹ ਸਮਝਦਾ ਹੈ ਕਿ ਬਦਲਾ ਲੈਣਾ ਉਸ ਦਾ ਕੰਮ ਹੈ ਨਾ ਕਿ ਪਰਮੇਸ਼ੁਰ ਦਾ। (ਮੱਤੀ 7:1) ਇਸ ਤਰ੍ਹਾਂ ਕਰ ਕੇ ਉਹ ਦਿਖਾਉਂਦਾ ਹੈ ਕਿ ਉਸ ਨੂੰ ਯਹੋਵਾਹ ਦੇ ਇਸ ਕਹੇ ਤੇ ਭਰੋਸਾ ਨਹੀਂ: “ਬਦਲਾ ਲੈਣਾ ਮੇਰਾ ਕੰਮ ਹੈ।” ਪਰ ਸਾਨੂੰ ਯਹੋਵਾਹ ਤੇ ਪੂਰਾ ਵਿਸ਼ਵਾਸ ਹੈ ਕਿ ਉਹ ‘ਆਪਣੇ ਚੁਣਿਆਂ ਹੋਇਆਂ ਦਾ ਬਦਲਾ ਲਵੇਗਾ।’ (ਲੂਕਾ 18:7, 8; 2 ਥੱਸਲੁਨੀਕੀਆਂ 1:6-8) ਹਲੀਮੀ ਨਾਲ ਅਸੀਂ ਬਦਲਾ ਲੈਣ ਦਾ ਕੰਮ ਯਹੋਵਾਹ ਤੇ ਛੱਡ ਦਿੰਦੇ ਹਾਂ।—ਯਿਰਮਿਯਾਹ 30:23, 24; ਰੋਮੀਆਂ 1:18.
-
-
“ਬੁਰਿਆਈ ਦੇ ਵੱਟੇ ਕਿਸੇ ਨਾਲ ਬੁਰਿਆਈ ਨਾ ਕਰੋ”ਪਹਿਰਾਬੁਰਜ—2007 | ਜੁਲਾਈ 1
-
-
18. ਬਦਲਾ ਨਾ ਲੈਣਾ ਸਹੀ ਕਿਉਂ ਹੈ ਅਤੇ ਇਸ ਤਰ੍ਹਾਂ ਕਰਨ ਤੋਂ ਪਿਆਰ ਅਤੇ ਹਲੀਮੀ ਦਾ ਸਬੂਤ ਕਿਵੇਂ ਮਿਲਦਾ ਹੈ?
18 ਰੋਮੀਆਂ ਦੇ 12ਵੇਂ ਅਧਿਆਇ ਦੀ ਇਸ ਚਰਚਾ ਤੋਂ ਅਸੀਂ ਦੇਖਿਆ ਹੈ ਕਿ ‘ਬੁਰਿਆਈ ਦੇ ਵੱਟੇ ਕਿਸੇ ਨਾਲ ਬੁਰਿਆਈ ਨਾ ਕਰਨ’ ਦੇ ਕਈ ਚੰਗੇ ਕਾਰਨ ਹਨ। ਪਹਿਲਾ ਕਾਰਨ ਹੈ ਕਿ ਆਪਣੇ ਆਪ ਨੂੰ ਬਦਲਾ ਲੈਣ ਤੋਂ ਰੋਕੀ ਰੱਖਣ ਨਾਲ ਅਸੀਂ ਸਹੀ ਰਾਹ ਤੇ ਚੱਲ ਰਹੇ ਹੋਵਾਂਗੇ। ਪਰਮੇਸ਼ੁਰ ਨੇ ਸਾਡੇ ਤੇ ਦਇਆ ਕੀਤੀ ਹੈ, ਇਸ ਲਈ ਸਾਨੂੰ ਖ਼ੁਸ਼ੀ-ਖ਼ੁਸ਼ੀ ਉਸ ਦੇ ਹੁਕਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਤੇ ਉਸ ਦਾ ਇਕ ਹੁਕਮ ਹੈ ਕਿ ਅਸੀਂ ਆਪਣੇ ਵੈਰੀਆਂ ਨੂੰ ਪਿਆਰ ਕਰੀਏ। ਦੂਜਾ ਕਾਰਨ ਹੈ ਕਿ ਬਦਲਾ ਨਾ ਲੈਣਾ ਪਿਆਰ ਦਾ ਸਬੂਤ ਹੈ। ਆਪਣੇ ਦਿਲ ਵਿੱਚੋਂ ਬਦਲਾ ਲੈਣ ਦੀ ਭਾਵਨਾ ਕੱਢ ਕੇ ਅਤੇ ਸ਼ਾਂਤੀ ਬਣਾਈ ਰੱਖਣ ਨਾਲ ਅਸੀਂ ਆਪਣੇ ਵਿਰੋਧੀਆਂ ਦੀ ਮਦਦ ਵੀ ਕਰ ਸਕਦੇ ਹਾਂ। ਹੋ ਸਕਦਾ ਉਹ ਵੀ ਯਹੋਵਾਹ ਦੀ ਭਗਤੀ ਕਰਨ ਲੱਗ ਪੈਣ। ਬਦਲਾ ਲੈਣ ਤੋਂ ਦੂਰ ਰਹਿਣ ਦਾ ਤੀਜਾ ਕਾਰਨ ਹੈ ਕਿ ਇਸ ਤੋਂ ਸਾਡੀ ਹਲੀਮੀ ਦਾ ਸਬੂਤ ਮਿਲਦਾ ਹੈ। ਆਪਣਾ ਬਦਲਾ ਆਪ ਲੈਣਾ ਗੁਸਤਾਖ਼ੀ ਹੈ ਕਿਉਂਕਿ ਯਹੋਵਾਹ ਕਹਿੰਦਾ ਹੈ: “ਬਦਲਾ ਲੈਣਾ ਮੇਰਾ ਕੰਮ ਹੈ।” ਬਾਈਬਲ ਇਹ ਵੀ ਕਹਿੰਦੀ ਹੈ: “ਹੰਕਾਰ ਦੇ ਨਾਲ ਖੁਆਰੀ ਆਉਂਦੀ ਹੈ, ਪਰ ਦੀਨਾਂ ਦੇ ਨਾਲ ਬੁੱਧ ਹੈ।” (ਕਹਾਉਤਾਂ 11:2) ਬਦਲਾ ਲੈਣ ਦਾ ਕੰਮ ਯਹੋਵਾਹ ਤੇ ਛੱਡ ਕੇ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਹੰਕਾਰ ਨਹੀਂ ਕਰਦੇ।
-