-
ਮਸੀਹੀ ਬਜ਼ੁਰਗ—‘ਸਾਡੀ ਖ਼ੁਸ਼ੀ ਲਈ ਕੰਮ ਕਰਦੇ ਹਨ’ਪਹਿਰਾਬੁਰਜ—2013 | ਜਨਵਰੀ 15
-
-
6, 7. (ੳ) ਦਾਊਦ, ਅਲੀਹੂ ਅਤੇ ਯਿਸੂ ਦੀ ਮਿਸਾਲ ʼਤੇ ਬਜ਼ੁਰਗ ਕਿਵੇਂ ਚੱਲ ਸਕਦੇ ਹਨ? (ਅ) ਭੈਣਾਂ-ਭਰਾਵਾਂ ਦੇ ਨਾਂ ਯਾਦ ਰੱਖਣ ਨਾਲ ਉਨ੍ਹਾਂ ਦੀ ਖ਼ੁਸ਼ੀ ਵਿਚ ਵਾਧਾ ਕਿਉਂ ਹੁੰਦਾ ਹੈ?
6 ਬਹੁਤ ਸਾਰੇ ਭੈਣ-ਭਰਾ ਕਹਿੰਦੇ ਹਨ ਕਿ ਜਦੋਂ ਬਜ਼ੁਰਗ ਉਨ੍ਹਾਂ ਦਾ ਖ਼ਿਆਲ ਰੱਖਦੇ ਹਨ ਅਤੇ ਉਨ੍ਹਾਂ ਵਿਚ ਦਿਲਚਸਪੀ ਲੈਂਦੇ ਹਨ, ਤਾਂ ਉਨ੍ਹਾਂ ਨੂੰ ਖ਼ੁਸ਼ੀ ਹੁੰਦੀ ਹੈ। ਇਸ ਲਈ ਜ਼ਰੂਰੀ ਹੈ ਕਿ ਬਜ਼ੁਰਗ ਮੰਡਲੀ ਦੇ ਭੈਣਾਂ-ਭਰਾਵਾਂ ਦੇ ਨਾਂ ਯਾਦ ਰੱਖਣ। ਉਹ ਦਾਊਦ, ਅਲੀਹੂ ਅਤੇ ਯਿਸੂ ਦੀ ਮਿਸਾਲ ʼਤੇ ਗੌਰ ਕਰ ਸਕਦੇ ਹਨ। (2 ਸਮੂਏਲ 9:6; ਅੱਯੂਬ 33:1; ਲੂਕਾ 19:5 ਪੜ੍ਹੋ।) ਯਹੋਵਾਹ ਦੇ ਇਨ੍ਹਾਂ ਸੇਵਕਾਂ ਨੂੰ ਉਨ੍ਹਾਂ ਵਿਅਕਤੀਆਂ ਦੇ ਨਾਂ ਪਤਾ ਸਨ ਜਿਨ੍ਹਾਂ ਨਾਲ ਉਹ ਗੱਲ ਕਰ ਰਹੇ ਸਨ। ਉਨ੍ਹਾਂ ਨੇ ਗੱਲ ਕਰਨ ਵੇਲੇ ਉਨ੍ਹਾਂ ਵਿਅਕਤੀਆਂ ਦੇ ਨਾਂ ਲਏ। ਪੌਲੁਸ ਵੀ ਜਾਣਦਾ ਸੀ ਕਿ ਆਪਣੇ ਭੈਣਾਂ-ਭਰਾਵਾਂ ਦੇ ਨਾਂ ਯਾਦ ਰੱਖਣੇ ਤੇ ਵਰਤਣੇ ਕਿੰਨੇ ਜ਼ਰੂਰੀ ਹਨ। ਉਸ ਨੇ ਆਪਣੀ ਇਕ ਚਿੱਠੀ ਦੇ ਅਖ਼ੀਰ ਵਿਚ 25 ਤੋਂ ਜ਼ਿਆਦਾ ਭੈਣਾਂ-ਭਰਾਵਾਂ ਦੇ ਨਾਂ ਲੈ ਕੇ ਉਨ੍ਹਾਂ ਨੂੰ ਨਮਸਕਾਰ ਕਹੀ। ਉਨ੍ਹਾਂ ਵਿਚ ਪਰਸੀਸ ਨਾਂ ਦੀ ਭੈਣ ਵੀ ਸੀ ਜਿਸ ਬਾਰੇ ਪੌਲੁਸ ਨੇ ਕਿਹਾ: “ਸਾਡੀ ਪਿਆਰੀ ਭੈਣ ਪਰਸੀਸ ਨੂੰ ਨਮਸਕਾਰ।”—ਰੋਮੀ. 16:3-15.
-
-
ਮਸੀਹੀ ਬਜ਼ੁਰਗ—‘ਸਾਡੀ ਖ਼ੁਸ਼ੀ ਲਈ ਕੰਮ ਕਰਦੇ ਹਨ’ਪਹਿਰਾਬੁਰਜ—2013 | ਜਨਵਰੀ 15
-
-
8. ਪੌਲੁਸ ਕਿਹੜੇ ਇਕ ਅਹਿਮ ਤਰੀਕੇ ਨਾਲ ਯਹੋਵਾਹ ਅਤੇ ਯਿਸੂ ਦੀ ਮਿਸਾਲ ਉੱਤੇ ਚੱਲਿਆ ਸੀ?
8 ਪੌਲੁਸ ਨੇ ਦੂਸਰਿਆਂ ਵਿਚ ਦਿਲਚਸਪੀ ਦਿਖਾਉਂਦੇ ਹੋਏ ਉਨ੍ਹਾਂ ਦੀ ਸੱਚੇ ਦਿਲੋਂ ਤਾਰੀਫ਼ ਵੀ ਕੀਤੀ। ਇਸ ਤਰ੍ਹਾਂ ਕਰ ਕੇ ਉਸ ਨੇ ਆਪਣੇ ਭੈਣਾਂ-ਭਰਾਵਾਂ ਨੂੰ ਖ਼ੁਸ਼ੀ ਦਿੱਤੀ। ਉਸ ਨੇ ਆਪਣੀ ਦੂਜੀ ਚਿੱਠੀ ਵਿਚ ਕੁਰਿੰਥੁਸ ਦੇ ਭੈਣਾਂ-ਭਰਾਵਾਂ ਨੂੰ ਕਿਹਾ ਸੀ: “ਮੈਨੂੰ ਤੁਹਾਡੇ ਉੱਤੇ ਮਾਣ ਹੈ।” (2 ਕੁਰਿੰ. 7:4) ਇਨ੍ਹਾਂ ਸ਼ਬਦਾਂ ਤੋਂ ਉਨ੍ਹਾਂ ਭੈਣਾਂ-ਭਰਾਵਾਂ ਨੂੰ ਕਿੰਨੀ ਖ਼ੁਸ਼ੀ ਮਿਲੀ ਹੋਣੀ। ਪੌਲੁਸ ਨੇ ਹੋਰ ਮੰਡਲੀਆਂ ਦੀ ਵੀ ਤਾਰੀਫ਼ ਕੀਤੀ ਸੀ। (ਰੋਮੀ. 1:8; ਫ਼ਿਲਿ. 1:3-5; 1 ਥੱਸ. 1:8) ਰੋਮ ਦੀ ਮੰਡਲੀ ਨੂੰ ਲਿਖੀ ਚਿੱਠੀ ਵਿਚ ਪਰਸੀਸ ਦਾ ਜ਼ਿਕਰ ਕਰਨ ਤੋਂ ਬਾਅਦ ਉਸ ਨੇ ਕਿਹਾ: ‘ਉਸ ਨੇ ਪ੍ਰਭੂ ਦੀ ਸੇਵਾ ਕਰਨ ਲਈ ਬਹੁਤ ਮਿਹਨਤ ਕੀਤੀ ਹੈ।’ (ਰੋਮੀ. 16:12) ਉਸ ਵਫ਼ਾਦਾਰ ਭੈਣ ਨੂੰ ਇਹ ਸੁਣ ਕੇ ਕਿੰਨਾ ਹੌਸਲਾ ਮਿਲਿਆ ਹੋਣਾ! ਪੌਲੁਸ ਨੇ ਯਹੋਵਾਹ ਅਤੇ ਯਿਸੂ ਦੀ ਮਿਸਾਲ ਉੱਤੇ ਚੱਲਦੇ ਹੋਏ ਦੂਸਰਿਆਂ ਦੀ ਤਾਰੀਫ਼ ਕੀਤੀ।—ਮਰਕੁਸ 1:9-11; ਯੂਹੰਨਾ 1:47 ਪੜ੍ਹੋ; ਪ੍ਰਕਾ. 2:2, 13, 19.
-