-
ਯਹੋਵਾਹ ਨੇ “ਤੁਹਾਡੇ ਸਿਰ ਦੇ ਵਾਲ ਵੀ ਸਭ ਗਿਣੇ ਹੋਏ ਹਨ”ਪਹਿਰਾਬੁਰਜ—2005 | ਅਗਸਤ 1
-
-
4. ਪੌਲੁਸ ਨੂੰ ਕਿਹੜੀ ਮੁਸ਼ਕਲ ਸਹਿਣੀ ਪਈ ਸੀ ਅਤੇ ਮੁਸ਼ਕਲਾਂ ਦਾ ਸਾਡੇ ਉੱਤੇ ਕੀ ਅਸਰ ਪੈ ਸਕਦਾ ਹੈ?
4 ਪੌਲੁਸ ਰਸੂਲ ਦੀ ਮਿਸਾਲ ਉੱਤੇ ਗੌਰ ਕਰੋ। ਉਸ ਨੇ ਕਿਹਾ: “ਮੇਰੇ ਸਰੀਰ ਵਿੱਚ ਇੱਕ ਕੰਡਾ ਚੋਭਿਆ ਗਿਆ ਅਰਥਾਤ ਸ਼ਤਾਨ ਦਾ ਘੱਲਿਆ ਹੋਇਆ ਭਈ ਉਹ ਮੈਨੂੰ ਹੂਰੇ ਮਾਰੇ।” ਉਸ ਨੇ ਅੱਗੇ ਕਿਹਾ: “ਮੈਂ ਪ੍ਰਭੁ ਦੇ ਅੱਗੇ ਤਿੰਨ ਵਾਰ ਬੇਨਤੀ ਕੀਤੀ ਭਈ ਇਹ ਮੈਥੋਂ ਦੂਰ ਹੋ ਜਾਵੇ।” ਯਹੋਵਾਹ ਨੇ ਉਸ ਦੀਆਂ ਬੇਨਤੀਆਂ ਜ਼ਰੂਰ ਸੁਣੀਆਂ, ਪਰ ਉਸ ਨੇ ਕਰਾਮਾਤ ਕਰ ਕੇ ਉਸ ਦੀ ਸਮੱਸਿਆ ਦੂਰ ਨਹੀਂ ਕੀਤੀ। ਇਸ ਦੀ ਬਜਾਇ ਪੌਲੁਸ ਪਰਮੇਸ਼ੁਰ ਦੀ ਸ਼ਕਤੀ ਨਾਲ ਆਪਣੇ ‘ਸਰੀਰ ਵਿੱਚ ਚੋਭਿਆ ਕੰਡਾ’ ਸਹਿ ਸਕਿਆ।b (2 ਕੁਰਿੰਥੀਆਂ 12:7-9) ਪੌਲੁਸ ਦੀ ਤਰ੍ਹਾਂ ਸ਼ਾਇਦ ਤੁਸੀਂ ਵੀ ਲੰਬੇ ਸਮੇਂ ਤੋਂ ਕੋਈ ਮੁਸ਼ਕਲ ਸਹਿ ਰਹੇ ਹੋ। ਤੁਸੀਂ ਸ਼ਾਇਦ ਸੋਚਿਆ ਹੋਵੇਗਾ: ‘ਯਹੋਵਾਹ ਮੇਰੀ ਮੁਸੀਬਤ ਦੂਰ ਕਿਉਂ ਨਹੀਂ ਕਰਦਾ? ਕੀ ਉਹ ਮੇਰੀ ਹਾਲਤ ਤੋਂ ਅਣਜਾਣ ਹੈ ਜਾਂ ਕੀ ਉਸ ਨੂੰ ਮੇਰੀ ਕੋਈ ਪਰਵਾਹ ਨਹੀਂ?’ ਇੱਦਾਂ ਦੀ ਕੋਈ ਗੱਲ ਨਹੀਂ! ਯਹੋਵਾਹ ਆਪਣੇ ਹਰੇਕ ਵਫ਼ਾਦਾਰ ਸੇਵਕ ਨਾਲ ਬਹੁਤ ਪਿਆਰ ਕਰਦਾ ਹੈ। ਸਾਨੂੰ ਇਸ ਗੱਲ ਦਾ ਸਬੂਤ ਯਿਸੂ ਦੇ ਸ਼ਬਦਾਂ ਤੋਂ ਮਿਲਦਾ ਹੈ ਜਿਹੜੇ ਉਸ ਨੇ ਆਪਣੇ ਰਸੂਲ ਚੁਣਨ ਤੋਂ ਥੋੜ੍ਹੀ ਦੇਰ ਬਾਅਦ ਉਨ੍ਹਾਂ ਨੂੰ ਕਹੇ ਸਨ। ਆਓ ਆਪਾਂ ਦੇਖੀਏ ਕਿ ਅੱਜ ਸਾਨੂੰ ਉਨ੍ਹਾਂ ਸ਼ਬਦਾਂ ਤੋਂ ਕੀ ਹੌਸਲਾ ਮਿਲਦਾ ਹੈ।
-
-
ਯਹੋਵਾਹ ਨੇ “ਤੁਹਾਡੇ ਸਿਰ ਦੇ ਵਾਲ ਵੀ ਸਭ ਗਿਣੇ ਹੋਏ ਹਨ”ਪਹਿਰਾਬੁਰਜ—2005 | ਅਗਸਤ 1
-
-
b ਬਾਈਬਲ ਵਿਚ ਇਹ ਨਹੀਂ ਦੱਸਿਆ ਗਿਆ ਕਿ ਪੌਲੁਸ ਦੇ ਸਰੀਰ ਵਿੱਚ ਕਿਹੜਾ ਕੰਡਾ ਚੁਭਿਆ ਹੋਇਆ ਸੀ। ਇਹ ਸ਼ਾਇਦ ਕੋਈ ਸਰੀਰਕ ਕਸ਼ਟ ਸੀ, ਸ਼ਾਇਦ ਉਸ ਦੀ ਨਿਗਾਹ ਕਮਜ਼ੋਰ ਸੀ। ਜਾਂ ਹੋ ਸਕਦਾ ਹੈ ਕਿ ਉਹ ਉਨ੍ਹਾਂ ਭਰਾਵਾਂ ਦੀ ਗੱਲ ਕਰ ਰਿਹਾ ਸੀ ਜੋ ਆਪਣੇ ਆਪ ਨੂੰ ਰਸੂਲ ਕਹਿੰਦੇ ਸਨ ਅਤੇ ਪੌਲੁਸ ਦੇ ਰਸੂਲ ਹੋਣ ਦੀ ਪਦਵੀ ਨੂੰ ਲਲਕਾਰਦੇ ਸਨ ਤੇ ਉਸ ਦੀ ਸੇਵਕਾਈ ਨੂੰ ਤੁੱਛ ਸਮਝਦੇ ਸਨ।—2 ਕੁਰਿੰਥੀਆਂ 11:6, 13-15; ਗਲਾਤੀਆਂ 4:15; 6:11.
-