ਯਹੋਵਾਹ ਮਹਾ-ਸ਼ਕਤੀ ਦਿੰਦਾ ਹੈ
1 ਯਿਸੂ ਦੇ ਸਭ ਚੇਲਿਆਂ ਨੂੰ ਪਵਿੱਤਰ ਸੇਵਾ ਦਾ ਇਕ ਕੀਮਤੀ ਵਿਸ਼ੇਸ਼-ਸਨਮਾਨ, ਅਰਥਾਤ ਮਸੀਹੀ ਸੇਵਕਾਈ ਸੌਂਪੀ ਗਈ ਹੈ। (ਮੱਤੀ 24:14; 28:19, 20) ਪਰੰਤੂ ਮਨੁੱਖੀ ਅਪੂਰਣਤਾ ਅਤੇ ਇਸ ਰੀਤੀ-ਵਿਵਸਥਾ ਦੇ ਦਬਾਵਾਂ ਕਾਰਨ, ਅਸੀਂ ਸ਼ਾਇਦ ਕਦੇ-ਕਦਾਈਂ ਆਪਣੇ ਆਪ ਨੂੰ ਇਸ ਦੇ ਅਯੋਗ ਸਮਝੀਏ।
2 ਜਦੋਂ ਇਸ ਤਰ੍ਹਾਂ ਹੁੰਦਾ ਹੈ, ਤਾਂ ਅਸੀਂ ਕੁਰਿੰਥੁਸ ਦੇ ਮਸਹ ਕੀਤੇ ਹੋਏ ਮਸੀਹੀਆਂ ਨੂੰ ਲਿਖੀ ਪੌਲੁਸ ਰਸੂਲ ਦੀ ਪੱਤਰੀ ਤੋਂ ਦਿਲਾਸਾ ਪਾ ਸਕਦੇ ਹਾਂ। ਉਸ ਨੇ ਲਿਖਿਆ: “ਇਹ ਖ਼ਜ਼ਾਨਾ ਸਾਡੇ ਕੋਲ ਮਿੱਟੀ ਦਿਆਂ ਭਾਂਡਿਆਂ ਵਿੱਚ ਹੈ।” (2 ਕੁਰਿੰ. 4:7) ਪੌਲੁਸ ਨੂੰ ਭਰੋਸਾ ਸੀ: “ਜਦੋਂ ਅਸਾਂ ਇਹ ਸੇਵਕਾਈ ਪਾਈ ਹੈ . . . ਅਸੀਂ ਹੌਸਲਾ ਨਹੀਂ ਹਾਰਦੇ।” (2 ਕੁਰਿੰ. 4:1) ਇਹ ਸੱਚ ਹੈ ਕਿ ਭਾਵੇਂ ਅਸੀਂ ਮਸਹ ਕੀਤੇ ਹੋਏ ਵਿਅਕਤੀ ਹਾਂ ਜਾਂ ‘ਹੋਰ ਭੇਡਾਂ’ ਵਿੱਚੋਂ ਹਾਂ, ਸਾਡੇ ਸਾਰਿਆਂ ਲਈ ਇਹ ਇਕ ਚੁਣੌਤੀ ਹੈ ਕਿ ਅਸੀਂ ਖ਼ੁਸ਼ ਖ਼ਬਰੀ ਸੁਣਾਉਂਦੇ ਰਹੀਏ ਅਤੇ ‘ਹੌਸਲਾ ਨਾ ਹਾਰੀਏ।’ ਪਰਮੇਸ਼ੁਰ, ਜੋ “ਮਹਾ-ਸ਼ਕਤੀ” ਦਿੰਦਾ ਹੈ, ਵੱਲੋਂ ਸਾਨੂੰ ਬਲ ਦੀ ਲੋੜ ਹੈ।—ਯੂਹੰ. 10:16; 2 ਕੁਰਿੰ. 4:7ਅ, ਪਵਿੱਤਰ ਬਾਈਬਲ ਨਵਾਂ ਅਨੁਵਾਦ।
3 ਇਹ ਦੇਖ ਕੇ ਹੌਸਲਾ ਮਿਲਦਾ ਹੈ ਕਿ ਬਹੁਤ ਸਾਰੇ ਗਵਾਹ ਸਖ਼ਤ ਵਿਰੋਧ, ਗੰਭੀਰ ਸਿਹਤ ਸਮੱਸਿਆਵਾਂ, ਜਾਂ ਮਾਲੀ ਤੰਗੀਆਂ ਨਾਲ ਸੰਘਰਸ਼ ਕਰਨ ਦੇ ਬਾਵਜੂਦ ਇੰਜੀਲ ਦੇ ਸਰਗਰਮ ਪ੍ਰਚਾਰਕ ਹਨ। ਸਾਨੂੰ ਸਾਰਿਆਂ ਨੂੰ ਇਹ ਅਹਿਸਾਸ ਹੋਣਾ ਚਾਹੀਦਾ ਹੈ ਕਿ ਪ੍ਰਚਾਰ ਕਰਨ ਦੀ ਸਾਡੀ ਕਾਰਜ-ਨਿਯੁਕਤੀ ਵਿਚ ਯਹੋਵਾਹ ਸਾਡੀ ਮਦਦ ਕਰਦਾ ਹੈ। ਪ੍ਰਚਾਰ ਕਰਨ ਦੇ ਆਪਣੇ ਦ੍ਰਿੜ੍ਹ-ਸੰਕਲਪ ਨੂੰ ਨਿਰਉਤਸ਼ਾਹ ਜਾਂ ਡਰ ਕਾਰਨ ਕਮਜ਼ੋਰ ਹੋਣ ਦੇਣ ਦੀ ਬਜਾਇ, ਆਓ ਅਸੀਂ “ਪ੍ਰਭੁ ਵਿੱਚ ਅਤੇ ਉਹ ਦੀ ਸ਼ਕਤੀ ਦੇ ਪਰਾਕਰਮ ਵਿੱਚ ਤਕੜੇ” ਹੁੰਦੇ ਜਾਈਏ।—ਅਫ਼. 6:10; ਕਹਾ. 24:10.
4 ਪਰਮੇਸ਼ੁਰ ਦੀ ਸ਼ਕਤੀ ਕਿਵੇਂ ਹਾਸਲ ਕਰੀਏ: ਲਗਾਤਾਰ ਪ੍ਰਾਰਥਨਾ ਕਰਦੇ ਰਹੋ, ਅਤੇ ਪਰਮੇਸ਼ੁਰ ਦੀ ਮਦਦ ਅਤੇ ਬਲ ਲਈ ਬੇਨਤੀ ਕਰੋ। (ਰੋਮੀ. 12:12; ਫ਼ਿਲਿ. 4:6, 7) ਫਿਰ, ਆਪਣੇ ਪੂਰੇ ਦਿਲ ਨਾਲ, ਯਹੋਵਾਹ ਉੱਤੇ ਭਰੋਸਾ ਰੱਖੋ ਕਿ ਉਹ ਤੁਹਾਨੂੰ ਮਹਾ-ਸ਼ਕਤੀ ਮੁਹੱਈਆ ਕਰੇਗਾ। (ਕਹਾ. 3:5) ਸਾਡੇ ਰਸਾਲਿਆਂ ਵਿਚ ਆਧੁਨਿਕ ਦਿਨ ਦੀਆਂ ਜੀਵਨੀਆਂ ਪੜ੍ਹੋ, ਕਿਉਂਕਿ ਇਹ ਸਬੂਤ ਦਿੰਦੀਆਂ ਹਨ ਕਿ ਅੱਜ ਯਹੋਵਾਹ ਆਪਣੇ ਸੇਵਕਾਂ ਨੂੰ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਨ ਲਈ ਮਦਦ ਦੇ ਰਿਹਾ ਹੈ। ਕਲੀਸਿਯਾ ਵਿਚ ਭਰਾਵਾਂ ਨਾਲ ਨਜ਼ਦੀਕੀ ਸੰਗਤ ਰੱਖੋ, ਅਤੇ ਕਲੀਸਿਯਾ ਸਭਾਵਾਂ ਵਿਚ ਹਾਜ਼ਰ ਹੋਣਾ ਨਾ ਛੱਡੋ।—ਰੋਮੀ. 1:11, 12; ਇਬ. 10:24, 25.
5 ਆਓ ਅਸੀਂ ਯਹੋਵਾਹ ਦੀ ਸ਼ਕਤੀ ਹਾਸਲ ਕਰਨ ਦੇ ਯੋਗ ਹੋਣ ਲਈ ਆਪਣੀ ਪੂਰੀ ਕੋਸ਼ਿਸ਼ ਕਰੀਏ—ਅਜਿਹੀ ਸ਼ਕਤੀ ਜੋ ਮਹਾ-ਸ਼ਕਤੀ ਹੈ ਅਤੇ ਜੋ ਸਾਡੀ ਮਦਦ ਕਰੇਗੀ ਕਿ ਅਸੀਂ ਰਾਜ ਪ੍ਰਚਾਰ ਦੇ ਅਤਿ-ਮਹੱਤਵਪੂਰਣ ਕੰਮ ਵਿਚ ਹੌਸਲਾ ਨਾ ਹਾਰੀਏ।