-
4 | ਰੱਬ ਦੀ ਮਦਦ ਨਾਲ ਨਫ਼ਰਤ ʼਤੇ ਜਿੱਤ ਹਾਸਲ ਕਰੋਪਹਿਰਾਬੁਰਜ (ਪਬਲਿਕ)—2022 | ਨੰ. 1
-
-
ਬਾਈਬਲ ਦੀ ਸਿੱਖਿਆ:
“ਪਵਿੱਤਰ ਸ਼ਕਤੀ ਅਨੁਸਾਰ ਚੱਲ ਕੇ ਇਹ ਗੁਣ ਪੈਦਾ ਹੁੰਦੇ ਹਨ: ਪਿਆਰ, ਖ਼ੁਸ਼ੀ, ਸ਼ਾਂਤੀ, ਧੀਰਜ, ਦਇਆ, ਭਲਾਈ, ਨਿਹਚਾ, ਨਰਮਾਈ, ਸੰਜਮ।”—ਗਲਾਤੀਆਂ 5:22, 23.
ਇਸ ਦਾ ਕੀ ਮਤਲਬ ਹੈ?
ਰੱਬ ਦੀ ਮਦਦ ਨਾਲ ਨਫ਼ਰਤ ਦੇ ਚੱਕਰ ਨੂੰ ਤੋੜਿਆ ਜਾ ਸਕਦਾ ਹੈ। ਉਸ ਦੀ ਸ਼ਕਤੀ ਸਾਡੇ ਵਿਚ ਉਹ ਗੁਣ ਪੈਦਾ ਕਰ ਸਕਦੀ ਹੈ ਜੋ ਅਸੀਂ ਆਪਣੇ ਆਪ ਕਦੇ ਵੀ ਪੈਦਾ ਨਹੀਂ ਕਰ ਸਕਦੇ। ਇਸ ਲਈ ਆਪਣੀ ਤਾਕਤ ਨਾਲ ਨਫ਼ਰਤ ʼਤੇ ਜਿੱਤ ਹਾਸਲ ਕਰਨ ਦੀ ਬਜਾਇ ਸਾਨੂੰ ਰੱਬ ਦੀ ਤਾਕਤ ʼਤੇ ਭਰੋਸਾ ਕਰਨਾ ਚਾਹੀਦਾ ਹੈ। ਜੇ ਅਸੀਂ ਇੱਦਾਂ ਕਰਾਂਗੇ, ਤਾਂ ਅਸੀਂ ਵੀ ਰੱਬ ਦੇ ਸੇਵਕ ਪੌਲੁਸ ਦੀ ਇਸ ਗੱਲ ਨਾਲ ਸਹਿਮਤ ਹੋਵਾਂਗੇ: “ਪਰਮੇਸ਼ੁਰ ਆਪਣੀ ਸ਼ਕਤੀ ਨਾਲ ਮੈਨੂੰ ਹਰ ਹਾਲਾਤ ਦਾ ਸਾਮ੍ਹਣਾ ਕਰਨ ਦੀ ਤਾਕਤ ਬਖ਼ਸ਼ਦਾ ਹੈ।” (ਫ਼ਿਲਿੱਪੀਆਂ 4:13) ਵਾਕਈ, ਅਸੀਂ ਕਹਿ ਸਕਾਂਗੇ: “ਮੈਨੂੰ ਯਹੋਵਾਹ ਤੋਂ ਮਦਦ ਮਿਲਦੀ ਹੈ।” —ਜ਼ਬੂਰ 121:2.
-