-
“ਇਕ ਦੂਸਰੇ ਨੂੰ ਖੁੱਲ੍ਹ ਕੇ ਮਾਫ਼ ਕਰਦੇ ਰਹੋ”ਪਹਿਰਾਬੁਰਜ—1997 | ਦਸੰਬਰ 1
-
-
5. ਦੂਸਰਿਆਂ ਨੂੰ ਮਾਫ਼ ਕਰਨ ਦਾ ਕਿਹੜਾ ਇਕ ਮਹੱਤਵਪੂਰਣ ਕਾਰਨ ਅਫ਼ਸੀਆਂ 5:1 ਵਿਚ ਦਿੱਤਾ ਗਿਆ ਹੈ?
5 ਦੂਸਰਿਆਂ ਨੂੰ ਮਾਫ਼ ਕਰਨ ਦਾ ਇਕ ਮਹੱਤਵਪੂਰਣ ਕਾਰਨ ਅਫ਼ਸੀਆਂ 5:1 ਵਿਚ ਦਿੱਤਾ ਗਿਆ ਹੈ: “ਸੋ ਤੁਸੀਂ ਪਿਆਰਿਆਂ ਪੁੱਤ੍ਰਾਂ ਵਾਂਙੁ ਪਰਮੇਸ਼ੁਰ ਦੀ ਰੀਸ ਕਰੋ।” ਕਿਸ ਤਰ੍ਹਾਂ ਸਾਨੂੰ ‘ਪਰਮੇਸ਼ੁਰ ਦੀ ਰੀਸ ਕਰਨੀ’ ਚਾਹੀਦੀ ਹੈ? ਸ਼ਬਦ “ਸੋ” ਇਨ੍ਹਾਂ ਲਫ਼ਜ਼ਾਂ ਨੂੰ ਪਿਛਲੀ ਆਇਤ ਨਾਲ ਜੋੜਦਾ ਹੈ, ਜੋ ਕਹਿੰਦੀ ਹੈ: “ਤੁਸੀਂ ਇੱਕ ਦੂਏ ਉੱਤੇ ਕਿਰਪਾਵਾਨ ਅਤੇ ਤਰਸਵਾਨ ਹੋਵੋ ਅਤੇ ਇੱਕ ਦੂਏ ਨੂੰ ਮਾਫ਼ ਕਰੋ ਜਿਵੇਂ ਪਰਮੇਸ਼ੁਰ ਨੇ ਵੀ ਮਸੀਹ ਵਿੱਚ ਤੁਹਾਨੂੰ ਮਾਫ਼ ਕੀਤਾ।” (ਟੇਢੇ ਟਾਈਪ ਸਾਡੇ।) (ਅਫ਼ਸੀਆਂ 4:32) ਜੀ ਹਾਂ, ਜਦੋਂ ਮਾਫ਼ ਕਰਨ ਦੀ ਗੱਲ ਆਉਂਦੀ ਹੈ, ਤਾਂ ਸਾਨੂੰ ਪਰਮੇਸ਼ੁਰ ਦੀ ਰੀਸ ਕਰਨੀ ਚਾਹੀਦੀ ਹੈ। ਇਕ ਛੋਟਾ ਮੁੰਡਾ ਬਿਲਕੁਲ ਆਪਣੇ ਪਿਤਾ ਦੀ ਨਕਲ ਕਰਨ ਦੀ ਕੋਸ਼ਿਸ਼ ਕਰਦਾ ਹੈ। ਇਸੇ ਤਰ੍ਹਾਂ, ਯਹੋਵਾਹ ਦੁਆਰਾ ਪਿਆਰ ਕਿਤੇ ਗਏ ਬੱਚਿਆਂ ਵਜੋਂ ਸਾਡੀ ਵੀ ਇਹੀ ਇੱਛਾ ਹੋਣੀ ਚਾਹੀਦੀ ਹੈ ਕਿ ਅਸੀਂ ਆਪਣੇ ਬਖ਼ਸ਼ਣਹਾਰ ਸਵਰਗੀ ਪਿਤਾ ਦੀ ਨਕਲ ਕਰੀਏ। ਜਦੋਂ ਯਹੋਵਾਹ ਸਵਰਗ ਤੋਂ ਧਰਤੀ ਉੱਤੇ ਆਪਣੇ ਬੱਚਿਆਂ ਨੂੰ ਦੇਖਦਾ ਹੈ, ਕਿ ਉਹ ਇਕ ਦੂਸਰੇ ਨੂੰ ਮਾਫ਼ ਕਰਨ ਦੁਆਰਾ ਉਸ ਵਰਗੇ ਬਣਨ ਦੀ ਕੋਸ਼ਿਸ਼ ਕਰ ਰਹੇ ਹਨ, ਤਾਂ ਉਸ ਦੇ ਦਿਲ ਨੂੰ ਕਿੰਨੀ ਖ਼ੁਸ਼ੀ ਮਿਲਦੀ ਹੋਵੇਗੀ!—ਲੂਕਾ 6:35, 36; ਤੁਲਨਾ ਕਰੋ ਮੱਤੀ 5:44-48.
6. ਕਿਸ ਤਰੀਕੇ ਨਾਲ ਯਹੋਵਾਹ ਦੇ ਮਾਫ਼ ਕਰਨ ਵਿਚ ਅਤੇ ਸਾਡੇ ਮਾਫ਼ ਕਰਨ ਵਿਚ ਜ਼ਮੀਨ-ਆਸਮਾਨ ਦਾ ਫ਼ਰਕ ਹੈ?
6 ਮੰਨ ਲਿਆ ਅਸੀਂ ਕਦੀ ਵੀ ਯਹੋਵਾਹ ਵਾਂਗ ਪੂਰੀ ਤਰ੍ਹਾਂ ਦੂਸਰਿਆਂ ਨੂੰ ਮਾਫ਼ ਨਹੀਂ ਕਰ ਸਕਦੇ ਹਾਂ। ਪਰੰਤੂ ਇਹ ਇਕ ਹੋਰ ਵੱਡਾ ਕਾਰਨ ਹੈ ਕਿ ਸਾਨੂੰ ਇਕ ਦੂਸਰੇ ਨੂੰ ਕਿਉਂ ਮਾਫ਼ ਕਰਨਾ ਚਾਹੀਦਾ ਹੈ। ਵਿਚਾਰ ਕਰੋ: ਯਹੋਵਾਹ ਦੇ ਮਾਫ਼ ਕਰਨ ਵਿਚ ਅਤੇ ਸਾਡੇ ਮਾਫ਼ ਕਰਨ ਵਿਚ ਜ਼ਮੀਨ-ਆਸਮਾਨ ਦਾ ਫ਼ਰਕ ਹੈ। (ਯਸਾਯਾਹ 55:7-9) ਜਦੋਂ ਅਸੀਂ ਸਾਡੇ ਵਿਰੁੱਧ ਪਾਪ ਕਰਨ ਵਾਲਿਆਂ ਨੂੰ ਮਾਫ਼ ਕਰਦੇ ਹਾਂ, ਤਾਂ ਅਸੀਂ ਅਕਸਰ ਇਹ ਜਾਣਦੇ ਹੋਏ ਕਰਦੇ ਹਾਂ ਕਿ ਅੱਗੇ ਕਦੇ ਨਾ ਕਦੇ ਸਾਨੂੰ ਬਦਲੇ ਵਿਚ ਉਨ੍ਹਾਂ ਤੋਂ ਮਾਫ਼ ਕੀਤੇ ਜਾਣ ਦੀ ਜ਼ਰੂਰਤ ਪੈ ਸਕਦੀ ਹੈ। ਮਨੁੱਖਾਂ ਵਿਚ, ਹਮੇਸ਼ਾ ਪਾਪੀ ਹੀ ਪਾਪੀਆਂ ਨੂੰ ਮਾਫ਼ ਕਰਦੇ ਹਨ। ਪਰੰਤੂ, ਯਹੋਵਾਹ ਦੇ ਨਾਲ, ਮਾਫ਼ੀ ਹਮੇਸ਼ਾ ਇਕ ਪਾਸੇ ਤੋਂ ਦਿੱਤੀ ਜਾਂਦੀ ਹੈ। ਉਹ ਸਾਨੂੰ ਮਾਫ਼ ਕਰਦਾ ਹੈ, ਪਰੰਤੂ ਸਾਨੂੰ ਕਦੀ ਵੀ ਉਸ ਨੂੰ ਮਾਫ਼ ਕਰਨ ਦੀ ਲੋੜ ਨਹੀਂ ਪਵੇਗੀ। ਜੇਕਰ ਯਹੋਵਾਹ, ਜੋ ਪਾਪ ਨਹੀਂ ਕਰਦਾ, ਸਾਨੂੰ ਪ੍ਰੇਮਮਈ ਅਤੇ ਪੂਰਣ ਤਰੀਕੇ ਨਾਲ ਮਾਫ਼ ਕਰ ਸਕਦਾ ਹੈ, ਤਾਂ ਕੀ ਸਾਨੂੰ ਪਾਪੀ ਮਨੁੱਖਾਂ ਨੂੰ ਇਕ ਦੂਸਰੇ ਨੂੰ ਮਾਫ਼ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ?—ਮੱਤੀ 6:12.
-
-
“ਇਕ ਦੂਸਰੇ ਨੂੰ ਖੁੱਲ੍ਹ ਕੇ ਮਾਫ਼ ਕਰਦੇ ਰਹੋ”ਪਹਿਰਾਬੁਰਜ—1997 | ਦਸੰਬਰ 1
-
-
11. ਜਦੋਂ ਦੂਸਰੇ ਸਾਡੇ ਵਿਰੁੱਧ ਪਾਪ ਕਰਦੇ ਹਨ, ਤਾਂ ਉਨ੍ਹਾਂ ਨੂੰ ਮਾਫ਼ੀ ਦੇਣ ਲਈ ਕਿਹੜੀ ਗੱਲ ਸਾਡੀ ਮਦਦ ਕਰ ਸਕਦੀ ਹੈ?
11 ਪਰੰਤੂ, ਉਦੋਂ ਕੀ ਜੇ ਦੂਸਰੇ ਸਾਡੇ ਵਿਰੁੱਧ ਪਾਪ ਕਰਦੇ ਹਨ, ਜਿਸ ਤੋਂ ਸਾਨੂੰ ਇਕ ਦਿਸਣਯੋਗ ਸੱਟ ਲੱਗਦੀ ਹੈ। ਜੇਕਰ ਪਾਪ ਇੰਨਾ ਗੰਭੀਰ ਨਹੀਂ ਹੈ, ਤਾਂ ‘ਇਕ ਦੂਸਰੇ ਨੂੰ ਖੁੱਲ੍ਹ ਕੇ ਮਾਫ਼ ਕਰਨ’ ਦੀ ਬਾਈਬਲ ਦੀ ਸਲਾਹ ਲਾਗੂ ਕਰਨ ਲਈ ਸਾਨੂੰ ਸ਼ਾਇਦ ਘੱਟ ਹੀ ਮੁਸ਼ਕਲ ਆਵੇ। (ਅਫ਼ਸੀਆਂ 4:32, ਨਿਵ) ਮਾਫ਼ ਕਰਨ ਵਿਚ ਅਜਿਹੀ ਰਜ਼ਾਮੰਦੀ ਪਤਰਸ ਦੇ ਪ੍ਰੇਰਿਤ ਸ਼ਬਦਾਂ ਦੀ ਇਕਸੁਰਤਾ ਵਿਚ ਹੈ: “ਸਭ ਤੋਂ ਪਹਿਲਾਂ ਇਹ ਹੈ ਭਈ ਤੁਸੀਂ ਇੱਕ ਦੂਏ ਨਾਲ ਗੂੜ੍ਹਾ ਪ੍ਰੇਮ ਰੱਖੋ ਕਿਉਂ ਜੋ ਪ੍ਰੇਮ ਬਾਹਲਿਆਂ ਪਾਪਾਂ ਨੂੰ ਢੱਕ ਲੈਂਦਾ ਹੈ।” (1 ਪਤਰਸ 4:8) ਇਹ ਗੱਲ ਧਿਆਨ ਵਿਚ ਰੱਖਣੀ ਕਿ ਅਸੀਂ ਵੀ ਪਾਪੀ ਹਾਂ, ਦੂਸਰਿਆਂ ਦੇ ਪਾਪਾਂ ਨੂੰ ਮਾਫ਼ ਕਰਨਾ ਸਾਡੇ ਲਈ ਸੰਭਵ ਕਰਦਾ ਹੈ। ਇਸ ਲਈ ਜਦੋਂ ਅਸੀਂ ਮਾਫ਼ ਕਰਦੇ ਹਾਂ, ਤਾਂ ਅਸੀਂ ਨਾਰਾਜ਼ਗੀ ਨੂੰ ਸੀਨੇ ਨਾਲ ਲਾ ਰੱਖਣ ਦੀ ਬਜਾਇ ਇਸ ਨੂੰ ਛੱਡ ਦਿੰਦੇ ਹਾਂ। ਸਿੱਟੇ ਵਜੋਂ, ਸ਼ਾਇਦ ਦੋਸ਼ੀ ਨਾਲ ਸਾਡੇ ਰਿਸ਼ਤੇ ਨੂੰ ਕੋਈ ਪੱਕਾ ਨੁਕਸਾਨ ਨਾ ਪਹੁੰਚੇ, ਅਤੇ ਅਸੀਂ ਕਲੀਸਿਯਾ ਦੀ ਬਹੁਮੁੱਲੀ ਸ਼ਾਂਤੀ ਨੂੰ ਬਣਾਈ ਰੱਖਣ ਵਿਚ ਵੀ ਮਦਦ ਕਰਾਂਗੇ। (ਰੋਮੀਆਂ 14:19) ਸਮਾਂ ਬੀਤਣ ਨਾਲ, ਉਸ ਨੇ ਜੋ ਕੀਤਾ ਸੀ ਉਸ ਦੀ ਯਾਦ ਸ਼ਾਇਦ ਸਾਡੇ ਮਨ ਵਿਚ ਧੁੰਦਲੀ ਪੈ ਜਾਵੇ।
-