ਅਧਿਆਇ 29
ਪਰਿਵਾਰਕ ਜੀਵਨ ਨੂੰ ਸਫ਼ਲ ਬਣਾਉਣਾ
1. (ੳ) ਪਰਿਵਾਰ ਦਾ ਆਰੰਭ ਕਿਵੇਂ ਹੋਇਆ ਸੀ? (ਅ) ਪਰਿਵਾਰ ਦੇ ਸੰਬੰਧ ਵਿਚ ਪਰਮੇਸ਼ੁਰ ਦਾ ਕੀ ਮਕਸਦ ਸੀ?
ਜਦੋਂ ਯਹੋਵਾਹ ਪਰਮੇਸ਼ੁਰ ਨੇ ਪਹਿਲੇ ਆਦਮੀ ਅਤੇ ਔਰਤ ਨੂੰ ਰਚਿਆ, ਉਸ ਨੇ ਉਨ੍ਹਾਂ ਨੂੰ ਇਕ ਪਰਿਵਾਰ ਉਤਪੰਨ ਕਰਨ ਲਈ ਇਕੱਠੇ ਕੀਤਾ ਸੀ। (ਉਤਪਤ 2:21-24; ਮੱਤੀ 19:4-6) ਉਸ ਵਿਵਾਹਿਤ ਜੋੜੀ ਲਈ ਪਰਮੇਸ਼ੁਰ ਦਾ ਮਕਸਦ ਸੀ ਕਿ ਉਹ ਬੱਚੇ ਪੈਦਾ ਕਰਕੇ ਵੱਧਣ ਫਲਣ। ਫਿਰ, ਜਦੋਂ ਬੱਚੇ ਵੱਡੇ ਹੋ ਜਾਂਦੇ, ਤਾਂ ਉਹ ਵੀ ਸ਼ਾਦੀਆਂ ਕਰਕੇ ਆਪੋ ਆਪਣੇ ਪਰਿਵਾਰ ਬਣਾਉਂਦੇ। ਪਰਮੇਸ਼ੁਰ ਦਾ ਮਕਸਦ ਸੀ ਕਿ ਸਮਾਂ ਆਉਣ ਤੇ, ਧਰਤੀ ਦੇ ਸਾਰੇ ਹਿੱਸਿਆਂ ਵਿਚ ਖੁਸ਼ ਪਰਿਵਾਰ ਵਸਦੇ। ਉਹ ਚਾਰੇ ਪਾਸੇ ਧਰਤੀ ਨੂੰ ਇਕ ਸੁੰਦਰ ਪਰਾਦੀਸ ਬਣਾਉਂਦੇ।—ਉਤਪਤ 1:28.
2, 3. (ੳ) ਪਰਿਵਾਰਕ ਅਸਫ਼ਲਤਾਵਾਂ ਦੇ ਲਈ ਪਰਮੇਸ਼ੁਰ ਨੂੰ ਦੋਸ਼ ਕਿਉਂ ਨਹੀਂ ਦਿੱਤਾ ਜਾ ਸਕਦਾ ਹੈ? (ਅ) ਇਕ ਸਫ਼ਲ ਪਰਿਵਾਰਕ ਜੀਵਨ ਦਾ ਆਨੰਦ ਮਾਣਨ ਲਈ ਕੀ ਆਵੱਸ਼ਕ ਹੈ?
2 ਫਿਰ ਵੀ, ਅੱਜਕਲ੍ਹ ਪਰਿਵਾਰ ਟੁੱਟ ਰਹੇ ਹਨ, ਅਤੇ ਅਨੇਕ ਜਿਹੜੇ ਹਾਲੇ ਵੀ ਇਕੱਠੇ ਹਨ ਉਹ ਖੁਸ਼ ਨਹੀਂ ਹਨ। ਇਸ ਲਈ ਇਕ ਵਿਅਕਤੀ ਸ਼ਾਇਦ ਪੁੱਛੇ: ‘ਅਗਰ ਪਰਿਵਾਰ ਵਾਸਤਵ ਵਿਚ ਪਰਮੇਸ਼ੁਰ ਦੁਆਰਾ ਰਚਿਆ ਗਿਆ ਸੀ, ਤਾਂ ਕੀ ਸਾਨੂੰ ਇਸ ਤੋਂ ਬਿਹਤਰ ਨਤੀਜਿਆਂ ਦੀ ਉਮੀਦ ਨਹੀਂ ਕਰਨੀ ਚਾਹੀਦੀ ਹੈ?’ ਪਰ, ਪਰਿਵਾਰਕ ਅਸਫ਼ਲਤਾਵਾਂ ਲਈ ਪਰਮੇਸ਼ੁਰ ਨੂੰ ਦੋਸ਼ ਨਹੀਂ ਦਿੱਤਾ ਜਾ ਸਕਦਾ ਹੈ। ਇਕ ਉਤਪਾਦਕ ਸ਼ਾਇਦ ਇਕ ਉਤਪਾਦਨ ਬਣਾਵੇ ਅਤੇ ਹਿਦਾਇਤ ਦੇਵੇ ਕਿ ਉਸ ਦੀ ਵਰਤੋਂ ਕਿਸ ਤਰ੍ਹਾਂ ਕਰੀਦੀ ਹੈ। ਲੇਕਨ ਕੀ ਇਹ ਉਸ ਉਤਪਾਦਕ ਦਾ ਕਸੂਰ ਹੈ ਜਦੋਂ ਉਹ ਉਤਪਾਦਨ ਨਾਕਾਮਯਾਬ ਹੋ ਜਾਂਦਾ ਹੈ ਕਿਉਂਕਿ ਖਰੀਦਣ ਵਾਲਾ ਹਿਦਾਇਤਾਂ ਦੇ ਅਨੁਸਾਰ ਉਸ ਦੀ ਵਰਤੋਂ ਨਹੀਂ ਕਰਦਾ ਹੈ? ਬਿਲਕੁਲ ਹੀ ਨਹੀਂ। ਉਹ ਉਤਪਾਦਨ, ਭਾਵੇਂ ਸੰਪੂਰਣ ਦਰਜੇ ਦਾ ਕਿਉਂ ਨਾ ਹੋਵੇ, ਨਾਕਾਮਯਾਬ ਹੋ ਜਾਵੇਗਾ ਕਿਉਂਕਿ ਉਹ ਸਹੀ ਤਰ੍ਹਾਂ ਇਸਤੇਮਾਲ ਨਹੀਂ ਕੀਤਾ ਜਾਂਦਾ ਹੈ। ਪਰਿਵਾਰ ਦੇ ਨਾਲ ਅਜਿਹੀ ਸਥਿਤੀ ਹੈ।
3 ਯਹੋਵਾਹ ਪਰਮੇਸ਼ੁਰ ਨੇ ਬਾਈਬਲ ਵਿਚ ਪਰਿਵਾਰਕ ਜੀਵਨ ਦੇ ਸੰਬੰਧ ਵਿਚ ਹਿਦਾਇਤਾਂ ਦਿੱਤੀਆਂ ਹਨ। ਪਰ ਅਗਰ ਇਨ੍ਹਾਂ ਹਿਦਾਇਤਾਂ ਨੂੰ ਅਣਡਿੱਠ ਕੀਤਾ ਜਾਵੇ, ਫਿਰ ਕੀ? ਭਾਵੇਂ ਪਰਿਵਾਰਕ ਜੀਵਨ ਦਾ ਪ੍ਰਬੰਧ ਸੰਪੂਰਣ ਹੈ, ਇਹ ਟੁੱਟ ਸਕਦਾ ਹੈ। ਫਿਰ ਪਰਿਵਾਰਕ ਸਦੱਸ ਖੁਸ਼ ਨਹੀਂ ਹੋਣਗੇ। ਦੂਸਰੇ ਪਾਸੇ, ਅਗਰ ਬਾਈਬਲ ਵਿਚ ਪਾਏ ਜਾਂਦੇ ਉਨ੍ਹਾਂ ਨਿਰਦੇਸ਼ਾਂ ਦਾ ਅਨੁਕਰਣ ਕੀਤਾ ਜਾਂਦਾ ਹੈ, ਤਾਂ ਉਹ ਇਕ ਸਫ਼ਲ, ਖੁਸ਼ ਪਰਿਵਾਰ ਬਣਨਗੇ। ਇਸ ਲਈ, ਇਹ ਅਤਿ ਆਵੱਸ਼ਕ ਹੈ ਕਿ ਅਸੀਂ ਸਮਝੀਏ ਕਿ ਪਰਮੇਸ਼ੁਰ ਨੇ ਅਸਲ ਵਿਚ ਪਰਿਵਾਰ ਦੇ ਵੱਖ ਵੱਖ ਸਦੱਸ ਕਿਵੇਂ ਬਣਾਏ, ਅਤੇ ਉਹ ਨੇ ਉਨ੍ਹਾਂ ਲਈ ਕੀ ਭਾਗ ਪੂਰੇ ਕਰਨ ਦਾ ਮਕਸਦ ਰੱਖਿਆ।
ਪਰਮੇਸ਼ੁਰ ਨੇ ਆਦਮੀ ਅਤੇ ਔਰਤ ਕਿਸ ਤਰ੍ਹਾਂ ਬਣਾਏ
4. (ੳ) ਆਦਮੀਆਂ ਅਤੇ ਔਰਤਾਂ ਵਿਚ ਕੀ ਫ਼ਰਕ ਹਨ? (ਅ) ਪਰਮੇਸ਼ੁਰ ਨੇ ਇਹ ਫ਼ਰਕ ਕਿਉਂ ਬਣਾਏ ਸਨ?
4 ਇਹ ਕੋਈ ਵੀ ਦੇਖ ਸਕਦਾ ਹੈ ਕਿ ਯਹੋਵਾਹ ਨੇ ਆਦਮੀਆਂ ਅਤੇ ਔਰਤਾਂ ਨੂੰ ਇਕੋ ਜਿਹਾ ਨਹੀਂ ਬਣਾਇਆ ਸੀ। ਇਹ ਚੀਜ਼ ਸੱਚ ਹੈ ਕਿ ਅਨੇਕ ਗੱਲਾਂ ਵਿਚ ਉਹ ਇਕ ਸਮਾਨ ਹਨ। ਲੇਕਨ ਉਨ੍ਹਾਂ ਦੇ ਸਰੀਰਕ ਰੂਪ ਅਤੇ ਲਿੰਗੀ ਬਣਾਵਟ ਵਿਚ ਸਪੱਸ਼ਟ ਫ਼ਰਕ ਹਨ। ਨਾਲੇ, ਉਨ੍ਹਾਂ ਦੀਆਂ ਭਾਵਾਤਮਕ ਵਿਸ਼ੇਸ਼ਤਾਵਾਂ ਵੀ ਵੱਖਰੀਆਂ ਵੱਖਰੀਆਂ ਹਨ। ਇਹ ਫ਼ਰਕ ਕਿਉਂ ਹਨ? ਪਰਮੇਸ਼ੁਰ ਨੇ ਉਨ੍ਹਾਂ ਨੂੰ ਇਸ ਤਰ੍ਹਾਂ ਬਣਾਇਆ ਹੈ ਤਾਂ ਕਿ ਉਨ੍ਹਾਂ ਵਿਚੋਂ ਹਰ ਇਕ ਜਣਾ ਵੱਖਰਾ ਵੱਖਰਾ ਭਾਗ ਪੂਰਾ ਕਰ ਸਕੇ। ਆਦਮੀ ਨੂੰ ਰਚਣ ਤੋਂ ਬਾਅਦ, ਪਰਮੇਸ਼ੁਰ ਨੇ ਆਖਿਆ: ‘ਭਈ ਚੰਗਾ ਨਹੀਂ ਕਿ ਆਦਮੀ ਇਕੱਲਾ ਰਹੇ। ਮੈਂ ਉਹ ਦੇ ਲਈ ਪੂਰਕ ਦੇ ਰੂਪ ਵਿਚ, ਇਕ ਮਦਦਗਾਰ ਬਣਾਵਾਂਗਾ।’—ਉਤਪਤ 2:18, ਨਿਵ.
5. (ੳ) ਔਰਤ ਨੂੰ ਆਦਮੀ ਲਈ “ਪੂਰਕ” ਕਿਵੇਂ ਬਣਾਇਆ ਗਿਆ ਸੀ? (ਅ) ਪਹਿਲਾ ਵਿਆਹ ਕਿੱਥੇ ਹੋਇਆ ਸੀ? (ੲ) ਵਿਆਹ ਕਿਉਂ ਸੱਚ-ਮੁੱਚ ਇਕ ਖੁਸ਼ੀ ਵਾਲਾ ਪ੍ਰਬੰਧ ਹੋ ਸਕਦਾ ਹੈ?
5 ਇਕ ਪੂਰਕ ਉਹ ਚੀਜ਼ ਹੁੰਦੀ ਹੈ ਜਿਹੜੀ ਕਿਸੇ ਹੋਰ ਚੀਜ਼ ਦੇ ਨਾਲ ਜੋੜ ਕਰੇ ਯਾ ਉਸ ਨੂੰ ਢੁਕਦੀ ਹੋਈ ਪੂਰਾ ਕਰੇ। ਪਰਮੇਸ਼ੁਰ ਨੇ ਔਰਤ ਨੂੰ ਆਦਮੀ ਦੇ ਲਈ ਇਕ ਸੰਤੋਖਜਨਕ ਜੋੜ ਬਣਾਇਆ ਸੀ ਤਾਂ ਕਿ ਇਸ ਧਰਤੀ ਨੂੰ ਵਸਾਉਣ ਅਤੇ ਉਸ ਦੀ ਦੇਖ ਭਾਲ ਕਰਨ ਵਿਚ ਪਰਮੇਸ਼ੁਰ ਦੀਆਂ ਦਿੱਤੀਆਂ ਗਈਆਂ ਹਿਦਾਇਤਾਂ ਨੂੰ ਪੂਰਾ ਕਰਨ ਵਿਚ ਆਦਮੀ ਦੀ ਸਹਾਇਤਾ ਕਰੇ। ਇਸ ਲਈ ਔਰਤ ਨੂੰ ਆਦਮੀ ਦੇ ਇਕ ਹਿੱਸੇ ਵਿਚੋਂ ਰਚਣ ਤੋਂ ਬਾਅਦ, ਪਰਮੇਸ਼ੁਰ ਨੇ ‘ਉਹ ਨੂੰ ਆਦਮੀ ਦੇ ਕੋਲ ਲਿਆਕੇ,’ ਅਦਨ ਦੇ ਬਾਗ਼ ਵਿਚ ਪਹਿਲਾ ਵਿਆਹ ਕੀਤਾ। (ਉਤਪਤ 2:22; 1 ਕੁਰਿੰਥੀਆਂ 11:8, 9) ਵਿਆਹ ਇਕ ਸੁਖੀ ਪ੍ਰਬੰਧ ਹੋ ਸਕਦਾ ਹੈ ਕਿਉਂਕਿ ਆਦਮੀ ਅਤੇ ਔਰਤ ਦੋਵੇਂ ਉਸ ਜ਼ਰੂਰਤ ਨਾਲ ਬਣਾਏ ਗਏ ਸਨ ਜੋ ਦੂਸਰਾ ਪੂਰੀ ਕਰਨ ਦੇ ਯੋਗ ਹੈ। ਉਨ੍ਹਾਂ ਦੀਆਂ ਵੱਖਰੀਆਂ ਵੱਖਰੀਆਂ ਵਿਸ਼ੇਸ਼ਤਾਵਾਂ ਇਕ ਦੂਸਰੇ ਨੂੰ ਸੰਤੁਲਨ ਕਰਦੀਆਂ ਹਨ। ਜਦੋਂ ਇਕ ਪਤੀ ਅਤੇ ਪਤਨੀ ਇਕ ਦੂਸਰੇ ਨੂੰ ਸਮਝਦੇ ਅਤੇ ਇਕ ਦੂਸਰੇ ਦੀ ਕਦਰ ਕਰਦੇ ਹਨ ਅਤੇ ਆਪੋ ਆਪਣੇ ਸਥਾਪਿਤ ਭਾਗ ਦੇ ਅਨੁਸਾਰ ਸਹਿਕਾਰੀ ਹੁੰਦੇ ਹਨ, ਤਦ ਉਹ ਦੋਵੇਂ ਇਕ ਸੁਖੀ ਘਰ ਬਣਾਉਣ ਵਿਚ ਆਪਣੀ ਜ਼ਿੰਮੇਵਾਰੀ ਪੂਰੀ ਕਰਦੇ ਹਨ।
ਪਤੀ ਦਾ ਭਾਗ
6. (ੳ) ਪਰਿਵਾਰ ਦਾ ਸਿਰ ਕੌਣ ਬਣਾਇਆ ਗਿਆ ਸੀ? (ਅ) ਇਹ ਕਿਉਂ ਉਚਿਤ ਅਤੇ ਵਿਹਾਰਕ ਗੱਲ ਹੈ?
6 ਇਕ ਵਿਆਹ ਯਾ ਇਕ ਪਰਿਵਾਰ ਨੂੰ ਅਗਵਾਈ ਦੀ ਜ਼ਰੂਰਤ ਹੁੰਦੀ ਹੈ। ਆਦਮੀ ਅਜਿਹੀ ਅਗਵਾਈ ਦੇਣ ਲਈ ਜ਼ਿਆਦਾ ਗੁਣਾਂ ਅਤੇ ਤਾਕਤ ਦੇ ਨਾਲ ਰਚਿਆ ਗਿਆ ਸੀ। ਇਸ ਕਾਰਨ ਬਾਈਬਲ ਆਖਦੀ ਹੈ: “ਪਤੀ ਪਤਨੀ ਦਾ ਸਿਰ ਹੈ ਜਿਵੇਂ ਮਸੀਹ ਭੀ ਕਲੀਸਿਯਾ ਦਾ ਸਿਰ ਹੈ।” (ਅਫ਼ਸੀਆਂ 5:23) ਇਹ ਵਿਹਾਰਕ ਗੱਲ ਹੈ, ਕਿਉਂਕਿ ਜਦੋਂ ਕੋਈ ਅਗਵਾਈ ਨਹੀਂ ਹੁੰਦੀ ਹੈ ਉਦੋਂ ਮੁਸ਼ਕਲਾਂ ਅਤੇ ਗੜਬੜੀ ਹੁੰਦੀ ਹੈ। ਇਕ ਪਰਿਵਾਰ ਦਾ ਅਗਵਾਈ ਤੋਂ ਬਿਨਾਂ ਹੋਣਾ ਇਕ ਅਜਿਹੀ ਗੱਡੀ ਚਲਾਉਣ ਦੀ ਕੋਸ਼ਿਸ਼ ਦੇ ਸਮਾਨ ਹੈ ਜਿਸ ਦਾ ਕੋਈ ਚਲਾਨ-ਚੱਕਾ ਨਾ ਹੋਵੇ। ਯਾ, ਅਗਰ ਪਤਨੀ ਅਜਿਹੀ ਅਗਵਾਈ ਦਾ ਮੁਕਾਬਲਾ ਕਰੇ, ਤਾਂ ਇਹ ਉਸ ਦੇ ਸਮਾਨ ਹੋਵੇਗਾ ਜਿਵੇਂ ਗੱਡੀ ਵਿਚ ਦੋ ਡ੍ਰਾਈਵਰ ਹੋਣ, ਦੋਹਾਂ ਕੋਲ ਵੱਖਰੇ ਵੱਖਰੇ ਚਲਾਨ-ਚੱਕੇ ਜਿਹੜੇ ਅਲੱਗ ਅਲੱਗ ਮੁਹਰਲੇ ਪਹੀਇਆਂ ਨੂੰ ਕੰਟ੍ਰੋਲ ਕਰ ਰਹੇ ਹੋਣ।
7. (ੳ) ਕਈ ਔਰਤਾਂ ਆਦਮੀ ਦੀ ਸਰਦਾਰੀ ਦੇ ਵਿਚਾਰ ਨੂੰ ਕਿਉਂ ਪਸੰਦ ਨਹੀਂ ਕਰਦੀਆਂ ਹਨ? (ਅ) ਕੀ ਹਰ ਇਕ ਵਿਅਕਤੀ ਦਾ ਸਿਰ ਹੁੰਦਾ ਹੈ, ਅਤੇ ਪਰਮੇਸ਼ੁਰ ਦਾ ਸਰਦਾਰੀ ਦਾ ਪ੍ਰਬੰਧ ਇਕ ਬੁੱਧੀਮਤਾ ਦੀ ਗੱਲ ਕਿਉਂ ਹੈ?
7 ਪਰ ਫਿਰ, ਅਨੇਕ ਔਰਤਾਂ ਨੂੰ ਇਹ ਖ਼ਿਆਲ ਅੱਛਾ ਨਹੀਂ ਲੱਗਦਾ ਹੈ ਕਿ ਇਕ ਆਦਮੀ ਪਰਿਵਾਰ ਦਾ ਸਿਰ ਹੋਵੇ। ਇਸ ਦਾ ਇਕ ਮੁੱਖ ਕਾਰਨ ਇਹ ਹੈ ਕਿ ਕਈ ਪਤੀਆਂ ਨੇ ਉਚਿਤ ਸਰਦਾਰੀ ਚਲਾਉਣ ਦੇ ਸੰਬੰਧ ਵਿਚ, ਪਰਮੇਸ਼ੁਰ ਦੀਆਂ ਹਿਦਾਇਤਾਂ ਦਾ ਅਨੁਕਰਣ ਨਹੀਂ ਕੀਤਾ ਹੈ। ਪਰ ਫਿਰ ਵੀ, ਇਹ ਇਕ ਪਛਾਣੀ ਗਈ ਹਕੀਕਤ ਹੈ ਕਿ ਕਿਸੇ ਸੰਗਠਨ ਨੂੰ ਅੱਛੀ ਤਰ੍ਹਾਂ ਨਾਲ ਚਲਾਉਣ ਲਈ ਕਿਸੇ ਵਿਅਕਤੀ ਨੂੰ ਨਿਰਦੇਸ਼ਨ ਦੇਣ ਅਤੇ ਅੰਤਿਮ ਨਿਰਣੇ ਬਣਾਉਣ ਦੀ ਜ਼ਰੂਰਤ ਹੈ। ਇਸ ਦੇ ਕਾਰਨ ਬਾਈਬਲ ਬੁੱਧੀਮਾਨੀ ਨਾਲ ਆਖਦੀ ਹੈ: “ਹਰੇਕ ਪੁਰਖ ਦਾ ਸਿਰ ਮਸੀਹ ਹੈ ਅਤੇ ਇਸਤ੍ਰੀ ਦਾ ਸਿਰ ਪੁਰਖ ਹੈ ਅਤੇ ਮਸੀਹ ਦਾ ਸਿਰ ਪਰਮੇਸ਼ੁਰ ਹੈ।” (1 ਕੁਰਿੰਥੀਆਂ 11:3) ਪਰਮੇਸ਼ੁਰ ਦੇ ਇੰਤਜ਼ਾਮ ਵਿਚ, ਕੇਵਲ ਪਰਮੇਸ਼ੁਰ ਹੀ ਹੈ ਜਿਸ ਦਾ ਕੋਈ ਸਿਰ ਨਹੀਂ ਹੈ। ਬਾਕੀ ਸਾਰਿਆਂ ਨੂੰ, ਜਿਸ ਵਿਚ ਯਿਸੂ ਮਸੀਹ, ਅਤੇ ਪਤੀ ਅਤੇ ਪਤਨੀਆਂ ਵੀ ਸ਼ਾਮਲ ਹਨ, ਨਿਰਦੇਸ਼ਨ ਸਵੀਕਾਰ ਕਰਨ ਅਤੇ ਦੂਸਰਿਆਂ ਦੇ ਨਿਰਣਿਆਂ ਦੇ ਅਧੀਨ ਹੋਣ ਦੀ ਜ਼ਰੂਰਤ ਹੈ।
8. (ੳ) ਸਰਦਾਰੀ ਚਲਾਉਣ ਵਿਚ ਪਤੀਆਂ ਨੂੰ ਕਿਸ ਦੀ ਮਿਸਾਲ ਉੱਤੇ ਚਲਣਾ ਚਾਹੀਦਾ ਹੈ? (ਅ) ਉਸ ਮਿਸਾਲ ਤੋਂ ਪਤੀਆਂ ਨੂੰ ਕੀ ਨਸੀਹਤ ਲੈਣੀ ਚਾਹੀਦੀ ਹੈ?
8 ਇਸ ਦਾ ਇਹ ਅਰਥ ਹੈ ਕਿ ਪਤੀ ਦੇ ਤੌਰ ਤੇ ਆਪਣਾ ਭਾਗ ਪੂਰਾ ਕਰਨ ਵਾਸਤੇ, ਆਦਮੀਆਂ ਲਈ ਜ਼ਰੂਰੀ ਹੈ ਕਿ ਉਹ ਮਸੀਹ ਦੀ ਸਰਦਾਰੀ ਨੂੰ ਸਵੀਕਾਰ ਕਰਨ। ਨਾਲ ਹੀ, ਉਨ੍ਹਾਂ ਨੂੰ ਉਸ ਦੀ ਮਿਸਾਲ ਦੇ ਅਨੁਸਾਰ ਆਪਣੀਆਂ ਪਤਨੀਆਂ ਦੇ ਉਪਰ ਸਰਦਾਰੀ ਕਰਨੀ ਚਾਹੀਦੀ ਹੈ ਜਿਵੇਂ ਉਹ ਅਨੁਯਾਈਆਂ ਦੀ ਆਪਣੀ ਕਲੀਸਿਯਾ ਉੱਤੇ ਕਰਦਾ ਹੈ। ਮਸੀਹ ਆਪਣੇ ਪਾਰਥਿਵ ਅਨੁਯਾਈਆਂ ਦੇ ਨਾਲ ਕਿਸ ਤਰ੍ਹਾਂ ਵਰਤਾਉ ਕਰਦਾ ਸੀ? ਇਹ ਹਮੇਸ਼ਾ ਇਕ ਦਿਆਲੂ ਅਤੇ ਲਿਹਾਜ਼ਦਾਰ ਤਰੀਕੇ ਨਾਲ ਸੀ। ਉਹ ਕਦੇ ਵੀ ਸਖਤ ਯਾ ਛੇਤੀ ਗੁੱਸੇ ਹੋਣ ਵਾਲਾ ਨਹੀਂ ਸੀ, ਉਦੋਂ ਵੀ ਨਹੀਂ ਜਦੋਂ ਉਹ ਉਸ ਦੇ ਨਿਰਦੇਸ਼ਨ ਨੂੰ ਸਵੀਕਾਰ ਕਰਨ ਵਿਚ ਹੌਲੀ ਸਨ। (ਮਰਕੁਸ 9:33-37; 10:35-45; ਲੂਕਾ 22:24-27; ਯੂਹੰਨਾ 13:4-15) ਅਸਲ ਵਿਚ, ਉਸ ਨੇ ਰਜ਼ਾਮੰਦੀ ਨਾਲ ਉਨ੍ਹਾਂ ਲਈ ਆਪਣੀ ਜਾਨ ਦੇ ਦਿੱਤੀ। (1 ਯੂਹੰਨਾ 3:16) ਇਕ ਮਸੀਹੀ ਪਤੀ ਨੂੰ ਮਸੀਹ ਦੀ ਮਿਸਾਲ ਦਾ ਅੱਛੀ ਤਰ੍ਹਾਂ ਨਾਲ ਅਧਿਐਨ ਕਰਨਾ ਚਾਹੀਦਾ ਹੈ, ਅਤੇ ਆਪਣੇ ਪਰਿਵਾਰ ਦੇ ਨਾਲ ਵਰਤਾਉ ਕਰਨ ਵਿਚ ਇਸ ਉੱਤੇ ਚਲਣ ਲਈ ਪੂਰਾ ਯਤਨ ਕਰਨਾ ਚਾਹੀਦਾ ਹੈ। ਨਤੀਜੇ ਵਜੋਂ, ਉਹ ਇਕ ਧੌਂਸ ਜਮਾਉਣ ਵਾਲਾ, ਸਵਾਰਥੀ ਯਾ ਬੇਲਿਹਾਜ਼ੀ ਪਰਿਵਾਰਕ ਸਿਰ ਨਹੀਂ ਹੋਵੇਗਾ।
9. (ੳ) ਅਨੇਕ ਪਤਨੀਆਂ ਕੀ ਸ਼ਿਕਾਇਤ ਕਰਦੀਆਂ ਹਨ? (ਅ) ਸਰਦਾਰੀ ਕਰਦੇ ਸਮੇਂ ਪਤੀਆਂ ਨੂੰ ਬੁੱਧੀਮਾਨੀ ਨਾਲ ਕਿਹੜੀ ਗੱਲ ਧਿਆਨ ਵਿਚ ਰੱਖਣੀ ਚਾਹੀਦਾ ਹੈ?
9 ਦੂਸਰੇ ਪਾਸੇ, ਫਿਰ ਵੀ, ਪਤੀਆਂ ਨੂੰ ਇਸ ਗੱਲ ਉੱਤੇ ਵਿਚਾਰ ਕਰਨਾ ਚਾਹੀਦਾ ਹੈ: ਕੀ ਤੁਹਾਡੀ ਪਤਨੀ ਇਸ ਗੱਲ ਦੀ ਸ਼ਿਕਾਇਤ ਕਰਦੀ ਹੈ ਕਿ ਤੁਸੀਂ ਵਾਸਤਵ ਵਿਚ ਪਰਿਵਾਰ ਦੇ ਸਿਰ ਵਾਂਗ ਵਰਤਾਉ ਨਹੀਂ ਕਰਦੇ ਹੋ? ਕੀ ਉਹ ਇਹ ਆਖਦੀ ਹੈ ਕਿ ਤੁਸੀਂ ਘਰ, ਪਰਿਵਾਰਕ ਕ੍ਰਿਆਵਾਂ ਅਤੇ ਅੰਤਿਮ ਨਿਰਣਿਆਂ ਦੀ ਜ਼ਿੰਮੇਵਾਰੀ ਚੁੱਕਣ ਵਿਚ ਅਗਵਾਈ ਨਹੀਂ ਦਿੰਦੇ ਹੋ? ਪਰ, ਇਕ ਪਤੀ ਹੋਣ ਦੇ ਨਾਤੇ, ਪਰਮੇਸ਼ੁਰ ਤੁਹਾਡੇ ਤੋਂ ਲੋੜਦਾ ਹੈ ਕਿ ਤੁਸੀਂ ਇਹ ਕਰੋ। ਨਿਸ਼ਚੇ ਹੀ, ਇਹ ਬੁੱਧੀਮਤਾ ਦੀ ਗੱਲ ਹੋਵੇਗੀ ਕਿ ਤੁਸੀਂ ਆਪਣੇ ਪਰਿਵਾਰ ਦੇ ਦੂਜੇ ਸਦੱਸਾਂ ਦੀਆਂ ਸੁਝਾਵਾਂ ਅਤੇ ਪਸੰਦਾਂ ਨੂੰ ਸੁਣੋ ਅਤੇ ਇਨ੍ਹਾਂ ਸੁਝਾਵਾਂ ਨੂੰ ਵਿਚਾਰ ਵਿਚ ਰੱਖੋ ਜਦੋਂ ਆਪਣੀ ਸਰਦਾਰੀ ਕਰੋ। ਪਤੀ ਹੋਣ ਦੇ ਨਾਤੇ, ਇਹ ਸਪੱਸ਼ਟ ਹੈ ਕਿ ਪਰਿਵਾਰ ਵਿਚ ਤੁਹਾਡਾ ਭਾਗ ਜ਼ਿਆਦਾ ਔਖਾ ਹੈ। ਪਰ ਅਗਰ ਤੁਸੀਂ ਇਹ ਪੂਰਾ ਕਰਨ ਵਿਚ ਸੁਹਿਰਦ ਯਤਨ ਕਰੋ, ਤਾਂ ਇਹ ਸੰਭਵ ਹੈ ਕਿ ਤੁਹਾਡੀ ਪਤਨੀ ਤੁਹਾਨੂੰ ਸਹਾਇਤਾ ਅਤੇ ਸਮਰਥਨ ਦੇਣ ਵੱਲ ਝੁਕਾਉ ਹੋਵੇਗੀ।—ਕਹਾਉਤਾਂ 13:10; 15:22.
ਪਤਨੀ ਦਾ ਭਾਗ ਪੂਰਾ ਕਰਨਾ
10. (ੳ) ਬਾਈਬਲ ਪਤਨੀਆਂ ਨੂੰ ਕਿਹੜਾ ਰਾਹ ਲੈਣ ਲਈ ਉਤੇਜਿਤ ਕਰਦੀ ਹੈ? (ਅ) ਜਦੋਂ ਪਤਨੀਆਂ ਬਾਈਬਲ ਦੀ ਸਲਾਹ ਤੇ ਨਹੀਂ ਚਲਦੀਆਂ ਹਨ ਤਾਂ ਕੀ ਹੁੰਦਾ ਹੈ?
10 ਜਿਸ ਤਰ੍ਹਾਂ ਬਾਈਬਲ ਆਖਦੀ ਹੈ, ਔਰਤ ਆਪਣੇ ਪਤੀ ਦੇ ਲਈ ਇਕ ਮਦਦਗਾਰ ਬਣਾਈ ਗਈ ਸੀ। (ਉਤਪਤ 2:18) ਉਸ ਭਾਗ ਦੇ ਨਾਲ ਸਹਿਮਤ ਹੁੰਦਿਆਂ, ਬਾਈਬਲ ਉਤੇਜਿਤ ਕਰਦੀ ਹੈ: “ਹੇ ਪਤਨੀਓ, ਤੁਸੀਂ ਆਪਣਿਆਂ ਪਤੀਆਂ ਦੇ ਅਧੀਨ ਹੋਵੋ।” (ਅਫ਼ਸੀਆਂ 5:22) ਅੱਜਕਲ੍ਹ ਆਦਮੀਆਂ ਦੇ ਨਾਲ ਇਸਤਰੀ ਆਕ੍ਰਮਣਸ਼ੀਲਤਾ ਅਤੇ ਮੁਕਾਬਲਾ ਬਹੁਤ ਆਮ ਹੋ ਗਿਆ ਹੈ। ਪਰ ਜਦੋਂ ਪਤਨੀਆਂ ਸਰਦਾਰੀ ਲੈਣ ਦੀ ਕੋਸ਼ਿਸ਼ ਵਿਚ, ਅੱਗੇ ਵੱਧਦੀਆਂ ਹਨ, ਤਾਂ ਉਨ੍ਹਾਂ ਦੇ ਇਹ ਕਦਮ ਤਕਰੀਬਨ ਹਮੇਸ਼ਾ ਹੀ ਕਸ਼ਟ ਲਿਆਉਂਦੇ ਹਨ। ਅਨੇਕ ਪਤੀ, ਅਸਲ ਵਿਚ, ਇਹ ਆਖਦੇ ਹਨ: ‘ਅਗਰ ਉਹ ਘਰਾਣੇ ਨੂੰ ਚਲਾਉਣਾ ਚਾਹੁੰਦੀ ਹੈ, ਤਾਂ ਉਸ ਨੂੰ ਚਲਾ ਲੈਣ ਦਿਓ।’
11. (ੳ) ਇਕ ਪਤਨੀ ਆਪਣੇ ਪਤੀ ਨੂੰ ਅਗਵਾਈ ਦੇਣ ਵਿਚ ਕਿਸ ਤਰ੍ਹਾਂ ਮਦਦ ਕਰ ਸਕਦੀ ਹੈ? (ਅ) ਅਗਰ ਇਕ ਪਤਨੀ ਆਪਣਾ ਬਾਈਬਲ-ਨਿਯੁਕਤ ਭਾਗ ਪੂਰਾ ਕਰਦੀ ਹੈ, ਤਾਂ ਇਹ ਉਸ ਦੇ ਪਤੀ ਨੂੰ ਸ਼ਾਇਦ ਕਿਸ ਤਰ੍ਹਾਂ ਪ੍ਰਭਾਵਿਤ ਕਰੇ?
11 ਲੇਕਨ, ਤੁਸੀਂ ਸ਼ਾਇਦ ਇਹ ਮਹਿਸੂਸ ਕਰੋ ਕਿ ਤੁਹਾਨੂੰ ਜ਼ਿੰਮੇਵਾਰੀ ਲੈਣ ਲਈ ਮਜਬੂਰ ਕੀਤਾ ਗਿਆ ਹੈ, ਕਿਉਂਕਿ ਤੁਹਾਡਾ ਪਤੀ ਜ਼ਿੰਮੇਵਾਰੀ ਨਹੀਂ ਲੈਂਦਾ ਹੈ। ਲੇਕਨ ਕੀ ਤੁਸੀਂ ਉਸ ਨੂੰ ਪਰਿਵਾਰ ਦਾ ਸਿਰ ਹੋਣ ਦੇ ਨਾਤੇ ਆਪਣੀਆਂ ਜ਼ਿੰਮੇਵਾਰੀਆਂ ਚੁੱਕਣ ਵਿਚ ਹੋਰ ਸਹਾਇਤਾ ਕਰ ਸਕਦੋ ਹੋ? ਕੀ ਤੁਸੀਂ ਇਹ ਦਿਖਾਉਂਦੇ ਹੋ ਕਿ ਤੁਸੀਂ ਅਗਵਾਈ ਵਾਸਤੇ ਉਸ ਵੱਲੋਂ ਉਮੀਦ ਰੱਖਦੇ ਹੋ? ਕੀ ਤੁਸੀਂ ਉਸ ਦੀਆਂ ਸੁਝਾਵਾਂ ਅਤੇ ਅਗਵਾਈ ਮੰਗਦੇ ਹੋ? ਉਹ ਜੋ ਕਰਦਾ ਹੈ ਉਸ ਦੀ ਨੁਕਤਾਚੀਨੀ ਕਰਨ ਤੋਂ ਕੀ ਤੁਸੀਂ ਹਰ ਹਾਲਤ ਵਿਚ ਪਰਹੇਜ਼ ਕਰਦੇ ਹੋ? ਅਗਰ ਤੁਸੀਂ ਵਾਸਤਵ ਵਿਚ ਆਪਣਾ ਪਰਮੇਸ਼ੁਰ-ਨਿਯੁਕਤ ਭਾਗ ਪੂਰਾ ਕਰਨ ਵਿਚ ਮਿਹਨਤ ਕਰੋਗੇ, ਤਾਂ ਇਹ ਸੰਭਵ ਹੈ ਕਿ ਤੁਹਾਡਾ ਪਤੀ ਆਪਣੇ ਭਾਗ ਵਿਚ ਮਿਹਨਤ ਕਰਨ ਲੱਗ ਪਵੇਗਾ।—ਕੁਲੁੱਸੀਆਂ 3:18, 19.
12. ਕੀ ਦਿਖਾਉਂਦਾ ਹੈ ਕਿ ਪਤਨੀਆਂ ਉਚਿਤ ਰੀਤੀ ਨਾਲ ਆਪਣੇ ਵਿਚਾਰ ਪ੍ਰਗਟ ਕਰ ਸਕਦੀਆਂ ਹਨ, ਭਾਵੇਂ ਇਹ ਉਨ੍ਹਾਂ ਦੇ ਪਤੀ ਦਿਆਂ ਵਿਚਾਰਾਂ ਨਾਲ ਨਾ ਵੀ ਸਹਿਮਤ ਹੋਣ?
12 ਇਸ ਦਾ ਇਹ ਅਰਥ ਨਹੀਂ ਹੈ ਕਿ ਇਕ ਪਤਨੀ ਨੂੰ ਆਪਣੇ ਵਿਚਾਰ ਪ੍ਰਗਟ ਨਹੀਂ ਕਰਨੇ ਚਾਹੀਦੇ ਹਨ ਅਗਰ ਉਹ ਉਸ ਦੇ ਪਤੀ ਦੇ ਵਿਚਾਰਾਂ ਨਾਲੋਂ ਵੱਖਰੇ ਹੋਣ। ਹੋ ਸਕਦਾ ਹੈ ਕਿ ਉਸ ਦਾ ਦ੍ਰਿਸ਼ਟੀਕੋਣ ਸਹੀ ਹੋਵੇ, ਅਤੇ ਅਗਰ ਉਸ ਦਾ ਪਤੀ ਉਸ ਦੀ ਗੱਲ ਸੁਣੇ ਤਾਂ ਉਨ੍ਹਾਂ ਦੇ ਪਰਿਵਾਰ ਦਾ ਫਾਇਦਾ ਹੋਵੇਗਾ। ਅਬਰਾਹਾਮ ਦੀ ਪਤਨੀ ਸਾਰਾਹ, ਆਪਣੇ ਪਤੀ ਦੇ ਸੰਬੰਧ ਵਿਚ ਆਪਣੀ ਅਧੀਨਗੀ ਦੇ ਕਾਰਨ ਮਸੀਹੀ ਪਤਨੀਆਂ ਦੇ ਲਈ ਇਕ ਮਿਸਾਲ ਦੇ ਤੌਰ ਤੇ ਪ੍ਰਸਤੁਤ ਕੀਤੀ ਗਈ ਹੈ। (1 ਪਤਰਸ 3:1, 5, 6) ਫਿਰ ਵੀ ਉਸ ਨੇ ਇਕ ਘਰੇਲੂ ਮਸਲੇ ਲਈ ਇਕ ਸੁਲਝਾਉ ਦੀ ਸਲਾਹ ਦਿੱਤੀ, ਅਤੇ ਜਦੋਂ ਅਬਰਾਹਾਮ ਉਸ ਦੇ ਨਾਲ ਸਹਿਮਤ ਨਾ ਹੋਇਆ, ਤਾਂ ਪਰਮੇਸ਼ੁਰ ਨੇ ਉਸ ਨੂੰ ਆਖਿਆ: “ਉਹ ਦੀ ਅਵਾਜ਼ ਸੁਣ।” (ਉਤਪਤ 21:9-12) ਨਿਰਸੰਦੇਹ, ਜਦੋਂ ਪਤੀ ਕਿਸੇ ਮਾਮਲੇ ਵਿਚ ਅੰਤਿਮ ਨਿਰਣਾ ਬਣਾਉਂਦਾ ਹੈ, ਤਾਂ ਪਤਨੀ ਨੂੰ ਉਸ ਨੂੰ ਸਮਰਥਨ ਦੇਣਾ ਚਾਹੀਦਾ ਹੈ ਅਗਰ ਇਹ ਕਰਨ ਨਾਲ ਪਰਮੇਸ਼ੁਰ ਦੇ ਨਿਯਮ ਦੀ ਉਲੰਘਣਾ ਨਹੀਂ ਹੋਵੇਗੀ।—ਰਸੂਲਾਂ ਦੇ ਕਰਤੱਬ 5:29.
13. ਇਕ ਅੱਛੀ ਪਤਨੀ ਕੀ ਕਰ ਰਹੀ ਹੋਵੇਗੀ, ਅਤੇ ਇਸ ਦਾ ਉਸ ਦੇ ਪਰਿਵਾਰ ਉੱਤੇ ਕੀ ਪ੍ਰਭਾਵ ਹੋਵੇਗਾ?
13 ਆਪਣਾ ਭਾਗ ਪੂਰਾ ਕਰਨ ਵਿਚ, ਇਕ ਪਤਨੀ ਆਪਣੇ ਪਰਿਵਾਰ ਦੀ ਦੇਖ ਭਾਲ ਕਰਨ ਦੇ ਸੰਬੰਧ ਵਿਚ, ਬਹੁਤ ਕੁਝ ਕਰ ਸਕਦੀ ਹੈ। ਉਦਾਹਰਣ ਦੇ ਤੌਰ ਤੇ, ਉਹ ਪੌਸ਼ਟਿਕ ਭੋਜਨ ਤਿਆਰ ਕਰ ਸਕਦੀ ਹੈ, ਘਰ ਨੂੰ ਸਾਫ਼ ਸੁਥਰਾ ਰੱਖ ਸਕਦੀ ਹੈ ਅਤੇ ਬੱਚਿਆਂ ਨੂੰ ਸਿੱਖਿਆ ਦੇਣ ਵਿਚ ਹਿੱਸਾ ਲੈ ਸਕਦੀ ਹੈ। ਵਿਵਾਹਿਤ ਔਰਤਾਂ ਨੂੰ ਬਾਈਬਲ ਉਤੇਜਿਤ ਕਰਦੀ ਹੈ ਕਿ ਉਹ “ਆਪਣੇ ਪਤੀਆਂ ਨਾਲ ਪ੍ਰੇਮ ਰੱਖਣ ਅਤੇ ਬਾਲ ਬੱਚਿਆਂ ਨਾਲ ਪਿਆਰ ਕਰਨ। ਸੁਰਤ ਵਾਲੀਆਂ, ਸਤਵੰਤੀਆਂ, ਸੁਘੜ ਬੀਬੀਆਂ, ਨੇਕ ਅਤੇ ਆਪਣੇ ਪਤੀਆਂ ਦੇ ਅਧੀਨ ਹੋਣ ਭਈ ਪਰਮੇਸ਼ੁਰ ਦੇ ਬਚਨ ਦੀ ਬਦਨਾਮੀ ਨਾ ਹੋਵੇ।” (ਤੀਤੁਸ 2:4, 5) ਉਹ ਪਤਨੀ ਅਤੇ ਮਾਂ ਜਿਹੜੀ ਇਹ ਫ਼ਰਜ਼ ਪੂਰੇ ਕਰਦੀ ਹੈ ਆਪਣੇ ਪਰਿਵਾਰ ਦਾ ਚਿਰਸਥਾਈ ਪ੍ਰੇਮ ਅਤੇ ਆਦਰ ਕਮਾਵੇਗੀ।—ਕਹਾਉਤਾਂ 31:10, 11, 26-28.
ਪਰਿਵਾਰ ਵਿਚ ਬੱਚਿਆਂ ਦਾ ਸਥਾਨ
14. (ੳ) ਪਰਿਵਾਰ ਵਿਚ ਬੱਚਿਆਂ ਦਾ ਉਚਿਤ ਸਥਾਨ ਕੀ ਹੈ? (ਅ) ਬੱਚੇ ਯਿਸੂ ਦੀ ਮਿਸਾਲ ਤੋਂ ਕੀ ਸਿੱਖਿਆ ਲੈ ਸਕਦੇ ਹਨ?
14 ਯਹੋਵਾਹ ਨੇ ਪਹਿਲੀ ਮਾਨਵ ਜੋੜੀ ਨੂੰ ਹਿਦਾਇਤ ਦਿੱਤੀ ਸੀ: “ਫਲੋ ਅਰ ਵਧੋ।” (ਉਤਪਤ 1:28) ਹਾਂ, ਪਰਮੇਸ਼ੁਰ ਨੇ ਉਨ੍ਹਾਂ ਨੂੰ ਬੱਚੇ ਪੈਦਾ ਕਰਨ ਲਈ ਆਖਿਆ ਸੀ। ਬੱਚਿਆਂ ਦਾ ਹੋਣਾ ਪਰਿਵਾਰ ਦੇ ਲਈ ਇਕ ਅਸੀਸ ਹੋਣੀ ਸੀ। (ਜ਼ਬੂਰਾਂ ਦੀ ਪੋਥੀ 127:3-5) ਕਿਉਂਜੋ ਉਹ ਆਪਣੇ ਮਾਪਿਆਂ ਦੇ ਨਿਯਮ ਅਤੇ ਹੁਕਮ ਦੇ ਅਧੀਨ ਆਉਂਦੇ ਹਨ, ਬਾਈਬਲ ਇਕ ਬੱਚੇ ਦੀ ਸਥਿਤੀ ਨੂੰ ਇਕ ਗੁਲਾਮ ਦੀ ਸਥਿਤੀ ਦੇ ਨਾਲ ਤੁਲਨਾ ਕਰਦੀ ਹੈ। (ਕਹਾਉਤਾਂ 1:8; 6:20-23; ਗਲਾਤੀਆਂ 4:1) ਯਿਸੂ ਵੀ ਆਪਣੇ ਮਾਪਿਆਂ ਦੇ ਅਧੀਨ ਰਿਹਾ ਜਦੋਂ ਉਹ ਇਕ ਬਾਲਕ ਸੀ। (ਲੂਕਾ 2:51) ਇਸ ਦਾ ਇਹ ਅਰਥ ਹੈ ਕਿ ਜੋ ਉਹ ਆਖਦੇ ਸਨ, ਉਹ ਨੇ ਉਹੀ ਕਰਕੇ ਉਨ੍ਹਾਂ ਦੀ ਆਗਿਆਪਾਲਣਾ ਕੀਤੀ। ਅਗਰ ਸਾਰੇ ਬੱਚੇ ਉਸ ਦੇ ਸਮਾਨ ਕਰਨ, ਤਾਂ ਇਹ ਸੱਚ-ਮੁੱਚ ਹੀ ਪਰਿਵਾਰਕ ਖੁਸ਼ੀ ਨੂੰ ਵਧਾਵੇਗਾ।
15. ਬੱਚੇ ਅਕਸਰ ਮਾਪਿਆਂ ਦੇ ਲਈ ਦੁੱਖ ਦਾ ਕਾਰਨ ਕਿਉਂ ਹੁੰਦੇ ਹਨ?
15 ਪਰ, ਪਰਿਵਾਰ ਲਈ ਇਕ ਅਸੀਸ ਹੋਣ ਦੀ ਬਜਾਇ, ਅੱਜਕਲ੍ਹ ਬੱਚੇ ਅਕਸਰ ਮਾਪਿਆਂ ਦੇ ਲਈ ਦੁੱਖ ਦਾ ਕਾਰਨ ਹੁੰਦੇ ਹਨ। ਕਿਉਂ? ਇਸ ਦਾ ਕਾਰਨ ਹੈ ਬੱਚਿਆਂ ਅਤੇ ਮਾਪਿਆਂ ਦਾ ਵੀ ਪਰਿਵਾਰਕ ਜੀਵਨ ਲਈ ਬਾਈਬਲ ਦੀਆਂ ਹਿਦਾਇਤਾਂ ਨੂੰ ਆਪਣੇ ਜੀਵਨ ਵਿਚ ਲਾਗੂ ਕਰਨ ਤੋਂ ਅਸਫ਼ਲ ਹੋਣਾ। ਪਰਮੇਸ਼ੁਰ ਦੇ ਇਹ ਕੁਝ ਕੁ ਨਿਯਮ ਅਤੇ ਸਿਧਾਂਤ ਕੀ ਹਨ? ਆਓ ਅਸੀਂ ਇਨ੍ਹਾਂ ਵਿਚੋਂ ਕਈਆਂ ਦੀ ਪਰਖ ਅਗਲਿਆਂ ਸਫ਼ਿਆਂ ਉੱਤੇ ਕਰੀਏ। ਜਿਉਂ ਹੀ ਅਸੀਂ ਇਹ ਕਰਦੇ ਹਾਂ, ਇਹ ਵੇਖੋ ਕਿ ਕੀ ਤੁਸੀਂ ਇਸ ਨਾਲ ਸਹਿਮਤ ਹੁੰਦੇ ਹੋ ਯਾ ਨਹੀਂ ਕਿ ਇਨ੍ਹਾਂ ਨੂੰ ਲਾਗੂ ਕਰਕੇ ਤੁਸੀਂ ਆਪਣੇ ਪਰਿਵਾਰ ਵਿਚ ਖੁਸ਼ੀ ਵਧਾ ਸਕਦੇ ਹੋ।
ਆਪਣੀ ਪਤਨੀ ਨਾਲ ਪ੍ਰੇਮ ਰੱਖੋ ਅਤੇ ਉਸ ਦਾ ਆਦਰ ਕਰੋ
16. ਪਤੀਆਂ ਨੂੰ ਕੀ ਕਰਨ ਦਾ ਹੁਕਮ ਦਿੱਤਾ ਗਿਆ ਹੈ, ਅਤੇ ਇਹ ਹੁਕਮ ਕਿਵੇਂ ਉਚਿਤ ਤੌਰ ਤੇ ਪੂਰੇ ਕੀਤੇ ਜਾਂਦੇ ਹਨ?
16 ਈਸ਼ਵਰੀ ਬੁੱਧ ਦੇ ਨਾਲ, ਬਾਈਬਲ ਆਖਦੀ ਹੈ: “ਪਤੀਆਂ ਨੂੰ ਭੀ ਚਾਹੀਦਾ ਹੈ ਜੋ ਆਪਣੀਆਂ ਪਤਨੀਆਂ ਨਾਲ ਅਜਿਹਾ ਪ੍ਰੇਮ ਕਰਨ ਜਿਵੇਂ ਆਪਣੇ ਸਰੀਰਾਂ ਨਾਲ ਕਰਦੇ ਹਨ।” (ਅਫ਼ਸੀਆਂ 5:28-30) ਵਾਰ ਵਾਰ ਤਜਰਬਿਆਂ ਨੇ ਇਹ ਸਾਬਤ ਕੀਤਾ ਹੈ ਕਿ ਪਤਨੀਆਂ ਦੇ ਲਈ ਖੁਸ਼ ਹੋਣ ਵਾਸਤੇ ਇਹ ਜ਼ਰੂਰੀ ਹੈ ਕਿ ਉਹ ਮਹਿਸੂਸ ਕਰਨ ਕਿ ਪਤੀ ਉਨ੍ਹਾਂ ਦੇ ਨਾਲ ਪ੍ਰੇਮ ਰੱਖਦੇ ਹਨ। ਇਸ ਦਾ ਅਰਥ ਹੈ ਕਿ ਇਕ ਪਤੀ ਨੂੰ ਆਪਣੀ ਪਤਨੀ ਨੂੰ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ, ਜਿਸ ਵਿਚ ਕੋਮਲਤਾ, ਸਮਝ ਅਤੇ ਦਿਲਾਸਾ ਦੇ ਭਾਵ ਸ਼ਾਮਲ ਹੋਣੇ ਚਾਹੀਦੇ ਹਨ। ਇਹ ਜ਼ਰੂਰੀ ਹੈ ਕਿ ਉਹ ਉਸ ਦਾ ‘ਆਦਰ ਕਰੇ,’ ਜਿਵੇਂ ਬਾਈਬਲ ਆਖਦੀ ਹੈ। ਉਹ ਜੋ ਕੁਝ ਵੀ ਕਰਦਾ ਹੈ, ਉਸ ਨੂੰ ਧਿਆਨ ਵਿਚ ਰੱਖਦੇ ਹੋਏ ਕਰਦਾ ਹੈ। ਇਸ ਤਰ੍ਹਾਂ ਉਹ ਉਸ ਦਾ ਆਦਰ ਪ੍ਰਾਪਤ ਕਰੇਗਾ।—1 ਪਤਰਸ 3:7.
ਆਪਣੇ ਪਤੀ ਦਾ ਆਦਰ ਕਰੋ
17. ਪਤਨੀਆਂ ਨੂੰ ਕੀ ਕਰਨ ਦਾ ਹੁਕਮ ਦਿੱਤਾ ਗਿਆ ਹੈ, ਅਤੇ ਉਹ ਇਹ ਕਿਸ ਤਰ੍ਹਾਂ ਪੂਰਾ ਕਰਦੀਆਂ ਹਨ?
17 ਅਤੇ ਪਤਨੀਆਂ ਬਾਰੇ ਕੀ? “ਪਤਨੀ ਆਪਣੇ ਪਤੀ ਦਾ ਮਾਨ ਕਰੇ,” ਬਾਈਬਲ ਆਖਦੀ ਹੈ। (ਅਫ਼ਸੀਆਂ 5:33) ਇਹ ਸਲਾਹ ਨੂੰ ਲਾਗੂ ਕਰਨ ਵਿਚ ਅਸਫ਼ਲ ਹੋਣਾ ਇਕ ਮੁੱਖ ਕਾਰਨ ਹੈ ਕਿ ਕੁਝ ਪਤੀ ਆਪਣੀਆਂ ਪਤਨੀਆਂ ਨਾਲ ਕਿਉਂ ਨਾਰਾਜ਼ ਹੁੰਦੇ ਹਨ। ਇਕ ਪਤਨੀ ਆਪਣੇ ਪਤੀ ਦਿਆਂ ਨਿਰਣਿਆਂ ਨੂੰ ਸਮਰਥਨ ਦੇਕੇ, ਅਤੇ ਪਰਿਵਾਰਕ ਟੀਚੇ ਪ੍ਰਾਪਤ ਕਰਨ ਵਿਚ ਪੂਰੇ ਦਿਲ ਨਾਲ ਉਹ ਨੂੰ ਸਹਿਯੋਗ ਦੇਕੇ ਆਦਰ ਦਿਖਾਉਂਦੀ ਹੈ। ਆਪਣੇ ਪਤੀ ਦੀ ‘ਮਦਦਗਾਰ ਅਤੇ ਪੂਰਕ’ ਦੇ ਰੂਪ ਵਿਚ ਆਪਣਾ ਪਰਮੇਸ਼ੁਰ-ਨਿਯੁਕਤ ਭਾਗ ਪੂਰਾ ਕਰਕੇ, ਉਹ ਉਸ ਦਾ ਉਹ ਦੇ ਨਾਲ ਪ੍ਰੇਮ ਰੱਖਣਾ ਸੌਖਾ ਬਣਾ ਦਿੰਦੀ ਹੈ।—ਉਤਪਤ 2:18.
ਇਕ ਦੂਸਰੇ ਦੇ ਨਾਲ ਵਫ਼ਾਦਾਰ ਰਹੋ
18. ਵਿਆਹ ਸਾਥੀਆਂ ਨੂੰ ਇਕ ਦੂਸਰੇ ਦੇ ਨਾਲ ਵਫ਼ਾਦਾਰ ਕਿਉਂ ਰਹਿਣਾ ਚਾਹੀਦਾ ਹੈ?
18 ਬਾਈਬਲ ਆਖਦੀ ਹੈ: “ਪਤੀਆਂ ਅਤੇ ਪਤਨੀਆਂ ਨੂੰ ਇਕ ਦੂਸਰੇ ਦੇ ਨਾਲ ਵਫ਼ਾਦਾਰ ਹੋਣਾ ਚਾਹੀਦਾ ਹੈ।” ਇਹ ਪਤੀ ਨੂੰ ਆਖਦੀ ਹੈ: “ਆਪਣੀ ਪਤਨੀ ਦੇ ਨਾਲ ਪ੍ਰਸੰਨ ਹੋ ਅਤੇ ਜਿਸ ਲੜਕੀ ਨੂੰ ਤੂੰ ਵਿਆਇਆ ਹੈ ਉਸ ਨਾਲ ਆਪਣਾ ਆਨੰਦ ਮਾਣ . . . ਤੂੰ ਕਾਹਨੂੰ ਆਪਣਾ ਪ੍ਰੇਮ ਕਿਸੇ ਦੂਸਰੀ ਔਰਤ ਨੂੰ ਦੇਵੇਂ? ਤੂੰ ਕਾਹਨੂੰ ਕਿਸੇ ਦੂਸਰੇ ਮਨੁੱਖ ਦੀ ਪਤਨੀ ਦੀ ਸ਼ੋਭਾ ਪਸੰਦ ਕਰੇਂ?” (ਇਬਰਾਨੀਆਂ 13:4; ਕਹਾਉਤਾਂ 5:18-20, ਟੂਡੇਜ਼ ਇੰਗਲਿਸ਼ ਵਰਯਨ) ਹਾਂ, ਜ਼ਨਾਹ ਪਰਮੇਸ਼ੁਰ ਦੇ ਨਿਯਮ ਦੇ ਵਿਰੁੱਧ ਹੈ; ਇਹ ਵਿਆਹ ਵਿਚ ਗੜਬੜ ਪੈਦਾ ਕਰਦਾ ਹੈ। “ਵਧੇਰੇ ਲੋਕ ਇਹ ਸੋਚਦੇ ਹਨ ਕਿ ਇਕ ਵਿਭਚਾਰੀ ਪ੍ਰੇਮ ਸੰਬੰਧ ਸ਼ਾਇਦ ਵਿਆਹ ਵਿਚ ਤਾਜ਼ਗੀ ਪੈਦਾ ਕਰੇ,” ਵਿਆਹਾਂ ਦੇ ਇਕ ਖੋਜਕਾਰ ਨੇ ਨੋਟ ਕੀਤਾ, ਪਰ ਉਸ ਨੇ ਅੱਗੇ ਇਹ ਆਖਿਆ ਕਿ ਇਕ ਪ੍ਰੇਮ ਸੰਬੰਧ ਹਮੇਸ਼ਾ “ਵਾਸਤਵਿਕ ਸਮੱਸਿਆਵਾਂ” ਲਿਆਉਂਦਾ ਹੈ।—ਕਹਾਉਤਾਂ 6:27-29, 32.
ਆਪਣੇ ਸਾਥੀ ਦਾ ਆਨੰਦ ਭਾਲੋ
19. ਵਿਆਹ ਸਾਥੀਆਂ ਨੂੰ ਲਿੰਗੀ ਸੰਬੰਧ ਤੋਂ ਕਿਸ ਤਰ੍ਹਾਂ ਅਤਿਅੰਤ ਆਨੰਦ ਪ੍ਰਾਪਤ ਹੋ ਸਕਦਾ ਹੈ?
19 ਖੁਸ਼ੀ ਉਦੋਂ ਹਾਸਲ ਨਹੀਂ ਹੁੰਦੀ ਹੈ ਜਦੋਂ ਇਕ ਵਿਅਕਤੀ ਮੁੱਖ ਤੌਰ ਤੇ ਆਪਣੇ ਵਾਸਤੇ ਹੀ ਲਿੰਗੀ ਭੋਗ-ਵਿਲਾਸ ਭਾਲਦਾ ਹੈ। ਇਸ ਦੀ ਬਜਾਇ, ਇਹ ਆਪਣੇ ਸਾਥੀ ਨੂੰ ਵੀ ਪ੍ਰਸੰਨ ਕਰਨ ਨਾਲ ਹਾਸਲ ਹੁੰਦੀ ਹੈ। ਬਾਈਬਲ ਆਖਦੀ ਹੈ: “ਪਤੀ ਪਤਨੀ ਦਾ ਹੱਕ ਪੂਰਾ ਕਰੇ ਅਤੇ ਇਸੇ ਤਰਾਂ ਪਤਨੀ ਪਤੀ ਦਾ।” (1 ਕੁਰਿੰਥੀਆਂ 7:3) ਇੱਥੇ ਪੂਰਾ ਕਰਨ, ਅਰਥਾਤ ਦੇਣ ਤੇ ਜ਼ੋਰ ਦਿੱਤਾ ਗਿਆ ਹੈ। ਅਤੇ ਦੇਣ ਨਾਲ, ਦੇਣ ਵਾਲੇ ਨੂੰ ਵੀ ਅਸਲੀ ਆਨੰਦ ਹਾਸਲ ਹੁੰਦਾ ਹੈ। ਇਹ ਉਸੇ ਤਰ੍ਹਾਂ ਹੈ ਜਿਵੇਂ ਯਿਸੂ ਮਸੀਹ ਨੇ ਆਖਿਆ ਸੀ: “ਲੈਣ ਨਾਲੋਂ ਦੇਣਾ ਹੀ ਮੁਬਾਰਕ ਹੈ।”—ਰਸੂਲਾਂ ਦੇ ਕਰਤੱਬ 20:35.
ਆਪਣੇ ਆਪ ਨੂੰ ਆਪਣੇ ਬੱਚਿਆਂ ਲਈ ਦਿਓ
20. ਆਪਣੇ ਬੱਚਿਆਂ ਦੇ ਨਾਲ ਮਿਲਕੇ ਚੀਜ਼ਾਂ ਕਰਨਾ ਕਿਉਂ ਇੰਨਾ ਮਹੱਤਵਪੂਰਣ ਹੈ?
20 ਇਕ ਅੱਠ-ਕੁ ਸਾਲ ਦੇ ਬੱਚੇ ਨੇ ਕਿਹਾ: “ਮੇਰੇ ਪਿਤਾ ਜੀ ਸਾਰਾ ਸਮਾਂ ਕੰਮ ਕਰਦੇ ਰਹਿੰਦੇ ਹਨ। ਉਹ ਕਦੇ ਵੀ ਘਰ ਨਹੀਂ ਹੁੰਦੇ। ਉਹ ਮੈਨੂੰ ਪੈਸੇ ਅਤੇ ਬਹੁਤ ਖਿਲੋਣੇ ਦਿੰਦੇ ਹਨ, ਪਰ ਉਹ ਘੱਟ ਹੀ ਮੈਨੂੰ ਮਿਲਦੇ ਹਨ। ਮੈਂ ਉਹ ਨੂੰ ਬਹੁਤ ਪਿਆਰ ਕਰਦਾ ਹਾਂ ਅਤੇ ਚਾਹੁੰਦਾ ਹਾਂ ਕਿ ਉਹ ਸਾਰਾ ਸਮਾਂ ਕੰਮ ਨਾ ਕਰਨ ਤਾਂ ਕਿ ਮੈਂ ਉਨ੍ਹਾਂ ਨਾਲ ਜ਼ਿਆਦਾ ਸਮਾਂ ਗੁਜ਼ਾਰ ਸਕਾਂ।” ਘਰੇਲੂ ਜੀਵਨ ਉਦੋਂ ਕਿੰਨਾ ਬਿਹਤਰ ਹੁੰਦਾ ਹੈ ਜਦੋਂ ਮਾਂ ਬਾਪ ‘ਆਪਣੇ ਘਰ ਬੈਠੇ, ਰਾਹ ਚੱਲਦੇ, ਲੰਮੇ ਪਏ ਅਤੇ ਉੱਠਦੇ ਹੋਏ’ ਆਪਣੇ ਬੱਚਿਆਂ ਨੂੰ ਸਿੱਖਿਆ ਦੇਣ ਦੇ ਬਾਈਬਲ ਦੇ ਹੁਕਮ ਦਾ ਅਨੁਕਰਣ ਕਰਦੇ ਹਨ। ਆਪਣੇ ਆਪ ਨੂੰ ਆਪਣੇ ਬੱਚਿਆਂ ਲਈ ਦੇਣਾ, ਉਨ੍ਹਾਂ ਨਾਲ ਅਰਥਪੂਰਣ ਸਮਾਂ ਬਤੀਤ ਕਰਨਾ, ਨਿਸ਼ਚੇ ਹੀ ਪਰਿਵਾਰਕ ਖੁਸ਼ੀ ਵਧਾਵੇਗਾ।—ਬਿਵਸਥਾ ਸਾਰ 11:19; ਕਹਾਉਤਾਂ 22:6.
ਲੋੜੀਂਦੀ ਤਾੜਨਾ ਦਿਓ
21. ਬਾਈਬਲ ਬੱਚਿਆਂ ਨੂੰ ਤਾੜਨਾ ਦੇਣ ਬਾਰੇ ਕੀ ਆਖਦੀ ਹੈ?
21 ਸਾਡਾ ਸਵਰਗੀ ਪਿਤਾ ਆਪਣੇ ਲੋਕਾਂ ਨੂੰ ਸੁਧਾਰਕ ਹਿਦਾਇਤਾਂ, ਯਾ ਤਾੜਨਾ ਦੇਕੇ, ਮਾਂ ਬਾਪ ਵਾਸਤੇ ਇਕ ਸਹੀ ਮਿਸਾਲ ਕਾਇਮ ਕਰਦਾ ਹੈ। ਬੱਚਿਆਂ ਨੂੰ ਤਾੜਨਾ ਦੀ ਜ਼ਰੂਰਤ ਹੈ। (ਇਬਰਾਨੀਆਂ 12:6; ਕਹਾਉਤਾਂ 29:15) ਇਸ ਗੱਲ ਨੂੰ ਪਛਾਣਦੇ ਹੋਏ, ਬਾਈਬਲ ਉਤੇਜਿਤ ਕਰਦੀ ਹੈ: “ਹੇ ਪਿਤਾਓ, . . . [ਆਪਣੇ ਬੱਚਿਆਂ ਨੂੰ] ਪ੍ਰਭੁ ਦੀ ਸਿੱਖਿਆ ਅਰ ਮੱਤ ਦੇ ਕੇ ਓਹਨਾਂ ਦੀ ਪਾਲਨਾ ਕਰੋ।” ਤਾੜਨਾ ਦਾ ਦੇਣਾ, ਭਾਵੇਂ ਇਸ ਵਿਚ ਸ਼ਾਇਦ ਮਾਰਨਾ ਯਾ ਕੋਈ ਵਿਸ਼ੇਸ਼ ਅਧਿਕਾਰਾਂ ਦਾ ਰੋਕਿਆ ਜਾਣਾ ਵੀ ਸ਼ਾਮਲ ਹੋਵੇ, ਸਬੂਤ ਹੈ ਕਿ ਮਾਂ ਬਾਪ ਆਪਣੇ ਬੱਚਿਆਂ ਨਾਲ ਪਿਆਰ ਕਰਦੇ ਹਨ। ਬਾਈਬਲ ਆਖਦੀ ਹੈ: “ਜਿਹੜਾ [ਆਪਣੇ ਪੁੱਤ੍ਰ] ਦੇ ਨਾਲ ਪਿਆਰ ਕਰਦਾ ਹੈ ਉਹ ਵੇਲੇ ਸਿਰ ਉਸ ਨੂੰ ਤਾੜਦਾ ਹੈ।”—ਅਫ਼ਸੀਆਂ 6:4; ਕਹਾਉਤਾਂ 13:24; 23:13, 14.
ਨੌਜਵਾਨੋ—ਦੁਨਿਆਵੀ ਤੌਰ-ਤਰੀਕਿਆਂ ਦਾ ਵਿਰੋਧ ਕਰੋ
22. ਨੌਜਵਾਨਾਂ ਦਾ ਕੀ ਫ਼ਰਜ਼ ਹੈ, ਅਤੇ ਇਹ ਨੂੰ ਪੂਰਾ ਕਰਨ ਵਿਚ ਕੀ ਸ਼ਾਮਲ ਹੈ?
22 ਇਹ ਦੁਨੀਆਂ ਨੌਜਵਾਨਾਂ ਤੋਂ ਪਰਮੇਸ਼ੁਰ ਦੇ ਨਿਯਮ ਤੁੜਵਾਉਣ ਦੇ ਯਤਨ ਕਰਦੀ ਹੈ। ਅਤੇ ਜਿਵੇਂ ਬਾਈਬਲ ਬਿਆਨ ਕਰਦੀ ਹੈ, “ਬਾਲਕ ਦੇ ਮਨ ਵਿੱਚ ਮੂਰਖਤਾਈ ਬੱਧੀ ਹੋਈ ਹੁੰਦੀ ਹੈ।” (ਕਹਾਉਤਾਂ 22:15) ਇਸ ਲਈ ਜੋ ਸਹੀ ਹੈ ਉਹ ਕੰਮ ਕਰਨਾ ਇਕ ਸੰਘਰਸ਼ ਹੈ। ਫਿਰ ਵੀ ਬਾਈਬਲ ਆਖਦੀ ਹੈ: “ਬੱਚਿਓ ਆਪਣੇ ਮਾਂ ਬਾਪ ਦੀ ਆਗਿਆ ਮੰਨਣਾ ਤੁਹਾਡਾ ਮਸੀਹੀ ਫ਼ਰਜ਼ ਹੈ, ਕਿਉਂਕਿ ਇਸ ਤਰ੍ਹਾਂ ਕਰਨਾ ਸਹੀ ਕੰਮ ਹੈ।” ਇਹ ਬਹੁਮੁੱਲਾ ਫਲ ਲਿਆਵੇਗਾ। ਇਸ ਲਈ, ਬੱਚਿਓ, ਬੁੱਧਵਾਨ ਹੋਵੋ। ਇਸ ਸਲਾਹ ਤੇ ਚਲੋ: “ਹਾਲੇ ਜਦੋਂ ਤੁਸੀਂ ਜਵਾਨ ਹੋਵੋਂ ਆਪਣੇ ਸਿਰਜਣਹਾਰ ਨੂੰ ਯਾਦ ਕਰੋ।” ਨਸ਼ੀਲੀਆਂ ਦਵਾਈਆਂ ਲੈਣ, ਸ਼ਰਾਬੀ ਹੋਣ, ਵਿਭਚਾਰ ਕਰਨ ਅਤੇ ਹੋਰ ਚੀਜ਼ਾਂ ਜਿਹੜੀਆਂ ਪਰਮੇਸ਼ੁਰ ਦੇ ਨਿਯਮਾਂ ਦੇ ਵਿਰੁੱਧ ਹਨ, ਦੇ ਪਰਤਾਵਿਆਂ ਦਾ ਵਿਰੋਧ ਕਰੋ।—ਅਫ਼ਸੀਆਂ 6:1-4; ਉਪਦੇਸ਼ਕ ਦੀ ਪੋਥੀ 12:1; ਕਹਾਉਤਾਂ 1:10-19, ਟੂਡੇਜ਼ ਇੰਗਲਿਸ਼ ਵਰਯਨ।
ਇਕੱਠੇ ਬਾਈਬਲ ਦਾ ਅਧਿਐਨ ਕਰੋ
23. ਬਾਈਬਲ ਦਾ ਇਕੱਠੇ ਅਧਿਐਨ ਕਰਕੇ ਪਰਿਵਾਰਾਂ ਨੂੰ ਕੀ ਲਾਭ ਪ੍ਰਾਪਤ ਹੋਣਗੇ?
23 ਅਗਰ ਪਰਿਵਾਰ ਦਾ ਇਕ ਸਦੱਸ ਅਧਿਐਨ ਕਰਕੇ ਬਾਈਬਲ ਦੀਆਂ ਸਿਖਿਆਵਾਂ ਨੂੰ ਲਾਗੂ ਕਰੇ, ਤਾਂ ਇਹ ਚੀਜ਼ ਪਰਿਵਾਰਕ ਖੁਸ਼ੀ ਨੂੰ ਵਧਾਵੇਗੀ। ਲੇਕਨ ਅਗਰ ਸਾਰੇ ਜਣੇ—ਪਤੀ, ਪਤਨੀ, ਅਤੇ ਬੱਚੇ—ਇਹ ਕਰਨ, ਤਾਂ ਇਹ ਇਕ ਕਿੰਨਾ ਮੁਬਾਰਕ ਪਰਿਵਾਰ ਹੋਵੇਗਾ! ਉਥੇ ਖੁਲ੍ਹੇ ਸੰਚਾਰ ਦੇ ਨਾਲ-ਨਾਲ, ਨਿੱਘਾ, ਨਜ਼ਦੀਕੀ ਰਿਸ਼ਤਾ ਹੋਵੇਗਾ, ਜਿਉਂ ਹੀ ਇਕ ਪਰਿਵਾਰਕ ਸਦੱਸ ਦੂਸਰੇ ਨੂੰ ਯਹੋਵਾਹ ਪਰਮੇਸ਼ੁਰ ਦੀ ਸੇਵਾ ਕਰਨ ਲਈ ਮਦਦ ਕਰਦਾ ਹੈ। ਇਸ ਲਈ ਇਕੱਠੇ ਬਾਈਬਲ ਅਧਿਐਨ ਕਰਨਾ ਇਕ ਪਰਿਵਾਰਕ ਆਦਤ ਬਣਾਓ!—ਬਿਵਸਥਾ ਸਾਰ 6:4-9; ਯੂਹੰਨਾ 17:3.
ਪਰਿਵਾਰਕ ਸਮੱਸਿਆਵਾਂ ਨੂੰ ਸਫ਼ਲਤਾਪੂਰਵਕ ਸੁਲਝਾਉਣਾ
24. ਵਿਆਹ ਸਾਥੀਆਂ ਨੂੰ ਇਕ ਦੂਸਰੇ ਦੀਆਂ ਗ਼ਲਤੀਆਂ ਕਿਉਂ ਸਹਿਣੀਆਂ ਚਾਹੀਦੀਆਂ ਹਨ?
24 ਉਨ੍ਹਾਂ ਪਰਿਵਾਰਾਂ ਵਿਚ ਵੀ ਜਿਹੜੇ ਆਮ ਤੌਰ ਤੇ ਸੁਖੀ ਵਸਦੇ ਹਨ, ਸਮੇਂ ਤੋਂ ਸਮੇਂ ਸਮੱਸਿਆਵਾਂ ਆਉਣਗੀਆਂ। ਇਹ ਇਸ ਕਾਰਨ ਹੈ ਕਿਉਂਕਿ ਅਸੀਂ ਸਾਰੇ ਅਪੂਰਣ ਹਾਂ ਅਤੇ ਗ਼ਲਤ ਕੰਮ ਕਰਦੇ ਹਾਂ। “ਅਸੀਂ ਸੱਭੇ ਬਹੁਤ ਭੁੱਲਣਹਾਰ ਹਾਂ,” ਬਾਈਬਲ ਆਖਦੀ ਹੈ। (ਯਾਕੂਬ 3:2) ਇਸ ਲਈ ਵਿਆਹ ਸਾਥੀਆਂ ਨੂੰ ਇਕ ਦੂਸਰੇ ਤੋਂ ਸੰਪੂਰਣਤਾ ਦੀ ਮੰਗ ਨਹੀਂ ਕਰਨੀ ਚਾਹੀਦੀ ਹੈ। ਇਸ ਦੀ ਬਜਾਇ, ਦੋਹਾਂ ਨੂੰ ਇਕ ਦੂਸਰੇ ਦੀਆਂ ਗ਼ਲਤੀਆਂ ਸਹਿਣੀਆਂ ਚਾਹੀਦੀਆਂ ਹਨ। ਇਸ ਕਰਕੇ, ਕਿਸੇ ਸਾਥੀ ਨੂੰ ਇਕ ਸੰਪੂਰਣ ਤੌਰ ਤੇ ਸੁਖੀ ਵਿਆਹ ਦੀ ਉਮੀਦ ਨਹੀਂ ਰੱਖਣੀ ਚਾਹੀਦੀ ਹੈ, ਕਿਉਂਕਿ ਇਹ ਚੀਜ਼ ਅਪੂਰਣ ਲੋਕਾਂ ਲਈ ਹਾਸਲ ਕਰਨਾ ਸੰਭਵ ਨਹੀਂ ਹੈ।
25. ਵਿਆਹ ਦੀਆਂ ਮੁਸ਼ਕਲਾਂ ਨੂੰ ਪ੍ਰੇਮ ਨਾਲ ਕਿਵੇਂ ਸੁਲਝਾਇਆ ਜਾਣਾ ਚਾਹੀਦਾ ਹੈ?
25 ਨਿਸ਼ਚੇ ਹੀ, ਇਕ ਪਤੀ ਅਤੇ ਇਕ ਪਤਨੀ ਉਹ ਕੰਮ ਕਰਨ ਤੋਂ ਪਰਹੇਜ਼ ਕਰਨਾ ਚਾਹੁਣਗੇ ਜਿਹੜਾ ਉਨ੍ਹਾਂ ਦੇ ਸਾਥੀ ਨੂੰ ਖਿਝਾਉਂਦਾ ਹੈ। ਪਰ ਭਾਵੇਂ ਉਹ ਕਿੰਨਾ ਯਤਨ ਵੀ ਕਰਨ, ਕਿਸੇ-ਨ-ਕਿਸੇ ਸਮੇਂ ਉਹ ਇਸ ਤਰ੍ਹਾਂ ਦੇ ਕੰਮ ਕਰਨਗੇ, ਜਿਹੜੇ ਦੂਸਰੇ ਨੂੰ ਪਰੇਸ਼ਾਨ ਕਰਨ। ਤਾਂ ਫਿਰ ਮੁਸ਼ਕਲਾਂ ਕਿਸ ਤਰ੍ਹਾਂ ਨਿਪਟਾਉਣੀਆਂ ਚਾਹੀਦੀਆਂ ਹਨ? ਬਾਈਬਲ ਦੀ ਸਲਾਹ ਹੈ: “ਪ੍ਰੇਮ ਬਾਹਲਿਆਂ ਪਾਪਾਂ ਨੂੰ ਢੱਕ ਲੈਂਦਾ ਹੈ।” (1 ਪਤਰਸ 4:8) ਇਸ ਦਾ ਇਹ ਅਰਥ ਹੈ ਕਿ ਉਹ ਸਾਥੀ ਜਿਹੜੇ ਪ੍ਰੇਮ ਪ੍ਰਦਰਸ਼ਿਤ ਕਰਦੇ ਹਨ ਦੂਸਰੇ ਸਾਥੀ ਦੀਆਂ ਕੀਤੀਆਂ ਹੋਈਆਂ ਗ਼ਲਤੀਆਂ ਦੀ ਵਾਰ ਵਾਰ ਚਰਚਾ ਨਹੀਂ ਕਰਨਗੇ। ਪ੍ਰੇਮ, ਅਸਲ ਵਿਚ, ਇਹ ਆਖਦਾ ਹੈ, ‘ਹਾਂ, ਤੂੰ ਗ਼ਲਤੀ ਤਾਂ ਕੀਤੀ ਹੈ। ਪਰ ਸਮੇਂ ਤੋਂ ਸਮੇਂ ਮੈਂ ਵੀ ਕਰਦਾ ਹਾਂ। ਇਸ ਲਈ ਮੈਂ ਤੇਰੀਆਂ ਗ਼ਲਤੀਆਂ ਨੂੰ ਮਾਫ਼ ਕਰਾਂਗਾ, ਅਤੇ ਤੂੰ ਵੀ ਮੇਰੇ ਪ੍ਰਤੀ ਇਸ ਤਰ੍ਹਾਂ ਹੀ ਕਰੀਂ।’—ਕਹਾਉਤਾਂ 10:12; 19:11.
26. ਜਦੋਂ ਕੋਈ ਮੁਸ਼ਕਲ ਪੈਦਾ ਹੁੰਦੀ ਹੈ, ਕਿਹੜੀ ਗੱਲ ਉਸ ਮਾਮਲੇ ਨੂੰ ਨਿਪਟਾਉਣ ਵਿਚ ਮਦਦ ਕਰੇਗੀ?
26 ਜਦੋਂ ਪਤੀ ਪਤਨੀ ਗ਼ਲਤੀਆਂ ਨੂੰ ਸਵੀਕਾਰ ਕਰਨ ਲਈ ਰਜ਼ਾਮੰਦ ਹੁੰਦੇ ਹਨ ਅਤੇ ਉਨ੍ਹਾਂ ਨੂੰ ਸੁਧਾਰਣ ਦਾ ਯਤਨ ਕਰਦੇ ਹਨ, ਤਦ ਅਨੇਕ ਝਗੜਿਆਂ ਅਤੇ ਦਿਲ ਦੀਆਂ ਪੀੜਾਂ ਤੋਂ ਬਚਿਆ ਜਾ ਸਕਦਾ ਹੈ। ਉਨ੍ਹਾਂ ਦਾ ਨਿਸ਼ਾਨਾ ਸਮੱਸਿਆਵਾਂ ਨੂੰ ਸੁਲਝਾਉਣਾ, ਨਾ ਕਿ ਬਹਿਸ ਜਿੱਤਣਾ ਹੋਣਾ ਚਾਹੀਦਾ ਹੈ। ਭਾਵੇਂ ਤੁਹਾਡਾ ਸਾਥੀ ਗ਼ਲਤ ਹੀ ਹੋਵੇ, ਰਹਿਮਦਿਲੀ ਹੋਕੇ ਸਮੱਸਿਆ ਨੂੰ ਸੁਲਝਾਉਣਾ ਸੌਖਾ ਬਣਾਓ। ਅਗਰ ਤੁਸੀਂ ਗ਼ਲਤ ਹੋਵੋ, ਤਾਂ ਨਿਮ੍ਰਤਾਪੂਰਬਕ ਮਾਫ਼ੀ ਮੰਗ ਲਵੋ। ਇਸ ਤਰ੍ਹਾਂ ਕਰਨ ਨੂੰ ਨਾ ਟਾਲੋ; ਸਮੱਸਿਆ ਨੂੰ ਬਗੈਰ ਦੇਰ ਕੀਤੇ ਸੁਲਝਾਓ। “ਸੂਰਜ ਤੁਹਾਡੇ ਕ੍ਰੋਧ ਉੱਤੇ ਨਾ ਡੁੱਬ ਜਾਵੇ।”—ਅਫ਼ਸੀਆਂ 4:26.
27. ਵਿਆਹ ਸਾਥੀਆਂ ਨੂੰ ਬਾਈਬਲ ਦੀ ਕਿਹੜੀ ਸਲਾਹ ਉੱਤੇ ਚਲਕੇ ਆਪਣੀਆਂ ਸਮੱਸਿਆਵਾਂ ਸੁਲਝਾਉਣ ਵਿਚ ਮਦਦ ਮਿਲੇਗੀ?
27 ਖ਼ਾਸ ਕਰਕੇ, ਅਗਰ ਤੁਸੀਂ ਇਕ ਵਿਵਾਹਿਤ ਵਿਅਕਤੀ ਹੋ, ਤਾਂ ਤੁਹਾਨੂੰ “ਆਪਣੇ ਹਾਲ ਉੱਤੇ ਨਹੀਂ ਸਗੋਂ ਹਰੇਕ ਦੂਜਿਆਂ ਦੇ ਹਾਲ ਉੱਤੇ ਵੀ ਨਿਗਾਹ” ਕਰਨ ਦੇ ਅਸੂਲ ਨੂੰ ਲਾਗੂ ਕਰਨਾ ਜ਼ਰੂਰੀ ਹੈ। (ਫ਼ਿਲਿੱਪੀਆਂ 2:4) ਤੁਹਾਨੂੰ ਬਾਈਬਲ ਦੇ ਇਸ ਹੁਕਮ ਦੀ ਆਗਿਆਪਾਲਣਾ ਕਰਨੀ ਜ਼ਰੂਰੀ ਹੈ: “ਰਹਿਮ ਦਿਲੀ, ਦਿਆਲਗੀ, ਅਧੀਨਗੀ, ਨਰਮਾਈ ਅਤੇ ਧੀਰਜ ਨੂੰ ਪਹਿਨ ਲਓ। ਅਤੇ ਜੋ ਕੋਈ ਕਿਸੇ ਉੱਤੇ ਗਿਲਾ ਰੱਖਦਾ ਹੈ ਤਾਂ ਇੱਕ ਦੂਏ ਦੀ ਸਹਿ ਲਵੇ ਅਤੇ ਇੱਕ ਦੂਏ ਨੂੰ ਮਾਫ਼ ਕਰ ਦੇਵੇ। ਜਿਵੇਂ ਪ੍ਰਭੁ ਨੇ ਤੁਹਾਨੂੰ ਮਾਫ਼ ਕੀਤਾ ਤਿਵੇਂ ਤੁਸੀਂ ਵੀ ਕਰੋ। ਅਤੇ ਇਨ੍ਹਾਂ ਸਭਨਾਂ ਦੇ ਉੱਤੇ ਦੀ ਪ੍ਰੇਮ ਨੂੰ ਪਾ ਲਓ ਜਿਹੜਾ ਸੰਪੂਰਨਤਾਈ ਦਾ ਬੰਧ ਹੈ।”—ਕੁਲੁੱਸੀਆਂ 3:12-14.
28. (ੳ) ਕੀ ਤਲਾਕ ਵਿਆਹ ਦੀਆਂ ਸਮੱਸਿਆਵਾਂ ਨੂੰ ਨਿਪਟਾਉਣ ਦਾ ਤਰੀਕਾ ਹੈ? (ਅ) ਬਾਈਬਲ ਤਲਾਕ ਲਈ ਉਹ ਕਿਹੜਾ ਇਕੋ ਇਕ ਕਾਰਨ ਦੱਸਦੀ ਹੈ ਜੋ ਇਕ ਵਿਅਕਤੀ ਨੂੰ ਦੁਬਾਰਾ ਵਿਆਹ ਲਈ ਆਜ਼ਾਦ ਕਰਦਾ ਹੈ?
28 ਅੱਜਕਲ੍ਹ ਕਈ ਜੋੜੀਆਂ ਆਪਣੀਆਂ ਸਮੱਸਿਆਵਾਂ ਨੂੰ ਸੁਲਝਾਉਣ ਵਿਚ ਪਰਮੇਸ਼ੁਰ ਦੇ ਸ਼ਬਦ ਦੀ ਸਲਾਹ ਦੀ ਮਦਦ ਨਹੀਂ ਲੈਂਦੀਆਂ ਹਨ, ਅਤੇ ਉਹ ਤਲਾਕ ਭਾਲਦੀਆਂ ਹਨ। ਕੀ ਸਮੱਸਿਆਵਾਂ ਨੂੰ ਨਿਪਟਾਉਣ ਦੇ ਲਈ ਪਰਮੇਸ਼ੁਰ ਤਲਾਕ ਨੂੰ ਪ੍ਰਵਾਨ ਕਰਦਾ ਹੈ? ਨਹੀਂ, ਉਹ ਨਹੀਂ ਕਰਦਾ ਹੈ। (ਮਲਾਕੀ 2:15, 16) ਉਹ ਦਾ ਮਕਸਦ ਸੀ ਕਿ ਵਿਆਹ ਜੀਵਨਭਰ ਦਾ ਸੰਬੰਧ ਹੋਵੇ। (ਰੋਮੀਆਂ 7:2) ਬਾਈਬਲ ਤਲਾਕ ਲੈਣ ਲਈ ਇਕ ਹੀ ਕਾਰਨ ਦਿੰਦੀ ਹੈ, ਜੋ ਇਕ ਵਿਅਕਤੀ ਨੂੰ ਦੁਬਾਰਾ ਵਿਆਹ ਕਰਨ ਲਈ ਆਜ਼ਾਦ ਕਰਦਾ ਹੈ, ਅਤੇ ਉਹ ਹੈ ਵਿਭਚਾਰ (ਯੂਨਾਨੀ, ਪੋਰਨੀਆਂ, ਘੋਰ ਜਿਨਸੀ ਅਨੈਤਿਕਤਾ)। ਅਗਰ ਵਿਭਚਾਰ ਕੀਤਾ ਗਿਆ ਹੈ, ਫਿਰ ਨਿਰਦੋਸ਼ ਸਾਥੀ ਫ਼ੈਸਲਾ ਕਰ ਸਕਦਾ ਹੈ ਕਿ ਤਲਾਕ ਲੈਣਾ ਹੈ ਯਾ ਨਹੀਂ।—ਮੱਤੀ 5:32.
29. (ੳ) ਅਗਰ ਤੁਹਾਡਾ ਵਿਆਹ ਸਾਥੀ ਮਸੀਹੀ ਉਪਾਸਨਾ ਵਿਚ ਤੁਹਾਡਾ ਸਾਥ ਨਹੀਂ ਦਿੰਦਾ ਹੈ, ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ? (ਅ) ਇਸ ਦਾ ਇਕ ਸੰਭਵ ਨਤੀਜਾ ਕੀ ਹੋਵੇਗਾ?
29 ਅਗਰ ਤੁਹਾਡੇ ਸਾਥੀ ਨੇ ਤੁਹਾਡੇ ਨਾਲ ਪਰਮੇਸ਼ੁਰ ਦੇ ਬਚਨ ਦਾ ਅਧਿਐਨ ਕਰਨ ਤੋਂ ਇਨਕਾਰ ਕਰ ਦਿੱਤਾ ਹੈ, ਯਾ ਤੁਹਾਡੀ ਮਸੀਹੀ ਕ੍ਰਿਆ ਦਾ ਵੀ ਵਿਰੋਧ ਕਰਦਾ ਹੈ, ਤਦ ਕੀ? ਬਾਈਬਲ ਫਿਰ ਵੀ ਉਤਸ਼ਾਹ ਦਿੰਦੀ ਹੈ ਕਿ ਤੁਸੀਂ ਆਪਣੇ ਸਾਥੀ ਦੇ ਨਾਲ ਵਸੋ ਅਤੇ ਅਲਹਿਦਗੀ ਨੂੰ ਆਪਣੀਆਂ ਸਮੱਸਿਆਵਾਂ ਵਿਚੋਂ ਨਿਕਲਣ ਦਾ ਸੌਖਾ ਰਾਹ ਨਾ ਸਮਝੋ। ਆਪਣੇ ਖੁਦ ਦੇ ਆਚਰਣ ਦੇ ਸੰਬੰਧ ਵਿਚ ਬਾਈਬਲ ਜੋ ਆਖਦੀ ਹੈ, ਨੂੰ ਲਾਗੂ ਕਰਕੇ ਆਪਣੇ ਘਰ ਦੀ ਸਥਿਤੀ ਨੂੰ ਬਿਹਤਰ ਕਰਨ ਵਿਚ ਨਿੱਜੀ ਤੌਰ ਤੇ ਜੋ ਵੀ ਤੁਸੀਂ ਕਰ ਸਕਦੇ ਹੋ ਉਹ ਕਰੋ। ਸਮਾਂ ਬੀਤਣ ਤੇ, ਤੁਹਾਡੇ ਮਸੀਹੀ ਆਚਰਣ ਦੇ ਕਾਰਨ, ਤੁਸੀਂ ਸ਼ਾਇਦ ਆਪਣੇ ਸਾਥੀ ਨੂੰ ਮਨਾ ਲਵੋ। (1 ਕੁਰਿੰਥੀਆਂ 7:10-16; 1 ਪਤਰਸ 3:1, 2) ਅਤੇ ਤੁਹਾਡੇ ਲਈ ਕਿੰਨੀ ਅਸੀਸ ਹੋਵੇਗੀ ਅਗਰ ਤੁਹਾਡਾ ਪ੍ਰੇਮਪੂਰਣ ਧੀਰਜ ਇਸ ਤਰੀਕੇ ਨਾਲ ਪ੍ਰਤਿਫਲ ਪਾਵੇ!
30. ਇਹ ਇੰਨਾ ਮਹੱਤਵਪੂਰਣ ਕਿਉਂ ਹੈ ਕਿ ਮਾਂ-ਬਾਪ ਆਪਣੇ ਬੱਚਿਆਂ ਲਈ ਇਕ ਅੱਛੀ ਮਿਸਾਲ ਕਾਇਮ ਕਰਨ?
30 ਅੱਜ ਅਨੇਕ ਪਰਿਵਾਰਕ ਸਮੱਸਿਆਵਾਂ ਬੱਚਿਆਂ ਨਾਲ ਸੰਬੰਧਿਤ ਹਨ। ਅਗਰ ਤੁਹਾਡੇ ਪਰਿਵਾਰ ਵਿਚ ਇਹ ਸਥਿਤੀ ਹੈ ਤਾਂ ਇਸ ਬਾਰੇ ਕੀ ਕੀਤਾ ਜਾ ਸਕਦਾ ਹੈ? ਸਭ ਤੋਂ ਪਹਿਲਾਂ, ਮਾਂ-ਬਾਪ ਦੇ ਤੌਰ ਤੇ ਤੁਹਾਨੂੰ ਇਕ ਅੱਛੀ ਮਿਸਾਲ ਕਾਇਮ ਕਰਨ ਦੀ ਜ਼ਰੂਰਤ ਹੈ। ਇਹ ਇਸ ਕਾਰਨ ਹੈ ਕਿਉਂਕਿ ਜੋ ਤੁਸੀਂ ਕਰਦੇ ਹੋ ਬੱਚੇ ਉਸ ਦੀ ਨਕਲ ਕਰਨ ਵਿਚ ਜ਼ਿਆਦਾ ਰੁਚਿਤ ਹੁੰਦੇ ਹਨ, ਉਸ ਨਾਲੋਂ ਜੋ ਤੁਸੀਂ ਕਹਿੰਦੇ ਹੋ। ਅਤੇ ਜਦੋਂ ਤੁਹਾਡੇ ਕੰਮ ਤੁਹਾਡੇ ਲਫ਼ਜ਼ਾਂ ਨਾਲੋਂ ਭਿੰਨ ਹੁੰਦੇ ਹਨ, ਤਾਂ ਬੱਚੇ ਇਹ ਦੇਖਣ ਵਿਚ ਚੁਸਤ ਹੁੰਦੇ ਹਨ। ਇਸ ਲਈ, ਅਗਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਬੱਚੇ ਉੱਤਮ ਮਸੀਹੀ ਜੀਵਨ ਬਤੀਤ ਕਰਨ, ਤਾਂ ਤੁਹਾਨੂੰ ਖੁਦ ਨੂੰ ਮਿਸਾਲ ਕਾਇਮ ਕਰਨਾ ਜ਼ਰੂਰੀ ਹੈ।—ਰੋਮੀਆਂ 2:21, 22.
31. (ੳ) ਬੱਚਿਆਂ ਨੂੰ ਆਪਣੇ ਮਾਂ-ਬਾਪ ਦੀ ਸਲਾਹ ਦੀ ਪਾਲਣਾ ਕਰਨ ਲਈ ਹੋਰ ਕਿਹੜੇ ਮਹੱਤਵਪੂਰਣ ਕਾਰਨ ਦੀ ਲੋੜ ਹੈ? (ਅ) ਤੁਸੀਂ ਆਪਣੇ ਬੱਚੇ ਨੂੰ ਪਰਮੇਸ਼ੁਰ ਦੇ ਉਸ ਨਿਯਮ ਦੀ ਪਾਲਣਾ ਕਰਨ ਦੀ ਬੁੱਧੀਮਾਨਤਾ ਕਿਵੇਂ ਸਮਝਾ ਸਕਦੇ ਹੋ ਜਿਹੜਾ ਵਿਭਚਾਰ ਨੂੰ ਮਨ੍ਹਾ ਕਰਦਾ ਹੈ?
31 ਇਸ ਦੇ ਅਤਿਰਿਕਤ, ਤੁਹਾਨੂੰ ਬੱਚਿਆਂ ਦੇ ਨਾਲ ਤਰਕ ਕਰਨ ਦੀ ਜ਼ਰੂਰਤ ਹੈ। ਬੱਚਿਆਂ ਨੂੰ ਕੇਵਲ ਇਹ ਕਹਿਣਾ ਹੀ ਕਾਫ਼ੀ ਨਹੀਂ ਹੈ: ‘ਮੈਂ ਨਹੀਂ ਚਾਹੁੰਦਾ ਹਾਂ ਕਿ ਤੂੰ ਵਿਭਚਾਰ ਕਰੇਂ, ਕਿਉਂਕਿ ਇਹ ਗ਼ਲਤ ਹੈ।’ ਉਨ੍ਹਾਂ ਨੂੰ ਇਹ ਸਮਝਾਉਣਾ ਜ਼ਰੂਰੀ ਹੈ ਕਿ ਇਹ ਉਨ੍ਹਾਂ ਦਾ ਸ੍ਰਿਸ਼ਟੀਕਰਤਾ ਯਹੋਵਾਹ ਪਰਮੇਸ਼ੁਰ ਹੈ, ਜੋ ਆਖਦਾ ਹੈ ਕਿ ਅਜਿਹੀਆਂ ਚੀਜ਼ਾਂ ਜਿਵੇਂ ਕਿ ਵਿਭਚਾਰ ਗ਼ਲਤ ਹਨ। (ਅਫ਼ਸੀਆਂ 5:3-5; 1 ਥੱਸਲੁਨੀਕੀਆਂ 4:3-7) ਲੇਕਨ ਇਹ ਵੀ ਕਾਫ਼ੀ ਨਹੀਂ ਹੈ। ਬੱਚਿਆਂ ਨੂੰ ਇਹ ਦੇਖਣ ਵਿਚ ਵੀ ਮਦਦ ਦੀ ਜ਼ਰੂਰਤ ਹੈ ਕਿ ਉਨ੍ਹਾਂ ਨੂੰ ਪਰਮੇਸ਼ੁਰ ਦੇ ਨਿਯਮਾਂ ਦੀ ਕਿਉਂ ਪਾਲਣਾ ਕਰਨੀ ਚਾਹੀਦੀ ਹੈ, ਅਤੇ ਇਹ ਕਿਸ ਤਰ੍ਹਾਂ ਉਨ੍ਹਾਂ ਲਈ ਲਾਭਕਾਰੀ ਹੋਵੇਗਾ। ਮਿਸਾਲ ਦੇ ਤੌਰ ਤੇ, ਤੁਸੀਂ ਆਪਣੇ ਬੱਚੇ ਦਾ ਧਿਆਨ ਉਸ ਅਦਭੁਤ ਤਰੀਕੇ ਵੱਲ ਖਿੱਚ ਸਕਦੇ ਹੋ ਜਿਸ ਤਰੀਕੇ ਨਾਲ ਇਕ ਆਦਮੀ ਦੇ ਸ਼ੁਕਰਾਣੂ ਅਤੇ ਇਕ ਔਰਤ ਦੇ ਆਂਡੇ ਦੇ ਮਿਲਾਪ ਨਾਲ ਇਕ ਮਾਨਵ ਬਾਲਕ ਬਣਦਾ ਹੈ, ਅਤੇ ਪੁਛੋ: ‘ਕੀ ਤੂੰ ਇਹ ਨਹੀਂ ਸੋਚਦਾ ਹੈਂ ਕਿ ਜਿਸ ਨੇ ਜਨਮ ਦੇ ਇਸ ਚਮਤਕਾਰ ਨੂੰ ਸੰਭਵ ਕੀਤਾ ਹੈ, ਉਹ ਸਭ ਤੋਂ ਵਧੀਆ ਜਾਣਦਾ ਹੈ ਕਿ ਮਨੁੱਖਾਂ ਨੂੰ ਕਿਵੇਂ ਆਪਣੀਆਂ ਪ੍ਰਜਨਨ ਦੀਆਂ ਪਰਮੇਸ਼ੁਰ-ਦਿੱਤ ਸ਼ਕਤੀਆਂ ਦਾ ਪ੍ਰਯੋਗ ਕਰਨਾ ਚਾਹੀਦਾ ਹੈ?’ (ਜ਼ਬੂਰਾਂ ਦੀ ਪੋਥੀ 139:13-17) ਯਾ ਤੁਸੀਂ ਪੁੱਛ ਸਕਦੇ ਹੋ: ‘ਕੀ ਤੂੰ ਸੋਚਦਾ ਹੈਂ ਕਿ ਸਾਡਾ ਮਹਾਨ ਸ੍ਰਿਸ਼ਟੀਕਰਤਾ ਇਕ ਅਜਿਹਾ ਨਿਯਮ ਬਣਾਵੇਗਾ ਜਿਹੜਾ ਸਾਡੇ ਜੀਵਨ ਦੇ ਆਨੰਦ ਨੂੰ ਖੋਹ ਲਵੇਗਾ? ਇਸ ਦੀ ਬਜਾਇ, ਕੀ ਅਸੀਂ ਜ਼ਿਆਦਾ ਖੁਸ਼ ਨਹੀਂ ਹੋਵਾਂਗੇ ਅਗਰ ਅਸੀਂ ਉਸ ਦੇ ਨਿਯਮਾਂ ਦੀ ਪਾਲਣਾ ਕਰੀਏ?’
32. (ੳ) ਤੁਹਾਡਾ ਕੀ ਰਵੱਈਆ ਹੋਣਾ ਚਾਹੀਦਾ ਹੈ ਅਗਰ ਤੁਹਾਡੇ ਬੱਚੇ ਦੇ ਵਿਚਾਰ ਪਰਮੇਸ਼ੁਰ ਦੇ ਵਿਚਾਰਾਂ ਨਾਲ ਸਹਿਮਤ ਨਹੀਂ ਹਨ? (ਅ) ਜੋ ਬਾਈਬਲ ਆਖਦੀ ਹੈ ਉਸ ਦੀ ਬੁੱਧੀਮਾਨਤਾ ਦੇਖਣ ਵਿਚ ਤੁਹਾਡੇ ਬੱਚੇ ਦੀ ਕਿਸ ਤਰ੍ਹਾਂ ਮਦਦ ਕੀਤੀ ਜਾ ਸਕਦੀ ਹੈ?
32 ਅਜਿਹੇ ਸਵਾਲਾਂ ਦੁਆਰਾ ਤੁਹਾਡਾ ਬੱਚਾ ਪ੍ਰਜਨਕ ਅੰਗਾਂ ਦੇ ਇਸਤੇਮਾਲ ਨੂੰ ਨਿਯੰਤ੍ਰਣ ਕਰ ਰਹੇ ਪਰਮੇਸ਼ੁਰ ਦੇ ਨਿਯਮਾਂ ਉੱਤੇ ਤਰਕ ਕਰਨਾ ਸ਼ੁਰੂ ਕਰ ਸਕਦਾ ਹੈ। ਉਸ ਦੇ ਵਿਚਾਰਾਂ ਨੂੰ ਖੁਸ਼ੀ ਨਾਲ ਸੁਣੋ। ਅਗਰ ਇਹ ਉਸ ਤਰ੍ਹਾਂ ਨਹੀਂ ਹਨ ਜਿਸ ਤਰ੍ਹਾਂ ਤੁਸੀਂ ਚਾਹੁੰਦੇ ਹੋ ਕਿ ਹੋਣ, ਗੁੱਸੇ ਨਾ ਹੋਵੋ। ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ ਕਿ ਤੁਹਾਡੇ ਬੱਚੇ ਦੀ ਪੀਹੜੀ ਬਾਈਬਲ ਵਿਚ ਪਾਈਆਂ ਗਈਆਂ ਧਾਰਮਿਕ ਸਿੱਖਿਆਵਾਂ ਤੋਂ ਬਹੁਤ ਦੂਰ ਚਲੀ ਗਈ ਹੈ, ਅਤੇ ਫਿਰ ਇਹ ਸਮਝਾਉਣ ਦੀ ਕੋਸ਼ਿਸ਼ ਕਰੋ ਕਿ ਉਹ ਦੀ ਪੀਹੜੀ ਦੇ ਅਨੈਤਿਕ ਅਭਿਆਸ ਕਿਉਂ ਬੁੱਧੀਹੀਣ ਹਨ। ਸ਼ਾਇਦ ਤੁਸੀਂ ਆਪਣੇ ਬੱਚੇ ਦਾ ਧਿਆਨ ਕਿਸੇ ਵਿਸ਼ੇਸ਼ ਮਿਸਾਲਾਂ ਵੱਲ ਖਿੱਚ ਸਕਦੇ ਹੋ ਜਿੱਥੇ ਜਿਨਸੀ ਅਨੈਤਿਕਤਾ ਦੇ ਕਾਰਨ ਹਰਾਮ ਦੇ ਬੱਚੇ, ਲਿੰਗੀ ਰੋਗ ਯਾ ਹੋਰ ਪਰੇਸ਼ਾਨੀਆਂ ਪੈਦਾ ਹੋਈਆਂ ਹਨ। ਇਸ ਤਰੀਕੇ ਨਾਲ ਜੋ ਬਾਈਬਲ ਆਖਦੀ ਹੈ ਉਸ ਦੀ ਤਰਕਸੰਗਤੀ ਅਤੇ ਸ਼ੁੱਧਤਾ ਸਮਝਣ ਵਿਚ ਉਹ ਨੂੰ ਮਦਦ ਮਿਲਦੀ ਹੈ।
33. ਧਰਤੀ ਉੱਤੇ ਪਰਾਦੀਸ ਵਿਚ ਸਦਾ ਲਈ ਜੀਉਂਦੇ ਰਹਿਣ ਦੀ ਬਾਈਬਲ-ਆਧਾਰਿਤ ਉਮੀਦ ਕਿਉਂ ਪਰਿਵਾਰਕ ਜੀਵਨ ਨੂੰ ਸਫ਼ਲ ਬਣਾਉਣ ਵਿਚ ਸਹਾਇਤਾ ਕਰ ਸਕਦੀ ਹੈ?
33 ਖ਼ਾਸ ਤੌਰ ਤੇ ਧਰਤੀ ਉੱਤੇ ਪਰਾਦੀਸ ਵਿਚ ਸਦਾ ਜੀਉਂਦੇ ਰਹਿਣ ਦੀ ਬਾਈਬਲ-ਆਧਾਰਿਤ ਉਮੀਦ ਪਰਿਵਾਰਕ ਜੀਵਨ ਨੂੰ ਸਫ਼ਲ ਬਣਾਉਣ ਲਈ ਸਾਡੀ ਸਹਾਇਤਾ ਕਰ ਸਕਦੀ ਹੈ। ਇਹ ਕਿਉਂ? ਕਿਉਂਕਿ ਅਗਰ ਅਸੀਂ ਸੱਚ-ਮੁੱਚ ਹੀ ਪਰਮੇਸ਼ੁਰ ਦੀ ਨਵੀਂ ਵਿਵਸਥਾ ਵਿਚ ਰਹਿਣਾ ਚਾਹੁੰਦੇ ਹਾਂ, ਤਾਂ ਅਸੀਂ ਹੁਣ ਉਸੇ ਤਰ੍ਹਾਂ ਜੀਵਨ ਬਤੀਤ ਕਰਾਂਗੇ ਜਿਵੇਂ ਅਸੀਂ ਉਦੋਂ ਬਤੀਤ ਕਰਨ ਦੀ ਉਮੀਦ ਰੱਖਦੇ ਹਾਂ। ਇਸ ਦਾ ਅਰਥ ਹੈ ਕਿ ਅਸੀਂ ਯਹੋਵਾਹ ਪਰਮੇਸ਼ੁਰ ਦੀਆਂ ਹਿਦਾਇਤਾਂ ਅਤੇ ਉਸ ਦੇ ਨਿਰਦੇਸ਼ਨ ਉੱਤੇ ਧਿਆਨਪੂਰਵਕ ਚਲਾਂਗੇ। ਨਤੀਜੇ ਵਜੋਂ, ਪਰਮੇਸ਼ੁਰ ਸਾਡੀ ਵਰਤਮਾਨ ਖੁਸ਼ੀ ਨੂੰ ਉਹ ਸਾਰੇ ਸਦੀਪਕ ਕਾਲ ਦੇ ਦੌਰਾਨ ਜੋ ਸਾਡੇ ਸਾਮ੍ਹਣੇ ਹੈ, ਸਦੀਪਕ ਜੀਵਨ ਦੇ ਆਨੰਦ ਨਾਲ ਅਤੇ ਅਤਿਅੰਤ ਖੁਸ਼ੀ ਨਾਲ ਸਨਮਾਨਿਤ ਕਰੇਗਾ।—ਕਹਾਉਤਾਂ 3:11-18.