ਅਧਿਆਇ ਤਿੰਨ
ਸਥਾਈ ਵਿਆਹ ਦੀਆਂ ਦੋ ਕੁੰਜੀਆਂ
1, 2. (ੳ) ਵਿਆਹ ਨੂੰ ਕਿੰਨੇ ਚਿਰ ਲਈ ਸਥਾਈ ਰਹਿਣ ਵਾਸਤੇ ਬਣਾਇਆ ਗਿਆ ਸੀ? (ਅ) ਇਹ ਕਿਵੇਂ ਸੰਭਵ ਹੈ?
ਜਦੋਂ ਪਰਮੇਸ਼ੁਰ ਨੇ ਪਹਿਲੇ ਪੁਰਸ਼ ਅਤੇ ਇਸਤਰੀ ਨੂੰ ਵਿਆਹ ਵਿਚ ਸੰਯੁਕਤ ਕੀਤਾ, ਤਾਂ ਉਦੋਂ ਕੋਈ ਸੰਕੇਤ ਨਹੀਂ ਸੀ ਕਿ ਉਹ ਸੰਜੋਗ ਕੇਵਲ ਅਸਥਾਈ ਹੀ ਹੋਵੇਗਾ। ਆਦਮ ਅਤੇ ਹੱਵਾਹ ਨੇ ਜੀਵਨ ਭਰ ਇਕੱਠੇ ਰਹਿਣਾ ਸੀ। (ਉਤਪਤ 2:24) ਇਕ ਸਨਮਾਨਯੋਗ ਵਿਆਹ ਲਈ ਪਰਮੇਸ਼ੁਰ ਦਾ ਮਿਆਰ ਹੈ ਇਕ ਨਰ ਅਤੇ ਇਕ ਨਾਰੀ ਨੂੰ ਸੰਯੁਕਤ ਕਰਨਾ। ਇਕ ਜਾਂ ਦੋਵੇਂ ਸਾਥੀਆਂ ਦੁਆਰਾ ਕੇਵਲ ਘੋਰ ਅਨੈਤਿਕਤਾ ਹੀ ਤਲਾਕ ਲਈ ਸ਼ਾਸਤਰ ਸੰਬੰਧੀ ਆਧਾਰ ਮੁਹੱਈਆ ਕਰਦੀ ਹੈ ਜਿਸ ਦੇ ਨਾਲ ਮੁੜ-ਵਿਆਹ ਸੰਭਵ ਹੁੰਦਾ ਹੈ।—ਮੱਤੀ 5:32.
2 ਕੀ ਦੋ ਵਿਅਕਤੀਆਂ ਲਈ ਇਕ ਅਨਿਸ਼ਚਿਤ ਰੂਪ ਵਿਚ ਲੰਬੇ ਸਮੇਂ ਲਈ ਖ਼ੁਸ਼ੀ ਵਿਚ ਇਕੱਠੇ ਰਹਿਣਾ ਸੰਭਵ ਹੈ? ਜੀ ਹਾਂ, ਬਾਈਬਲ ਦੋ ਅਤਿ-ਮਹੱਤਵਪੂਰਣ ਵਿਸ਼ੇਸ਼ਤਾਵਾਂ, ਜਾਂ ਕੁੰਜੀਆਂ ਦੀ ਸ਼ਨਾਖਤ ਕਰਦੀ ਹੈ ਜੋ ਇਸ ਨੂੰ ਸੰਭਵ ਬਣਾਉਣ ਵਿਚ ਮਦਦ ਕਰਦੀਆਂ ਹਨ। ਜੇਕਰ ਦੋਵੇਂ ਪਤੀ ਅਤੇ ਪਤਨੀ ਇਨ੍ਹਾਂ ਨੂੰ ਇਸਤੇਮਾਲ ਕਰਨ, ਤਾਂ ਉਹ ਖ਼ੁਸ਼ੀ ਅਤੇ ਬਹੁਤੇਰੀਆਂ ਬਰਕਤਾਂ ਦਾ ਦੁਆਰ ਖੋਲ੍ਹ ਸਕਦੇ ਹਨ। ਇਹ ਕੁੰਜੀਆਂ ਕੀ ਹਨ?
ਪਹਿਲੀ ਕੁੰਜੀ
3. ਵਿਆਹੁਤਾ ਸਾਥੀਆਂ ਦੁਆਰਾ ਕਿਹੜੇ ਤਿੰਨ ਪ੍ਰਕਾਰ ਦੇ ਪ੍ਰੇਮ ਨੂੰ ਵਿਕਸਿਤ ਕੀਤਾ ਜਾਣਾ ਚਾਹੀਦਾ ਹੈ?
3 ਪਹਿਲੀ ਕੁੰਜੀ ਪ੍ਰੇਮ ਹੈ। ਦਿਲਚਸਪੀ ਦੀ ਗੱਲ ਹੈ ਕਿ ਬਾਈਬਲ ਵਿਚ ਵੱਖ-ਵੱਖ ਪ੍ਰਕਾਰ ਦੇ ਪ੍ਰੇਮ ਸ਼ਨਾਖਤ ਕੀਤੇ ਗਏ ਹਨ। ਇਕ ਹੈ ਕਿਸੇ ਵਿਅਕਤੀ ਦੇ ਲਈ ਇਕ ਨਿੱਘਾ, ਨਿੱਜੀ ਸਨੇਹ, ਉਸ ਪ੍ਰਕਾਰ ਦਾ ਪ੍ਰੇਮ ਜੋ ਨਜ਼ਦੀਕੀ ਮਿੱਤਰਾਂ ਦੇ ਵਿਚਕਾਰ ਹੁੰਦਾ ਹੈ। (ਯੂਹੰਨਾ 11:3) ਇਕ ਹੋਰ ਪ੍ਰੇਮ ਉਹ ਹੈ ਜੋ ਪਰਿਵਾਰ ਦੇ ਜੀਆਂ ਵਿਚਕਾਰ ਵਿਕਸਿਤ ਹੁੰਦਾ ਹੈ। (ਰੋਮੀਆਂ 12:10) ਇਕ ਤੀਜਾ ਪ੍ਰੇਮ ਹੈ ਰੋਮਾਂਟਿਕ ਪ੍ਰੇਮ ਜੋ ਇਕ ਵਿਅਕਤੀ ਕਿਸੇ ਵਿਪਰੀਤ ਲਿੰਗ ਦੇ ਸਦੱਸ ਲਈ ਰੱਖ ਸਕਦਾ ਹੈ। (ਕਹਾਉਤਾਂ 5:15-20) ਨਿਰਸੰਦੇਹ, ਇਕ ਪਤੀ ਅਤੇ ਇਕ ਪਤਨੀ ਨੂੰ ਇਨ੍ਹਾਂ ਸਾਰਿਆਂ ਨੂੰ ਵਿਕਸਿਤ ਕਰਨਾ ਚਾਹੀਦਾ ਹੈ। ਪਰੰਤੂ ਇਕ ਚੌਥੇ ਪ੍ਰਕਾਰ ਦਾ ਪ੍ਰੇਮ ਹੈ, ਜੋ ਦੂਜਿਆਂ ਨਾਲੋਂ ਜ਼ਿਆਦਾ ਮਹੱਤਵਪੂਰਣ ਹੈ।
4. ਚੌਥੇ ਪ੍ਰਕਾਰ ਦਾ ਪ੍ਰੇਮ ਕੀ ਹੈ?
4 ਮਸੀਹੀ ਯੂਨਾਨੀ ਸ਼ਾਸਤਰ ਦੀ ਮੂਲ ਭਾਸ਼ਾ ਵਿਚ ਇਸ ਚੌਥੇ ਪ੍ਰਕਾਰ ਦੇ ਪ੍ਰੇਮ ਲਈ ਅਗਾਪੇ ਸ਼ਬਦ ਹੈ। ਇਹ ਸ਼ਬਦ 1 ਯੂਹੰਨਾ 4:8 ਤੇ ਇਸਤੇਮਾਲ ਕੀਤਾ ਗਿਆ ਹੈ, ਜਿੱਥੇ ਸਾਨੂੰ ਦੱਸਿਆ ਜਾਂਦਾ ਹੈ: “ਪਰਮੇਸ਼ੁਰ ਪ੍ਰੇਮ ਹੈ।” ਦਰਅਸਲ, “ਅਸੀਂ ਪ੍ਰੇਮ ਕਰਦੇ ਹਾਂ ਇਸ ਲਈ ਜੋ ਪਹਿਲਾਂ [ਪਰਮੇਸ਼ੁਰ] ਨੇ ਸਾਡੇ ਨਾਲ ਪ੍ਰੇਮ ਕੀਤਾ।” (1 ਯੂਹੰਨਾ 4:19) ਇਕ ਮਸੀਹੀ ਅਜਿਹਾ ਪ੍ਰੇਮ ਪਹਿਲਾਂ ਯਹੋਵਾਹ ਪਰਮੇਸ਼ੁਰ ਲਈ ਅਤੇ ਫਿਰ ਸੰਗੀ ਮਨੁੱਖਾਂ ਲਈ ਵਿਕਸਿਤ ਕਰਦਾ ਹੈ। (ਮਰਕੁਸ 12:29-31) ਸ਼ਬਦ ਅਗਾਪੇ ਅਫ਼ਸੀਆਂ 5:2 ਤੇ ਵੀ ਇਸਤੇਮਾਲ ਕੀਤਾ ਗਿਆ ਹੈ, ਜੋ ਬਿਆਨ ਕਰਦਾ ਹੈ: “ਪ੍ਰੇਮ ਨਾਲ ਚੱਲੋ ਜਿਵੇਂ ਮਸੀਹ ਨੇ ਵੀ ਤੁਹਾਡੇ ਨਾਲ ਪ੍ਰੇਮ ਕੀਤਾ ਅਤੇ ਸਾਡੇ ਲਈ ਆਪਣੇ ਆਪ ਨੂੰ . . . ਦੇ ਦਿੱਤਾ।” ਯਿਸੂ ਨੇ ਕਿਹਾ ਕਿ ਇਸ ਪ੍ਰਕਾਰ ਦਾ ਪ੍ਰੇਮ ਉਸ ਦੇ ਸੱਚੇ ਅਨੁਯਾਈਆਂ ਦੀ ਸ਼ਨਾਖਤ ਕਰੇਗਾ: “ਜੇ ਤੁਸੀਂ ਆਪੋ ਵਿੱਚ ਪ੍ਰੇਮ [ਅਗਾਪੇ] ਰੱਖੋ ਤਾਂ ਇਸੇ ਤੋਂ ਸਭ ਜਾਣਨਗੇ ਭਈ ਤੁਸੀਂ ਮੇਰੇ ਚੇਲੇ ਹੋ।” (ਯੂਹੰਨਾ 13:35) ਫਿਰ, 1 ਕੁਰਿੰਥੀਆਂ 13:13 ਤੇ ਵੀ ਅਗਾਪੇ ਦੀ ਵਰਤੋਂ ਉੱਤੇ ਧਿਆਨ ਦਿਓ: “ਨਿਹਚਾ, ਆਸ਼ਾ, ਪ੍ਰੇਮ, ਏਹ ਤਿੰਨੇ ਰਹਿੰਦੇ ਹਨ ਪਰ ਏਹਨਾਂ ਵਿੱਚੋਂ ਉੱਤਮ ਪ੍ਰੇਮ [ਅਗਾਪੇ] ਹੀ ਹੈ।”
5, 6. (ੳ) ਪ੍ਰੇਮ ਨਿਹਚਾ ਅਤੇ ਆਸ਼ਾ ਤੋਂ ਜ਼ਿਆਦਾ ਉੱਤਮ ਕਿਉਂ ਹੈ? (ਅ) ਕੁਝ ਕਾਰਨ ਕੀ ਹਨ ਕਿ ਪ੍ਰੇਮ ਇਕ ਵਿਆਹ ਨੂੰ ਕਿਉਂ ਸਥਾਈ ਬਣਾਵੇਗਾ?
5 ਕਿਹੜੀ ਚੀਜ਼ ਇਸ ਅਗਾਪੇ ਪ੍ਰੇਮ ਨੂੰ ਨਿਹਚਾ ਅਤੇ ਆਸ਼ਾ ਨਾਲੋਂ ਜ਼ਿਆਦਾ ਉੱਤਮ ਬਣਾਉਂਦੀ ਹੈ? ਇਹ ਸਿਧਾਂਤਾਂ ਦੁਆਰਾ ਨਿਯੰਤ੍ਰਿਤ ਹੁੰਦਾ ਹੈ—ਸਹੀ ਸਿਧਾਂਤ—ਜੋ ਪਰਮੇਸ਼ੁਰ ਦੇ ਬਚਨ ਵਿਚ ਪਾਏ ਜਾਂਦੇ ਹਨ। (ਜ਼ਬੂਰ 119:105) ਇਹ ਦੂਜਿਆਂ ਦੇ ਪ੍ਰਤੀ ਉਹ ਕਰਨ ਦੀ ਇਕ ਨਿਰਸੁਆਰਥੀ ਚਿੰਤਾ ਹੈ, ਜੋ ਪਰਮੇਸ਼ੁਰ ਦੇ ਦ੍ਰਿਸ਼ਟੀਕੋਣ ਤੋਂ ਸਹੀ ਅਤੇ ਭਲੀ ਹੈ, ਭਾਵੇਂ ਕਿ ਪ੍ਰਾਪਤ ਕਰਤਾ ਇਹ ਦੇ ਯੋਗ ਜਾਪਦਾ ਹੋਵੇ ਜਾਂ ਨਹੀਂ। ਅਜਿਹਾ ਪ੍ਰੇਮ ਵਿਆਹੁਤਾ ਸਾਥੀਆਂ ਨੂੰ ਬਾਈਬਲ ਦੀ ਸਲਾਹ ਦੀ ਪੈਰਵੀ ਕਰਨ ਦੇ ਯੋਗ ਬਣਾਉਂਦਾ ਹੈ: “ਜੇ ਕੋਈ ਕਿਸੇ ਉੱਤੇ ਗਿਲਾ ਰੱਖਦਾ ਹੋਵੇ ਤਾਂ ਇੱਕ ਦੂਏ ਦੀ ਸਹਿ ਲਵੇ ਅਤੇ ਇੱਕ ਦੂਏ ਨੂੰ ਮਾਫ਼ ਕਰ ਦੇਵੇ। ਜਿਵੇਂ ਪ੍ਰਭੁ ਨੇ ਤੁਹਾਨੂੰ ਮਾਫ਼ ਕੀਤਾ ਤਿਵੇਂ ਤੁਸੀਂ ਵੀ ਕਰੋ।” (ਕੁਲੁੱਸੀਆਂ 3:13) ਪ੍ਰੇਮਮਈ ਵਿਵਾਹਿਤ ਜੋੜੇ “ਇੱਕ ਦੂਏ ਨਾਲ ਗੂੜ੍ਹਾ ਪ੍ਰੇਮ [ਅਗਾਪੇ]” ਰੱਖਦੇ ਅਤੇ ਵਿਕਸਿਤ ਕਰਦੇ ਹਨ “ਕਿਉਂ ਜੋ ਪ੍ਰੇਮ ਬਾਹਲਿਆਂ ਪਾਪਾਂ ਨੂੰ ਢੱਕ ਲੈਂਦਾ ਹੈ।” (1 ਪਤਰਸ 4:8) ਧਿਆਨ ਦਿਓ ਕਿ ਪ੍ਰੇਮ ਗ਼ਲਤੀਆਂ ਨੂੰ ਢੱਕ ਲੈਂਦਾ ਹੈ। ਇਹ ਉਨ੍ਹਾਂ ਨੂੰ ਮਿਟਾ ਨਹੀਂ ਦਿੰਦਾ ਹੈ, ਕਿਉਂਕਿ ਕੋਈ ਵੀ ਅਪੂਰਣ ਮਾਨਵ ਪਾਪਾਂ ਤੋਂ ਮੁਕਤ ਨਹੀਂ ਹੋ ਸਕਦਾ ਹੈ।—ਜ਼ਬੂਰ 130:3, 4; ਯਾਕੂਬ 3:2.
6 ਜਦੋਂ ਇਕ ਵਿਵਾਹਿਤ ਜੋੜੇ ਦੁਆਰਾ ਪਰਮੇਸ਼ੁਰ ਲਈ ਅਤੇ ਇਕ ਦੂਜੇ ਲਈ ਅਜਿਹਾ ਪ੍ਰੇਮ ਵਿਕਸਿਤ ਕੀਤਾ ਜਾਂਦਾ ਹੈ, ਤਾਂ ਉਨ੍ਹਾਂ ਦਾ ਵਿਆਹ ਸਥਾਈ ਅਤੇ ਖ਼ੁਸ਼ ਰਹੇਗਾ, ਕਿਉਂਕਿ “ਪ੍ਰੇਮ ਕਦੇ ਟਲਦਾ ਨਹੀਂ।” (1 ਕੁਰਿੰਥੀਆਂ 13:8) ਪ੍ਰੇਮ “ਸੰਪੂਰਨਤਾਈ ਦਾ ਬੰਧ” ਹੈ। (ਕੁਲੁੱਸੀਆਂ 3:14) ਜੇਕਰ ਤੁਸੀਂ ਵਿਵਾਹਿਤ ਹੋ, ਤਾਂ ਤੁਸੀਂ ਅਤੇ ਤੁਹਾਡਾ ਸਾਥੀ ਅਜਿਹੇ ਪ੍ਰਕਾਰ ਦੇ ਪ੍ਰੇਮ ਨੂੰ ਕਿਵੇਂ ਵਿਕਸਿਤ ਕਰ ਸਕਦੇ ਹੋ? ਪਰਮੇਸ਼ੁਰ ਦੇ ਬਚਨ ਨੂੰ ਇਕੱਠੇ ਪੜ੍ਹੋ, ਅਤੇ ਉਸ ਦੇ ਬਾਰੇ ਚਰਚਾ ਕਰੋ। ਯਿਸੂ ਦੀ ਪ੍ਰੇਮ ਦੀ ਮਿਸਾਲ ਦਾ ਅਧਿਐਨ ਕਰੋ ਅਤੇ ਉਸ ਦਾ ਅਨੁਕਰਣ ਕਰਨ, ਉਸ ਦੇ ਵਾਂਗ ਸੋਚਣ ਅਤੇ ਚੱਲਣ ਦੀ ਕੋਸ਼ਿਸ਼ ਕਰੋ। ਇਸ ਤੋਂ ਇਲਾਵਾ, ਮਸੀਹੀ ਸਭਾਵਾਂ ਤੇ ਹਾਜ਼ਰ ਹੋਵੋ, ਜਿੱਥੇ ਪਰਮੇਸ਼ੁਰ ਦਾ ਬਚਨ ਸਿਖਾਇਆ ਜਾਂਦਾ ਹੈ। ਅਤੇ ਅਜਿਹੇ ਉੱਤਮ ਪ੍ਰਕਾਰ ਦੇ ਪ੍ਰੇਮ ਨੂੰ ਵਿਕਸਿਤ ਕਰਨ ਵਾਸਤੇ, ਜੋ ਪਰਮੇਸ਼ੁਰ ਦੀ ਪਵਿੱਤਰ ਆਤਮਾ ਦਾ ਇਕ ਫਲ ਹੈ, ਪਰਮੇਸ਼ੁਰ ਦੀ ਮਦਦ ਲਈ ਪ੍ਰਾਰਥਨਾ ਕਰੋ।—ਕਹਾਉਤਾਂ 3:5, 6; ਯੂਹੰਨਾ 17:3; ਗਲਾਤੀਆਂ 5:22; ਇਬਰਾਨੀਆਂ 10:24, 25.
ਦੂਜੀ ਕੁੰਜੀ
7. ਆਦਰ ਕੀ ਹੈ, ਅਤੇ ਵਿਆਹ ਵਿਚ ਕਿਸ ਨੂੰ ਆਦਰ ਪ੍ਰਦਰਸ਼ਿਤ ਕਰਨਾ ਚਾਹੀਦਾ ਹੈ?
7 ਜੇਕਰ ਦੋ ਵਿਵਾਹਿਤ ਵਿਅਕਤੀ ਸੱਚ-ਮੁੱਚ ਹੀ ਇਕ ਦੂਜੇ ਦੇ ਨਾਲ ਪ੍ਰੇਮ ਕਰਦੇ ਹਨ, ਤਾਂ ਉਹ ਇਕ ਦੂਜੇ ਦਾ ਆਦਰ ਵੀ ਕਰਨਗੇ, ਅਤੇ ਆਦਰ ਇਕ ਸੁਖੀ ਵਿਆਹ ਦੀ ਦੂਜੀ ਕੁੰਜੀ ਹੈ। ਆਦਰ ਨੂੰ “ਦੂਜਿਆਂ ਦਾ ਲਿਹਾਜ਼ ਕਰਨਾ, ਉਨ੍ਹਾਂ ਨੂੰ ਸਨਮਾਨ ਦੇਣਾ” ਪਰਿਭਾਸ਼ਿਤ ਕੀਤਾ ਗਿਆ ਹੈ। ਪਰਮੇਸ਼ੁਰ ਦਾ ਬਚਨ ਸਾਰੇ ਮਸੀਹੀਆਂ ਨੂੰ ਸਲਾਹ ਦਿੰਦਾ ਹੈ, ਜਿਨ੍ਹਾਂ ਵਿਚ ਪਤੀ ਅਤੇ ਪਤਨੀਆਂ ਵੀ ਸ਼ਾਮਲ ਹਨ: “ਆਦਰ ਵਿੱਚ ਦੂਏ ਨੂੰ ਚੰਗਾ ਸਮਝੋ।” (ਰੋਮੀਆਂ 12:10) ਰਸੂਲ ਪਤਰਸ ਨੇ ਲਿਖਿਆ: “ਹੇ ਪਤੀਓ, ਬੁੱਧ ਦੇ ਅਨੁਸਾਰ ਆਪਣੀਆਂ ਪਤਨੀਆਂ ਨਾਲ ਵੱਸੋ ਅਤੇ ਇਸਤ੍ਰੀ ਨੂੰ ਆਪਣੇ ਨਾਲੋਂ ਕੋਮਲ ਸਰੀਰ ਜਾਣ ਕੇ . . . ਉਹ ਦਾ ਆਦਰ [ਕਰੋ]।” (1 ਪਤਰਸ 3:7) ਪਤਨੀ ਨੂੰ “ਆਪਣੇ ਪਤੀ ਦਾ [“ਗਹਿਰਾ,” ਨਿਵ] ਮਾਨ” ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। (ਅਫ਼ਸੀਆਂ 5:33) ਜੇਕਰ ਤੁਸੀਂ ਕਿਸੇ ਦਾ ਮਾਣ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਉਸ ਵਿਅਕਤੀ ਦੇ ਪ੍ਰਤੀ ਦਿਆਲੂ ਹੁੰਦੇ ਹੋ, ਉਸ ਦੀ ਇੱਜ਼ਤ ਅਤੇ ਉਸ ਦੇ ਅਭਿਵਿਅਕਤ ਵਿਚਾਰਾਂ ਦੇ ਪ੍ਰਤੀ ਆਦਰ ਦਿਖਾਉਂਦੇ ਹੋ, ਅਤੇ ਉਸ ਵੱਲੋਂ ਤੁਹਾਡੇ ਤੋਂ ਕੀਤੀ ਗਈ ਕੋਈ ਵੀ ਵਾਜਬ ਫ਼ਰਮਾਇਸ਼ ਨੂੰ ਪੂਰੀ ਕਰਨ ਲਈ ਤਿਆਰ ਹੁੰਦੇ ਹੋ।
8-10. ਕਿਹੜੇ ਕੁਝ ਤਰੀਕਿਆਂ ਤੋਂ ਆਦਰ ਇਕ ਵਿਆਹ ਸੰਜੋਗ ਨੂੰ ਮਜ਼ਬੂਤ ਅਤੇ ਖ਼ੁਸ਼ ਬਣਾਵੇਗਾ?
8 ਉਹ ਜੋ ਇਕ ਸੁਖੀ ਵਿਆਹ ਦਾ ਆਨੰਦ ਮਾਣਨਾ ਚਾਹੁੰਦੇ ਹਨ, “ਆਪਣੇ ਹੀ ਹਾਲ ਉੱਤੇ ਨਹੀਂ ਸਗੋਂ [ਆਪਣੇ ਸਾਥੀ] ਦੇ ਹਾਲ ਉੱਤੇ ਵੀ ਨਿਗਾਹ” ਰੱਖ ਕੇ ਉਨ੍ਹਾਂ ਲਈ ਆਦਰ ਪ੍ਰਦਰਸ਼ਿਤ ਕਰਦੇ ਹਨ। (ਫ਼ਿਲਿੱਪੀਆਂ 2:4) ਉਹ ਖ਼ੁਦ ਦਾ ਹੀ ਭਲਾ ਨਹੀਂ ਵਿਚਾਰਦੇ ਹਨ—ਜੋ ਕਿ ਸੁਆਰਥੀ ਹੋਵੇਗਾ। ਇਸ ਦੀ ਬਜਾਇ, ਉਹ ਇਹ ਵੀ ਵਿਚਾਰ ਕਰਦੇ ਹਨ ਕਿ ਉਨ੍ਹਾਂ ਦੇ ਸਾਥੀਆਂ ਲਈ ਸਭ ਤੋਂ ਵਧੀਆ ਕੀ ਹੋਵੇਗਾ। ਦਰਅਸਲ, ਉਹ ਇਸ ਨੂੰ ਪਹਿਲ ਦਿੰਦੇ ਹਨ।
9 ਆਦਰ ਵਿਆਹੁਤਾ ਸਾਥੀਆਂ ਨੂੰ ਦ੍ਰਿਸ਼ਟੀਕੋਣਾਂ ਵਿਚ ਭਿੰਨਤਾ ਨੂੰ ਸਵੀਕਾਰ ਕਰਨ ਲਈ ਮਦਦ ਕਰੇਗਾ। ਇਹ ਉਮੀਦ ਰੱਖਣੀ ਤਰਕਸੰਗਤ ਨਹੀਂ ਹੈ ਕਿ ਦੋ ਵਿਅਕਤੀ ਹਰੇਕ ਚੀਜ਼ ਉੱਤੇ ਸਮਰੂਪ ਵਿਚਾਰ ਹੀ ਰੱਖਣਗੇ। ਜੋ ਚੀਜ਼ ਪਤੀ ਲਈ ਮਹੱਤਵਪੂਰਣ ਹੈ ਉਹ ਪਤਨੀ ਦੀਆਂ ਨਜ਼ਰਾਂ ਵਿਚ ਸ਼ਾਇਦ ਇੰਨੀ ਮਹੱਤਵਪੂਰਣ ਨਾ ਹੋਵੇ, ਅਤੇ ਜੋ ਚੀਜ਼ ਇਕ ਪਤਨੀ ਪਸੰਦ ਕਰਦੀ ਹੈ ਉਹ ਸ਼ਾਇਦ ਪਤੀ ਨੂੰ ਪਸੰਦ ਨਾ ਹੋਵੇ। ਪਰੰਤੂ ਦੋਹਾਂ ਨੂੰ ਇਕ ਦੂਜੇ ਦੇ ਵਿਚਾਰਾਂ ਅਤੇ ਚੋਣਾਂ ਦਾ ਆਦਰ ਕਰਨਾ ਚਾਹੀਦਾ ਹੈ, ਜਦ ਤਕ ਕਿ ਇਹ ਯਹੋਵਾਹ ਦੇ ਨਿਯਮਾਂ ਅਤੇ ਸਿਧਾਂਤਾਂ ਦੀਆਂ ਸੀਮਾਵਾਂ ਦੇ ਅੰਦਰ ਹਨ। (1 ਪਤਰਸ 2:16; ਤੁਲਨਾ ਕਰੋ ਫਿਲੇਮੋਨ 14.) ਇਸ ਤੋਂ ਇਲਾਵਾ, ਦੋਹਾਂ ਨੂੰ ਭਾਵੇਂ ਸ਼ਰੇਆਮ ਜਾਂ ਏਕਾਂਤ ਵਿਚ, ਇਕ ਦੂਜੇ ਨੂੰ ਮਾਣ-ਘਟਾਉ ਟਿੱਪਣੀਆਂ ਜਾਂ ਮਜ਼ਾਕ ਦਾ ਪਾਤਰ ਨਾ ਬਣਾਉਣ ਦੇ ਦੁਆਰਾ ਇਕ ਦੂਜੇ ਦੀ ਇੱਜ਼ਤ ਦਾ ਖ਼ਿਆਲ ਕਰਨਾ ਚਾਹੀਦਾ ਹੈ।
10 ਜੀ ਹਾਂ, ਪਰਮੇਸ਼ੁਰ ਲਈ ਅਤੇ ਇਕ ਦੂਜੇ ਲਈ ਪ੍ਰੇਮ ਅਤੇ ਪਰਸਪਰ ਆਦਰ ਇਕ ਸਫ਼ਲ ਵਿਆਹ ਦੀਆਂ ਦੋ ਅਤਿ-ਮਹੱਤਵਪੂਰਣ ਕੁੰਜੀਆਂ ਹਨ। ਇਹ ਵਿਵਾਹਿਤ ਜੀਵਨ ਦਿਆਂ ਕੁਝ ਹੋਰ ਮਹੱਤਵਪੂਰਣ ਖੇਤਰਾਂ ਵਿਚ ਕਿਵੇਂ ਲਾਗੂ ਕੀਤੀਆਂ ਜਾ ਸਕਦੀਆਂ ਹਨ?
ਮਸੀਹ-ਸਮਾਨ ਸਰਦਾਰੀ
11. ਸ਼ਾਸਤਰ ਅਨੁਸਾਰ, ਇਕ ਵਿਆਹ ਵਿਚ ਸਰਦਾਰ ਕੌਣ ਹੈ?
11 ਬਾਈਬਲ ਸਾਨੂੰ ਦੱਸਦੀ ਹੈ ਕਿ ਪੁਰਸ਼ ਉਨ੍ਹਾਂ ਗੁਣਾਂ ਦੇ ਨਾਲ ਸ੍ਰਿਸ਼ਟ ਕੀਤਾ ਗਿਆ ਸੀ ਜੋ ਉਸ ਨੂੰ ਇਕ ਸਫ਼ਲ ਪਰਿਵਾਰਕ ਸਰਦਾਰ ਬਣਾਉਣਗੇ। ਇਸ ਕਾਰਨ, ਪੁਰਸ਼ ਆਪਣੀ ਪਤਨੀ ਅਤੇ ਬੱਚਿਆਂ ਦੀ ਅਧਿਆਤਮਿਕ ਅਤੇ ਸਰੀਰਕ ਕਲਿਆਣ ਲਈ ਯਹੋਵਾਹ ਦੇ ਸਾਮ੍ਹਣੇ ਜਵਾਬਦੇਹ ਹੋਵੇਗਾ। ਉਸ ਨੂੰ ਸੰਤੁਲਿਤ ਨਿਰਣੇ ਬਣਾਉਣੇ ਪੈਣਗੇ ਜੋ ਯਹੋਵਾਹ ਦੀ ਇੱਛਾ ਨੂੰ ਪ੍ਰਤਿਬਿੰਬਤ ਕਰਦੇ ਹਨ, ਨਾਲੇ ਉਸ ਨੂੰ ਈਸ਼ਵਰੀ ਆਚਰਣ ਦੀ ਇਕ ਚੰਗੀ ਮਿਸਾਲ ਬਣਨਾ ਪਵੇਗਾ। “ਹੇ ਪਤਨੀਓ, ਤੁਸੀਂ ਆਪਣਿਆਂ ਪਤੀਆਂ ਦੇ ਅਧੀਨ ਹੋਵੋ ਜਿਵੇਂ ਪ੍ਰਭੁ ਦੇ। ਕਿਉਂ ਜੋ ਪਤੀ ਪਤਨੀ ਦਾ ਸਿਰ ਹੈ ਜਿਵੇਂ ਮਸੀਹ ਭੀ ਕਲੀਸਿਯਾ ਦਾ ਸਿਰ ਹੈ।” (ਅਫ਼ਸੀਆਂ 5:22, 23) ਪਰੰਤੂ, ਬਾਈਬਲ ਕਹਿੰਦੀ ਹੈ ਕਿ ਪਤੀ ਦਾ ਵੀ ਸਿਰ ਹੈ, ਉਹ ਜੋ ਉਸ ਦੇ ਉੱਤੇ ਅਧਿਕਾਰ ਰੱਖਦਾ ਹੈ। ਰਸੂਲ ਪੌਲੁਸ ਨੇ ਲਿਖਿਆ: “ਮੈਂ ਚਾਹੁੰਦਾ ਹਾਂ ਜੋ ਤੁਸੀਂ ਇਹ ਜਾਣ ਲਵੋ ਭਈ ਹਰੇਕ ਪੁਰਖ ਦਾ ਸਿਰ ਮਸੀਹ ਹੈ ਅਤੇ ਇਸਤ੍ਰੀ ਦਾ ਸਿਰ ਪੁਰਖ ਹੈ ਅਤੇ ਮਸੀਹ ਦਾ ਸਿਰ ਪਰਮੇਸ਼ੁਰ ਹੈ।” (1 ਕੁਰਿੰਥੀਆਂ 11:3) ਬੁੱਧਵਾਨ ਪਤੀ ਖ਼ੁਦ ਆਪਣੇ ਸਿਰ, ਮਸੀਹ ਯਿਸੂ ਦਾ ਅਨੁਕਰਣ ਕਰਨ ਦੇ ਦੁਆਰਾ ਸਿੱਖਦਾ ਹੈ ਕਿ ਸਰਦਾਰੀ ਕਿਵੇਂ ਚਲਾਉਣੀ ਹੈ।
12. ਯਿਸੂ ਨੇ ਦੋਵੇਂ ਅਧੀਨਗੀ ਪ੍ਰਦਰਸ਼ਿਤ ਕਰਨ ਅਤੇ ਸਰਦਾਰੀ ਚਲਾਉਣ ਵਿਚ ਕਿਹੜੀ ਉੱਤਮ ਮਿਸਾਲ ਕਾਇਮ ਕੀਤੀ?
12 ਯਿਸੂ ਦਾ ਵੀ ਇਕ ਸਿਰ ਹੈ, ਯਹੋਵਾਹ, ਅਤੇ ਉਹ ਉਚਿਤ ਤੌਰ ਤੇ ਉਸ ਦੇ ਅਧੀਨ ਹੈ। ਯਿਸੂ ਨੇ ਕਿਹਾ: “ਮੈਂ ਆਪਣੀ ਮਰਜ਼ੀ ਨਹੀਂ ਭਾਲਦਾ ਪਰ ਉਹ ਦੀ ਮਰਜ਼ੀ ਜਿਹ ਨੇ ਮੈਨੂੰ ਘੱਲਿਆ।” (ਯੂਹੰਨਾ 5:30) ਕਿੰਨੀ ਹੀ ਉੱਤਮ ਮਿਸਾਲ! ਯਿਸੂ “ਸਾਰੀ ਸਰਿਸ਼ਟ ਵਿੱਚੋਂ ਜੇਠਾ ਹੈ।” (ਕੁਲੁੱਸੀਆਂ 1:15) ਉਹ ਮਸੀਹਾ ਬਣਿਆ। ਉਸ ਨੇ ਮਸਹ ਕੀਤੇ ਹੋਏ ਮਸੀਹੀਆਂ ਦੀ ਕਲੀਸਿਯਾ ਦਾ ਸਿਰ ਅਤੇ ਸਾਰੇ ਦੂਤਾਂ ਤੋਂ ਉਪਰ, ਪਰਮੇਸ਼ੁਰ ਦੇ ਰਾਜ ਦਾ ਚੁਣਿਆ ਹੋਇਆ ਰਾਜਾ ਹੋਣਾ ਸੀ। (ਫ਼ਿਲਿੱਪੀਆਂ 2:9-11; ਇਬਰਾਨੀਆਂ 1:4) ਅਜਿਹੀ ਬੁਲੰਦ ਪਦਵੀ ਅਤੇ ਅਜਿਹੀਆਂ ਉਥਾਪਿਤ ਸੰਭਾਵਨਾਵਾਂ ਦੇ ਬਾਵਜੂਦ ਵੀ, ਮਾਨਵ ਯਿਸੂ ਇਕ ਕਠੋਰ, ਹੱਠੀ, ਜਾਂ ਜ਼ਿਆਦਾ ਮੰਗ ਕਰਨ ਵਾਲਾ ਨਹੀਂ ਸੀ। ਉਹ ਇਕ ਨਿਰੰਕੁਸ਼ ਸ਼ਾਸਕ ਨਹੀਂ ਸੀ ਜੋ ਆਪਣੇ ਚੇਲਿਆਂ ਨੂੰ ਲਗਾਤਾਰ ਯਾਦ ਦਿਲਾਉਂਦਾ ਰਹਿੰਦਾ ਕਿ ਉਨ੍ਹਾਂ ਨੂੰ ਉਸ ਦੇ ਪ੍ਰਤੀ ਆਗਿਆਕਾਰ ਰਹਿਣਾ ਚਾਹੀਦਾ ਹੈ। ਯਿਸੂ ਪ੍ਰੇਮਮਈ ਅਤੇ ਤਰਸਵਾਨ ਸੀ, ਖ਼ਾਸ ਕਰਕੇ ਉਨ੍ਹਾਂ ਦੇ ਪ੍ਰਤੀ ਜੋ ਕੁਚਲੇ ਹੋਏ ਸਨ। ਉਸ ਨੇ ਕਿਹਾ: “ਹੇ ਸਾਰੇ ਥੱਕੇ ਹੋਇਓ ਅਤੇ ਭਾਰ ਹੇਠ ਦੱਬੇ ਹੋਇਓ, ਮੇਰੇ ਕੋਲ ਆਓ ਤਾਂ ਮੈਂ ਤੁਹਾਨੂੰ ਅਰਾਮ ਦਿਆਂਗਾ। ਮੇਰਾ ਜੂਲਾ ਆਪਣੇ ਉੱਤੇ ਲੈ ਲਵੋ ਅਤੇ ਮੈਥੋਂ ਸਿੱਖੋ ਕਿਉਂ ਜੋ ਮੈਂ ਕੋਮਲ ਅਤੇ ਮਨ ਦਾ ਗ਼ਰੀਬ ਹਾਂ ਅਤੇ ਤੁਸੀਂ ਆਪਣਿਆਂ ਜੀਆਂ ਵਿੱਚ ਅਰਾਮ ਪਾਓਗੇ। ਕਿਉਂ ਜੋ ਮੇਰਾ ਜੂਲਾ ਹੌਲਾ ਅਤੇ ਮੇਰਾ ਭਾਰ ਹਲਕਾ ਹੈ।” (ਮੱਤੀ 11:28-30) ਉਸ ਦੀ ਸੰਗਤ ਵਿਚ ਹੋਣਾ ਆਨੰਦਮਈ ਸੀ।
13, 14. ਯਿਸੂ ਦਾ ਅਨੁਕਰਣ ਕਰਦੇ ਹੋਏ, ਇਕ ਪ੍ਰੇਮਮਈ ਪਤੀ ਆਪਣੀ ਸਰਦਾਰੀ ਕਿਵੇਂ ਚਲਾਏਗਾ?
13 ਇਕ ਪਤੀ ਜੋ ਇਕ ਸੁਖੀ ਪਰਿਵਾਰਕ ਜੀਵਨ ਚਾਹੁੰਦਾ ਹੈ, ਯਿਸੂ ਦੀਆਂ ਉੱਤਮ ਵਿਸ਼ੇਸ਼ਤਾਵਾਂ ਉੱਤੇ ਗੌਰ ਕਰਨਾ ਲਾਭਦਾਇਕ ਪਾਏਗਾ। ਇਕ ਅੱਛਾ ਪਤੀ ਕਠੋਰ ਅਤੇ ਹਾਕਮਾਨਾ ਨਹੀਂ ਹੁੰਦਾ ਹੈ, ਜੋ ਆਪਣੀ ਪਤਨੀ ਉੱਤੇ ਧੌਂਸ ਜਮਾਉਣ ਲਈ ਆਪਣੀ ਸਰਦਾਰੀ ਨੂੰ ਇਕ ਲਾਠੀ ਦੇ ਤੌਰ ਤੇ ਗ਼ਲਤ ਤਰੀਕੇ ਤੋਂ ਇਸਤੇਮਾਲ ਕਰਦਾ ਹੈ। ਇਸ ਦੀ ਬਜਾਇ, ਉਹ ਉਸ ਨਾਲ ਪ੍ਰੇਮ ਕਰਦਾ ਅਤੇ ਉਸ ਦਾ ਆਦਰ ਕਰਦਾ ਹੈ। ਜੇਕਰ ਯਿਸੂ “ਮਨ ਦਾ ਗ਼ਰੀਬ” ਸੀ, ਤਾਂ ਪਤੀ ਨੂੰ ਇਸ ਤਰ੍ਹਾਂ ਬਣਨ ਦਾ ਹੋਰ ਵੀ ਕਾਰਨ ਹੈ ਕਿਉਂਕਿ, ਯਿਸੂ ਦੇ ਅਤੁੱਲ, ਉਹ ਗ਼ਲਤੀਆਂ ਕਰਦਾ ਹੈ। ਜਦੋਂ ਉਹ ਗ਼ਲਤੀਆਂ ਕਰਦਾ ਹੈ, ਤਾਂ ਉਹ ਆਪਣੀ ਪਤਨੀ ਦੀ ਹਮਦਰਦੀ ਚਾਹੁੰਦਾ ਹੈ। ਇਸ ਕਰਕੇ, ਨਿਮਰ ਪਤੀ ਆਪਣੀਆਂ ਗ਼ਲਤੀਆਂ ਨੂੰ ਸਵੀਕਾਰ ਕਰਦਾ ਹੈ, ਭਾਵੇਂ ਕਿ ਇਹ ਸ਼ਬਦ ਕਹਿਣੇ ਸ਼ਾਇਦ ਮੁਸ਼ਕਲ ਲੱਗਣ, “ਮੈਂ ਮਾਫ਼ੀ ਮੰਗਦਾ ਹਾਂ; ਤੂੰ ਸਹੀ ਸੀ।” ਇਕ ਪਤਨੀ, ਇਕ ਘਮੰਡੀ ਅਤੇ ਹੱਠੀ ਪਤੀ ਨਾਲੋਂ ਇਕ ਨਿਮਰ ਅਤੇ ਦੀਨ ਪਤੀ ਦੀ ਸਰਦਾਰੀ ਦਾ ਆਦਰ ਕਰਨਾ ਜ਼ਿਆਦਾ ਸੌਖਾ ਪਾਏਗੀ। ਕ੍ਰਮਵਾਰ, ਆਦਰਪੂਰਣ ਪਤਨੀ ਵੀ ਮਾਫ਼ੀ ਮੰਗਦੀ ਹੈ ਜਦੋਂ ਉਹ ਗ਼ਲਤ ਹੁੰਦੀ ਹੈ।
14 ਪਰਮੇਸ਼ੁਰ ਨੇ ਇਸਤਰੀ ਨੂੰ ਉਨ੍ਹਾਂ ਉੱਤਮ ਗੁਣਾਂ ਦੇ ਨਾਲ ਸ੍ਰਿਸ਼ਟ ਕੀਤਾ ਜੋ ਉਹ ਇਕ ਸੁਖੀ ਵਿਆਹ ਵਿਚ ਯੋਗਦਾਨ ਦੇਣ ਲਈ ਇਸਤੇਮਾਲ ਕਰ ਸਕਦੀ ਹੈ। ਇਕ ਬੁੱਧਵਾਨ ਪਤੀ ਇਸ ਗੱਲ ਨੂੰ ਸਵੀਕਾਰ ਕਰੇਗਾ ਅਤੇ ਉਸ ਨੂੰ ਕੁਚਲੇਗਾ ਨਹੀਂ। ਅਨੇਕ ਇਸਤਰੀਆਂ ਜ਼ਿਆਦਾ ਦਇਆ ਅਤੇ ਸੰਵੇਦਨਸ਼ੀਲਤਾ ਰੱਖਣ ਵੱਲ ਝੁਕਾਉ ਹੁੰਦੀਆਂ ਹਨ, ਉਹ ਗੁਣ ਜੋ ਪਰਿਵਾਰ ਦੀ ਦੇਖ-ਭਾਲ ਕਰਨ ਅਤੇ ਮਾਨਵ ਰਿਸ਼ਤਿਆਂ ਨੂੰ ਵਿਕਸਿਤ ਕਰਨ ਲਈ ਜ਼ਰੂਰੀ ਹੁੰਦੇ ਹਨ। ਆਮ ਤੌਰ ਤੇ, ਇਸਤਰੀ ਇਕ ਘਰ ਨੂੰ ਰਹਿਣ ਲਈ ਇਕ ਸੁਖਾਵਾਂ ਸਥਾਨ ਬਣਾਉਣ ਵਿਚ ਕਾਫ਼ੀ ਕੁਸ਼ਲ ਹੁੰਦੀ ਹੈ। ਕਹਾਉਤਾਂ ਅਧਿਆਇ 31 ਵਿਚ ਵਰਣਨ ਕੀਤੀ ਗਈ “ਪਤਵੰਤੀ ਇਸਤ੍ਰੀ” ਕੋਲ ਅਨੇਕ ਅਦਭੁਤ ਗੁਣ ਅਤੇ ਉੱਤਮ ਪ੍ਰਤਿਭਾ ਸਨ, ਅਤੇ ਉਸ ਦੇ ਪਰਿਵਾਰ ਨੂੰ ਉਨ੍ਹਾਂ ਤੋਂ ਪੂਰਾ ਲਾਭ ਹਾਸਲ ਹੋਇਆ। ਕਿਉਂ? ਕਿਉਂਕਿ ਉਸ ਦੇ ਪਤੀ ਦੇ ਮਨ ਨੇ ‘ਉਹ ਦੇ ਉੱਤੇ ਭਰੋਸਾ ਰੱਖਿਆ ਹੈ।’—ਕਹਾਉਤਾਂ 31:10, 11.
15. ਇਕ ਪਤੀ ਕਿਵੇਂ ਆਪਣੀ ਪਤਨੀ ਲਈ ਮਸੀਹ-ਸਮਾਨ ਪ੍ਰੇਮ ਅਤੇ ਆਦਰ ਪ੍ਰਦਰਸ਼ਿਤ ਕਰ ਸਕਦਾ ਹੈ?
15 ਕਈਆਂ ਸਭਿਆਚਾਰਾਂ ਵਿਚ, ਇਕ ਪਤੀ ਦੇ ਅਧਿਕਾਰ ਉੱਤੇ ਅਤਿ ਜ਼ੋਰ ਦਿੱਤਾ ਜਾਂਦਾ ਹੈ, ਕਿ ਉਸ ਨੂੰ ਇਕ ਸਵਾਲ ਪੁੱਛਣਾ ਵੀ ਗੁਸਤਾਖ਼ੀ ਸਮਝਿਆ ਜਾਂਦਾ ਹੈ। ਉਹ ਸ਼ਾਇਦ ਆਪਣੀ ਪਤਨੀ ਨਾਲ ਤਕਰੀਬਨ ਇਕ ਦਾਸ ਵਰਗਾ ਸਲੂਕ ਰੱਖੇ। ਸਰਦਾਰੀ ਦਾ ਅਜਿਹਾ ਗ਼ਲਤ ਅਭਿਆਸ, ਕੇਵਲ ਆਪਣੀ ਪਤਨੀ ਦੇ ਨਾਲ ਹੀ ਨਹੀਂ ਪਰੰਤੂ ਪਰਮੇਸ਼ੁਰ ਦੇ ਨਾਲ ਵੀ ਇਕ ਘਟੀਆ ਰਿਸ਼ਤੇ ਵਿਚ ਪਰਿਣਿਤ ਹੁੰਦਾ ਹੈ। (ਤੁਲਨਾ ਕਰੋ 1 ਯੂਹੰਨਾ 4:20, 21.) ਦੂਜੇ ਪਾਸੇ, ਕੁਝ ਪਤੀ ਅਗਵਾਈ ਕਰਨ ਤੋਂ ਚੂਕ ਜਾਂਦੇ ਹਨ ਅਤੇ ਆਪਣੀਆਂ ਪਤਨੀਆਂ ਨੂੰ ਘਰਬਾਰ ਉੱਤੇ ਪ੍ਰਧਾਨ ਹੋਣ ਦਿੰਦੇ ਹਨ। ਇਕ ਪਤੀ ਜੋ ਉਚਿਤ ਤੌਰ ਤੇ ਮਸੀਹ ਦੇ ਅਧੀਨ ਹੈ ਆਪਣੀ ਪਤਨੀ ਦਾ ਸ਼ੋਸ਼ਣ ਨਹੀਂ ਕਰਦਾ ਹੈ ਜਾਂ ਉਸ ਦੀ ਬੇਇੱਜ਼ਤੀ ਨਹੀਂ ਕਰਦਾ ਹੈ। ਇਸ ਦੀ ਬਜਾਇ, ਉਹ ਯਿਸੂ ਦੇ ਆਤਮ-ਬਲੀਦਾਨੀ ਪ੍ਰੇਮ ਦਾ ਅਨੁਕਰਣ ਕਰਦਾ ਹੈ ਅਤੇ ਜਿਵੇਂ ਪੌਲੁਸ ਨੇ ਸਲਾਹ ਦਿੱਤੀ ਉਹ ਉਵੇਂ ਹੀ ਕਰਦਾ ਹੈ: “ਹੇ ਪਤੀਓ, ਆਪਣੀਆਂ ਪਤਨੀਆਂ ਨਾਲ ਪ੍ਰੇਮ ਰੱਖੋ ਜਿਵੇਂ ਮਸੀਹ ਨੇ ਵੀ ਕਲੀਸਿਯਾ ਨਾਲ ਪ੍ਰੇਮ ਕੀਤਾ ਅਤੇ ਆਪਣੇ ਆਪ ਨੂੰ ਉਸ ਦੇ ਲਈ ਦੇ ਦਿੱਤਾ।” (ਅਫ਼ਸੀਆਂ 5:25) ਮਸੀਹ ਯਿਸੂ ਆਪਣੇ ਅਨੁਯਾਈਆਂ ਦੇ ਨਾਲ ਇੰਨਾ ਪ੍ਰੇਮ ਰੱਖਦਾ ਸੀ ਕਿ ਉਹ ਉਨ੍ਹਾਂ ਦੇ ਲਈ ਮਰਿਆ। ਇਕ ਅੱਛਾ ਪਤੀ ਉਸ ਨਿਰਸੁਆਰਥੀ ਰਵੱਈਏ ਦਾ ਅਨੁਕਰਣ ਕਰਨ ਦੀ ਕੋਸ਼ਿਸ਼ ਕਰੇਗਾ, ਅਤੇ ਆਪਣੀ ਪਤਨੀ ਤੋਂ ਅਧਿਕ ਮੰਗ ਕਰਨ ਦੀ ਬਜਾਇ ਉਸ ਦੀ ਭਲਾਈ ਨੂੰ ਭਾਲੇਗਾ। ਜਦੋਂ ਇਕ ਪਤੀ ਮਸੀਹ ਦੇ ਅਧੀਨ ਹੁੰਦਾ ਹੈ ਅਤੇ ਮਸੀਹ-ਸਮਾਨ ਪ੍ਰੇਮ ਅਤੇ ਆਦਰ ਪ੍ਰਦਰਸ਼ਿਤ ਕਰਦਾ ਹੈ, ਤਾਂ ਉਸ ਦੀ ਪਤਨੀ ਖ਼ੁਦ ਨੂੰ ਉਸ ਦੇ ਅਧੀਨ ਕਰਨ ਲਈ ਪ੍ਰੇਰਿਤ ਹੋਵੇਗੀ।—ਅਫ਼ਸੀਆਂ 5:28, 29, 33.
ਪਤਨੀ-ਯੋਗ ਅਧੀਨਗੀ
16. ਇਕ ਪਤਨੀ ਨੂੰ ਆਪਣੇ ਪਤੀ ਦੇ ਨਾਲ ਆਪਣੇ ਰਿਸ਼ਤੇ ਵਿਚ ਕਿਹੜੇ ਗੁਣ ਪ੍ਰਦਰਸ਼ਿਤ ਕਰਨੇ ਚਾਹੀਦੇ ਹਨ?
16 ਆਦਮ ਦੇ ਸ੍ਰਿਸ਼ਟ ਕੀਤੇ ਜਾਣ ਤੋਂ ਕੁਝ ਸਮਾਂ ਬਾਅਦ, “ਯਹੋਵਾਹ ਪਰਮੇਸ਼ੁਰ ਨੇ ਅੱਗੇ ਆਖਿਆ: ‘ਇਹ ਚੰਗਾ ਨਹੀਂ ਕਿ ਆਦਮੀ ਇਕੱਲਾ ਰਹੇ। ਮੈਂ ਉਹ ਦੇ ਲਈ ਉਹ ਦੇ ਇਕ ਪੂਰਕ ਦੇ ਰੂਪ ਵਿਚ, ਇਕ ਮਦਦਗਾਰ ਬਣਾਵਾਂਗਾ।’” (ਉਤਪਤ 2:18, ਨਿਵ) ਪਰਮੇਸ਼ੁਰ ਨੇ ਹੱਵਾਹ ਨੂੰ “ਇਕ ਪੂਰਕ” ਦੇ ਰੂਪ ਵਿਚ ਸ੍ਰਿਸ਼ਟ ਕੀਤਾ ਸੀ, ਨਾ ਕਿ ਇਕ ਪ੍ਰਤਿਯੋਗੀ ਦੇ ਤੌਰ ਤੇ। ਵਿਆਹ ਨੂੰ ਅਜਿਹੇ ਜਹਾਜ਼ ਵਾਂਗ ਨਹੀਂ ਹੋਣਾ ਸੀ, ਜਿਸ ਦੇ ਦੋ ਪ੍ਰਤਿਯੋਗੀ ਕਪਤਾਨ ਹਨ। ਪਤੀ ਨੂੰ ਪ੍ਰੇਮਮਈ ਸਰਦਾਰੀ ਕਰਨੀ ਚਾਹੀਦੀ ਸੀ, ਅਤੇ ਪਤਨੀ ਨੂੰ ਪ੍ਰੇਮ, ਆਦਰ, ਅਤੇ ਰਜ਼ਾਮੰਦ ਅਧੀਨਗੀ ਪ੍ਰਗਟ ਕਰਨੀ ਚਾਹੀਦੀ ਸੀ।
17, 18. ਕਿਹੜੇ ਕੁਝ ਤਰੀਕਿਆਂ ਤੋਂ ਇਕ ਪਤਨੀ ਆਪਣੇ ਪਤੀ ਦੀ ਇਕ ਵਾਸਤਵਿਕ ਮਦਦਗਾਰ ਬਣ ਸਕਦੀ ਹੈ?
17 ਪਰ, ਇਕ ਅੱਛੀ ਪਤਨੀ ਕੇਵਲ ਅਧੀਨ ਹੀ ਨਹੀਂ ਰਹਿੰਦੀ ਹੈ। ਉਹ ਵਾਸਤਵਿਕ ਮਦਦਗਾਰ ਬਣਨ ਦੀ ਕੋਸ਼ਿਸ਼ ਕਰਦੀ ਹੈ, ਅਤੇ ਆਪਣੇ ਪਤੀ ਦੇ ਬਣਾਏ ਨਿਰਣਿਆਂ ਨੂੰ ਸਮਰਥਨ ਦਿੰਦੀ ਹੈ। ਨਿਰਸੰਦੇਹ, ਇਹ ਕਰਨਾ ਉਸ ਦੇ ਲਈ ਜ਼ਿਆਦਾ ਸੌਖਾ ਹੁੰਦਾ ਹੈ ਜਦੋਂ ਉਹ ਉਸ ਦਿਆਂ ਨਿਰਣਿਆਂ ਦੇ ਨਾਲ ਸਹਿਮਤ ਹੁੰਦੀ ਹੈ। ਪਰੰਤੂ ਜਦੋਂ ਉਹ ਸਹਿਮਤ ਨਹੀਂ ਵੀ ਹੁੰਦੀ ਹੈ, ਉਦੋਂ ਉਸ ਦਾ ਸਹਿਯੋਗੀ ਸਮਰਥਨ ਉਸ ਦੇ ਨਿਰਣੇ ਨੂੰ ਜ਼ਿਆਦਾ ਸਫ਼ਲ ਪਰਿਣਾਮ ਹਾਸਲ ਕਰਨ ਵਿਚ ਮਦਦ ਕਰ ਸਕਦਾ ਹੈ।
18 ਇਕ ਪਤਨੀ ਆਪਣੇ ਪਤੀ ਨੂੰ ਇਕ ਅੱਛਾ ਸਰਦਾਰ ਬਣਨ ਲਈ ਹੋਰ ਤਰੀਕਿਆਂ ਵਿਚ ਮਦਦ ਕਰ ਸਕਦੀ ਹੈ। ਉਹ ਉਸ ਦੀ ਆਲੋਚਨਾ ਕਰਨ ਜਾਂ ਉਸ ਨੂੰ ਇਹ ਮਹਿਸੂਸ ਕਰਾਉਣ ਦੀ ਬਜਾਇ ਕਿ ਉਹ ਉਸ ਨੂੰ ਕਦੇ ਵੀ ਨਹੀਂ ਸੰਤੁਸ਼ਟ ਕਰ ਸਕਦਾ ਹੈ, ਉਸ ਦੇ ਅਗਵਾਈ ਕਰਨ ਦਿਆਂ ਜਤਨਾਂ ਲਈ ਕਦਰ ਪ੍ਰਗਟ ਕਰ ਸਕਦੀ ਹੈ। ਆਪਣੇ ਪਤੀ ਦੇ ਨਾਲ ਇਕ ਸਕਾਰਾਤਮਕ ਤਰੀਕੇ ਵਿਚ ਵਰਤਾਉ ਕਰਨ ਦੁਆਰਾ, ਉਸ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ “ਕੋਮਲ ਅਤੇ ਗੰਭੀਰ ਆਤਮਾ . . . ਪਰਮੇਸ਼ੁਰ ਦੇ ਲੇਖੇ ਵੱਡੇ ਮੁੱਲ ਦਾ ਹੈ,” ਨਾ ਕਿ ਸਿਰਫ਼ ਉਸ ਦੇ ਪਤੀ ਦੀਆਂ ਨਜ਼ਰਾਂ ਵਿਚ ਹੀ। (1 ਪਤਰਸ 3:3, 4; ਕੁਲੁੱਸੀਆਂ 3:12) ਜੇਕਰ ਪਤੀ ਇਕ ਵਿਸ਼ਵਾਸੀ ਨਾ ਹੋਵੇ, ਉਦੋਂ ਕੀ? ਭਾਵੇਂ ਕਿ ਉਹ ਵਿਸ਼ਵਾਸੀ ਹੈ ਜਾਂ ਨਹੀਂ, ਸ਼ਾਸਤਰ ਪਤਨੀਆਂ ਨੂੰ ਉਤਸ਼ਾਹਿਤ ਕਰਦੇ ਹਨ ਕਿ ਉਹ “ਆਪਣੇ ਪਤੀਆਂ ਨਾਲ ਪ੍ਰੇਮ ਰੱਖਣ ਅਤੇ ਬਾਲ ਬੱਚਿਆਂ ਨਾਲ ਪਿਆਰ ਕਰਨ, ਸੁਰਤ ਵਾਲੀਆਂ, ਸਤਵੰਤੀਆਂ, ਸੁਘੜ ਬੀਬੀਆਂ, ਨੇਕ ਅਤੇ ਆਪਣੇ ਪਤੀਆਂ ਦੇ ਅਧੀਨ ਹੋਣ ਭਈ ਪਰਮੇਸ਼ੁਰ ਦੇ ਬਚਨ ਦੀ ਬਦਨਾਮੀ ਨਾ ਹੋਵੇ।” (ਤੀਤੁਸ 2:4, 5) ਜੇਕਰ ਅੰਤਹਕਰਣ ਦੇ ਮਾਮਲੇ ਪੈਦਾ ਹੋਣ, ਤਾਂ ਇਕ ਅਵਿਸ਼ਵਾਸੀ ਪਤੀ ਆਪਣੀ ਪਤਨੀ ਦੀ ਸਥਿਤੀ ਦਾ ਆਦਰ ਕਰਨ ਵੱਲ ਜ਼ਿਆਦਾ ਝੁਕਾਉ ਹੋਵੇਗਾ ਜੇਕਰ ਇਹ “ਨਰਮਾਈ ਅਤੇ ਭੈ” ਨਾਲ ਪੇਸ਼ ਕੀਤੀ ਜਾਂਦੀ ਹੈ। ਕੁਝ ਅਵਿਸ਼ਵਾਸੀ ਪਤੀ “ਬਚਨ ਤੋਂ ਬਿਨਾ ਆਪਣੀਆਂ ਪਤਨੀਆਂ ਦੀ ਚਾਲ ਢਾਲ ਦੇ ਕਾਰਨ ਖਿੱਚੇ [ਗਏ ਹਨ]। ਜਿਸ ਵੇਲੇ ਓਹ [ਉਨ੍ਹਾਂ ਦੀ] ਪਵਿੱਤਰ ਚਾਲ ਢਾਲ ਨੂੰ ਜੋ ਅਦਬ ਦੇ ਨਾਲ ਹੋਵੇ ਵੇਖ ਲੈਣ।”—1 ਪਤਰਸ 3:1, 2, 15; 1 ਕੁਰਿੰਥੀਆਂ 7:13-16.
19. ਉਦੋਂ ਕੀ ਜੇਕਰ ਇਕ ਪਤੀ ਆਪਣੀ ਪਤਨੀ ਨੂੰ ਪਰਮੇਸ਼ੁਰ ਦੇ ਨਿਯਮ ਤੋੜਨ ਲਈ ਆਖੇ?
19 ਉਦੋਂ ਕੀ ਜੇਕਰ ਇਕ ਪਤੀ ਆਪਣੀ ਪਤਨੀ ਨੂੰ ਕੁਝ ਅਜਿਹਾ ਕਰਨ ਲਈ ਆਖੇ ਜੋ ਪਰਮੇਸ਼ੁਰ ਦੁਆਰਾ ਵਰਜਿਤ ਹੈ? ਜੇਕਰ ਇਹ ਹੁੰਦਾ ਹੈ, ਤਾਂ ਉਸ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਪਰਮੇਸ਼ੁਰ ਉਸ ਦਾ ਪ੍ਰਾਥਮਿਕ ਹਾਕਮ ਹੈ। ਉਹ ਮਿਸਾਲ ਵਜੋਂ ਉਹੋ ਹੀ ਕਰਦੀ ਹੈ ਜੋ ਰਸੂਲਾਂ ਨੇ ਕੀਤਾ ਜਦੋਂ ਉਨ੍ਹਾਂ ਨੂੰ ਅਧਿਕਾਰੀਆਂ ਦੁਆਰਾ ਪਰਮੇਸ਼ੁਰ ਦੇ ਨਿਯਮ ਦੀ ਉਲੰਘਣਾ ਕਰਨ ਲਈ ਆਖਿਆ ਗਿਆ ਸੀ। ਰਸੂਲਾਂ ਦੇ ਕਰਤੱਬ 5:29 ਬਿਆਨ ਕਰਦਾ ਹੈ: “ਪਤਰਸ ਅਤੇ ਰਸੂਲਾਂ ਨੇ ਉੱਤਰ ਦਿੱਤਾ ਕਿ ਮਨੁੱਖ ਦੇ ਹੁਕਮ ਨਾਲੋਂ ਪਰਮੇਸ਼ੁਰ ਦਾ ਹੁਕਮ ਮੰਨਣਾ ਜਰੂਰੀ ਹੈ।”
ਅੱਛਾ ਸੰਚਾਰ
20. ਇਕ ਕਿਹੜਾ ਅਤਿ-ਮਹੱਤਵਪੂਰਣ ਖੇਤਰ ਹੈ ਜਿਸ ਵਿਚ ਪ੍ਰੇਮ ਅਤੇ ਆਦਰ ਆਵੱਸ਼ਕ ਹਨ?
20 ਵਿਆਹ ਦੇ ਇਕ ਹੋਰ ਖੇਤਰ—ਸੰਚਾਰ—ਵਿਚ ਪ੍ਰੇਮ ਅਤੇ ਆਦਰ ਆਵੱਸ਼ਕ ਹਨ। ਇਕ ਪ੍ਰੇਮਮਈ ਪਤੀ ਆਪਣੀ ਪਤਨੀ ਦੇ ਨਾਲ ਉਸ ਦੇ ਕੰਮਾਂ-ਕਾਰਾਂ, ਉਸ ਦੀਆਂ ਸਮੱਸਿਆਵਾਂ, ਵਿਭਿੰਨ ਮਾਮਲਿਆਂ ਉੱਤੇ ਉਸ ਦੇ ਵਿਚਾਰਾਂ ਬਾਰੇ ਵਾਰਤਾਲਾਪ ਕਰੇਗਾ। ਪਤਨੀ ਨੂੰ ਇਸ ਦੀ ਜ਼ਰੂਰਤ ਹੈ। ਇਕ ਪਤੀ ਜੋ ਆਪਣੀ ਪਤਨੀ ਦੇ ਨਾਲ ਗੱਲਾਂ ਕਰਨ ਲਈ ਸਮਾਂ ਕੱਢਦਾ ਹੈ ਅਤੇ ਵਾਸਤਵ ਵਿਚ ਉਹ ਦੀਆਂ ਕਹੀਆਂ ਗੱਲਾਂ ਨੂੰ ਸੁਣਦਾ ਹੈ, ਉਸ ਲਈ ਆਪਣਾ ਪ੍ਰੇਮ ਅਤੇ ਆਦਰ ਪ੍ਰਦਰਸ਼ਿਤ ਕਰਦਾ ਹੈ। (ਯਾਕੂਬ 1:19) ਕੁਝ ਪਤਨੀਆਂ ਸ਼ਿਕਾਇਤ ਕਰਦੀਆਂ ਹਨ ਕਿ ਉਨ੍ਹਾਂ ਦੇ ਪਤੀ ਉਨ੍ਹਾਂ ਦੇ ਨਾਲ ਵਾਰਤਾਲਾਪ ਕਰਨ ਵਿਚ ਬਹੁਤ ਹੀ ਥੋੜ੍ਹਾ ਸਮਾਂ ਬਤੀਤ ਕਰਦੇ ਹਨ। ਇਹ ਅਫ਼ਸੋਸ ਦੀ ਗੱਲ ਹੈ। ਇਹ ਸੱਚ ਹੈ ਕਿ ਇਨ੍ਹਾਂ ਵਿਅਸਤ ਸਮਿਆਂ ਵਿਚ ਪਤੀ ਸ਼ਾਇਦ ਘਰ ਤੋਂ ਬਾਹਰ ਲੰਬੇ ਸਮੇਂ ਲਈ ਕੰਮ ਕਰਨ, ਅਤੇ ਆਰਥਿਕ ਹਾਲਾਤਾਂ ਦੇ ਨਤੀਜੇ ਵਜੋਂ ਕੁਝ ਪਤਨੀਆਂ ਵੀ ਸ਼ਾਇਦ ਨੌਕਰੀ ਕਰਨ। ਪਰੰਤੂ ਇਕ ਵਿਵਾਹਿਤ ਜੋੜੇ ਨੂੰ ਇਕ ਦੂਜੇ ਲਈ ਸਮਾਂ ਵੱਖ ਰੱਖਣਾ ਚਾਹੀਦਾ ਹੈ। ਵਰਨਾ, ਉਹ ਇਕ ਦੂਜੇ ਤੋਂ ਸ਼ਾਇਦ ਸੁਤੰਤਰ ਹੋ ਜਾਣ। ਇਹ ਗੰਭੀਰ ਸਮੱਸਿਆਵਾਂ ਵਿਚ ਪਰਿਣਿਤ ਹੋ ਸਕਦਾ ਹੈ ਜੇਕਰ ਉਹ ਵਿਆਹ ਪ੍ਰਬੰਧ ਤੋਂ ਬਾਹਰ ਹਮਦਰਦ ਸਾਥ ਭਾਲਣ ਲਈ ਮਜਬੂਰ ਮਹਿਸੂਸ ਕਰਨ।
21. ਇਕ ਵਿਆਹ ਨੂੰ ਖ਼ੁਸ਼ ਰੱਖਣ ਵਿਚ ਉਚਿਤ ਬੋਲੀ ਕਿਵੇਂ ਮਦਦ ਕਰੇਗੀ?
21 ਇਹ ਮਹੱਤਵਪੂਰਣ ਹੈ ਕਿ ਪਤਨੀਆਂ ਅਤੇ ਪਤੀ ਕਿਸ ਤਰੀਕੇ ਨਾਲ ਸੰਚਾਰ ਕਰਦੇ ਹਨ। “ਸ਼ੁਭ ਬਚਨ . . . ਜੀ ਨੂੰ ਮਿੱਠੇ ਲੱਗਦੇ ਅਤੇ ਹੱਡੀਆਂ ਨੂੰ ਸਿਹਤ ਦਿੰਦੇ ਹਨ।” (ਕਹਾਉਤਾਂ 16:24) ਭਾਵੇਂ ਕਿ ਇਕ ਸਾਥੀ ਵਿਸ਼ਵਾਸੀ ਹੈ ਜਾਂ ਨਹੀਂ, ਇਹ ਬਾਈਬਲੀ ਸਲਾਹ ਲਾਗੂ ਹੁੰਦੀ ਹੈ: “ਤੁਹਾਡੀ ਗੱਲ ਬਾਤ ਸਦਾ ਕਿਰਪਾਮਈ ਅਤੇ ਸਲੂਣੀ ਹੋਵੇ,” ਯਾਨੀ, ਸੁਹਜ-ਸੁਆਦ ਭਰਪੂਰ ਹੋਵੇ। (ਕੁਲੁੱਸੀਆਂ 4:6) ਜਦੋਂ ਇਕ ਵਿਅਕਤੀ ਦਾ ਦਿਨ ਕਠਿਨ ਰਿਹਾ ਹੋਵੇ, ਤਾਂ ਉਸ ਦੇ ਸਾਥੀ ਵੱਲੋਂ ਕੁਝ ਦਿਆਲੂ, ਹਮਦਰਦ ਸ਼ਬਦ ਕਾਫ਼ੀ ਸਹਾਇਤਾ ਕਰ ਸਕਦੇ ਹਨ। “ਟਿਕਾਣੇ ਸਿਰ ਆਖੇ ਹੋਏ ਬਚਨ ਚਾਂਦੀ ਦੀ ਝੰਜਰੀ ਵਿੱਚ ਸੋਨੇ ਦੇ ਸੇਬਾਂ ਵਰਗੇ ਹਨ।” (ਕਹਾਉਤਾਂ 25:11) ਬੋਲਣ ਦਾ ਲਹਿਜਾ ਅਤੇ ਸ਼ਬਦਾਂ ਦੀ ਚੋਣ ਬਹੁਤ ਮਹੱਤਵਪੂਰਣ ਹਨ। ਉਦਾਹਰਣ ਲਈ, ਇਕ ਖਿਝੂ, ਤਲਬੀ ਵਤੀਰੇ ਵਿਚ, ਇਕ ਸ਼ਾਇਦ ਅਗਲੇ ਨੂੰ ਕਹੇ: “ਦਰਵਾਜ਼ਾ ਬੰਦ ਕਰ!” ਪਰੰਤੂ ਇਕ ਸ਼ਾਂਤ, ਹਮਦਰਦ ਆਵਾਜ਼ ਵਿਚ ਕਹੇ ਗਏ ਇਹ ਸ਼ਬਦ ਕਿੰਨੇ ਹੀ ‘ਸਲੂਣੇ’ ਹਨ, “ਕੀ ਤੁਸੀਂ ਕਿਰਪਾ ਕਰ ਕੇ ਦਰਵਾਜ਼ਾ ਬੰਦ ਕਰ ਸਕਦੇ ਹੋ?”
22. ਜੋੜਿਆਂ ਨੂੰ ਅੱਛਾ ਸੰਚਾਰ ਕਾਇਮ ਰੱਖਣ ਲਈ ਕਿਹੜੇ ਰਵੱਈਏ ਦੀ ਜ਼ਰੂਰਤ ਹੈ?
22 ਅੱਛਾ ਸੰਚਾਰ ਵਧਦਾ-ਫੁੱਲਦਾ ਹੈ ਜਦੋਂ ਨਰਮੀ ਨਾਲ ਬੋਲੇ ਸ਼ਬਦ, ਕੋਮਲ ਨਜ਼ਰਾਂ ਅਤੇ ਹਾਵ-ਭਾਵ, ਦਿਆਲਗੀ, ਹਮਦਰਦੀ ਅਤੇ ਕੋਮਲਤਾ ਸ਼ਾਮਲ ਹੁੰਦੇ ਹਨ। ਇਕ ਅੱਛੇ ਸੰਚਾਰ ਨੂੰ ਕਾਇਮ ਰੱਖਣ ਵਿਚ ਮਿਹਨਤ ਕਰਨ ਦੇ ਦੁਆਰਾ, ਪਤੀ ਅਤੇ ਪਤਨੀ ਦੋਵੇਂ ਆਪਣੀਆਂ ਜ਼ਰੂਰਤਾਂ ਖੁੱਲ੍ਹ ਕੇ ਗਿਆਤ ਕਰਨਗੇ, ਅਤੇ ਉਹ ਇਕ ਦੂਜੇ ਲਈ ਨਿਰਾਸ਼ਾ ਜਾਂ ਤਣਾਉ ਦੇ ਸਮਿਆਂ ਵਿਚ ਦਿਲਾਸਾ ਅਤੇ ਮਦਦ ਦੇ ਸ੍ਰੋਤ ਹੋ ਸਕਦੇ ਹਨ। “ਕਮਦਿਲਿਆਂ ਨੂੰ ਦਿਲਾਸਾ ਦਿਓ,” ਪਰਮੇਸ਼ੁਰ ਦਾ ਬਚਨ ਜ਼ੋਰ ਦਿੰਦਾ ਹੈ। (1 ਥੱਸਲੁਨੀਕੀਆਂ 5:14) ਅਜਿਹੇ ਸਮੇਂ ਹੋਣਗੇ ਜਦੋਂ ਪਤੀ ਉਦਾਸ ਹੋਵੇਗਾ ਅਤੇ ਉਹ ਸਮੇਂ ਵੀ ਜਦੋਂ ਪਤਨੀ ਉਦਾਸ ਹੋਵੇਗੀ। ਉਹ ਇਕ ਦੂਜੇ ਨੂੰ ਉਤਸ਼ਾਹਿਤ ਕਰਦਿਆਂ ਹੋਏ, ‘ਦਿਲਾਸਾ ਦੇ’ ਸਕਦੇ ਹਨ।—ਰੋਮੀਆਂ 15:2.
23, 24. ਜਦੋਂ ਮਤਭੇਦ ਹੁੰਦੇ ਹਨ, ਉਦੋਂ ਪ੍ਰੇਮ ਅਤੇ ਆਦਰ ਕਿਵੇਂ ਮਦਦ ਕਰਨਗੇ? ਇਕ ਉਦਾਹਰਣ ਦਿਓ।
23 ਪ੍ਰੇਮ ਅਤੇ ਆਦਰ ਪ੍ਰਗਟ ਕਰਨ ਵਾਲੇ ਵਿਆਹੁਤਾ ਸਾਥੀ ਹਰੇਕ ਮਤਭੇਦ ਨੂੰ ਇਕ ਚੁਣੌਤੀ ਦੇ ਤੌਰ ਤੇ ਨਹੀਂ ਦੇਖਣਗੇ। ਉਹ ਇਕ ਦੂਜੇ ਦੇ ਨਾਲ “ਅਤਿ ਅਧਿਕ ਕ੍ਰੋਧਿਤ” ਨਾ ਹੋਣ ਦੀ ਸਖਤ ਕੋਸ਼ਿਸ਼ ਕਰਨਗੇ। (ਕੁਲੁੱਸੀਆਂ 3:19) ਦੋਹਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ “ਨਰਮ ਜਵਾਬ ਗੁੱਸੇ ਨੂੰ ਠੰਡਾ ਕਰ ਦਿੰਦਾ ਹੈ।” (ਕਹਾਉਤਾਂ 15:1) ਧਿਆਨ ਰੱਖੋ ਕਿ ਇਕ ਸਾਥੀ ਜੋ ਹਾਰਦਿਕ ਜਜ਼ਬਾਤ ਨੂੰ ਪ੍ਰਗਟ ਕਰਦਾ ਹੈ, ਉਸ ਨੂੰ ਹੀਣ ਨਾ ਕਰੋ ਜਾਂ ਉਸ ਦੀ ਨਿਖੇਧੀ ਨਾ ਕਰੋ। ਇਸ ਦੀ ਬਜਾਇ, ਅਜਿਹੇ ਪ੍ਰਗਟਾਵਿਆਂ ਨੂੰ ਦੂਜੇ ਦੇ ਦ੍ਰਿਸ਼ਟੀਕੋਣ ਵਿਚ ਅੰਤਰਦ੍ਰਿਸ਼ਟੀ ਹਾਸਲ ਕਰਨ ਦੇ ਮੌਕੇ ਦੇ ਤੌਰ ਤੇ ਵਿਚਾਰੋ। ਇਕੱਠੇ ਮਿਲ ਕੇ, ਮਤਭੇਦਾਂ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰੋ ਅਤੇ ਇਕ ਸੁਸੰਗਤ ਸਿੱਟੇ ਤੇ ਪਹੁੰਚੋ।
24 ਉਸ ਅਵਸਰ ਨੂੰ ਯਾਦ ਕਰੋ ਜਦੋਂ ਸਾਰਾਹ ਨੇ ਆਪਣੇ ਪਤੀ, ਅਬਰਾਹਾਮ ਨੂੰ ਇਕ ਖ਼ਾਸ ਸਮੱਸਿਆ ਲਈ ਇਕ ਹੱਲ ਦੀ ਸਲਾਹ ਦਿੱਤੀ ਸੀ ਅਤੇ ਇਹ ਉਸ ਦਿਆਂ ਜਜ਼ਬਾਤਾਂ ਦੇ ਨਾਲ ਸਹਿਮਤ ਨਹੀਂ ਸੀ। ਫਿਰ ਵੀ, ਪਰਮੇਸ਼ੁਰ ਨੇ ਅਬਰਾਹਾਮ ਨੂੰ ਆਖਿਆ: “ਉਹ ਦੀ ਅਵਾਜ਼ ਸੁਣ।” (ਉਤਪਤ 21:9-12) ਅਬਰਾਹਾਮ ਨੇ ਸੁਣੀ, ਅਤੇ ਉਸ ਨੂੰ ਬਰਕਤਾਂ ਪ੍ਰਾਪਤ ਹੋਈਆਂ। ਇਸੇ ਤਰ੍ਹਾਂ, ਜੇਕਰ ਇਕ ਪਤਨੀ ਆਪਣੇ ਪਤੀ ਦੇ ਮਨ ਦੀ ਗੱਲ ਤੋਂ ਕੁਝ ਵੱਖਰਾ ਸੁਝਾਅ ਕਰਦੀ ਹੈ, ਤਾਂ ਉਸ ਨੂੰ ਘੱਟ ਤੋਂ ਘੱਟ ਇਸ ਨੂੰ ਸੁਣ ਲੈਣਾ ਚਾਹੀਦਾ ਹੈ। ਤਦ ਵੀ, ਪਤਨੀ ਨੂੰ ਵਾਰਤਾਲਾਪ ਉੱਤੇ ਪ੍ਰਧਾਨ ਨਹੀਂ ਹੋਣਾ ਚਾਹੀਦਾ ਪਰੰਤੂ ਉਸ ਨੂੰ ਸੁਣਨਾ ਚਾਹੀਦਾ ਹੈ ਜੋ ਉਸ ਦੇ ਪਤੀ ਕੋਲ ਕਹਿਣ ਲਈ ਹੈ। (ਕਹਾਉਤਾਂ 25:24) ਪਤੀ ਜਾਂ ਪਤਨੀ ਦੋਹਾਂ ਵਿੱਚੋਂ ਕਿਸੇ ਲਈ ਵੀ ਹਰ ਵਕਤ ਆਪਣੀ ਹੀ ਮਰਜ਼ੀ ਪੂਰੀ ਹੋਣ ਲਈ ਜ਼ੋਰ ਦੇਣਾ ਨਿਰਮੋਹਾ ਅਤੇ ਬੇਅਦਬ ਹੈ।
25. ਵਿਵਾਹਿਤ ਜੀਵਨ ਦਿਆਂ ਲਿੰਗੀ ਪਹਿਲੂਆਂ ਵਿਚ ਖ਼ੁਸ਼ੀ ਪ੍ਰਾਪਤ ਕਰਨ ਲਈ ਅੱਛਾ ਸੰਚਾਰ ਕਿਵੇਂ ਯੋਗਦਾਨ ਦੇਵੇਗਾ?
25 ਇਕ ਜੋੜੇ ਦੇ ਲਿੰਗੀ ਸੰਬੰਧ ਵਿਚ ਵੀ ਅੱਛਾ ਸੰਚਾਰ ਮਹੱਤਵਪੂਰਣ ਹੈ। ਸੁਆਰਥ ਅਤੇ ਆਤਮ-ਸੰਜਮ ਦੀ ਕਮੀ ਵਿਆਹ ਵਿਚ ਇਸ ਅਤਿ ਨਜ਼ਦੀਕੀ ਸੰਬੰਧ ਨੂੰ ਗੰਭੀਰ ਨੁਕਸਾਨ ਪਹੁੰਚਾ ਸਕਦੇ ਹਨ। ਧੀਰਜ ਦੇ ਨਾਲ-ਨਾਲ, ਖੁੱਲ੍ਹਾ ਸੰਚਾਰ ਲਾਜ਼ਮੀ ਹੈ। ਜਦੋਂ ਦੋਵੇਂ ਹੀ ਨਿਰਸੁਆਰਥੀ ਤੌਰ ਤੇ ਇਕ ਦੂਜੇ ਦੀ ਕਲਿਆਣ ਨੂੰ ਭਾਲਦੇ ਹਨ, ਤਾਂ ਸੰਭੋਗ ਘੱਟ ਹੀ ਇਕ ਗੰਭੀਰ ਸਮੱਸਿਆ ਹੁੰਦੀ ਹੈ। ਦੂਜਿਆਂ ਮਾਮਲਿਆਂ ਦੀ ਤਰ੍ਹਾਂ, ਇਸ ਮਾਮਲੇ ਵਿਚ ਵੀ “ਕੋਈ ਆਪਣੇ ਹੀ ਨਹੀਂ ਸਗੋਂ ਦੂਏ ਦੇ ਭਲੇ ਲਈ ਜਤਨ ਕਰੇ।”—1 ਕੁਰਿੰਥੀਆਂ 7:3-5; 10:24.
26. ਭਾਵੇਂ ਕਿ ਹਰ ਵਿਆਹ ਦੇ ਆਪਣੇ ਹੀ ਅੱਛੇ ਅਤੇ ਬੁਰੇ ਤਜਰਬੇ ਹੋਣਗੇ, ਵਿਵਾਹਿਤ ਜੋੜਿਆਂ ਨੂੰ ਖ਼ੁਸ਼ੀ ਪ੍ਰਾਪਤ ਕਰਨ ਲਈ ਪਰਮੇਸ਼ੁਰ ਦੇ ਬਚਨ ਨੂੰ ਸੁਣਨ ਦੁਆਰਾ ਕਿਵੇਂ ਮਦਦ ਮਿਲ ਸਕਦੀ ਹੈ?
26 ਪਰਮੇਸ਼ੁਰ ਦਾ ਬਚਨ ਕਿੰਨੀ ਉੱਤਮ ਸਲਾਹ ਦਿੰਦਾ ਹੈ! ਇਹ ਗੱਲ ਸੱਚ ਹੈ ਕਿ ਹਰ ਵਿਆਹ ਦੇ ਆਪਣੇ ਹੀ ਅੱਛੇ ਅਤੇ ਬੁਰੇ ਤਜਰਬੇ ਹੋਣਗੇ। ਪਰੰਤੂ ਜਦੋਂ ਵਿਆਹੁਤੇ ਸਾਥੀ ਬਾਈਬਲ ਵਿਚ ਪ੍ਰਗਟ ਕੀਤੀ ਗਈ ਪਰਮੇਸ਼ੁਰ ਦੀ ਵਿਚਾਰਧਾਰਾ ਦੇ ਅਧੀਨ ਹੁੰਦੇ ਹਨ, ਅਤੇ ਆਪਣੇ ਰਿਸ਼ਤੇ ਨੂੰ ਅਸੂਲੀ ਪ੍ਰੇਮ ਅਤੇ ਆਦਰ ਉੱਤੇ ਆਧਾਰਿਤ ਕਰਦੇ ਹਨ, ਤਾਂ ਉਹ ਨਿਸ਼ਚਿਤ ਹੋ ਸਕਦੇ ਹਨ ਕਿ ਉਨ੍ਹਾਂ ਦਾ ਵਿਆਹ ਸਥਾਈ ਅਤੇ ਖ਼ੁਸ਼ ਹੋਵੇਗਾ। ਇਸ ਤਰ੍ਹਾਂ ਉਹ ਕੇਵਲ ਇਕ ਦੂਜੇ ਦਾ ਹੀ ਮਾਣ ਨਹੀਂ ਕਰਨਗੇ ਪਰੰਤੂ ਵਿਆਹ ਦੇ ਆਰੰਭਕਰਤਾ, ਯਹੋਵਾਹ ਪਰਮੇਸ਼ੁਰ ਦਾ ਵੀ ਮਾਣ ਕਰਨਗੇ।