ਰੱਬ ਦਾ ਬਚਨ ਖ਼ਜ਼ਾਨਾ ਹੈ | 2 ਥੱਸਲੁਨੀਕੀਆਂ 1-3
ਦੁਸ਼ਟ ਬੰਦੇ ਨੂੰ ਪ੍ਰਗਟ ਕੀਤਾ ਜਾਵੇਗਾ
ਇਨ੍ਹਾਂ ਆਇਤਾਂ ਵਿਚ ਪੌਲੁਸ ਕਿਨ੍ਹਾਂ ਬਾਰੇ ਗੱਲ ਕਰ ਰਿਹਾ ਸੀ?
‘ਰੋਕਣ ਵਾਲਾ’ (ਆਇਤ 6)—ਰਸੂਲ
“ਪ੍ਰਗਟ” (ਆਇਤ 6)—ਰਸੂਲਾਂ ਦੀ ਮੌਤ ਤੋਂ ਬਾਅਦ ਧਰਮ-ਤਿਆਗੀ ਮਸੀਹੀ ਖੁੱਲ੍ਹੇ-ਆਮ ਝੂਠੀਆਂ ਸਿੱਖਿਆਵਾਂ ਦੇਣ ਲੱਗੇ ਅਤੇ ਧਰਮੀ ਹੋਣ ਦਾ ਪਖੰਡ ਕਰਨ ਲੱਗੇ
“ਉਸ ਦੀ ਦੁਸ਼ਟਤਾ ਇਕ ਭੇਤ” (ਆਇਤ 7)—ਪੌਲੁਸ ਦੇ ਦਿਨਾਂ ਵਿਚ ਲੋਕ ਨਹੀਂ ਜਾਣਦੇ ਸਨ ਕਿ ‘ਦੁਸ਼ਟ ਬੰਦਾ’ ਕੌਣ ਸੀ
‘ਦੁਸ਼ਟ ਬੰਦਾ’ (ਆਇਤ 8)—ਅੱਜ ਇਹ ਚਰਚਾਂ ਦੇ ਪਾਦਰੀ ਹਨ
“ਜਦੋਂ ਪ੍ਰਭੂ ਯਿਸੂ ਆਪਣੀ ਮੌਜੂਦਗੀ ਦੌਰਾਨ ਪ੍ਰਗਟ ਹੋਵੇਗਾ, ਤਾਂ [ਦੁਸ਼ਟ ਨੂੰ] . . . ਖ਼ਤਮ ਕਰ ਦੇਵੇਗਾ” (ਆਇਤ 8)—ਜਦੋਂ ਯਿਸੂ ਸ਼ੈਤਾਨ ਦੀ ਦੁਨੀਆਂ ਦੇ ਨਾਲ-ਨਾਲ ਉਸ ‘ਦੁਸ਼ਟ ਬੰਦੇ’ ਨੂੰ ਪਰਮੇਸ਼ੁਰ ਵੱਲੋਂ ਮਿਲੀ ਸਜ਼ਾ ਦੇਵੇਗਾ, ਤਾਂ ਉਹ ਇਹ ਜ਼ਾਹਰ ਕਰੇਗਾ ਕਿ ਉਹ ਸਵਰਗ ਵਿਚ ਰਾਜਾ ਹੈ
ਇਨ੍ਹਾਂ ਆਇਤਾਂ ਤੋਂ ਤੁਹਾਨੂੰ ਆਖ਼ਰੀ ਦਿਨਾਂ ਵਿਚ ਜੋਸ਼ ਨਾਲ ਪ੍ਰਚਾਰ ਕਰਦੇ ਰਹਿਣ ਦੀ ਹੱਲਾਸ਼ੇਰੀ ਕਿਵੇਂ ਮਿਲਦੀ ਹੈ?