-
ਯਹੋਵਾਹ ਤੁਹਾਨੂੰ ਸੰਭਾਲੇਗਾਪਹਿਰਾਬੁਰਜ—2015 | ਦਸੰਬਰ 15
-
-
13. ਸਾਨੂੰ ਸਿਹਤ ਸੰਬੰਧੀ ਕੋਈ ਵੀ ਸਲਾਹ ਲੈਣ ਜਾਂ ਦੇਣ ਬਾਰੇ ਕਿਹੜੀ ਗੱਲ ਯਾਦ ਰੱਖਣੀ ਚਾਹੀਦੀ ਹੈ?
13 ਭਾਵੇਂ ਕਿ ਅੱਜ ਸਾਡੇ ਮਸੀਹੀ ਭੈਣ-ਭਰਾ ਚਮਤਕਾਰ ਕਰ ਕੇ ਸਾਨੂੰ ਠੀਕ ਨਹੀਂ ਕਰ ਸਕਦੇ, ਪਰ ਫਿਰ ਵੀ ਉਹ ਸਾਡੀ ਮਦਦ ਕਰਨੀ ਚਾਹੁੰਦੇ ਹਨ। ਇਸ ਕਰਕੇ ਉਹ ਸ਼ਾਇਦ ਸਾਨੂੰ ਬਿਨਾਂ ਮੰਗੇ ਹੀ ਸਲਾਹ ਦੇਣ। ਇਹ ਸੱਚ ਹੈ ਕਿ ਕਈ ਸਲਾਹਾਂ ਸਾਨੂੰ ਨੁਕਸਾਨ ਨਾ ਪਹੁੰਚਾਉਣ। ਮਿਸਾਲ ਲਈ, ਪੌਲੁਸ ਨੇ ਤਿਮੋਥਿਉਸ ਨੂੰ ਥੋੜ੍ਹੀ ਜਿਹੀ ਦਾਖਰਸ ਪੀਣ ਦੀ ਸਲਾਹ ਦਿੱਤੀ ਸੀ। ਸ਼ਾਇਦ ਗੰਦੇ ਪਾਣੀ ਕਰਕੇ ਤਿਮੋਥਿਉਸ ਦੇ ਢਿੱਡ ਵਿਚ ਗੜਬੜ ਰਹਿੰਦੀ ਸੀ।a (1 ਤਿਮੋਥਿਉਸ 5:23 ਪੜ੍ਹੋ।) ਪਰ ਸਾਨੂੰ ਦੂਜਿਆਂ ਵੱਲੋਂ ਦਿੱਤੀ ਸਲਾਹ ਤੋਂ ਸਾਵਧਾਨ ਰਹਿਣ ਦੀ ਲੋੜ ਹੈ। ਇਕ ਭੈਣ ਜਾਂ ਭਰਾ ਸ਼ਾਇਦ ਸਾਡੇ ʼਤੇ ਖ਼ਾਸ ਦਵਾਈਆਂ, ਜੜ੍ਹੀ-ਬੂਟੀਆਂ ਜਾਂ ਖ਼ਾਸ ਤਰ੍ਹਾਂ ਦਾ ਭੋਜਨ ਖਾਣ ਜਾਂ ਨਾ ਖਾਣ ਦਾ ਜ਼ੋਰ ਪਾਵੇ। ਉਹ ਸ਼ਾਇਦ ਸਾਨੂੰ ਕਹੇ ਕਿ ਉਸ ਦੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਇਹੀ ਸਮੱਸਿਆ ਸੀ ਅਤੇ ਉਸ ਨੂੰ ਇਸ ਨਾਲ ਫ਼ਾਇਦਾ ਹੋਇਆ। ਪਰ ਇਸ ਦਾ ਇਹ ਮਤਲਬ ਨਹੀਂ ਕਿ ਇਸ ਨਾਲ ਸਾਨੂੰ ਵੀ ਫ਼ਾਇਦਾ ਹੋਵੇਗਾ। ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਜੇ ਕਿਸੇ ਨੂੰ ਕੋਈ ਦਵਾਈ ਖਾਣ ਜਾਂ ਇਲਾਜ ਕਰਾਉਣ ਨਾਲ ਫ਼ਾਇਦਾ ਹੋਇਆ ਹੈ, ਤਾਂ ਜ਼ਰੂਰੀ ਨਹੀਂ ਕਿ ਸਾਨੂੰ ਵੀ ਫ਼ਾਇਦਾ ਹੋਵੇ।—ਕਹਾਉਤਾਂ 27:12 ਪੜ੍ਹੋ।
-
-
ਯਹੋਵਾਹ ਤੁਹਾਨੂੰ ਸੰਭਾਲੇਗਾਪਹਿਰਾਬੁਰਜ—2015 | ਦਸੰਬਰ 15
-
-
a ਵਾਈਨ ਦੇ ਇਤਿਹਾਸ ਬਾਰੇ ਅੰਗ੍ਰੇਜ਼ੀ ਦੀ ਇਕ ਕਿਤਾਬ ਦੱਸਦੀ ਹੈ: “ਇਹ ਗੱਲ ਪ੍ਰਯੋਗ ਕਰ ਕੇ ਪਤਾ ਲਗਾਈ ਗਈ ਹੈ ਕਿ ਟਾਈਫਾਈਡ ਅਤੇ ਹੋਰ ਖ਼ਤਰਨਾਕ ਰੋਗਾਣੂ ਉਦੋਂ ਜਲਦੀ ਮਰਦੇ ਹਨ ਜਦੋਂ ਇਨ੍ਹਾਂ ਵਿਚ ਦਾਖਰਸ ਮਿਲਾ ਦਿੱਤਾ ਜਾਂਦਾ ਹੈ।”
-