ਸਾਡੀ ਮਸੀਹੀ ਜ਼ਿੰਦਗੀ
ਯਹੋਵਾਹ ਨੂੰ ਪਿਆਰ ਕਰਨ ਵਾਲਿਆਂ ਨਾਲ ਸੰਗਤੀ ਕਰੋ
ਸਾਨੂੰ ਯਹੋਵਾਹ ਨੂੰ ਪਿਆਰ ਕਰਨ ਵਾਲਿਆਂ ਨਾਲ ਸੰਗਤੀ ਕਿਉਂ ਕਰਨੀ ਚਾਹੀਦੀ ਹੈ? ਕਿਉਂਕਿ ਸਾਡੇ ਦੋਸਤਾਂ ਦਾ ਸਾਡੇ ʼਤੇ ਚੰਗਾ ਜਾਂ ਮਾੜਾ ਅਸਰ ਪੈਂਦਾ ਹੈ। (ਕਹਾ 13:20) ਮਿਸਾਲ ਲਈ, ਜਦੋਂ ਤਕ ਰਾਜਾ ਯੋਆਸ਼ ਮਹਾਂ ਪੁਜਾਰੀ ਯਹੋਯਾਦਾ ਨਾਲ ਰਿਹਾ, ਉਦੋਂ ਤਕ ਉਹ “ਉਹੀ ਕਰਦਾ ਰਿਹਾ ਜੋ ਯਹੋਵਾਹ ਦੀ ਨਿਗਾਹ ਵਿੱਚ ਠੀਕ ਸੀ।” (2 ਇਤ 24:2) ਯਹੋਯਾਦਾ ਦੀ ਮੌਤ ਤੋਂ ਬਾਅਦ ਯੋਆਸ਼ ਨੇ ਬੁਰੀ ਸੰਗਤੀ ਵਿਚ ਪੈ ਕੇ ਯਹੋਵਾਹ ਨੂੰ ਛੱਡ ਦਿੱਤਾ।—2 ਇਤ 24:17-19.
ਪਹਿਲੀ ਸਦੀ ਈਸਵੀ ਵਿਚ ਪੌਲੁਸ ਰਸੂਲ ਨੇ ਮਸੀਹੀ ਮੰਡਲੀ ਦੀ ਤੁਲਨਾ “ਇਕ ਵੱਡੇ ਘਰ” ਨਾਲ ਕੀਤੀ ਅਤੇ ਮੰਡਲੀ ਦੇ ਭੈਣਾਂ-ਭਰਾਵਾਂ ਦੀ ਤੁਲਨਾ ‘ਭਾਂਡਿਆਂ’ ਨਾਲ ਕੀਤੀ। ਅਸੀਂ “ਆਦਰ ਦੇ ਕੰਮ ਲਈ ਵਰਤਿਆ ਜਾਣ ਵਾਲਾ ਭਾਂਡਾ” ਬਣੇ ਰਹਿ ਸਕਦੇ ਹਾਂ ਜੇ ਅਸੀਂ ਉਨ੍ਹਾਂ ਲੋਕਾਂ ਨਾਲ ਸੰਗਤੀ ਕਰਨ ਤੋਂ ਪਰਹੇਜ਼ ਕਰਦੇ ਹਾਂ ਜੋ ਯਹੋਵਾਹ ਨੂੰ ਨਾਖ਼ੁਸ਼ ਕਰਨ ਵਾਲੇ ਕੰਮ ਕਰਦੇ ਹਨ, ਚਾਹੇ ਉਹ ਸਾਡੇ ਪਰਿਵਾਰ ਦੇ ਮੈਂਬਰ ਜਾਂ ਮੰਡਲੀ ਦੇ ਭੈਣ-ਭਰਾ ਹੀ ਕਿਉਂ ਨਾ ਹੋਣ। (2 ਤਿਮੋ 2:20, 21) ਇਸ ਲਈ ਆਓ ਆਪਾਂ ਯਹੋਵਾਹ ਨੂੰ ਪਿਆਰ ਕਰਨ ਵਾਲਿਆਂ ਅਤੇ ਉਸ ਦੀ ਸੇਵਾ ਕਰਨ ਦੀ ਹੱਲਾਸ਼ੇਰੀ ਦੇਣ ਵਾਲਿਆਂ ਨਾਲ ਦੋਸਤੀ ਕਰੀਏ।
ਬੁਰੀ ਸੰਗਤੀ ਤੋਂ ਬਚਣਾ ਸਿੱਖੋ ਨਾਂ ਦੀ ਵੀਡੀਓ ਦੇਖੋ ਅਤੇ ਫਿਰ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ:
ਅਸੀਂ ਅਣਜਾਣੇ ਵਿਚ ਕਿਵੇਂ ਬੁਰੇ ਲੋਕਾਂ ਦੀ ਸੰਗਤੀ ਵਿਚ ਪੈ ਸਕਦੇ ਹਾਂ?
ਵੀਡੀਓ ਵਿਚ ਤਿੰਨ ਮਸੀਹੀ ਬੁਰੀ ਸੰਗਤੀ ਨੂੰ ਕਿਵੇਂ ਛੱਡ ਸਕੇ?
ਬਾਈਬਲ ਦੇ ਕਿਹੜੇ ਅਸੂਲ ਸਮਝਦਾਰੀ ਨਾਲ ਦੋਸਤ ਚੁਣਨ ਵਿਚ ਤੁਹਾਡੀ ਮਦਦ ਕਰ ਸਕਦੇ ਹਨ?