-
ਬਾਈਬਲ ਤੋਂ ਸਿੱਖਦੇ ਰਹੋਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!—ਰੱਬ ਦੇ ਬਚਨ ਤੋਂ ਸਿੱਖੋ
-
-
ਯਹੋਵਾਹ ਬਾਰੇ ਸਿੱਖਣਾ ਇਕ ਸੁਹਾਵਣੇ ਸਫ਼ਰ ਵਾਂਗ ਹੈ। ਪਰ ਕਦੇ-ਕਦੇ ਇਸ ਸਫ਼ਰ ਵਿਚ ਕੁਝ ਰੁਕਾਵਟਾਂ ਆ ਸਕਦੀਆਂ ਹਨ। ਇਸ ਲਈ ਸ਼ਾਇਦ ਤੁਹਾਨੂੰ ਸਿੱਖਦੇ ਰਹਿਣਾ ਔਖਾ ਲੱਗੇ। ਇਸ ਪਾਠ ਵਿਚ ਅਸੀਂ ਜਾਣਾਂਗੇ ਕਿ ਬਾਈਬਲ ਤੋਂ ਸਿੱਖਦੇ ਰਹਿਣ ਦਾ ਸਾਨੂੰ ਕੀ ਫ਼ਾਇਦਾ ਹੋਵੇਗਾ। ਨਾਲੇ ਇਹ ਵੀ ਜਾਣਾਂਗੇ ਕਿ ਮੁਸ਼ਕਲਾਂ ਆਉਣ ਤੇ ਕਿਹੜੀ ਗੱਲ ਸਾਡੀ ਮਦਦ ਕਰੇਗੀ ਤਾਂਕਿ ਅਸੀਂ ਹਾਰ ਨਾ ਮੰਨੀਏ ਅਤੇ ਸਿੱਖਦੇ ਰਹੀਏ।
1. ਬਾਈਬਲ ਤੋਂ ਸਿੱਖਣ ਦਾ ਤੁਹਾਨੂੰ ਕੀ ਫ਼ਾਇਦਾ ਹੋਵੇਗਾ?
“ਪਰਮੇਸ਼ੁਰ ਦਾ ਬਚਨ ਜੀਉਂਦਾ ਅਤੇ ਸ਼ਕਤੀਸ਼ਾਲੀ ਹੈ।” (ਇਬਰਾਨੀਆਂ 4:12) ਬਾਈਬਲ ਤੋਂ ਤੁਸੀਂ ਯਹੋਵਾਹ ਦੀ ਸੋਚ ਜਾਣ ਪਾਓਗੇ ਅਤੇ ਤੁਹਾਨੂੰ ਇਹ ਵੀ ਪਤਾ ਲੱਗੇਗਾ ਕਿ ਉਹ ਤੁਹਾਨੂੰ ਕਿੰਨਾ ਪਿਆਰ ਕਰਦਾ ਹੈ। ਅਸੀਂ ਬਾਈਬਲ ਨੂੰ ਸਿਰਫ਼ ਜਾਣਕਾਰੀ ਲੈਣ ਲਈ ਨਹੀਂ ਪੜ੍ਹਦੇ, ਸਗੋਂ ਇਸ ਤੋਂ ਸਾਨੂੰ ਸਹੀ ਫ਼ੈਸਲੇ ਕਰਨ ਦੀ ਸਮਝ ਅਤੇ ਚੰਗੇ ਭਵਿੱਖ ਦੀ ਉਮੀਦ ਮਿਲਦੀ ਹੈ। ਇੰਨਾ ਹੀ ਨਹੀਂ, ਬਾਈਬਲ ਦੇ ਜ਼ਰੀਏ ਅਸੀਂ ਯਹੋਵਾਹ ਨਾਲ ਦੋਸਤੀ ਕਰ ਪਾਉਂਦੇ ਹਾਂ। ਬਾਈਬਲ ਵਿਚ ਇੰਨੀ ਤਾਕਤ ਹੈ ਕਿ ਇਹ ਸਾਡੀ ਜ਼ਿੰਦਗੀ ਬਦਲ ਸਕਦੀ ਹੈ। ਪਰ ਇੱਦਾਂ ਤਾਂ ਹੀ ਹੋ ਸਕਦਾ ਹੈ ਜੇ ਅਸੀਂ ਸਿੱਖਦੇ ਰਹੀਏ।
2. ਇਹ ਸਮਝਣਾ ਜ਼ਰੂਰੀ ਕਿਉਂ ਹੈ ਕਿ ਬਾਈਬਲ ਦੀਆਂ ਸੱਚਾਈਆਂ ਅਨਮੋਲ ਹਨ?
ਬਾਈਬਲ ਦੀਆਂ ਸੱਚਾਈਆਂ ਇਕ ਕੀਮਤੀ ਖ਼ਜ਼ਾਨੇ ਵਾਂਗ ਹਨ। ਇਸੇ ਕਰਕੇ ਬਾਈਬਲ ਸਾਨੂੰ ਕਹਿੰਦੀ ਹੈ ਕਿ “ਸੱਚਾਈ ਨੂੰ ਖ਼ਰੀਦ ਤੇ ਇਸ ਨੂੰ ਕਦੇ ਵੇਚੀ ਨਾ।” (ਕਹਾਉਤਾਂ 23:23) ਜੇ ਅਸੀਂ ਇਹ ਗੱਲ ਸਮਝਾਂਗੇ ਕਿ ਬਾਈਬਲ ਦੀਆਂ ਸੱਚਾਈਆਂ ਕਿੰਨੀਆਂ ਅਨਮੋਲ ਹਨ, ਤਾਂ ਅਸੀਂ ਬਾਈਬਲ ਦੀ ਸਟੱਡੀ ਜਾਂ ਅਧਿਐਨ ਕਰਦੇ ਰਹਾਂਗੇ, ਫਿਰ ਚਾਹੇ ਸਾਨੂੰ ਕਿੰਨੀਆਂ ਵੀ ਮੁਸ਼ਕਲਾਂ ਕਿਉਂ ਨਾ ਆਉਣ।—ਕਹਾਉਤਾਂ 2:4, 5 ਪੜ੍ਹੋ।
3. ਸਟੱਡੀ ਜਾਰੀ ਰੱਖਣ ਵਿਚ ਯਹੋਵਾਹ ਤੁਹਾਡੀ ਕਿਵੇਂ ਮਦਦ ਕਰੇਗਾ?
ਸਾਰੇ ਜਹਾਨ ਦਾ ਮਾਲਕ ਅਤੇ ਤੁਹਾਡਾ ਦੋਸਤ ਯਹੋਵਾਹ ਚਾਹੁੰਦਾ ਹੈ ਕਿ ਤੁਸੀਂ ਉਸ ਨੂੰ ਚੰਗੀ ਤਰ੍ਹਾਂ ਜਾਣੋ ਅਤੇ ਇੱਦਾਂ ਕਰਨ ਵਿਚ ਉਹ ਤੁਹਾਡੀ ਮਦਦ ਕਰੇਗਾ। ਉਹ ‘ਤੁਹਾਡੇ ਵਿਚ ਇੱਛਾ ਪੈਦਾ ਕਰਨ ਦੇ ਨਾਲ-ਨਾਲ ਤੁਹਾਨੂੰ ਤਾਕਤ ਬਖ਼ਸ਼ੇਗਾ।’ (ਫ਼ਿਲਿੱਪੀਆਂ 2:13 ਪੜ੍ਹੋ।) ਜੇ ਕਦੇ-ਕਦੇ ਤੁਹਾਨੂੰ ਬਾਈਬਲ ਦੀ ਸਟੱਡੀ ਜਾਰੀ ਰੱਖਣੀ ਜਾਂ ਸਿੱਖੀਆਂ ਗੱਲਾਂ ਲਾਗੂ ਕਰਨੀਆਂ ਔਖੀਆਂ ਲੱਗਣ, ਤਾਂ ਯਹੋਵਾਹ ਤੁਹਾਡੇ ਅੰਦਰ ਇੱਛਾ ਪੈਦਾ ਕਰ ਸਕਦਾ ਹੈ। ਇੰਨਾ ਹੀ ਨਹੀਂ, ਉਹ ਤੁਹਾਨੂੰ ਮੁਸ਼ਕਲਾਂ ਜਾਂ ਵਿਰੋਧ ਸਹਿਣ ਦੀ ਤਾਕਤ ਵੀ ਦੇ ਸਕਦਾ ਹੈ। ਇਸ ਲਈ ਯਹੋਵਾਹ ਨੂੰ ਪ੍ਰਾਰਥਨਾ ਕਰਦੇ ਰਹੋ ਕਿ ਉਹ ਸਟੱਡੀ ਜਾਰੀ ਰੱਖਣ ਵਿਚ ਤੁਹਾਡੀ ਮਦਦ ਕਰੇ।—1 ਥੱਸਲੁਨੀਕੀਆਂ 5:17.
ਹੋਰ ਸਿੱਖੋ
ਹੋ ਸਕਦਾ ਹੈ ਕਿ ਤੁਹਾਨੂੰ ਸਟੱਡੀ ਕਰਨ ਲਈ ਸਮਾਂ ਕੱਢਣਾ ਔਖਾ ਲੱਗ ਰਿਹਾ ਹੋਵੇ ਜਾਂ ਦੂਸਰੇ ਤੁਹਾਡਾ ਵਿਰੋਧ ਕਰਦੇ ਹੋਣ। ਇਨ੍ਹਾਂ ਮੁਸ਼ਕਲਾਂ ਦੇ ਬਾਵਜੂਦ ਤੁਸੀਂ ਕਿਵੇਂ ਸਟੱਡੀ ਜਾਰੀ ਰੱਖ ਸਕਦੇ ਹੋ? ਨਾਲੇ ਯਹੋਵਾਹ ਤੁਹਾਡੀ ਮਦਦ ਕਿਵੇਂ ਕਰ ਸਕਦਾ ਹੈ ਤਾਂਕਿ ਤੁਸੀਂ ਹਾਰ ਨਾ ਮੰਨੋ? ਆਓ ਜਾਣੀਏ।
4. ਬਾਈਬਲ ਦੀ ਸਟੱਡੀ ਨੂੰ ਅਹਿਮੀਅਤ ਦਿਓ
ਕਦੇ-ਕਦੇ ਅਸੀਂ ਜ਼ਿੰਦਗੀ ਦੀ ਭੱਜ-ਦੌੜ ਵਿਚ ਇੰਨੇ ਰੁੱਝ ਜਾਂਦੇ ਹਾਂ ਕਿ ਸ਼ਾਇਦ ਸਾਨੂੰ ਲੱਗੇ ਕਿ ਸਾਡੇ ਕੋਲ ਸਟੱਡੀ ਕਰਨ ਲਈ ਸਮਾਂ ਹੀ ਨਹੀਂ ਹੈ। ਉਦੋਂ ਅਸੀਂ ਕਿਹੜੀ ਗੱਲ ਯਾਦ ਰੱਖ ਸਕਦੇ ਹਾਂ? ਫ਼ਿਲਿੱਪੀਆਂ 1:10 ਪੜ੍ਹੋ। ਫਿਰ ਇਨ੍ਹਾਂ ਸਵਾਲਾਂ ʼਤੇ ਚਰਚਾ ਕਰੋ:
ਤੁਹਾਡੇ ਖ਼ਿਆਲ ਨਾਲ ਜ਼ਿੰਦਗੀ ਵਿਚ “ਜ਼ਿਆਦਾ ਜ਼ਰੂਰੀ ਗੱਲਾਂ” ਕਿਹੜੀਆਂ ਹਨ?
ਤੁਸੀਂ ਸਟੱਡੀ ਨੂੰ ਪਹਿਲ ਦੇਣ ਲਈ ਕੀ ਕਰ ਸਕਦੇ ਹੋ?
1. ਜੇ ਤੁਸੀਂ ਇਕ ਬਾਲਟੀ ਵਿਚ ਪਹਿਲਾਂ ਰੇਤਾ ਪਾਓ ਅਤੇ ਫਿਰ ਵੱਟੇ, ਤਾਂ ਤੁਸੀਂ ਉਸ ਵਿਚ ਸਾਰੇ ਵੱਟੇ ਨਹੀਂ ਪਾ ਸਕੋਗੇ
2. ਜੇ ਤੁਸੀਂ ਪਹਿਲਾਂ ਵੱਟੇ ਪਾਓ, ਤਾਂ ਉਸ ਵਿਚ ਕਾਫ਼ੀ ਰੇਤਾ ਵੀ ਪੈ ਜਾਵੇਗਾ। ਉਸੇ ਤਰ੍ਹਾਂ, ਜੇ ਤੁਸੀਂ ਪਹਿਲਾਂ “ਜ਼ਿਆਦਾ ਜ਼ਰੂਰੀ” ਕੰਮ ਕਰੋਗੇ, ਤਾਂ ਤੁਸੀਂ ਉਨ੍ਹਾਂ ਨੂੰ ਚੰਗੀ ਤਰ੍ਹਾਂ ਕਰ ਪਾਓਗੇ ਅਤੇ ਇਸ ਦੇ ਨਾਲ-ਨਾਲ ਤੁਹਾਡੇ ਕੋਲ ਦੂਸਰੇ ਕੰਮਾਂ ਲਈ ਵੀ ਸਮਾਂ ਹੋਵੇਗਾ
ਇਨਸਾਨ ਹੋਣ ਦੇ ਨਾਤੇ ਸਾਨੂੰ ਜ਼ਿੰਦਗੀ ਵਿਚ ਪਰਮੇਸ਼ੁਰ ਦੀ ਅਗਵਾਈ ਜਾਂ ਸੇਧ ਦੀ ਲੋੜ ਹੈ। ਬਾਈਬਲ ਦੀ ਸਿੱਖਿਆ ਲੈ ਕੇ ਸਾਡੀ ਇਹ ਲੋੜ ਪੂਰੀ ਹੁੰਦੀ ਹੈ। ਮੱਤੀ 5:3 ਪੜ੍ਹੋ। ਫਿਰ ਇਸ ਸਵਾਲ ʼਤੇ ਚਰਚਾ ਕਰੋ:
ਸਟੱਡੀ ਨੂੰ ਪਹਿਲ ਦੇਣ ਨਾਲ ਕੀ ਫ਼ਾਇਦਾ ਹੋਵੇਗਾ?
5. ਹਾਰ ਨਾ ਮੰਨੋ
ਕਦੇ-ਕਦੇ ਸ਼ਾਇਦ ਲੋਕਾਂ ਨੂੰ ਚੰਗਾ ਨਾ ਲੱਗੇ ਕਿ ਤੁਸੀਂ ਸਟੱਡੀ ਕਰ ਰਹੇ ਹੋ ਅਤੇ ਉਹ ਤੁਹਾਨੂੰ ਰੋਕਣ ਦੀ ਕੋਸ਼ਿਸ਼ ਕਰਨ। ਫ੍ਰਾਂਚੇਸਕੋ ਨਾਲ ਵੀ ਕੁਝ ਅਜਿਹਾ ਹੀ ਹੋਇਆ। ਵੀਡੀਓ ਦੇਖੋ। ਫਿਰ ਅੱਗੇ ਦਿੱਤੇ ਸਵਾਲਾਂ ʼਤੇ ਚਰਚਾ ਕਰੋ।
ਜਦੋਂ ਫ੍ਰਾਂਚੇਸਕੋ ਨੇ ਆਪਣੀ ਮੰਮੀ ਅਤੇ ਦੋਸਤਾਂ ਨੂੰ ਦੱਸਿਆ ਕਿ ਉਹ ਬਾਈਬਲ ਤੋਂ ਸਿੱਖ ਰਿਹਾ ਹੈ, ਤਾਂ ਉਨ੍ਹਾਂ ਨੂੰ ਕਿੱਦਾਂ ਲੱਗਾ?
ਜਦੋਂ ਫ੍ਰਾਂਚੇਸਕੋ ਨੇ ਹਾਰ ਨਹੀਂ ਮੰਨੀ ਅਤੇ ਸਟੱਡੀ ਕਰਨੀ ਨਹੀਂ ਛੱਡੀ, ਤਾਂ ਉਸ ਨੂੰ ਕਿਹੜੀਆਂ ਬਰਕਤਾਂ ਮਿਲੀਆਂ?
2 ਤਿਮੋਥਿਉਸ 2:24, 25 ਪੜ੍ਹੋ। ਫਿਰ ਇਨ੍ਹਾਂ ਸਵਾਲਾਂ ʼਤੇ ਚਰਚਾ ਕਰੋ:
ਤੁਸੀਂ ਜੋ ਸਿੱਖ ਰਹੇ ਹੋ, ਉਸ ਬਾਰੇ ਤੁਹਾਡੇ ਘਰਦਿਆਂ ਅਤੇ ਦੋਸਤਾਂ ਨੂੰ ਕਿੱਦਾਂ ਲੱਗਦਾ ਹੈ?
ਜੇ ਕਿਸੇ ਨੂੰ ਚੰਗਾ ਨਾ ਲੱਗੇ ਕਿ ਤੁਸੀਂ ਸਟੱਡੀ ਕਰ ਰਹੇ ਹੋ, ਤਾਂ ਇਨ੍ਹਾਂ ਆਇਤਾਂ ਮੁਤਾਬਕ ਤੁਹਾਨੂੰ ਕਿੱਦਾਂ ਪੇਸ਼ ਆਉਣਾ ਚਾਹੀਦਾ ਹੈ ਅਤੇ ਕਿਉਂ?
6. ਯਹੋਵਾਹ ʼਤੇ ਭਰੋਸਾ ਰੱਖੋ, ਉਹ ਤੁਹਾਡੀ ਮਦਦ ਜ਼ਰੂਰ ਕਰੇਗਾ
ਜਦੋਂ ਯਹੋਵਾਹ ਨਾਲ ਸਾਡੀ ਦੋਸਤੀ ਗੂੜ੍ਹੀ ਹੁੰਦੀ ਹੈ, ਤਾਂ ਸਾਡਾ ਦਿਲ ਕਰਦਾ ਹੈ ਕਿ ਅਸੀਂ ਉਸ ਨੂੰ ਖ਼ੁਸ਼ ਕਰੀਏ। ਪਰ ਫਿਰ ਵੀ ਸ਼ਾਇਦ ਸਾਨੂੰ ਉਸ ਦੀ ਮਰਜ਼ੀ ਮੁਤਾਬਕ ਆਪਣੀ ਜ਼ਿੰਦਗੀ ਵਿਚ ਬਦਲਾਅ ਕਰਨੇ ਔਖੇ ਲੱਗ ਸਕਦੇ ਹਨ। ਜੇ ਤੁਹਾਨੂੰ ਕਦੇ ਇੱਦਾਂ ਲੱਗੇ, ਤਾਂ ਹਾਰ ਨਾ ਮੰਨੋ! ਯਹੋਵਾਹ ਤੁਹਾਡੀ ਮਦਦ ਕਰੇਗਾ। ਵੀਡੀਓ ਦੇਖੋ। ਫਿਰ ਅੱਗੇ ਦਿੱਤੇ ਸਵਾਲਾਂ ʼਤੇ ਚਰਚਾ ਕਰੋ।
ਯਹੋਵਾਹ ਨੂੰ ਖ਼ੁਸ਼ ਕਰਨ ਲਈ ਜਿਮ ਨੇ ਕਿਹੜੇ-ਕਿਹੜੇ ਬਦਲਾਅ ਕੀਤੇ?
ਜਿਮ ਦੀ ਕਿਹੜੀ ਗੱਲ ਤੁਹਾਨੂੰ ਸਭ ਤੋਂ ਚੰਗੀ ਲੱਗੀ?
ਇਬਰਾਨੀਆਂ 11:6 ਪੜ੍ਹੋ। ਫਿਰ ਇਨ੍ਹਾਂ ਸਵਾਲਾਂ ʼਤੇ ਚਰਚਾ ਕਰੋ:
ਯਹੋਵਾਹ ਉਨ੍ਹਾਂ ਲੋਕਾਂ ਲਈ ਕੀ ਕਰਦਾ ਹੈ ਜਿਹੜੇ “ਜੀ-ਜਾਨ ਨਾਲ” ਉਸ ਨੂੰ ਜਾਣਨ ਤੇ ਉਸ ਦੀ ਇੱਛਾ ਪੂਰੀ ਕਰਨ ਦੀ ਕੋਸ਼ਿਸ਼ ਕਰਦੇ ਹਨ?
ਇਸ ਆਇਤ ਮੁਤਾਬਕ ਜਦੋਂ ਤੁਸੀਂ ਸਟੱਡੀ ਕਰਨ ਲਈ ਮਿਹਨਤ ਕਰਦੇ ਹੋ, ਤਾਂ ਯਹੋਵਾਹ ਨੂੰ ਕਿੱਦਾਂ ਲੱਗਦਾ ਹੈ?
ਸ਼ਾਇਦ ਕੋਈ ਪੁੱਛੇ: “ਤੁਸੀਂ ਬਾਈਬਲ ਕਿਉਂ ਪੜ੍ਹ ਰਹੇ ਹੋ?”
ਤੁਸੀਂ ਉਸ ਨੂੰ ਕੀ ਜਵਾਬ ਦਿਓਗੇ?
ਹੁਣ ਤਕ ਅਸੀਂ ਸਿੱਖਿਆ
ਮੁਸ਼ਕਲਾਂ ਆਉਣ ਦੇ ਬਾਵਜੂਦ ਵੀ ਜੇ ਅਸੀਂ ਸਟੱਡੀ ਕਰਦੇ ਰਹਿੰਦੇ ਹਾਂ, ਤਾਂ ਅਸੀਂ ਅੱਜ ਅਤੇ ਹਮੇਸ਼ਾ ਲਈ ਖ਼ੁਸ਼ੀ-ਖ਼ੁਸ਼ੀ ਜੀਵਾਂਗੇ। ਯਹੋਵਾਹ ʼਤੇ ਭਰੋਸਾ ਰੱਖੋ, ਉਹ ਤੁਹਾਡੀ ਮਦਦ ਜ਼ਰੂਰ ਕਰੇਗਾ।
ਤੁਸੀਂ ਕੀ ਕਹੋਗੇ?
ਬਾਈਬਲ ਦੀਆਂ ਸੱਚਾਈਆਂ ਤੁਹਾਡੇ ਲਈ ਇਕ ਕੀਮਤੀ ਖ਼ਜ਼ਾਨੇ ਵਾਂਗ ਕਿਉਂ ਹਨ?
ਤੁਸੀਂ “ਜ਼ਿਆਦਾ ਜ਼ਰੂਰੀ ਗੱਲਾਂ” ਨੂੰ ਅਹਿਮੀਅਤ ਦੇਣ ਲਈ ਕੀ ਕਰ ਸਕਦੇ ਹੋ?
ਬਾਈਬਲ ਤੋਂ ਸਿੱਖਦੇ ਰਹਿਣ ਲਈ ਤੁਹਾਨੂੰ ਯਹੋਵਾਹ ਤੋਂ ਮਦਦ ਕਿਉਂ ਮੰਗਣੀ ਚਾਹੀਦੀ ਹੈ?
ਇਹ ਵੀ ਦੇਖੋ
ਚਾਰ ਤਰੀਕੇ ਜਾਣੋ ਜਿਨ੍ਹਾਂ ਦੀ ਮਦਦ ਨਾਲ ਕਈ ਲੋਕ ਆਪਣੇ ਸਮੇਂ ਨੂੰ ਚੰਗੀ ਤਰ੍ਹਾਂ ਵਰਤ ਸਕੇ ਹਨ।
“ਸਮਝਦਾਰੀ ਨਾਲ ਆਪਣਾ ਸਮਾਂ ਵਰਤੋ” (ਜਾਗਰੂਕ ਬਣੋ!, ਮਾਰਚ-ਅਪ੍ਰੈਲ 2014)
ਇਕ ਪਤੀ ਨੂੰ ਚੰਗਾ ਨਹੀਂ ਲੱਗਾ ਕਿ ਉਸ ਦੀ ਪਤਨੀ ਬਾਈਬਲ ਦੀ ਸਿੱਖਿਆ ਲੈ ਰਹੀ ਹੈ। ਵੀਡੀਓ ਵਿਚ ਦੇਖੋ ਕਿ ਯਹੋਵਾਹ ਨੇ ਉਸ ਔਰਤ ਦੀ ਮਦਦ ਕਿਵੇਂ ਕੀਤੀ।
ਦੇਖੋ ਕਿ ਜਦੋਂ ਇਕ ਔਰਤ ਨੇ ਹਾਰ ਨਹੀਂ ਮੰਨੀ, ਤਾਂ ਇਹ ਗੱਲ ਉਸ ਦੇ ਪਤੀ ਲਈ ਬਰਕਤ ਕਿਵੇਂ ਸਾਬਤ ਹੋਈ।
ਕਈ ਲੋਕ ਇਲਜ਼ਾਮ ਲਾਉਂਦੇ ਹਨ ਕਿ ਯਹੋਵਾਹ ਦੇ ਗਵਾਹ ਪਰਿਵਾਰਾਂ ਵਿਚ ਫੁੱਟ ਪਾਉਂਦੇ ਹਨ। ਪਰ ਕੀ ਉਨ੍ਹਾਂ ਦੀ ਇਹ ਗੱਲ ਸੱਚ ਹੈ?
“ਕੀ ਯਹੋਵਾਹ ਦੇ ਗਵਾਹ ਪਰਿਵਾਰਾਂ ਨੂੰ ਤੋੜਦੇ ਹਨ ਜਾਂ ਮਜ਼ਬੂਤ ਕਰਦੇ ਹਨ?” (jw.org ʼਤੇ ਲੇਖ)
-
-
ਬਪਤਿਸਮਾ—ਇਕ ਵਧੀਆ ਜ਼ਿੰਦਗੀ ਦੀ ਸ਼ੁਰੂਆਤਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!—ਰੱਬ ਦੇ ਬਚਨ ਤੋਂ ਸਿੱਖੋ
-
-
3. ਬਪਤਿਸਮਾ ਲੈਣ ਲਈ ਇਕ ਵਿਅਕਤੀ ਨੂੰ ਕੀ ਕਰਨ ਦੀ ਲੋੜ ਹੈ?
ਬਪਤਿਸਮਾ ਲੈਣ ਦਾ ਟੀਚਾ ਹਾਸਲ ਕਰਨ ਲਈ ਇਕ ਵਿਅਕਤੀ ਨੂੰ ਯਹੋਵਾਹ ਬਾਰੇ ਸਿੱਖਣ ਅਤੇ ਉਸ ʼਤੇ ਆਪਣੀ ਨਿਹਚਾ ਵਧਾਉਣ ਦੀ ਲੋੜ ਹੈ। (ਇਬਰਾਨੀਆਂ 11:6 ਪੜ੍ਹੋ।) ਜਿੱਦਾਂ-ਜਿੱਦਾਂ ਉਹ ਇਸ ਤਰ੍ਹਾਂ ਕਰੇਗਾ, ਯਹੋਵਾਹ ਲਈ ਉਸ ਦਾ ਪਿਆਰ ਵਧਦਾ ਜਾਵੇਗਾ। ਫਿਰ ਆਪਣੇ ਆਪ ਉਸ ਦਾ ਦਿਲ ਕਰੇਗਾ ਕਿ ਉਹ ਦੂਜਿਆਂ ਨੂੰ ਉਸ ਬਾਰੇ ਦੱਸੇ ਅਤੇ ਉਸ ਦੇ ਮਿਆਰਾਂ ਮੁਤਾਬਕ ਜ਼ਿੰਦਗੀ ਜੀਵੇ। (2 ਤਿਮੋਥਿਉਸ 4:2; 1 ਯੂਹੰਨਾ 5:3) ਜਦੋਂ ਉਸ ਦਾ ‘ਚਾਲ-ਚਲਣ ਇਹੋ ਜਿਹਾ ਹੋਵੇਗਾ ਜਿਹੋ ਜਿਹਾ ਯਹੋਵਾਹ ਦੇ ਸੇਵਕਾਂ ਦਾ ਹੋਣਾ’ ਚਾਹੀਦਾ ਹੈ, ਤਾਂ ਉਹ ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰਨ ਅਤੇ ਬਪਤਿਸਮਾ ਲੈਣ ਦਾ ਫ਼ੈਸਲਾ ਕਰ ਸਕਦਾ ਹੈ।—ਕੁਲੁੱਸੀਆਂ 1:9, 10.a
-
-
ਬਪਤਿਸਮਾ—ਇਕ ਵਧੀਆ ਜ਼ਿੰਦਗੀ ਦੀ ਸ਼ੁਰੂਆਤਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!—ਰੱਬ ਦੇ ਬਚਨ ਤੋਂ ਸਿੱਖੋ
-
-
a ਜੇ ਇਕ ਵਿਅਕਤੀ ਦਾ ਪਹਿਲਾਂ ਕਿਸੇ ਹੋਰ ਧਰਮ ਵਿਚ ਬਪਤਿਸਮਾ ਹੋ ਚੁੱਕਾ ਹੈ, ਤਾਂ ਉਸ ਨੂੰ ਦੁਬਾਰਾ ਬਪਤਿਸਮਾ ਲੈਣਾ ਪਵੇਗਾ। ਕਿਉਂ? ਕਿਉਂਕਿ ਜਿਸ ਧਰਮ ਨੂੰ ਉਹ ਮੰਨਦਾ ਸੀ, ਉਸ ਵਿਚ ਬਾਈਬਲ ਦੀਆਂ ਸੱਚਾਈਆਂ ਨਹੀਂ ਸਿਖਾਈਆਂ ਗਈਆਂ ਸਨ।—ਰਸੂਲਾਂ ਦੇ ਕੰਮ 19:1-5 ਅਤੇ ਪਾਠ 13 ਦੇਖੋ।
-