ਪਾਠ 32
ਪਰਮੇਸ਼ੁਰ ਦਾ ਰਾਜ ਸ਼ੁਰੂ ਹੋ ਚੁੱਕਾ ਹੈ!
ਸੰਨ 1914 ਤੋਂ ਪਰਮੇਸ਼ੁਰ ਦੇ ਰਾਜ ਨੇ ਸਵਰਗ ਵਿਚ ਆਪਣੀ ਹਕੂਮਤ ਸ਼ੁਰੂ ਕਰ ਦਿੱਤੀ ਹੈ। ਉਦੋਂ ਤੋਂ ਇਨਸਾਨੀ ਸਰਕਾਰਾਂ ਦੇ ਆਖ਼ਰੀ ਦਿਨ ਸ਼ੁਰੂ ਹੋ ਗਏ। ਸਾਨੂੰ ਇਹ ਕਿਵੇਂ ਪਤਾ ਹੈ? ਇਸ ਦਾ ਜਵਾਬ ਜਾਣਨ ਲਈ ਧਿਆਨ ਦਿਓ ਕਿ ਬਾਈਬਲ ਵਿਚ ਇਸ ਬਾਰੇ ਪਹਿਲਾਂ ਹੀ ਕੀ ਦੱਸਿਆ ਗਿਆ ਸੀ। ਨਾਲੇ ਗੌਰ ਕਰੋ ਕਿ 1914 ਤੋਂ ਦੁਨੀਆਂ ਦੇ ਹਾਲਾਤਾਂ ਅਤੇ ਲੋਕਾਂ ਦੇ ਰਵੱਈਏ ਤੋਂ ਕੀ ਪਤਾ ਲੱਗਦਾ ਹੈ।
1. ਬਾਈਬਲ ਵਿਚ ਕੀ ਭਵਿੱਖਬਾਣੀ ਕੀਤੀ ਗਈ ਸੀ?
ਬਾਈਬਲ ਵਿਚ ਦਾਨੀਏਲ ਨਬੀ ਨੇ ਆਪਣੀ ਕਿਤਾਬ ਵਿਚ ‘ਸੱਤ ਸਮਿਆਂ’ ਦਾ ਜ਼ਿਕਰ ਕੀਤਾ। ਉਸ ਨੇ ਦੱਸਿਆ ਕਿ ਇਨ੍ਹਾਂ ਦੇ ਖ਼ਤਮ ਹੋਣ ਤੇ ਪਰਮੇਸ਼ੁਰ ਦਾ ਰਾਜ ਸ਼ੁਰੂ ਹੋਵੇਗਾ। (ਦਾਨੀਏਲ 4:16, 17) ਦਾਨੀਏਲ ਤੋਂ ਸਦੀਆਂ ਬਾਅਦ ਯਿਸੂ ਨੇ ਇਨ੍ਹਾਂ ‘ਸੱਤ ਸਮਿਆਂ’ ਨੂੰ “ਕੌਮਾਂ ਦਾ ਮਿਥਿਆ ਸਮਾਂ” ਕਿਹਾ ਸੀ। ਯਿਸੂ ਨੇ ਦੱਸਿਆ ਸੀ ਕਿ ਇਹ ਸੱਤ ਸਮੇਂ ਉਸ ਦੇ ਦਿਨਾਂ ਵਿਚ ਵੀ ਚੱਲ ਰਹੇ ਸਨ। (ਲੂਕਾ 21:24) ਜਿਵੇਂ ਅਸੀਂ ਅੱਗੇ ਚਰਚਾ ਕਰਾਂਗੇ, ਇਹ ਸੱਤ ਸਮੇਂ 1914 ਵਿਚ ਖ਼ਤਮ ਹੋਏ।
2. ਦੁਨੀਆਂ ਦੇ ਹਾਲਾਤ ਅਤੇ ਲੋਕਾਂ ਦਾ ਰਵੱਈਆ 1914 ਤੋਂ ਕਿਹੋ ਜਿਹਾ ਹੋ ਗਿਆ ਹੈ?
ਯਿਸੂ ਦੇ ਚੇਲਿਆਂ ਨੇ ਉਸ ਨੂੰ ਪੁੱਛਿਆ ਸੀ: “ਤੇਰੀ ਮੌਜੂਦਗੀ ਦੀ ਅਤੇ ਇਸ ਯੁਗ ਦੇ ਆਖ਼ਰੀ ਸਮੇਂ ਦੀ ਕੀ ਨਿਸ਼ਾਨੀ ਹੋਵੇਗੀ?” (ਮੱਤੀ 24:3) ਯਿਸੂ ਨੇ ਭਵਿੱਖਬਾਣੀ ਕੀਤੀ ਕਿ ਜਦੋਂ ਉਹ ਸਵਰਗ ਵਿਚ ਰਾਜ ਕਰਨਾ ਸ਼ੁਰੂ ਕਰੇਗਾ, ਤਾਂ ਉਸ ਤੋਂ ਬਾਅਦ ਧਰਤੀ ʼਤੇ ਕੀ-ਕੀ ਹੋਵੇਗਾ। ਉਸ ਨੇ ਪਹਿਲਾਂ ਹੀ ਦੱਸਿਆ ਸੀ ਕਿ ਯੁੱਧ ਹੋਣਗੇ, ਕਾਲ਼ ਪੈਣਗੇ ਅਤੇ ਭੁਚਾਲ਼ ਆਉਣਗੇ। (ਮੱਤੀ 24:7 ਪੜ੍ਹੋ।) ਬਾਈਬਲ ਵਿਚ ਇਹ ਵੀ ਪਹਿਲਾਂ ਹੀ ਦੱਸਿਆ ਗਿਆ ਸੀ ਕਿ ‘ਆਖ਼ਰੀ ਦਿਨਾਂ’ ਵਿਚ ਲੋਕਾਂ ਦੇ ਬੁਰੇ ਰਵੱਈਏ ਕਰਕੇ ਸਾਰਿਆਂ ਦਾ ਜੀਉਣਾ “ਬਹੁਤ ਮੁਸ਼ਕਲ ਹੋਵੇਗਾ।” (2 ਤਿਮੋਥਿਉਸ 3:1-5) ਅਸੀਂ ਸਾਫ਼-ਸਾਫ਼ ਦੇਖ ਸਕਦੇ ਹਾਂ ਕਿ 1914 ਤੋਂ ਇਹ ਸਭ ਕੁਝ ਹੋ ਰਿਹਾ ਹੈ।
3. ਸਵਰਗ ਵਿਚ ਪਰਮੇਸ਼ੁਰ ਦਾ ਰਾਜ ਸ਼ੁਰੂ ਹੋਣ ਤੋਂ ਬਾਅਦ ਧਰਤੀ ʼਤੇ ਹਾਲਾਤ ਕਿਉਂ ਵਿਗੜ ਗਏ ਹਨ?
ਰਾਜਾ ਬਣਨ ਤੋਂ ਕੁਝ ਹੀ ਸਮੇਂ ਬਾਅਦ ਯਿਸੂ ਨੇ ਸਵਰਗ ਵਿਚ ਸ਼ੈਤਾਨ ਅਤੇ ਦੁਸ਼ਟ ਦੂਤਾਂ ਨਾਲ ਯੁੱਧ ਕੀਤਾ। ਇਸ ਯੁੱਧ ਵਿਚ ਸ਼ੈਤਾਨ ਹਾਰ ਗਿਆ। ਬਾਈਬਲ ਵਿਚ ਲਿਖਿਆ ਹੈ ਕਿ ਸ਼ੈਤਾਨ ਨੂੰ “ਧਰਤੀ ਉੱਤੇ ਸੁੱਟ ਦਿੱਤਾ ਗਿਆ ਅਤੇ ਉਸ ਦੇ ਦੂਤ ਵੀ ਉਸ ਦੇ ਨਾਲ ਥੱਲੇ ਸੁੱਟ ਦਿੱਤੇ ਗਏ।” (ਪ੍ਰਕਾਸ਼ ਦੀ ਕਿਤਾਬ 12:9, 10, 12) ਸ਼ੈਤਾਨ ਬਹੁਤ ਗੁੱਸੇ ਵਿਚ ਹੈ ਕਿਉਂਕਿ ਉਹ ਜਾਣਦਾ ਹੈ ਕਿ ਉਸ ਨੂੰ ਜਲਦੀ ਹੀ ਖ਼ਤਮ ਕਰ ਦਿੱਤਾ ਜਾਵੇਗਾ। ਇਸ ਲਈ ਉਹ ਦੁਨੀਆਂ ਵਿਚ ਤਬਾਹੀ ਮਚਾ ਰਿਹਾ ਹੈ ਜਿਸ ਕਰਕੇ ਦੁਨੀਆਂ ਦੇ ਹਾਲਾਤ ਇੰਨੇ ਵਿਗੜ ਰਹੇ ਹਨ। ਪਰ ਬਹੁਤ ਜਲਦ ਪਰਮੇਸ਼ੁਰ ਆਪਣੇ ਰਾਜ ਰਾਹੀਂ ਸਾਰੀਆਂ ਸਮੱਸਿਆਵਾਂ ਨੂੰ ਖ਼ਤਮ ਕਰ ਦੇਵੇਗਾ।
ਹੋਰ ਸਿੱਖੋ
ਅਸੀਂ ਕਿਉਂ ਕਹਿ ਸਕਦੇ ਹਾਂ ਕਿ 1914 ਤੋਂ ਪਰਮੇਸ਼ੁਰ ਦੇ ਰਾਜ ਨੇ ਸਵਰਗ ਵਿਚ ਹਕੂਮਤ ਕਰਨੀ ਸ਼ੁਰੂ ਕਰ ਦਿੱਤੀ ਹੈ? ਇਹ ਜਾਣ ਕੇ ਸਾਨੂੰ ਕੀ ਕਰਨਾ ਚਾਹੀਦਾ ਹੈ? ਆਓ ਦੇਖੀਏ।
4. ਬਾਈਬਲ ਦੀ ਭਵਿੱਖਬਾਣੀ ਮੁਤਾਬਕ 1914 ਤੋਂ ਪਰਮੇਸ਼ੁਰ ਦਾ ਰਾਜ ਸ਼ੁਰੂ ਹੋ ਚੁੱਕਾ ਹੈ
ਪੁਰਾਣੇ ਜ਼ਮਾਨੇ ਵਿਚ ਪਰਮੇਸ਼ੁਰ ਨੇ ਬਾਬਲ ਦੇ ਰਾਜੇ ਨਬੂਕਦਨੱਸਰ ਨੂੰ ਇਕ ਸੁਪਨਾ ਦਿਖਾਇਆ ਕਿ ਭਵਿੱਖ ਵਿਚ ਕੀ ਹੋਵੇਗਾ। ਦਾਨੀਏਲ ਨਬੀ ਨੇ ਉਹ ਸੁਪਨਾ ਅਤੇ ਉਸ ਦਾ ਮਤਲਬ ਦੱਸਿਆ। ਬਾਅਦ ਵਿਚ ਜ਼ਾਹਰ ਹੋਇਆ ਕਿ ਇਹ ਸੁਪਨਾ ਦੋ ਵਾਰ ਪੂਰਾ ਹੋਣਾ ਸੀ। ਇਹ ਪਹਿਲੀ ਵਾਰ ਨਬੂਕਦਨੱਸਰ ਦੇ ਰਾਜ ਦੇ ਸੰਬੰਧ ਵਿਚ ਅਤੇ ਦੂਸਰੀ ਵਾਰ ਪਰਮੇਸ਼ੁਰ ਦੇ ਰਾਜ ਦੇ ਸੰਬੰਧ ਵਿਚ ਪੂਰਾ ਹੋਣਾ ਸੀ।—ਦਾਨੀਏਲ 4:17 ਪੜ੍ਹੋ।a
ਦਾਨੀਏਲ 4:20-26 ਪੜ੍ਹੋ। ਫਿਰ ਚਾਰਟ ਦੇਖ ਕੇ ਇਨ੍ਹਾਂ ਸਵਾਲਾਂ ʼਤੇ ਚਰਚਾ ਕਰੋ:
(1) ਨਬੂਕਦਨੱਸਰ ਨੇ ਸੁਪਨੇ ਵਿਚ ਕੀ ਦੇਖਿਆ?—ਆਇਤਾਂ 20 ਅਤੇ 21 ਦੇਖੋ।
(2) ਦਰਖ਼ਤ ਨਾਲ ਕੀ ਹੋਣਾ ਸੀ?—ਆਇਤ 23 ਦੇਖੋ।
(3) “ਸੱਤ ਸਮੇਂ” ਬੀਤਣ ਤੇ ਕੀ ਹੋਣਾ ਸੀ?—ਆਇਤ 26 ਦੇਖੋ।
ਦਰਖ਼ਤ ਦਾ ਪਰਮੇਸ਼ੁਰ ਦੇ ਰਾਜ ਨਾਲ ਕੀ ਸੰਬੰਧ ਹੈ?
ਭਵਿੱਖਬਾਣੀ (ਦਾਨੀਏਲ 4:20-36)
ਹਕੂਮਤ
(1) ਇਕ ਬਹੁਤ ਵੱਡਾ ਦਰਖ਼ਤ
ਹਕੂਮਤ ਵਿਚ ਰੁਕਾਵਟ
(2) ‘ਦਰਖ਼ਤ ਨੂੰ ਵੱਢ ਦਿਓ’ ਅਤੇ ‘ਸੱਤ ਸਮੇਂ ਬੀਤਣ ਦਿਓ’
ਹਕੂਮਤ ਦੁਬਾਰਾ ਸ਼ੁਰੂ ਹੋਈ
(3) “ਤੇਰਾ ਰਾਜ ਤੈਨੂੰ ਵਾਪਸ ਦੇ ਦਿੱਤਾ ਜਾਵੇਗਾ”
ਭਵਿੱਖਬਾਣੀ ਦੀ ਪਹਿਲੀ ਪੂਰਤੀ ਵਿਚ . . .
(4) ਦਰਖ਼ਤ ਕਿਸ ਨੂੰ ਦਰਸਾਉਂਦਾ ਸੀ?—ਆਇਤ 22 ਦੇਖੋ।
(5) ਉਸ ਦੀ ਹਕੂਮਤ ਵਿਚ ਰੁਕਾਵਟ ਕਿਵੇਂ ਆਈ?—ਦਾਨੀਏਲ 4:29-33 ਪੜ੍ਹੋ।
(6) “ਸੱਤ ਸਮੇਂ” ਖ਼ਤਮ ਹੋਣ ਤੇ ਨਬੂਕਦਨੱਸਰ ਨਾਲ ਕੀ ਹੋਇਆ?—ਦਾਨੀਏਲ 4:34-36 ਪੜ੍ਹੋ।
ਪਹਿਲੀ ਪੂਰਤੀ
ਹਕੂਮਤ
(4) ਬਾਬਲ ਦਾ ਰਾਜਾ ਨਬੂਕਦਨੱਸਰ
ਹਕੂਮਤ ਵਿਚ ਰੁਕਾਵਟ
(5) 606 ਈ. ਪੂ. ਤੋਂ ਬਾਅਦ ਨਬੂਕਦਨੱਸਰ ਪਾਗਲ ਹੋ ਗਿਆ ਅਤੇ ਸੱਤ ਸਾਲ ਰਾਜ ਨਹੀਂ ਕਰ ਸਕਿਆ
ਹਕੂਮਤ ਦੁਬਾਰਾ ਸ਼ੁਰੂ ਹੋਈ
(6) ਨਬੂਕਦਨੱਸਰ ਠੀਕ ਹੋ ਗਿਆ ਅਤੇ ਦੁਬਾਰਾ ਰਾਜ ਕਰਨ ਲੱਗਾ
ਭਵਿੱਖਬਾਣੀ ਦੀ ਦੂਸਰੀ ਪੂਰਤੀ ਵਿਚ . . .
(7) ਦਰਖ਼ਤ ਕਿਸ ਨੂੰ ਦਰਸਾਉਂਦਾ ਸੀ?—1 ਇਤਿਹਾਸ 29:23 ਪੜ੍ਹੋ।
(8) ਉਨ੍ਹਾਂ ਦੀ ਹਕੂਮਤ ਵਿਚ ਰੁਕਾਵਟ ਕਿਵੇਂ ਆਈ? ਅਸੀਂ ਕਿਵੇਂ ਜਾਣਦੇ ਹਾਂ ਕਿ ਜਦੋਂ ਯਿਸੂ ਧਰਤੀ ʼਤੇ ਸੀ, ਉਦੋਂ ਵੀ ਇਹ ਹਕੂਮਤ ਅਜੇ ਦੁਬਾਰਾ ਸ਼ੁਰੂ ਨਹੀਂ ਹੋਈ ਸੀ?—ਲੂਕਾ 21:24 ਪੜ੍ਹੋ।
(9) ਇਹ ਹਕੂਮਤ ਕਦੋਂ ਅਤੇ ਕਿੱਥੇ ਦੁਬਾਰਾ ਸ਼ੁਰੂ ਹੋਈ?
ਦੂਸਰੀ ਪੂਰਤੀ
ਹਕੂਮਤ
(7) ਪਰਮੇਸ਼ੁਰ ਵੱਲੋਂ ਹਕੂਮਤ ਕਰਨ ਵਾਲੇ ਇਜ਼ਰਾਈਲੀ ਰਾਜੇ
ਹਕੂਮਤ ਵਿਚ ਰੁਕਾਵਟ
(8) ਯਰੂਸ਼ਲਮ ਦਾ ਨਾਸ਼ ਅਤੇ ਇਜ਼ਰਾਈਲੀ ਰਾਜਿਆਂ ਦੀ ਹਕੂਮਤ ਵਿਚ 2,520 ਸਾਲਾਂ ਲਈ ਰੁਕਾਵਟ
ਹਕੂਮਤ ਦੁਬਾਰਾ ਸ਼ੁਰੂ ਹੋਈ
(9) ਯਿਸੂ ਨੇ ਸਵਰਗ ਵਿਚ ਪਰਮੇਸ਼ੁਰ ਦੇ ਰਾਜ ਦੇ ਰਾਜੇ ਵਜੋਂ ਹਕੂਮਤ ਕਰਨੀ ਸ਼ੁਰੂ ਕੀਤੀ
ਸੱਤ ਸਮੇਂ ਕਿੰਨੇ ਲੰਬੇ ਹਨ?
ਬਾਈਬਲ ਦੀਆਂ ਕੁਝ ਆਇਤਾਂ ਨੂੰ ਸਮਝਣ ਲਈ ਦੂਸਰੀਆਂ ਆਇਤਾਂ ਸਾਡੀ ਮਦਦ ਕਰਦੀਆਂ ਹਨ। ਉਦਾਹਰਣ ਲਈ, ਪ੍ਰਕਾਸ਼ ਦੀ ਕਿਤਾਬ ਵਿਚ ਦੱਸਿਆ ਹੈ ਕਿ ਸਾਢੇ ਤਿੰਨ ਸਮੇਂ 1,260 ਦਿਨਾਂ ਦੇ ਬਰਾਬਰ ਹਨ। (ਪ੍ਰਕਾਸ਼ ਦੀ ਕਿਤਾਬ 12:6, 14) ਤਾਂ ਫਿਰ ਸਾਢੇ ਤਿੰਨ ਸਮਿਆਂ ਦਾ ਦੁਗੁਣਾ ਸੱਤ ਸਮੇਂ ਹੋਏ ਯਾਨੀ 2,520 ਦਿਨ। ਕਈ ਵਾਰ ਬਾਈਬਲ ਵਿਚ ਇਕ ਦਿਨ ਨੂੰ ਇਕ ਸਾਲ ਦੇ ਬਰਾਬਰ ਦੱਸਿਆ ਗਿਆ ਹੈ। (ਹਿਜ਼ਕੀਏਲ 4:6) ਦਾਨੀਏਲ ਦੀ ਭਵਿੱਖਬਾਣੀ ਵਿਚ ਦੱਸੇ ਸੱਤ ਸਮਿਆਂ ʼਤੇ ਵੀ ਇਹ ਗੱਲ ਲਾਗੂ ਹੁੰਦੀ ਹੈ। ਇਸ ਲਈ ਸੱਤ ਸਮੇਂ 2,520 ਸਾਲ ਲੰਬੇ ਹਨ।
5. ਸੰਨ 1914 ਤੋਂ ਦੁਨੀਆਂ ਬਦਲ ਗਈ ਹੈ
ਯਿਸੂ ਨੇ ਪਹਿਲਾਂ ਤੋਂ ਹੀ ਦੱਸਿਆ ਸੀ ਕਿ ਜਦੋਂ ਉਹ ਰਾਜਾ ਬਣੇਗਾ, ਤਾਂ ਉਸ ਤੋਂ ਬਾਅਦ ਦੁਨੀਆਂ ਦੇ ਹਾਲਾਤ ਕਿਹੋ ਜਿਹੇ ਹੋਣਗੇ। ਲੂਕਾ 21:9-11 ਪੜ੍ਹੋ। ਫਿਰ ਇਸ ਸਵਾਲ ʼਤੇ ਚਰਚਾ ਕਰੋ:
ਇਨ੍ਹਾਂ ਆਇਤਾਂ ਮੁਤਾਬਕ ਤੁਸੀਂ ਖ਼ੁਦ ਕੀ ਦੇਖਿਆ ਜਾਂ ਸੁਣਿਆ ਹੈ?
ਪੌਲੁਸ ਰਸੂਲ ਨੇ ਦੱਸਿਆ ਸੀ ਕਿ ਇਨਸਾਨੀ ਹਕੂਮਤ ਦੇ ਆਖ਼ਰੀ ਦਿਨਾਂ ਦੌਰਾਨ ਲੋਕ ਕਿਹੋ ਜਿਹੋ ਹੋਣਗੇ। 2 ਤਿਮੋਥਿਉਸ 3:1-5 ਪੜ੍ਹੋ। ਫਿਰ ਇਸ ਸਵਾਲ ʼਤੇ ਚਰਚਾ ਕਰੋ:
ਇਨ੍ਹਾਂ ਆਇਤਾਂ ਮੁਤਾਬਕ ਤੁਸੀਂ ਲੋਕਾਂ ਵਿਚ ਕਿਹੋ ਜਿਹਾ ਰਵੱਈਆ ਦੇਖਿਆ ਹੈ?
6. ਪਰਮੇਸ਼ੁਰ ਦਾ ਰਾਜ ਸ਼ੁਰੂ ਹੋ ਚੁੱਕਾ ਹੈ, ਇਹ ਜਾਣ ਕੇ ਸਾਨੂੰ ਕੀ ਕਰਨਾ ਚਾਹੀਦਾ ਹੈ?
ਮੱਤੀ 24:3, 14 ਪੜ੍ਹੋ। ਫਿਰ ਇਨ੍ਹਾਂ ਸਵਾਲਾਂ ʼਤੇ ਚਰਚਾ ਕਰੋ:
ਕਿਹੜੇ ਖ਼ਾਸ ਕੰਮ ਤੋਂ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਦਾ ਰਾਜ ਹਕੂਮਤ ਕਰ ਰਿਹਾ ਹੈ?
ਤੁਸੀਂ ਇਸ ਕੰਮ ਵਿਚ ਕਿੱਦਾਂ ਹੱਥ ਵਟਾ ਸਕਦੇ ਹੋ?
ਪਰਮੇਸ਼ੁਰ ਦਾ ਰਾਜ ਸਵਰਗ ਵਿਚ ਹਕੂਮਤ ਕਰ ਰਿਹਾ ਹੈ ਅਤੇ ਉਹ ਦਿਨ ਦੂਰ ਨਹੀਂ ਜਦੋਂ ਇਹ ਪੂਰੀ ਧਰਤੀ ʼਤੇ ਹਕੂਮਤ ਕਰੇਗਾ। ਇਬਰਾਨੀਆਂ 10:24, 25 ਪੜ੍ਹੋ। ਫਿਰ ਇਸ ਸਵਾਲ ʼਤੇ ਚਰਚਾ ਕਰੋ:
“ਉਸ ਦਿਨ ਨੂੰ ਨੇੜੇ ਆਉਂਦਾ ਦੇਖ ਕੇ” ਸਾਡੇ ਵਿੱਚੋਂ ਹਰੇਕ ਜਣੇ ਨੂੰ ਕੀ ਕਰਨਾ ਚਾਹੀਦਾ ਹੈ?
ਸ਼ਾਇਦ ਕੋਈ ਪੁੱਛੇ: “ਯਹੋਵਾਹ ਦੇ ਗਵਾਹ 1914 ਬਾਰੇ ਇੰਨੀ ਜ਼ਿਆਦਾ ਗੱਲ ਕਿਉਂ ਕਰਦੇ ਹਨ?”
ਤੁਸੀਂ ਕੀ ਜਵਾਬ ਦਿਓਗੇ?
ਹੁਣ ਤਕ ਅਸੀਂ ਸਿੱਖਿਆ
ਬਾਈਬਲ ਦੀ ਭਵਿੱਖਬਾਣੀ ਅਤੇ ਦੁਨੀਆਂ ਦੇ ਹਾਲਾਤਾਂ ਤੋਂ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਦਾ ਰਾਜ ਸਵਰਗ ਵਿਚ ਹਕੂਮਤ ਕਰ ਰਿਹਾ ਹੈ। ਸਾਨੂੰ ਵੀ ਇਸ ਗੱਲ ਦਾ ਯਕੀਨ ਹੈ, ਇਸ ਲਈ ਅਸੀਂ ਪਰਮੇਸ਼ੁਰ ਦੇ ਰਾਜ ਬਾਰੇ ਪ੍ਰਚਾਰ ਕਰਦੇ ਹਾਂ ਅਤੇ ਮੰਡਲੀ ਦੀਆਂ ਸਭਾਵਾਂ ਵਿਚ ਜਾਂਦੇ ਹਾਂ।
ਤੁਸੀਂ ਕੀ ਕਹੋਗੇ?
ਦਾਨੀਏਲ ਦੀ ਭਵਿੱਖਬਾਣੀ ਵਿਚ ਦੱਸੇ ਸੱਤ ਸਮੇਂ ਬੀਤਣ ਤੇ ਕੀ ਹੋਇਆ?
ਤੁਹਾਨੂੰ ਕਿਸ ਗੱਲ ਤੋਂ ਯਕੀਨ ਹੋਇਆ ਹੈ ਕਿ ਪਰਮੇਸ਼ੁਰ ਦਾ ਰਾਜ 1914 ਤੋਂ ਹਕੂਮਤ ਕਰ ਰਿਹਾ ਹੈ?
ਜੇ ਤੁਹਾਨੂੰ ਯਕੀਨ ਹੈ ਕਿ ਪਰਮੇਸ਼ੁਰ ਦਾ ਰਾਜ ਹਕੂਮਤ ਕਰ ਰਿਹਾ ਹੈ, ਤਾਂ ਤੁਸੀਂ ਕੀ ਕਰਨਾ ਚਾਹੋਗੇ?
ਇਹ ਵੀ ਦੇਖੋ
ਸੰਨ 1914 ਤੋਂ ਬਾਅਦ ਦੁਨੀਆਂ ਵਿਚ ਆਈਆਂ ਤਬਦੀਲੀਆਂ ਬਾਰੇ ਇਤਿਹਾਸਕਾਰ ਅਤੇ ਦੂਜੇ ਲੋਕ ਕੀ ਕਹਿੰਦੇ ਹਨ? ਆਓ ਜਾਣੀਏ।
“ਨੈਤਿਕ ਕਦਰਾਂ-ਕੀਮਤਾਂ ਵਿਚ ਜ਼ਿਆਦਾ ਗਿਰਾਵਟ ਕਦੋਂ ਆਉਣੀ ਸ਼ੁਰੂ ਹੋਈ?” (ਜਾਗਰੂਕ ਬਣੋ!, ਜੁਲਾਈ-ਸਤੰਬਰ 2007)
ਮੱਤੀ 24:14 ਦੀ ਭਵਿੱਖਬਾਣੀ ਦਾ ਇਕ ਆਦਮੀ ʼਤੇ ਕੀ ਅਸਰ ਹੋਇਆ? ਆਓ ਉਸ ਦੀ ਕਹਾਣੀ ਪੜ੍ਹ ਕੇ ਦੇਖੀਏ।
ਸਾਨੂੰ ਕਿਵੇਂ ਪਤਾ ਹੈ ਕਿ ਦਾਨੀਏਲ ਅਧਿਆਇ 4 ਦੀ ਭਵਿੱਖਬਾਣੀ ਪਰਮੇਸ਼ੁਰ ਦੇ ਰਾਜ ਬਾਰੇ ਵੀ ਹੈ?
“ਰੱਬ ਦਾ ਰਾਜ ਕਦੋਂ ਸ਼ੁਰੂ ਹੋਇਆ ਸੀ? (ਭਾਗ 1)” (ਪਹਿਰਾਬੁਰਜ, ਜਨਵਰੀ-ਮਾਰਚ 2015)
ਕਿਹੜੀ ਗੱਲ ਤੋਂ ਪਤਾ ਲੱਗਦਾ ਹੈ ਕਿ ਦਾਨੀਏਲ ਅਧਿਆਇ 4 ਵਿਚ ਦੱਸੇ “ਸੱਤ ਸਮੇਂ” 1914 ਵਿਚ ਖ਼ਤਮ ਹੋਏ?
“ਰੱਬ ਦਾ ਰਾਜ ਕਦੋਂ ਸ਼ੁਰੂ ਹੋਇਆ ਸੀ? (ਭਾਗ 2)” (ਪਹਿਰਾਬੁਰਜ, ਅਪ੍ਰੈਲ-ਜੂਨ 2015)
a ਇਸ ਪਾਠ ਵਿਚ “ਇਹ ਵੀ ਦੇਖੋ” ਭਾਗ ਦੇ ਆਖ਼ਰੀ ਦੋ ਲੇਖ ਪੜ੍ਹੋ।