ਰੱਬ ਦਾ ਬਚਨ ਖ਼ਜ਼ਾਨਾ ਹੈ | ਪ੍ਰਕਾਸ਼ ਦੀ ਕਿਤਾਬ 20-22
“ਦੇਖ! ਮੈਂ ਸਭ ਕੁਝ ਨਵਾਂ ਬਣਾਉਂਦਾ ਹਾਂ”
ਯਹੋਵਾਹ ਸਾਰਾ ਕੁਝ ਨਵਾਂ ਬਣਾਉਣ ਦਾ ਵਾਅਦਾ ਕਰਦਾ ਹੈ।
“ਨਵਾਂ ਆਕਾਸ਼”: ਇਕ ਨਵੀਂ ਸਰਕਾਰ ਜੋ ਧਰਤੀ ਉੱਤੇ ਚੰਗੇ ਹਾਲਾਤ ਲਿਆਵੇਗੀ
“ਨਵੀਂ ਧਰਤੀ”: ਲੋਕ ਜੋ ਸਵਰਗੀ ਸਰਕਾਰ ਦੀ ਹਕੂਮਤ ਅਤੇ ਉਸ ਦੇ ਧਰਮੀ ਮਿਆਰਾਂ ਅਧੀਨ ਖ਼ੁਸ਼ੀ-ਖ਼ੁਸ਼ੀ ਰਹਿਣਗੇ
“ਸਭ ਕੁਝ ਨਵਾਂ”: ਸਰੀਰਕ, ਮਾਨਸਿਕ ਅਤੇ ਜਜ਼ਬਾਤੀ ਪੀੜਾਂ ਦੀਆਂ ਦਰਦ ਭਰੀਆਂ ਯਾਦਾਂ ਦੀ ਜਗ੍ਹਾ ਮਿੱਠੀਆਂ ਯਾਦਾਂ ਲੈ ਲੈਣਗੀਆਂ