ਗੀਤ 18
ਰੱਬ ਦਾ ਸੱਚਾ ਪਿਆਰ
1. ਯਹੋਵਾਹ, ਤੂੰ ਹੈ ਪਿਆਰ
ਕਰਦੇ ਹਾਂ ਦਿਲੋਂ ਇਕਰਾਰ
ਨੇੜੇ ਸਾਡੇ ਆਇਆ ਤੂੰ
ਵਾਰਿਆ ਸੀ ਬੇਟਾ ਤੂੰ
ਜੀਣ ਦੀ ਚਾਹਤ ਹੈ ਜਾਗੀ
ਪਿਆਰ ਨਾਲ ਸਜੀ ਜ਼ਿੰਦਗੀ
(ਕੋਰਸ)
ਤਰਸ ਰਹੇ ਹੇ ਲੋਕੋ,
ਪੀਓ ਮੇਰੇ ਪਿਆਰ ਦੇ ਬੋਲ
ਤਾਜ਼ਾ ਹੋਵੋ, ਪਿਆਸ ਬੁਝਾਓ,
ਆਓ ਤੁਸੀਂ ਮੇਰੇ ਕੋਲ
2. ਯਹੋਵਾਹ, ਤੂੰ ਹੈ ਪਿਆਰ
ਸੱਚਾ ਹੈਂ, ਤੂੰ ਵਫ਼ਾਦਾਰ
ਤੇਰੀ ਪ੍ਰੀਤ ਵਿਚ ਨਾ ਕਮੀ
ਹਰ ਸਲਾਹ ਤੇਰੀ ਸਹੀ
ਪਹਿਨਿਆ ਤਾਜ ਯਿਸੂ ਨੇ
ਪੂਰੇ ਕਰੇ ਉਹ ਵਾਅਦੇ
(ਕੋਰਸ)
ਤਰਸ ਰਹੇ ਹੇ ਲੋਕੋ,
ਪੀਓ ਮੇਰੇ ਪਿਆਰ ਦੇ ਬੋਲ
ਤਾਜ਼ਾ ਹੋਵੋ, ਪਿਆਸ ਬੁਝਾਓ,
ਆਓ ਤੁਸੀਂ ਮੇਰੇ ਕੋਲ
3. ਯਹੋਵਾਹ, ਤੂੰ ਹੈ ਪਿਆਰ
ਬੇਸ਼ੁਮਾਰ ਹੈ ਤੇਰਾ ਪਿਆਰ
ਹਰ ਕੋਈ ਤੇਰੀ ਸੁਣੇ
ਦਇਆ ਤੇ ਉਮੀਦ ਪਾਵੇ
ਕਰਦੇ ਹਾਂ ਦਿਲੋਂ ਇਕਰਾਰ
ਜਾਣਨ ਸਾਰੇ ਤੂੰ ਹੈਂ ਪਿਆਰ
(ਕੋਰਸ)
ਤਰਸ ਰਹੇ ਹੇ ਲੋਕੋ,
ਪੀਓ ਮੇਰੇ ਪਿਆਰ ਦੇ ਬੋਲ
ਤਾਜ਼ਾ ਹੋਵੋ, ਪਿਆਸ ਬੁਝਾਓ,
ਆਓ ਤੁਸੀਂ ਮੇਰੇ ਕੋਲ
(ਜ਼ਬੂ. 33:5; 57:10; ਅਫ਼. 1:7 ਦੇਖੋ।)