ਗੀਤ 21
ਖ਼ੁਸ਼ ਹਨ ਦਇਆਵਾਨ!
(ਮੱਤੀ 5:7)
1. ਦੂਰ ਤੇਰੇ ਤੋਂ ਸੀ ਯਹੋਵਾਹ
ਮਿਟਾਇਆ ਹੈ ਤੂੰ ਫ਼ਾਸਲਾ
ਨਿਛਾਵਰ ਬੇਟੇ ਨੂੰ ਕਰ ਕੇ
ਸਾਡੇ ਗੁਨਾਹ ਤੂੰ ਦੂਰ ਕੀਤੇ
ਦਇਆ ਦਾ ਸਾਗਰ ਤੂੰ ਖ਼ੁਦਾ
ਯਾਦ ਤੇਰੀਆਂ ਸਭ ਰਹਿਮਤਾਂ
ਦਇਆ ਦਾ ਸਾਗਰ ਤੂੰ ਪਿਤਾ
ਤੇਰੇ ਕਰੀਬ ਹੁੰਦੇ ਅਸਾਂ
2. ਬੇਬਸ, ਨਿਰਾਸ਼ ਇਹ ਦੁਨੀਆਂ
ਯਹੋਵਾਹ ਤੂੰ ਹੈ ਮਿਹਰਬਾਨ
ਤੇਰੀ ਦਇਆ ਕਰਦੀ ਪੁਕਾਰ
ਲੋਕ ਆਵਣ ਤੇਰੇ ਹੀ ਦੁਆਰ
ਬਾਣੀ ਅਸੀਂ ਸੁਣਾਉਂਦੇ ਹਾਂ
ਦਿਲਾਂ ਨੂੰ ਰਾਹਤ ਦਿੰਦੇ ਹਾਂ
ਤੇਰੇ ਫ਼ਰਮਾਨਾਂ ʼਤੇ ਚੱਲ ਕੇ
ਦਇਆ ਸਦਾ ਉਹ ਪਾਉਂਦੇ ਨੇ
3. ਯਹੋਵਾਹ ਤੂੰ ਹੈ ਦਇਆਵਾਨ
ਬਣਾਂਗੇ ਰਹਿਮਦਿਲ ਤੇਰੇ ਵਾਂਗ
ਹਰ ਰੋਜ਼ ਕਰਾਂਗੇ ਤੇਰੀ ਰੀਸ
ਪਾਵਾਂਗੇ ਰੋਜ਼ ਤੇਰੀ ਅਸੀਸ
ਦਇਆ ਦਾ ਸਾਗਰ ਤੂੰ ਪਿਤਾ
ਚੱਲਾਂਗੇ ਤੇਰੇ ਰਾਹ ਅਸਾਂ
ਖ਼ੁਸ਼ੀ ਨਾਲ ਦਿਲ ਤੇਰਾ ਖਿੜੇ
ਤੂੰ ਜ਼ਿੰਦਗੀ ਨਿਹਾਲ ਕਰੇਂ
(ਲੂਕਾ 6:36; ਰੋਮੀ. 12:8; ਯਾਕੂ. 2:13 ਦੇਖੋ।)