ਗੀਤ 5
ਮਸੀਹ, ਸਾਡੀ ਮਿਸਾਲ
1. ਗਹਿਰਾ ਹੈ ਰੱਬ ਦਾ ਪਿਆਰ, ਦਿੱਤਾ ਸੀ ਬੇਟਾ ਵਾਰ
ਅੱਖ ਦਾ ਹੈ ਤਾਰਾ, ਜੱਗ ਦਾ ਹੈ ਮਸੀਹਾ
ਮਿਟਾਏ ਸਾਡੇ ਪਾਪ, ਕਰਾਇਆ ਹੈ ਮਿਲਾਪ
ਸਾਨੂੰ ਦਿੱਤਾ ਹੈ ਜੀਵਨ ਦਾ ਉਪਹਾਰ
2. ਹੱਥ ਜੋੜ ਕੇ ਰੱਬ ਅੱਗੇ, ਗੁਣਗਾਨ ਉਸ ਦਾ ਕਰ ਕੇ
ਯਿਸੂ ਦੀ ਇਹੀ ਸੀ ਦਿਲੀ ਅਰਦਾਸ
ਤੇਰਾ ਨਾਂ ਸਦਾ ਲਈ ਛਾ ਜਾਵੇ ਆਲਮ ʼਤੇ
ਹਰ ਦਿਲ ਨੂੰ ਹੋਵੇ ਤੇਰਾ ਅਹਿਸਾਸ
3. ਵਾਅਦਾ ਕਰਦੇ ਅਸੀਂ, ਮਸੀਹ ਦੀ ਰੀਸ ਕਰਨੀ
ਤੇਰੇ ਬਚਨ ਤੋਂ ਦਿੰਦੇ ਹਾਂ ਸਹਾਰਾ
ਤਨਹਾਈ ਦੂਰ ਕਰਦੇ, ਦਿਲ ਖਿੜਦੇ ਲੋਕਾਂ ਦੇ
ਕਰਦੇ ਹਮੇਸ਼ਾ ਤੇਰਾ ਸਤਿਕਾਰ
(ਮੱਤੀ 6:9-11; ਯੂਹੰ. 3:16; 6:31-51; ਅਫ਼. 5:2 ਦੇਖੋ।)