ਗੀਤ 16
ਪਰਮੇਸ਼ੁਰ ਦਾ ਰਾਜ—ਸਾਡੀ ਪਨਾਹ!
1. ਦੁੱਖਾਂ ਦੇ ਬੱਦਲ, ਹਨੇਰਾ ਹੈ ਛਾਇਆ
ਆਓ ਯਹੋਵਾਹ ਕੋਲ, ਉਹ ਹੀ ਪਨਾਹ
ਆਵੇਗਾ ਦਿਨ ਜਦ ਇਨਸਾਫ਼ ਉਹ ਕਰੇਗਾ
ਕਰੇਗਾ ਹਲੀਮ ਦਾ ਬਚਾਅ
(ਕੋਰਸ)
ਯਹੋਵਾਹ ਤੇਰਾ ਰਾਜ ਸਾਡੀ ਪਨਾਹ
ਤੂੰ ਹੀ ਸਾਡਾ ਸਹਾਰਾ
ਅਸਾਂ ਕੀਤਾ ਹੈ ਦਿਲੋਂ ਇਹ ਇਰਾਦਾ
ਮੰਨਾਂਗੇ ਤੇਰਾ ਕਹਿਣਾ
2. ਹਰ ਪਾਸੇ ਨੇਰ੍ਹਾ, ਨਾ ਹੈ ਕੋਈ ਚਾਨਣ
ਲੋਕ ਤੇਰੀ ਕਰਦੇ ਤਲਾਸ਼, ਯਹੋਵਾਹ
ਤੇਰਾ ਬਚਨ ਕਰਦਾ ਰਸਤੇ ਨੂੰ ਰੌਸ਼ਨ
ਦੇਵੇ ਕਦਮਾਂ ਨੂੰ ਉਜਾਲਾ
(ਕੋਰਸ)
ਯਹੋਵਾਹ ਤੇਰਾ ਰਾਜ ਸਾਡੀ ਪਨਾਹ
ਤੂੰ ਹੀ ਸਾਡਾ ਸਹਾਰਾ
ਅਸਾਂ ਕੀਤਾ ਹੈ ਦਿਲੋਂ ਇਹ ਇਰਾਦਾ
ਮੰਨਾਂਗੇ ਤੇਰਾ ਕਹਿਣਾ
3. ਮਿਲੀ ਉਮੀਦ ਸਾਨੂੰ, ਰਾਜ ਤੇਰਾ ਆਇਆ
ਸਾਡਾ ਮਸੀਹ ਬਣ ਗਿਆ ਹੈ ਰਾਜਾ
ਵਾਗਡੋਰ ਹਕੂਮਤ ਦੀ ਉਸ ਨੇ ਸੰਭਾਲੀ
ਕਬੂਲ ਉਸ ਨੂੰ ਕਰਦੇ ਅਸਾਂ
(ਕੋਰਸ)
ਯਹੋਵਾਹ ਤੇਰਾ ਰਾਜ ਸਾਡੀ ਪਨਾਹ
ਤੂੰ ਹੀ ਸਾਡਾ ਸਹਾਰਾ
ਅਸਾਂ ਕੀਤਾ ਹੈ ਦਿਲੋਂ ਇਹ ਇਰਾਦਾ
ਮੰਨਾਂਗੇ ਤੇਰਾ ਕਹਿਣਾ
(ਜ਼ਬੂ. 59:16; ਕਹਾ. 18:10; 1 ਕੁਰਿੰ. 16:13 ਦੇਖੋ।)