ਗੀਤ 49
ਯਹੋਵਾਹ ਸਾਡਾ ਸਹਾਰਾ
(ਜ਼ਬੂਰ 91)
1. ਯਹੋਵਾਹ ਹੈ ਸਹਾਰਾ
ਉਹ ਮੇਰਾ ਆਸਰਾ
ਸਾਏ ਹੇਠ ਉਸ ਦੇ ਆ ਕੇ
ਮਹਿਫੂਜ਼ ਰਹਾਂ ਸਦਾ
ਜਦ ਜ਼ੁਲਮਾਂ ਦਾ ਪਹਾੜ ਟੁੱਟੇ
ਉਹੀ ਮੇਰੀ ਸੰਭਾਲ ਕਰੇ
ਯਹੋਵਾਹ ਹੈ ਸਹਾਰਾ
ਉਹ ਦਿੰਦਾ ਮੈਨੂੰ ਪਨਾਹ
2. ਯਹੋਵਾਹ ਹੈ ਸਹਾਰਾ
ਉਹ ਹੀ ਹੈ ਆਸਰਾ
ਦਾਮਨ ਮੈਂ ਉਸ ਦਾ ਫੜ ਕੇ
ਸਲਾਮਤ ਮੈਂ ਰਹਾਂ
ਜਦ ਇਹ ਸੰਸਾਰ ਵਿਛਾਏ ਜਾਲ਼
ਉਹ ਹੀ ਮੈਨੂੰ ਬਚਾਵੇਗਾ
ਯਹੋਵਾਹ ਹੈ ਸਹਾਰਾ
ਮੇਰੀ ਹਿਫਾਜ਼ਤ ਕਰਦਾ
3. ਯਹੋਵਾਹ ਹੈ ਸਹਾਰਾ
ਉਹ ਹੀ ਹੈ ਆਸਰਾ
ਪਰਾਂ ਹੇਠ ਉਸ ਦੇ ਰਹਿ ਕੇ
ਪਾਵਾਂ ਸ਼ਰਨ ਸਦਾ
ਜਦ ਰਾਹ ਵਿਚ ਆਉਣ ਰੁਕਾਵਟਾਂ
ਉਹ ਹੀ ਮੈਨੂੰ ਕਰਾਉਂਦਾ ਪਾਰ
ਯਹੋਵਾਹ ਹੈ ਸਹਾਰਾ
ਰਾਹ ਸਿੱਧਾ ਮੇਰਾ ਕਰਦਾ
(ਜ਼ਬੂ. 97:10; 121:3, 5; ਯਸਾ. 52:12 ਦੇਖੋ।)