ਗੀਤ 1
ਯਹੋਵਾਹ ਦੇ ਗੁਣ
1. ਹੇ ਯਹੋਵਾਹ ਤੇਰੀ ਹੈ ਸ਼ਕਤੀ
ਤਾਕਤ ਤੇਰੀ ਹਰ ਸ਼ੈਅ ਵਿਚ ਵਸੀ
ਬੇਤਾਬ ਹੈ ਦਿਲ, ਉਹ ਸਵੇਰਾ ਆਵੇ
ਹਰ ਪਾਸੇ ਤੇਰਾ ਨੂਰ ਫੈਲੇ
2. ਹੇ ਯਹੋਵਾਹ ਤੇਰੀ ਬੁੱਧ ਅਥਾਹ
ਤੇਰੇ ਬੋਲ ਸੁਣ, ਚੱਲਦੇ ਸਹੀ ਰਾਹ
ਤੂੰ ਹੀ ਖਰਾ, ਸੱਚਾ ਤੇਰਾ ਇਨਸਾਫ਼
ਤੇਰਾ ਹੀ ਕਰਦੇ ਇੰਤਜ਼ਾਰ
3. ਹੇ ਯਹੋਵਾਹ ਅਸੀਮ ਤੇਰਾ ਪਿਆਰ
ਦਿਲ ʼਤੇ ਮੇਰੇ ਗਹਿਰੀ ਤੇਰੀ ਛਾਪ
ਤੇਰਾ ਅਹਿਸਾਨ ਮੈਂ ਚੁਕਾਵਾਂ ਕਿਵੇਂ
ਸਦਾ ਹੀ ਗਾਵਾਂ ਗੁਣ ਤੇਰੇ
(ਜ਼ਬੂ. 36:9; 145:6-13; ਯਾਕੂ. 1:17 ਦੇਖੋ।)