ਗੀਤ 52
ਦਿਲ ਦੀ ਰਾਖੀ ਕਰੋ
1. ਦਿਲਾਂ ਦਾ ਮਾਲਕ ਯਹੋਵਾਹ
ਬੇਨਤੀ ਉਸ ਦੀ ਸੁਣੋ
ਦਿਲ ਦੀ ਰਾਖੀ ਕਰੋ ਤੁਸੀਂ
ਰਾਹ ਗ਼ਲਤ ਨਾ ਚੁਣੋ
ਦਿਲ ਧੋਖੇਬਾਜ਼, ਹੈ ਬੇਈਮਾਨ
ਬਹਿਕਾਵੇ ਸਾਨੂੰ ਇਹ
ਕਰ ਲਵੋ ਦਿਲ ਨੂੰ ਵੱਸ ਤੁਸੀਂ
ਚੱਲੋ ਸਹੀ ਰਾਹ ʼਤੇ
2. ਦਿਲਾਂ ਦਾ ਮਾਲਕ ਯਹੋਵਾਹ
ਨੇੜੇ ਉਸ ਦੇ ਰਹੋ
ਪੁਕਾਰੋ ਉਸ ਨੂੰ ਦਿਲ ਖੋਲ੍ਹ ਕੇ
ਪੀੜਾ ਮਨ ਦੀ ਦੱਸੋ
ਜਾਣੋ ਯਹੋਵਾਹ ਦੀ ਰਜ਼ਾ
ਦਿਖਾਵੇ ਸਾਨੂੰ ਰਾਹ
ਕਹਿਣੇ ਲੱਗੋ ਉਸ ਦੇ ਹਰ ਪਲ
ਮਿਲੇ ਅਸੀਸ ਅਥਾਹ
3. ਯਹੋਵਾਹ ਦੇ ਸਭ ਸੇਵਕੋ
ਮਨ ਸਾਫ਼ ਰੱਖੋ ਤੁਸੀਂ
ਰੱਬ ਦਾ ਬਚਨ ਹੈ ਆਈਨਾ
ਨਿਖਾਰਦਾ ਹੈ ਹਸਤੀ
ਰੱਬ ਜਾਣਦਾ ਸਾਡੇ ਦਿਲਾਂ ਨੂੰ
ਦੇਖੇ ਸਾਡੀ ਵਫ਼ਾ
ਲਵਾਂਗੇ ਉਸ ਦਾ ਨਾਂ ਸਦਾ
ਮਾਲਕ ਉਹ ਦਿਲਾਂ ਦਾ
(ਜ਼ਬੂ. 34:1; ਫ਼ਿਲਿ. 4:8; 1 ਪਤ. 3:4 ਦੇਖੋ।)