ਦੁਬਾਰਾ ਮਿਲਣਾ
ਪਾਠ 9
ਹਮਦਰਦੀ ਰੱਖੋ
ਅਸੂਲ: “ਖ਼ੁਸ਼ੀਆਂ ਮਨਾਉਣ ਵਾਲਿਆਂ ਨਾਲ ਖ਼ੁਸ਼ੀਆਂ ਮਨਾਓ; ਰੋਣ ਵਾਲਿਆਂ ਨਾਲ ਰੋਵੋ।”—ਰੋਮੀ. 12:15.
ਯਿਸੂ ਨੇ ਕੀ ਕੀਤਾ?
1. ਵੀਡੀਓ ਦੇਖੋ ਜਾਂ ਮਰਕੁਸ 6:30-34 ਪੜ੍ਹੋ। ਫਿਰ ਅੱਗੇ ਦਿੱਤੇ ਸਵਾਲਾਂ ʼਤੇ ਚਰਚਾ ਕਰੋ:
ੳ. ਯਿਸੂ ਅਤੇ ਉਸ ਦੇ ਚੇਲੇ ਕਿਸੇ “ਇਕਾਂਤ ਜਗ੍ਹਾ” ʼਤੇ ਕਿਉਂ ਜਾਣਾ ਚਾਹੁੰਦੇ ਸਨ?
ਅ. ਯਿਸੂ ਭੀੜ ਨੂੰ ਕਿਉਂ ਸਿਖਾਉਣ ਲੱਗ ਪਿਆ?
ਅਸੀਂ ਯਿਸੂ ਤੋਂ ਕੀ ਸਿੱਖਦੇ ਹਾਂ?
2. ਹਮਦਰਦੀ ਹੋਣ ਕਰਕੇ ਅਸੀਂ ਨਾ ਸਿਰਫ਼ ਲੋਕਾਂ ਨੂੰ ਸੰਦੇਸ਼ ਸੁਣਾਉਂਦੇ ਹਾਂ, ਸਗੋਂ ਉਨ੍ਹਾਂ ਦੀ ਦਿਲੋਂ ਪਰਵਾਹ ਵੀ ਕਰਦੇ ਹਾਂ।
ਯਿਸੂ ਦੀ ਰੀਸ ਕਰੋ
3. ਧਿਆਨ ਨਾਲ ਸੁਣੋ। ਵਿਅਕਤੀ ਨੂੰ ਖੁੱਲ੍ਹ ਕੇ ਗੱਲ ਕਰਨ ਦਾ ਮੌਕਾ ਦਿਓ। ਉਸ ਦੀ ਗੱਲ ਨੂੰ ਵਿੱਚੇ ਹੀ ਨਾ ਟੋਕੋ। ਜਦੋਂ ਉਹ ਆਪਣੀਆਂ ਭਾਵਨਾਵਾਂ ਤੇ ਚਿੰਤਾਵਾਂ ਬਾਰੇ ਦੱਸਦਾ ਹੈ ਜਾਂ ਕੋਈ ਸਵਾਲ ਖੜ੍ਹਾ ਕਰਦਾ ਹੈ, ਤਾਂ ਉਸ ਦੀ ਗੱਲ ਨੂੰ ਨਜ਼ਰਅੰਦਾਜ਼ ਨਾ ਕਰੋ। ਉਸ ਦੀ ਗੱਲ ਧਿਆਨ ਨਾਲ ਸੁਣ ਕੇ ਤੁਸੀਂ ਦਿਖਾ ਰਹੇ ਹੋਵੋਗੇ ਕਿ ਤੁਹਾਡੇ ਲਈ ਉਸ ਦੀ ਰਾਇ ਮਾਅਨੇ ਰੱਖਦੀ ਹੈ।
4. ਦਿਲਚਸਪੀ ਰੱਖਣ ਵਾਲੇ ਬਾਰੇ ਸੋਚੋ। ਉਸ ਨਾਲ ਹੋਈ ਗੱਲਬਾਤ ਨੂੰ ਧਿਆਨ ਵਿਚ ਰੱਖਦੇ ਹੋਏ ਆਪਣੇ ਆਪ ਨੂੰ ਪੁੱਛੋ:
ੳ. ‘ਉਸ ਨੂੰ ਸੱਚਾਈ ਜਾਣਨ ਦੀ ਕਿਉਂ ਲੋੜ ਹੈ?’
ਅ. ‘ਬਾਈਬਲ ਦੀ ਸਟੱਡੀ ਕਰ ਕੇ ਉਸ ਨੂੰ ਅੱਜ ਅਤੇ ਭਵਿੱਖ ਵਿਚ ਕੀ ਫ਼ਾਇਦਾ ਹੋ ਸਕਦਾ ਹੈ?’
5. ਉਸ ਦੀਆਂ ਲੋੜਾਂ ਮੁਤਾਬਕ ਸਿਖਾਓ। ਜਿੰਨੀ ਛੇਤੀ ਹੋ ਸਕੇ, ਉਸ ਨੂੰ ਦਿਖਾਓ ਕਿ ਕਿਵੇਂ ਸਟੱਡੀ ਕਰ ਕੇ ਉਸ ਦੇ ਸਵਾਲਾਂ ਦੇ ਜਵਾਬ ਮਿਲ ਸਕਦੇ ਹਨ ਤੇ ਬਾਈਬਲ ਦੀ ਸਲਾਹ ਰੋਜ਼ਮੱਰਾ ਦੀ ਜ਼ਿੰਦਗੀ ਵਿਚ ਮਦਦ ਕਰ ਸਕਦੀ ਹੈ।