ਗੀਤ 22
‘ਯਹੋਵਾਹ ਮੇਰਾ ਚਰਵਾਹਾ’
(ਜ਼ਬੂਰ 23)
1. ਯਹੋਵਾਹ ਮੇਰਾ ਰਖਵਾਲਾ,
ਤੇਰੀ ਛਾਂਵੇਂ ਨਾ ਹੈ ਡਰ
ਹਰ ਕਦਮ ਸੁਣਾਂ ਤੇਰੀ ਆਵਾਜ਼,
ਨਾ ਤੇਰਾ ਛੱਡਾਂ ਮੈਂ ਲੜ
ਸਲਾਮਤ ਪਿਆਰ ਤੇਰਾ ਰੱਖੇ,
ਹਮੇਸ਼ਾ ਰਹਾਂ ਨੇੜੇ
ਕਰਦਾ ਹੈਂ ਸਾਡੀ ਤੂੰ ਰਹਿਨੁਮਾਈ
ਜੀਵਨ ਦੇ ਹਰੇਕ ਮੋੜ ʼਤੇ
ਕਰਦਾ ਹੈਂ ਸਾਡੀ ਤੂੰ ਰਹਿਨੁਮਾਈ
ਜੀਵਨ ਦੇ ਹਰੇਕ ਮੋੜ ʼਤੇ
2. ਛਾ ਜਾਣ ਜਦ ਗਮਾਂ ਦੇ ਬੱਦਲ,
ਮੇਰੇ ਸੁਖ ਦਾ ਸਾਇਆ ਤੂੰ
ਇਹ ਦਿਲ ਘਬਰਾਏਗਾ ਜੇ ਮੇਰਾ,
ਥਾਮ ਲਵੇਂਗਾ ਤੂੰ ਮੈਨੂੰ
ਬਚਨ ਅੱਖਾਂ ਦੀ ਹੈ ਜੋਤੀ,
ਰੌਸ਼ਨ ਕਰਦੀ ਰਾਹ ਮੇਰਾ
ਨਿਗਾਹ-ਏ-ਕਰਮ ਰੱਖ ਮੇਰੇ ʼਤੇ,
ਪੁਕਾਰਾਂ ਮੈਂ ਨਾਂ ਤੇਰਾ
ਨਿਗਾਹ-ਏ-ਕਰਮ ਰੱਖ ਮੇਰੇ ʼਤੇ,
ਪੁਕਾਰਾਂ ਮੈਂ ਨਾਂ ਤੇਰਾ
3. ਖ਼ੁਦਾ ਤੂੰ ਹੈਂ ਮੇਰਾ ਮਾਲਕ,
ਯਾਦ ਰੱਖਾਂ ਤੇਰੇ ਅਹਿਸਾਨ
ਰਹਿਮਤ ਤੇ ਮਿਹਰ ਦਾ ਹੈ ਪੈਗਾਮ,
ਜਾਣੇ ਸਾਰਾ ਇਹ ਜਹਾਨ
ਦਿਲ ਦੀ ਧੜਕਣ ਵਿਚ ਸਮਾਏ,
ਤੇਰੇ ਹੁਕਮ ਅਰ ਫ਼ਰਮਾਨ
ਮੰਜ਼ਲ ਤਕ ਮੈਂ ਰਹਿਣਾ ਤੇਰੇ ਸਾਥ,
ਮੇਰਾ ਹੈਂ ਤੂੰ ਰਹਿਨੁਮਾ
ਮੰਜ਼ਲ ਤਕ ਮੈਂ ਰਹਿਣਾ ਤੇਰੇ ਸਾਥ,
ਮੇਰਾ ਹੈਂ ਤੂੰ ਰਹਿਨੁਮਾ
(ਜ਼ਬੂ. 28:9; 80:1 ਦੇਖੋ।)