ਗੀਤ 105
“ਪਰਮੇਸ਼ੁਰ ਪਿਆਰ ਹੈ”
1. ਮੇਰੇ ਰਾਹ ʼਤੇ ਚੱਲ ਤੂੰ ਬੇਟੇ
ਸੰਗ-ਸੰਗ ਚੱਲ ਤੂੰ ਹੱਥ ਫੜੀਂ
ਮੇਰੇ ਪਿਆਰ ਨਾਲ ਰੰਗ ਤੂੰ ਜੀਵਨ
ਕਰ ਤੂੰ ਜ਼ਿੰਦਗੀ ਹਸੀਨ
ਪਿਆਰ ਬਿਨਾਂ ਹੈ ਜੀਵਨ ਸੁੰਨਾ
ਪਿਆਰ ਬਿਨਾਂ ਅਧੂਰਾ ਹੈ
ਪਿਆਰ ਦੀ ਰੀਸ ਕਰ ਤੂੰ ਹਮੇਸ਼ਾ
ਸਦਾ ਪਿਆਰ ਦੀ ਰੀਤ ਹੋਵੇ
2. ਮੇਰੇ ਰਾਹ ʼਤੇ ਚੱਲ ਤੂੰ ਬੇਟੇ
ਸਾਥ ਵੀ ਦੇ ਹਮਰਾਹੀ ਦਾ
ਨਜ਼ਰ ਖੂਬੀਆਂ ʼਤੇ ਲਾ ਤੂੰ
ਖ਼ਾਮੀਆਂ ਤੂੰ ਦੇਖੀਂ ਨਾ
ਪਿਆਰ ਸਬਰ, ਵਫ਼ਾ ਦਾ ਨਾਂ ਹੈ
ਨਾਰਾਜ਼ਗੀ ਨੂੰ ਸਹਿ ਲੈਂਦਾ
ਬੇਗਾਨੇ ਗਲ਼ੇ ਲਗਾ ਕੇ,
ਦੂਰੀਆਂ ਮਿਟਾ ਦਿੰਦਾ
3. ਮੇਰੇ ਰਾਹ ʼਤੇ ਚੱਲ ਤੂੰ ਬੇਟੇ
ਹਾਰੀਂ ਨਾ ਤੂੰ ਦਿਲ ਕਦੀ
ਚਾਹੇ ਹੋਣ ਹਜ਼ਾਰਾਂ ਕਾਂਟੇ
ਪਰੇਸ਼ਾਨ ਤੂੰ ਨਾ ਹੋਵੀਂ
ਬਣਾਂਗਾ ਤੇਰਾ ਸਹਾਰਾ
ਮੇਰੇ ਬੋਲ ਤੂੰ ਸਾਂਭ ਰੱਖੀਂ
ਰੌਸ਼ਨ ਕਰਾਂਗਾ ਰਾਹ ਤੇਰਾ
ਪਿਆਰ ਦੀ ਮੰਜ਼ਲ ਪਾ ਲਵੀਂ
(ਮਰ. 12:30, 31; 1 ਕੁਰਿੰ. 12:31–13:8; 1 ਯੂਹੰ. 3:23 ਵੀ ਦੇਖੋ।)