ਗੀਤ 151
ਉਹ ਉਨ੍ਹਾਂ ਨੂੰ ਪੁਕਾਰੇਗਾ
1. ਚਾਰ ਦਿਨਾਂ ਦੀ ਸਾਡੀ ਇਹ ਜ਼ਿੰਦਗੀ
ਪਰਛਾਵਾਂ ਢਲ਼ਦਾ ਜਾਵੇ
ਮੌਤ ਦੀ ਬੁੱਕਲ ਵਿਚ ਸੌਂ ਜਾਂਦੇ ਅਸੀਂ
ਆਲਮ ਗਮੀ ਦਾ ਛਾਵੇ
ਕੀ ਮਰ ਕੇ ਕੋਈ ਹੋ ਸਕਦਾ ਜ਼ਿੰਦਾ?
ਵਾਅਦਾ ਸੁਣ ਯਹੋਵਾਹ ਦਾ
(ਕੋਰਸ)
ਉਹ ਮਿੱਟੀ ਨੂੰ ਪੁਕਾਰੇਗਾ
ਮਰ ਚੁੱਕੇ ਜਾਗ ਉੱਠਣਗੇ
ਜੀਵਨ ਦੇ ਸਾਹ ਮੋੜੇਗਾ
ਮੁੱਦਤਾਂ ਤੋਂ ਰੱਬ ਤਰਸੇ
ਰੱਖ ਯਕੀਨ, ਖ਼ੁਦ ਤੂੰ ਦੇਖੇਂਗਾ
ਕਰੇਗਾ ਉਹ ਕਰਿਸ਼ਮੇ
ਦਿਲ ਦੇ ਵਿਹੜੇ ਬਹਾਰਾਂ
ਰੌਣਕਾਂ ਨਾਲ ਦਿਨ ਸਜੇ
2. ਦੋਸਤ ਰੱਬ ਦੇ ਜੋ ਸਾਥੋਂ ਵਿਛੜ ਗਏ
ਪਲ ਭਰ ਦਾ ਹੈ ਵਿਛੋੜਾ
ਯਾਦ ਵਿਚ ਮਹਿਫੂਜ਼ ਯਹੋਵਾਹ ਦੀ ਸਾਰੇ
ਹਰ ਇਕ ਨੂੰ ਜਗਾਵੇਗਾ
ਦੇਖ ਹਮੇਸ਼ਾ ਦਾ ਜੀਵਨ ਖਿੜੇਗਾ
ਮਿਲਾਂਗੇ ਅਜ਼ੀਜ਼ਾਂ ਨੂੰ
(ਕੋਰਸ)
ਉਹ ਮਿੱਟੀ ਨੂੰ ਪੁਕਾਰੇਗਾ
ਮਰ ਚੁੱਕੇ ਜਾਗ ਉੱਠਣਗੇ
ਜੀਵਨ ਦੇ ਸਾਹ ਮੋੜੇਗਾ
ਮੁੱਦਤਾਂ ਤੋਂ ਰੱਬ ਤਰਸੇ
ਰੱਖ ਯਕੀਨ, ਖ਼ੁਦ ਤੂੰ ਦੇਖੇਂਗਾ
ਕਰੇਗਾ ਉਹ ਕਰਿਸ਼ਮੇ
ਦਿਲ ਦੇ ਵਿਹੜੇ ਬਹਾਰਾਂ
ਰੌਣਕਾਂ ਨਾਲ ਦਿਨ ਸਜੇ
(ਯੂਹੰ. 6:40; 11:11, 43; ਯਾਕੂ. 4:14 ਵੀ ਦੇਖੋ।)