ਗੀਤ 132
ਹੁਣ ਅਸੀਂ ਇਕ ਹੋ ਗਏ
1. ਮੈਂ ਹਾਂ ਤੇਰਾ, ਤੂੰ ਹੈ ਮੇਰੀ
ਜੀਵਨ-ਸਾਥੀ, ਬਣੇਂ ਅੱਜ ਅਸੀਂ
ਪਾ ਕੇ ਯਹੋਵਾਹ ਤੋਂ ਤੋਹਫ਼ਾ
ਪਿਆਰ ਨੂੰ ਮੰਜ਼ਿਲ ਮਿਲੀ
ਦੋ ਦਿਲ ਮਿਲੇ, ਜਾਨ ਇਕ ਬਣੇਂ
ਸੋਹਣਾ ਸਫ਼ਰ, ਹਮਰਾਹੀ ਚੱਲੇ
ਆਸ਼ਿਆਨਾ ਹੈ ਬਣਾਇਆ
ਮਿਲ ਕੇ ਸਜਾਵਾਂਗੇ
ਰਲ਼-ਮਿਲ ਕੇ, ਚੱਲਾਂਗੇ ਪਿਆਰ ਦੇ ਰਾਹ
ਹਾਂ, ਯਹੋਵਾਹ ਨਾਲ
ਮਿਟੇਗੀ ਪ੍ਰੀਤ ਕਦੇ ਨਾ
ਪੂਰੇ ਕਰਨੇ ਕੌਲ ਤੇ ਕਰਾਰ
ਮਿਲ ਦੇਖਾਂਗੇ, ਖ਼ੁਸ਼ੀ ਦੀ ਬਹਾਰ
ਸਾਥੀ ਤੇਰੇ ਸੰਗ ਹੈ ਜੀਣਾ
ਹਰ ਪਲ ਤੂੰ ਦੇਵੀਂ ਸਾਥ, ਹਮਦਮ
(ਉਤ. 29:18; ਉਪ. 4:9, 10; 1 ਕੁਰਿੰ. 13:8 ਵੀ ਦੇਖੋ।)