ਗੀਤ 127
ਮੈਨੂੰ ਕਿਹੋ ਜਿਹਾ ਇਨਸਾਨ ਬਣਨਾ ਚਾਹੀਦਾ ਹੈ
1. ਤੋਹਫ਼ਾ ਜ਼ਿੰਦਗੀ ਦਾ ਰੱਬ ਮੈਨੂੰ ਦਿੱਤਾ
ਮੈਂ ਕਿਵੇਂ ਚੁਕਾਵਾਂ ਅਹਿਸਾਨ ਇਹ ਤੇਰਾ?
ਬਾਣੀ ਤੇਰੀ ਪੜ੍ਹ, ਦਿਲ ਦਾ ਸ਼ੀਸ਼ਾ ਸਵਾਰਾਂ
ਖ਼ਾਮੀ ʼਤੇ ਨਜ਼ਰ ਜੋ ਪਵੇ, ਮੈਂ ਸੁਧਾਰਾਂ
ਵਾਅਦਾ ਹੈ ਯਹੋਵਾਹ ਜੀਣਾ ਤੇਰੇ ਨਾਲ
ਰਹਿੰਦੀ ਦੁਨੀਆਂ ਤਕ ਤੇਰਾ ਨਾਂ ਮੈਂ ਲਵਾਂ
ਇਬਾਦਤ ਵਿਚ ਬੀਤੇ ਹਰ ਲਮਹਾ ਮੇਰਾ
ਤੈਨੂੰ ਖ਼ੁਸ਼ ਕਰਾਂ, ਤੇਰਾ ਦਿਲ ਜਿੱਤਾਂ
ਦਿਲੀ ਫ਼ਰਿਆਦ ਹੈ, ਮਦਦ ਤੂੰ ਕਰੀਂ
ਮੈਂ ਬਣ ਸਕਾਂ ਉਹੀ ਜੋ ਹੈ ਖ਼ਾਹਸ਼ ਤੇਰੀ
ਵਫ਼ਾ ਦਾ ਸਿਲਾ ਤੂੰ ਵਫ਼ਾ ਨਾਲ ਹੈ ਦਿੰਦਾ
ਬਣ ਕੇ ਰਹਾਂ ਸਦਾ ਤੇਰੇ ਦਿਲ ਦਾ ਹੀਰਾ
(ਬਿਵ. 6:15; ਜ਼ਬੂ. 40:8; 113:1-3; ਉਪ. 5:4; ਯੂਹੰ. 4:34 ਵੀ ਦੇਖੋ।)