ਗੀਤ 118
“ਸਾਨੂੰ ਹੋਰ ਨਿਹਚਾ ਦੇ”
1. ਮਿੱਟੀ ਦੇ ਨਾਮੁਕੰਮਲ ਅਸਾਂ ਸਾਰੇ
ਹੈ ਪਾਪੀ ਦਿਲ, ਬੇਹੱਦ ਇਹ ਦਗ਼ਾਬਾਜ਼
ਜਾਣੇਂ ਤੂੰ ਸਾਡੀ ਰਗ-ਰਗ ਨੂੰ ਯਹੋਵਾਹ
ਡਾਵਾਂ-ਡੋਲ ਹੋ ਜਾਂਦਾ ਕਦੇ ਵਿਸ਼ਵਾਸ
(ਕੋਰਸ)
ਵਧਾ ਵਿਸ਼ਵਾਸ, ਅਰਜ਼ੋਈ ਸੁਣ ਯਹੋਵਾਹ
ਕਰ ਤੂੰ ਰਹਿਮ, ਗੁਨਾਹਗਾਰ ਹਾਂ ਅਸੀਂ
ਨਿਹਚਾ ਵਧਾ, ਕਰ ਪੂਰੀ ਤੂੰ ਹਰ ਕਮੀ
ਅਸੀਂ ਹਰ ਪਲ ਮਹਿਮਾ ਕਰਨੀ ਤੇਰੀ
2. ਦਿਲ ਤੇਰਾ ਖ਼ੁਸ਼ ਕਰਨਾ ਅਸਾਂ ਯਹੋਵਾਹ
ਕਦਮ-ਕਦਮ ʼਤੇ ਨਿਹਚਾ ਕਰ ਮਜ਼ਬੂਤ
ਬਣ ਕੇ ਇਹ ਢਾਲ ਕਰੇ ਸਾਡੀ ਹਿਫਾਜ਼ਤ
ਨਿਡਰ ਰਹਿ ਕੇ, ਹਾਂ, ਦੇਣਾ ਹੈ ਸਬੂਤ
(ਕੋਰਸ)
ਵਧਾ ਵਿਸ਼ਵਾਸ, ਅਰਜ਼ੋਈ ਸੁਣ ਯਹੋਵਾਹ
ਕਰ ਤੂੰ ਰਹਿਮ, ਗੁਨਾਹਗਾਰ ਹਾਂ ਅਸੀਂ
ਨਿਹਚਾ ਵਧਾ, ਕਰ ਪੂਰੀ ਤੂੰ ਹਰ ਕਮੀ
ਅਸੀਂ ਹਰ ਪਲ ਮਹਿਮਾ ਕਰਨੀ ਤੇਰੀ