ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
ਪੰਜਾਬੀ ਪ੍ਰਕਾਸ਼ਨ (1987-2026)
ਲਾਗ-ਆਊਟ
ਲਾਗ-ਇਨ
ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਜੀ ਆਇਆਂ ਨੂੰ
ਇਸ ਪ੍ਰੋਗ੍ਰਾਮ ਰਾਹੀਂ ਯਹੋਵਾਹ ਦੇ ਗਵਾਹਾਂ ਦੁਆਰਾ ਤਿਆਰ ਕੀਤੇ ਗਏ ਪ੍ਰਕਾਸ਼ਨਾਂ ਵਿਚ ਖੋਜ ਕੀਤੀ ਜਾ ਸਕਦੀ ਹੈ।
ਪ੍ਰਕਾਸ਼ਨ ਡਾਊਨਲੋਡ ਕਰਨ ਲਈ ਕਿਰਪਾ ਕਰ ਕੇ jw.org ʼਤੇ ਜਾਓ।
  • ਅੱਜ

ਸ਼ੁੱਕਰਵਾਰ 4 ਸਤੰਬਰ

ਯਹੋਵਾਹ ਨੂੰ ਚਾਲਬਾਜ਼ ਇਨਸਾਨ ਤੋਂ ਘਿਣ ਆਉਂਦੀ ਹੈ, ਪਰ ਨੇਕ ਇਨਸਾਨਾਂ ਨਾਲ ਉਸ ਦੀ ਗੂੜ੍ਹੀ ਦੋਸਤੀ ਹੈ।​—ਕਹਾ. 3:32.

ਦਿਲੋਂ ਸੱਚ ਬੋਲਣਾ ਬਹੁਤ ਜ਼ਰੂਰੀ ਹੈ। ਜਦੋਂ ਯਿਸੂ ਪਹਿਲੀ ਵਾਰ ਨਥਾਨਿਏਲ ਨੂੰ ਮਿਲਿਆ, ਉਸ ਤੋਂ ਅਸੀਂ ਇਹ ਗੱਲ ਸਿੱਖ ਸਕਦੇ ਹਾਂ। ਫ਼ਿਲਿੱਪੁਸ ਆਪਣੇ ਦੋਸਤ ਨਥਾਨਿਏਲ ਨੂੰ ਯਿਸੂ ਕੋਲ ਲੈ ਕੇ ਆਇਆ। ਉਸ ਵੇਲੇ ਯਿਸੂ ਨੇ ਉਸ ਬਾਰੇ ਇਕ ਬਹੁਤ ਹੀ ਅਨੋਖੀ ਗੱਲ ਕਹੀ। ਚਾਹੇ ਯਿਸੂ ਪਹਿਲਾਂ ਕਦੇ ਵੀ ਨਥਾਨਿਏਲ ਨੂੰ ਨਹੀਂ ਮਿਲਿਆ ਸੀ, ਫਿਰ ਵੀ ਉਸ ਨੇ ਉਸ ਬਾਰੇ ਕਿਹਾ: “ਦੇਖੋ, ਇਕ ਸੱਚਾ ਇਜ਼ਰਾਈਲੀ ਜਿਸ ਵਿਚ ਕੋਈ ਖੋਟ ਨਹੀਂ ਹੈ।” (ਯੂਹੰ. 1:47) ਨਥਾਨਿਏਲ ਵਿਚ ਉਸ ਨੇ ਕੁਝ ਖ਼ਾਸ ਦੇਖਿਆ। ਨਥਾਨਿਏਲ ਵੀ ਸਾਡੇ ਵਾਂਗ ਨਾਮੁਕੰਮਲ ਸੀ, ਪਰ ਯਿਸੂ ਨੇ ਗੌਰ ਕੀਤਾ ਕਿ ਉਸ ਵਿਚ ਕੋਈ ਖੋਟ ਨਹੀਂ ਸੀ। ਉਹ ਜਿੱਦਾਂ ਦਾ ਬਾਹਰੋਂ ਸੀ, ਉੱਦਾਂ ਦਾ ਹੀ ਅੰਦਰੋਂ ਸੀ। ਇਸ ਲਈ ਯਿਸੂ ਨੇ ਉਸ ਦੀ ਤਾਰੀਫ਼ ਕੀਤੀ। ਜ਼ਬੂਰ 15 ਵਿਚ ਦੱਸੀਆਂ ਗਈਆਂ ਗੱਲਾਂ ਜ਼ਿਆਦਾਤਰ ਇਸ ਬਾਰੇ ਹਨ ਕਿ ਯਹੋਵਾਹ ਨੂੰ ਖ਼ੁਸ਼ ਕਰਨ ਲਈ ਉਸ ਦੇ ਦੋਸਤਾਂ ਨੂੰ ਦੂਜਿਆਂ ਨਾਲ ਕਿਵੇਂ ਪੇਸ਼ ਆਉਣਾ ਚਾਹੀਦਾ ਹੈ। ਇਸ ਦੀ ਆਇਤ 3 ਵਿਚ ਦੱਸਿਆ ਗਿਆ ਹੈ ਕਿ ਯਹੋਵਾਹ ਦੇ ਤੰਬੂ ਵਿਚ ਜੋ ਮਹਿਮਾਨ ਹੈ, ਉਹ “ਦੂਜਿਆਂ ਨੂੰ ਬਦਨਾਮ ਕਰਨ ਵਾਲੀਆਂ ਗੱਲਾਂ ਨਹੀਂ ਕਰਦਾ, ਉਹ ਆਪਣੇ ਗੁਆਂਢੀ ਦਾ ਬੁਰਾ ਨਹੀਂ ਕਰਦਾ ਅਤੇ ਉਹ ਆਪਣੇ ਦੋਸਤਾਂ ਦਾ ਨਾਂ ਖ਼ਰਾਬ ਨਹੀਂ ਕਰਦਾ।” ਜੇ ਅਸੀਂ ਸੋਚ-ਸਮਝ ਕੇ ਗੱਲ ਨਹੀਂ ਕਰਦੇ, ਤਾਂ ਇਸ ਦੇ ਬੁਰੇ ਅੰਜਾਮ ਨਿਕਲ ਸਕਦੇ ਹਨ। ਅਸੀਂ ਦੂਜਿਆਂ ਨੂੰ ਨੁਕਸਾਨ ਪਹੁੰਚਾ ਸਕਦੇ ਹਾਂ।​—ਯਾਕੂ. 1:26. w24.06 10 ਪੈਰੇ 7, 9; 11 ਪੈਰਾ 10

ਹਰ ਰੋਜ਼ ਬਾਈਬਲ ਦੀ ਜਾਂਚ ਕਰੋ—2026

ਸ਼ਨੀਵਾਰ 5 ਸਤੰਬਰ

ਪ੍ਰਭੂ, ਜਦੋਂ ਅਸੀਂ ਤੇਰਾ ਨਾਂ ਲੈ ਕੇ ਦੁਸ਼ਟ ਦੂਤਾਂ ਨੂੰ ਹੁਕਮ ਦਿੰਦੇ ਹਾਂ, ਤਾਂ ਉਹ ਵੀ ਸਾਡੀ ਆਗਿਆ ਮੰਨਦੇ ਹਨ।​—ਲੂਕਾ 10:17.

ਪ੍ਰਚਾਰ ਲਈ ਚੰਗੀ ਤਿਆਰੀ ਕਰਨ ਕਰਕੇ ਤੁਸੀਂ ਲੋਕਾਂ ਨਾਲ ਆਰਾਮ ਨਾਲ ਗੱਲ ਕਰ ਸਕੋਗੇ ਅਤੇ ਘਬਰਾਓਗੇ ਨਹੀਂ। ਯਿਸੂ ਨੇ ਵੀ ਆਪਣੇ ਚੇਲਿਆਂ ਨੂੰ ਪ੍ਰਚਾਰ ਵਿਚ ਭੇਜਣ ਤੋਂ ਪਹਿਲਾਂ ਕੁਝ ਗੱਲਾਂ ਦੱਸੀਆਂ ਸਨ। ਉਸ ਨੇ ਉਨ੍ਹਾਂ ਨੂੰ ਸਿਖਾਇਆ ਸੀ ਕਿ ਉਨ੍ਹਾਂ ਨੇ ਕੀ ਕਰਨਾ ਹੈ ਤੇ ਕੀ ਕਹਿਣਾ ਹੈ। (ਲੂਕਾ 10:1-11) ਜਦੋਂ ਚੇਲਿਆਂ ਨੇ ਇਹ ਗੱਲਾਂ ਮੰਨੀਆਂ, ਤਾਂ ਇਸ ਦੇ ਵਧੀਆ ਨਤੀਜੇ ਨਿਕਲੇ ਅਤੇ ਉਨ੍ਹਾਂ ਨੂੰ ਪ੍ਰਚਾਰ ਕਰ ਕੇ ਖ਼ੁਸ਼ੀ ਵੀ ਮਿਲੀ। ਅਸੀਂ ਵੀ ਪ੍ਰਚਾਰ ਲਈ ਚੰਗੀ ਤਿਆਰੀ ਕਰ ਸਕਦੇ ਹਾਂ। ਅਸੀਂ ਪਹਿਲਾਂ ਤੋਂ ਸੋਚ ਸਕਦੇ ਹਾਂ ਕਿ ਅਸੀਂ ਲੋਕਾਂ ਨਾਲ ਕਿਸ ਬਾਰੇ ਗੱਲ ਕਰਾਂਗੇ ਅਤੇ ਉਸ ਨੂੰ ਆਪਣੇ ਸ਼ਬਦਾਂ ਵਿਚ ਕਿਵੇਂ ਕਹਾਂਗੇ। ਅਸੀਂ ਇਹ ਵੀ ਸੋਚ ਸਕਦੇ ਹਾਂ ਕਿ ਸਾਡੀ ਗੱਲ ਸੁਣ ਕੇ ਲੋਕ ਕੀ-ਕੀ ਕਹਿ ਸਕਦੇ ਹਨ ਅਤੇ ਅਸੀਂ ਉਨ੍ਹਾਂ ਦਾ ਕੀ ਜਵਾਬ ਦੇਵਾਂਗੇ। ਜਦੋਂ ਤਿਆਰੀ ਕਰਨ ਤੋਂ ਬਾਅਦ ਤੁਸੀਂ ਪ੍ਰਚਾਰ ʼਤੇ ਜਾਓਗੇ, ਤਾਂ ਘਬਰਾਓ ਨਾ। ਮੁਸਕਰਾਓ ਤੇ ਆਰਾਮ ਨਾਲ ਗੱਲ ਕਰੋ। w24.04 15-16 ਪੈਰੇ 6-7

ਹਰ ਰੋਜ਼ ਬਾਈਬਲ ਦੀ ਜਾਂਚ ਕਰੋ—2026

ਐਤਵਾਰ 6 ਸਤੰਬਰ

ਹੇ ਸਾਡੇ ਪਰਮੇਸ਼ੁਰ ਯਹੋਵਾਹ, ਤੂੰ ਹੀ ਮਹਿਮਾ, ਆਦਰ ਅਤੇ ਤਾਕਤ ਪਾਉਣ ਦਾ ਹੱਕਦਾਰ ਹੈਂ ਕਿਉਂਕਿ ਤੂੰ ਹੀ ਸਾਰੀਆਂ ਚੀਜ਼ਾਂ ਸਿਰਜੀਆਂ।​—ਪ੍ਰਕਾ. 4:11.

ਖ਼ੁਸ਼ ਖ਼ਬਰੀ ਸੁਣਾਉਣ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਅਸੀਂ ਯਹੋਵਾਹ ਅਤੇ ਉਸ ਦੇ ਨਾਂ ਨਾਲ ਬਹੁਤ ਪਿਆਰ ਕਰਦੇ ਹਾਂ। ਪ੍ਰਚਾਰ ਕਰ ਕੇ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਆਪਣੇ ਪਰਮੇਸ਼ੁਰ ਨੂੰ ਬਹੁਤ ਪਿਆਰ ਕਰਦੇ ਹਾਂ ਅਤੇ ਉਸ ਦੀ ਤਾਰੀਫ਼ ਕਰਨੀ ਚਾਹੁੰਦੇ ਹਾਂ। ਅਸੀਂ ਮੰਨਦੇ ਹਾਂ ਕਿ ਯਹੋਵਾਹ ਆਪਣੇ ਸੇਵਕਾਂ ਤੋਂ ਮਹਿਮਾ, ਆਦਰ ਅਤੇ ਤਾਕਤ ਪਾਉਣ ਦਾ ਹੱਕਦਾਰ ਹੈ। ਜਦੋਂ ਅਸੀਂ ਲੋਕਾਂ ਨੂੰ ਇਸ ਗੱਲ ਦੇ ਸਬੂਤ ਦਿੰਦੇ ਹਾਂ ਕਿ ਪਰਮੇਸ਼ੁਰ ਨੇ “ਸਾਰੀਆਂ ਚੀਜ਼ਾਂ ਸਿਰਜੀਆਂ” ਹਨ, ਤਾਂ ਅਸੀਂ ਯਹੋਵਾਹ ਨੂੰ “ਮਹਿਮਾ” ਤੇ “ਆਦਰ” ਦੇ ਰਹੇ ਹੁੰਦੇ ਹਾਂ। ਨਾਲੇ ਜਦੋਂ ਅਸੀਂ ਆਪਣਾ ਸਮਾਂ, ਤਾਕਤ, ਪੈਸਾ ਤੇ ਹੋਰ ਚੀਜ਼ਾਂ ਪ੍ਰਚਾਰ ਵਿਚ ਲਾਉਂਦੇ ਹਾਂ ਅਤੇ ਆਪਣੇ ਹਾਲਾਤਾਂ ਅਨੁਸਾਰ ਜੀ-ਜਾਨ ਨਾਲ ਪ੍ਰਚਾਰ ਕਰਦੇ ਹਾਂ, ਤਾਂ ਅਸੀਂ ਉਸ ਲਈ ਆਪਣੀ “ਸ਼ਕਤੀ” ਜਾਂ ਤਾਕਤ ਲਾ ਰਹੇ ਹੁੰਦੇ ਹਾਂ। (ਮੱਤੀ 6:33; ਲੂਕਾ 13:24; ਕੁਲੁ. 3:23) ਥੋੜ੍ਹੇ ਸ਼ਬਦਾਂ ਵਿਚ ਕਿਹਾ ਜਾਵੇ, ਤਾਂ ਪਰਮੇਸ਼ੁਰ ਨਾਲ ਪਿਆਰ ਹੋਣ ਕਰਕੇ ਸਾਨੂੰ ਉਸ ਬਾਰੇ ਦੂਜਿਆਂ ਨੂੰ ਦੱਸਣਾ ਵਧੀਆ ਲੱਗਦਾ ਹੈ। ਅਸੀਂ ਲੋਕਾਂ ਨੂੰ ਇਹ ਵੀ ਦੱਸਦੇ ਹਾਂ ਕਿ ਪਰਮੇਸ਼ੁਰ ਦਾ ਨਾਂ ਕੀ ਹੈ ਅਤੇ ਉਹ ਕਿਹੋ ਜਿਹਾ ਪਰਮੇਸ਼ੁਰ ਹੈ। w24.05 17 ਪੈਰਾ 11

ਹਰ ਰੋਜ਼ ਬਾਈਬਲ ਦੀ ਜਾਂਚ ਕਰੋ—2026
ਜੀ ਆਇਆਂ ਨੂੰ
ਇਸ ਪ੍ਰੋਗ੍ਰਾਮ ਰਾਹੀਂ ਯਹੋਵਾਹ ਦੇ ਗਵਾਹਾਂ ਦੁਆਰਾ ਤਿਆਰ ਕੀਤੇ ਗਏ ਪ੍ਰਕਾਸ਼ਨਾਂ ਵਿਚ ਖੋਜ ਕੀਤੀ ਜਾ ਸਕਦੀ ਹੈ।
ਪ੍ਰਕਾਸ਼ਨ ਡਾਊਨਲੋਡ ਕਰਨ ਲਈ ਕਿਰਪਾ ਕਰ ਕੇ jw.org ʼਤੇ ਜਾਓ।
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2026 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ