ਹੋਸ਼ੇਆ
3 ਫਿਰ ਯਹੋਵਾਹ ਨੇ ਮੈਨੂੰ ਕਿਹਾ: “ਜਾਹ ਅਤੇ ਦੁਬਾਰਾ ਉਸ ਔਰਤ ਨਾਲ ਪਿਆਰ ਕਰ ਜਿਸ ਨੂੰ ਕੋਈ ਹੋਰ ਆਦਮੀ ਪਿਆਰ ਕਰਦਾ ਹੈ ਅਤੇ ਜੋ ਹਰਾਮਕਾਰੀ ਕਰਦੀ ਹੈ,+ ਠੀਕ ਜਿਵੇਂ ਯਹੋਵਾਹ ਇਜ਼ਰਾਈਲ ਦੇ ਲੋਕਾਂ ਨਾਲ ਪਿਆਰ ਕਰਦਾ ਹੈ,+ ਭਾਵੇਂ ਉਹ ਹੋਰ ਦੇਵਤਿਆਂ ਵੱਲ ਮੁੜ ਗਏ ਹਨ+ ਅਤੇ ਸੌਗੀ ਦੀਆਂ ਟਿੱਕੀਆਂ* ਪਸੰਦ ਕਰਦੇ ਹਨ।”
2 ਇਸ ਲਈ ਮੈਂ ਚਾਂਦੀ ਦੇ 15 ਟੁਕੜੇ ਅਤੇ ਡੇਢ ਹੋਮਰ* ਜੌਂ ਦੇ ਕੇ ਉਸ ਨੂੰ ਖ਼ਰੀਦ ਲਿਆ। 3 ਫਿਰ ਮੈਂ ਉਸ ਨੂੰ ਕਿਹਾ: “ਤੂੰ ਬਹੁਤ ਦਿਨਾਂ ਤਕ ਮੇਰੀ ਬਣ ਕੇ ਰਹੇਂਗੀ। ਹੁਣ ਤੂੰ ਵੇਸਵਾ ਦੇ ਕੰਮ* ਛੱਡ ਦੇ ਅਤੇ ਕਿਸੇ ਹੋਰ ਆਦਮੀ ਨਾਲ ਸਰੀਰਕ ਸੰਬੰਧ ਨਾ ਰੱਖੀਂ। ਮੈਂ ਵੀ ਤੇਰੇ ਨਾਲ ਸਰੀਰਕ ਸੰਬੰਧ ਨਹੀਂ ਰੱਖਾਂਗਾ।”
4 ਇਸੇ ਤਰ੍ਹਾਂ ਲੰਬੇ ਸਮੇਂ* ਤਕ ਇਜ਼ਰਾਈਲ ਦੇ ਲੋਕਾਂ ਦਾ ਕੋਈ ਰਾਜਾ ਜਾਂ ਅਧਿਕਾਰੀ ਨਹੀਂ ਹੋਵੇਗਾ+ ਅਤੇ ਨਾ ਹੀ ਉਹ ਕੋਈ ਬਲ਼ੀ ਚੜ੍ਹਾਉਣਗੇ ਅਤੇ ਨਾ ਹੀ ਉਨ੍ਹਾਂ ਕੋਲ ਕੋਈ ਥੰਮ੍ਹ ਜਾਂ ਏਫ਼ੋਦ ਜਾਂ ਘਰੇਲੂ ਬੁੱਤ* ਹੋਣਗੇ।+ 5 ਬਾਅਦ ਵਿਚ ਇਜ਼ਰਾਈਲ ਦੇ ਲੋਕ ਵਾਪਸ ਆ ਕੇ ਆਪਣੇ ਪਰਮੇਸ਼ੁਰ ਯਹੋਵਾਹ ਅਤੇ ਆਪਣੇ ਰਾਜੇ ਦਾਊਦ ਦੀ ਤਲਾਸ਼ ਕਰਨਗੇ।+ ਉਹ ਆਖ਼ਰੀ ਦਿਨਾਂ ਵਿਚ ਕੰਬਦੇ ਹੋਏ ਯਹੋਵਾਹ ਦੀ ਭਲਾਈ ਲਈ ਉਸ ਵੱਲ ਮੁੜਨਗੇ।+