-
2 ਇਤਿਹਾਸ 26:18ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
18 ਉਨ੍ਹਾਂ ਨੇ ਰਾਜਾ ਉਜ਼ੀਯਾਹ ਨੂੰ ਰੋਕਦੇ ਹੋਏ ਕਿਹਾ: “ਉਜ਼ੀਯਾਹ, ਯਹੋਵਾਹ ਅੱਗੇ ਧੂਪ ਧੁਖਾਉਣਾ ਤੇਰਾ ਕੰਮ ਨਹੀਂ!+ ਸਿਰਫ਼ ਪੁਜਾਰੀ ਹੀ ਧੂਪ ਧੁਖਾ ਸਕਦੇ ਹਨ ਕਿਉਂਕਿ ਉਹ ਹਾਰੂਨ ਦੇ ਵੰਸ਼ ਵਿੱਚੋਂ ਹਨ+ ਜਿਨ੍ਹਾਂ ਨੂੰ ਪਵਿੱਤਰ ਕੀਤਾ ਗਿਆ ਹੈ। ਪਵਿੱਤਰ ਸਥਾਨ ਵਿੱਚੋਂ ਬਾਹਰ ਚਲਾ ਜਾਹ ਕਿਉਂਕਿ ਤੂੰ ਵਿਸ਼ਵਾਸਘਾਤ ਕੀਤਾ ਹੈ ਅਤੇ ਇਸ ਕੰਮ ਲਈ ਯਹੋਵਾਹ ਪਰਮੇਸ਼ੁਰ ਤੈਨੂੰ ਕੋਈ ਵਡਿਆਈ ਨਹੀਂ ਦੇਵੇਗਾ।”
-
-
ਹਿਜ਼ਕੀਏਲ 8:11, 12ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
11 ਇਜ਼ਰਾਈਲ ਦੇ ਘਰਾਣੇ ਦੇ 70 ਬਜ਼ੁਰਗ ਉਨ੍ਹਾਂ ਅੱਗੇ ਖੜ੍ਹੇ ਸਨ ਅਤੇ ਉਨ੍ਹਾਂ ਵਿਚ ਸ਼ਾਫਾਨ+ ਦਾ ਪੁੱਤਰ ਯਜ਼ਨਯਾਹ ਵੀ ਸੀ। ਹਰ ਕਿਸੇ ਦੇ ਹੱਥ ਵਿਚ ਧੂਪਦਾਨ ਸੀ ਜਿਸ ਵਿੱਚੋਂ ਖ਼ੁਸ਼ਬੂਦਾਰ ਧੂਪ ਦਾ ਧੂੰਆਂ ਉੱਠ ਰਿਹਾ ਸੀ।+ 12 ਉਸ ਨੇ ਮੈਨੂੰ ਕਿਹਾ: “ਹੇ ਮਨੁੱਖ ਦੇ ਪੁੱਤਰ, ਕੀ ਤੂੰ ਦੇਖਦਾ ਹੈਂ ਕਿ ਇਜ਼ਰਾਈਲ ਦੇ ਘਰਾਣੇ ਦੇ ਬਜ਼ੁਰਗ ਹਨੇਰੇ ਵਿਚ ਕੀ ਕਰ ਰਹੇ ਹਨ? ਕੀ ਤੂੰ ਦੇਖਦਾ ਹੈਂ ਕਿ ਉਹ ਆਪਣੇ ਅੰਦਰਲੇ ਕਮਰਿਆਂ ਵਿਚ ਕੀ ਕਰ ਰਹੇ ਹਨ ਜਿੱਥੇ ਉਨ੍ਹਾਂ ਨੇ ਮੂਰਤਾਂ ਸਜਾ ਕੇ ਰੱਖੀਆਂ ਹੋਈਆਂ ਹਨ? ਉਹ ਕਹਿ ਰਹੇ ਹਨ, ‘ਯਹੋਵਾਹ ਸਾਨੂੰ ਨਹੀਂ ਦੇਖ ਰਿਹਾ। ਯਹੋਵਾਹ ਨੇ ਦੇਸ਼ ਨੂੰ ਛੱਡ ਦਿੱਤਾ ਹੈ।’”+
-