-
ਕੂਚ 33:22, 23ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
22 ਜਦੋਂ ਮੇਰੀ ਮਹਿਮਾ ਦਾ ਪ੍ਰਕਾਸ਼ ਤੇਰੇ ਕੋਲੋਂ ਗੁਜ਼ਰੇਗਾ, ਤਾਂ ਮੈਂ ਤੈਨੂੰ ਇਸ ਚਟਾਨ ਦੀ ਖੁੰਦਰ ਵਿਚ ਖੜ੍ਹਾ ਕਰਾਂਗਾ ਅਤੇ ਜਦ ਤਕ ਮੈਂ ਲੰਘ ਨਹੀਂ ਜਾਂਦਾ, ਮੈਂ ਆਪਣੇ ਹੱਥ ਨਾਲ ਤੈਨੂੰ ਲੁਕਾਵਾਂਗਾ। 23 ਇਸ ਤੋਂ ਬਾਅਦ ਮੈਂ ਆਪਣਾ ਹੱਥ ਹਟਾ ਲਵਾਂਗਾ ਅਤੇ ਤੂੰ ਮੇਰੀ ਪਿੱਠ ਦੇਖੇਂਗਾ। ਪਰ ਤੂੰ ਮੇਰਾ ਮੂੰਹ ਨਹੀਂ ਦੇਖ ਸਕੇਂਗਾ।”+
-
-
ਗਿਣਤੀ 12:8ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
8 ਮੈਂ ਉਸ ਨਾਲ ਆਮ੍ਹੋ-ਸਾਮ੍ਹਣੇ ਗੱਲ ਕਰਦਾ ਹਾਂ।+ ਮੈਂ ਉਸ ਨਾਲ ਬੁਝਾਰਤਾਂ ਵਿਚ ਨਹੀਂ, ਸਗੋਂ ਸਾਫ਼-ਸਾਫ਼ ਗੱਲ ਕਰਦਾ ਹਾਂ। ਯਹੋਵਾਹ ਉਸ ਦੇ ਸਾਮ੍ਹਣੇ ਪ੍ਰਗਟ ਹੁੰਦਾ ਹੈ। ਤਾਂ ਫਿਰ, ਤੁਸੀਂ ਮੇਰੇ ਦਾਸ ਮੂਸਾ ਦੇ ਖ਼ਿਲਾਫ਼ ਬੋਲਣ ਦੀ ਜੁਰਅਤ ਕਿਵੇਂ ਕੀਤੀ?”
-