-
ਲੇਵੀਆਂ 9:18-20ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
18 ਇਸ ਤੋਂ ਬਾਅਦ ਉਸ ਨੇ ਲੋਕਾਂ ਦੇ ਪਾਪਾਂ ਲਈ ਸ਼ਾਂਤੀ-ਬਲ਼ੀ ਦੇ ਬਲਦ ਅਤੇ ਭੇਡੂ ਨੂੰ ਵੱਢਿਆ। ਫਿਰ ਹਾਰੂਨ ਦੇ ਪੁੱਤਰਾਂ ਨੇ ਇਨ੍ਹਾਂ ਜਾਨਵਰਾਂ ਦਾ ਖ਼ੂਨ ਉਸ ਨੂੰ ਫੜਾਇਆ ਅਤੇ ਉਸ ਨੇ ਵੇਦੀ ਦੇ ਚਾਰੇ ਪਾਸਿਆਂ ਉੱਤੇ ਖ਼ੂਨ ਛਿੜਕਿਆ।+ 19 ਉਨ੍ਹਾਂ ਨੇ ਬਲਦ ਦੀ ਚਰਬੀ,+ ਭੇਡੂ ਦੀ ਚਰਬੀ ਵਾਲੀ ਮੋਟੀ ਪੂਛ, ਅੰਦਰਲੇ ਅੰਗਾਂ ਨੂੰ ਢਕਣ ਵਾਲੀ ਚਰਬੀ, ਗੁਰਦੇ ਅਤੇ ਕਲੇਜੀ ਦੀ ਚਰਬੀ ਲਈ+ 20 ਅਤੇ ਇਹ ਸਾਰੀ ਚਰਬੀ ਬਲਦ ਅਤੇ ਭੇਡੂ ਦੇ ਸੀਨਿਆਂ ਉੱਤੇ ਰੱਖੀ ਜਿਸ ਤੋਂ ਬਾਅਦ ਉਸ ਨੇ ਸਾਰੀ ਚਰਬੀ ਵੇਦੀ ਉੱਤੇ ਅੱਗ ਵਿਚ ਸਾੜੀ ਜਿਸ ਦਾ ਧੂੰਆਂ ਉੱਠਿਆ।+
-