-
ਕੂਚ 20:8-10ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
8 “ਤੂੰ ਸਬਤ ਦਾ ਦਿਨ ਮਨਾਉਣਾ ਨਾ ਭੁੱਲ ਤਾਂਕਿ ਇਹ ਪਵਿੱਤਰ ਰਹੇ।+ 9 ਤੂੰ ਛੇ ਦਿਨ ਮਿਹਨਤ ਕਰ ਅਤੇ ਆਪਣੇ ਸਾਰੇ ਕੰਮ-ਧੰਦੇ ਕਰ।+ 10 ਪਰ ਸੱਤਵੇਂ ਦਿਨ ਤੇਰੇ ਪਰਮੇਸ਼ੁਰ ਯਹੋਵਾਹ ਦਾ ਸਬਤ ਹੈ। ਤੂੰ ਉਸ ਦਿਨ ਕੋਈ ਕੰਮ-ਕਾਰ ਨਾ ਕਰ, ਨਾ ਤੂੰ, ਨਾ ਤੇਰਾ ਪੁੱਤਰ, ਨਾ ਤੇਰੀ ਧੀ, ਨਾ ਤੇਰਾ ਦਾਸ, ਨਾ ਤੇਰੀ ਦਾਸੀ, ਨਾ ਤੇਰਾ ਪਾਲਤੂ ਪਸ਼ੂ ਅਤੇ ਨਾ ਹੀ ਤੇਰੇ ਸ਼ਹਿਰਾਂ* ਵਿਚ ਰਹਿੰਦਾ ਕੋਈ ਵੀ ਪਰਦੇਸੀ ਕੰਮ ਕਰੇ।+
-
-
ਕੂਚ 31:13ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
13 “ਤੂੰ ਇਜ਼ਰਾਈਲੀਆਂ ਨਾਲ ਗੱਲ ਕਰ ਅਤੇ ਉਨ੍ਹਾਂ ਨੂੰ ਕਹਿ, ‘ਤੁਸੀਂ ਜ਼ਰੂਰ ਮੇਰੇ ਸਬਤਾਂ ਨੂੰ ਮਨਾਉਣਾ+ ਕਿਉਂਕਿ ਇਹ ਤੁਹਾਡੀਆਂ ਪੀੜ੍ਹੀਆਂ ਦੌਰਾਨ ਮੇਰੇ ਅਤੇ ਤੁਹਾਡੇ ਵਿਚਕਾਰ ਇਕ ਨਿਸ਼ਾਨੀ ਹੈ ਤਾਂਕਿ ਤੁਹਾਨੂੰ ਯਾਦ ਰਹੇ ਕਿ ਮੈਂ ਯਹੋਵਾਹ ਨੇ ਤੁਹਾਨੂੰ ਪਵਿੱਤਰ ਕੀਤਾ ਹੈ।
-