6 ਉਸ ਨੇ ਆਪਣੇ ਪੁੱਤਰ ਦੀ ਅੱਗ ਵਿਚ ਬਲ਼ੀ ਦਿੱਤੀ; ਉਹ ਜਾਦੂਗਰੀ ਕਰਦਾ ਸੀ, ਸ਼ੁੱਭ-ਅਸ਼ੁੱਭ ਵਿਚਾਰਦਾ ਸੀ+ ਅਤੇ ਉਸ ਨੇ ਚੇਲੇ-ਚਾਂਟਿਆਂ ਤੇ ਭਵਿੱਖ ਦੱਸਣ ਵਾਲਿਆਂ ਨੂੰ ਠਹਿਰਾਇਆ।+ ਉਸ ਨੇ ਅਜਿਹੇ ਕੰਮ ਕਰਨ ਵਿਚ ਕੋਈ ਕਸਰ ਨਹੀਂ ਛੱਡੀ ਜੋ ਯਹੋਵਾਹ ਦੀਆਂ ਨਜ਼ਰਾਂ ਵਿਚ ਬੁਰੇ ਸਨ। ਇਸ ਤਰ੍ਹਾਂ ਉਸ ਨੇ ਉਸ ਦਾ ਕ੍ਰੋਧ ਭੜਕਾਇਆ।