-
ਬਿਵਸਥਾ ਸਾਰ 13:1-5ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
13 “ਜੇ ਤੁਹਾਡੇ ਵਿਚ ਕੋਈ ਨਬੀ ਜਾਂ ਸੁਪਨੇ ਦੇਖ ਕੇ ਭਵਿੱਖ ਦੱਸਣ ਵਾਲਾ ਖੜ੍ਹਾ ਹੁੰਦਾ ਹੈ ਅਤੇ ਤੁਹਾਨੂੰ ਕੋਈ ਨਿਸ਼ਾਨੀ ਦਿਖਾਉਂਦਾ ਹੈ ਜਾਂ ਕੋਈ ਹੈਰਾਨੀਜਨਕ ਘਟਨਾ ਦੀ ਭਵਿੱਖਬਾਣੀ ਕਰਦਾ ਹੈ, 2 ਅਤੇ ਉਸ ਨੇ ਜਿਸ ਨਿਸ਼ਾਨੀ ਜਾਂ ਹੈਰਾਨੀਜਨਕ ਘਟਨਾ ਦੀ ਭਵਿੱਖਬਾਣੀ ਕੀਤੀ ਸੀ, ਉਹ ਪੂਰੀ ਹੋ ਜਾਂਦੀ ਹੈ ਅਤੇ ਉਹ ਕਹਿੰਦਾ ਹੈ, ‘ਆਓ ਆਪਾਂ ਹੋਰ ਦੇਵਤਿਆਂ ਪਿੱਛੇ ਚੱਲੀਏʼ ਜਿਨ੍ਹਾਂ ਨੂੰ ਤੁਸੀਂ ਨਹੀਂ ਜਾਣਦੇ ‘ਅਤੇ ਉਨ੍ਹਾਂ ਦੀ ਭਗਤੀ ਕਰੀਏ,ʼ 3 ਤਾਂ ਤੁਸੀਂ ਉਸ ਨਬੀ ਜਾਂ ਸੁਪਨਾ ਦੇਖਣ ਵਾਲੇ ਦੀ ਗੱਲ ਬਿਲਕੁਲ ਨਾ ਸੁਣਿਓ+ ਕਿਉਂਕਿ ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਨੂੰ ਪਰਖ+ ਕੇ ਦੇਖ ਰਿਹਾ ਹੈ ਕਿ ਤੁਸੀਂ ਆਪਣੇ ਪਰਮੇਸ਼ੁਰ ਯਹੋਵਾਹ ਨੂੰ ਆਪਣੇ ਪੂਰੇ ਦਿਲ ਅਤੇ ਆਪਣੀ ਪੂਰੀ ਜਾਨ ਨਾਲ ਪਿਆਰ ਕਰਦੇ ਹੋ ਜਾਂ ਨਹੀਂ।+ 4 ਤੁਸੀਂ ਆਪਣੇ ਪਰਮੇਸ਼ੁਰ ਯਹੋਵਾਹ ਦੇ ਪਿੱਛੇ ਹੀ ਚੱਲੋ, ਉਸ ਦਾ ਹੀ ਡਰ ਰੱਖੋ, ਉਸ ਦੇ ਹੁਕਮਾਂ ਦੀ ਪਾਲਣਾ ਕਰੋ ਅਤੇ ਉਸੇ ਦੀ ਆਵਾਜ਼ ਸੁਣੋ; ਤੁਸੀਂ ਸਿਰਫ਼ ਉਸੇ ਦੀ ਹੀ ਭਗਤੀ ਕਰੋ ਅਤੇ ਉਸ ਨੂੰ ਘੁੱਟ ਕੇ ਫੜੀ ਰੱਖੋ।+ 5 ਪਰ ਉਸ ਨਬੀ ਜਾਂ ਸੁਪਨਾ ਦੇਖਣ ਵਾਲੇ ਨੂੰ ਜਾਨੋਂ ਮਾਰ ਦਿੱਤਾ ਜਾਵੇ+ ਕਿਉਂਕਿ ਉਸ ਨੇ ਲੋਕਾਂ ਨੂੰ ਤੁਹਾਡੇ ਪਰਮੇਸ਼ੁਰ ਯਹੋਵਾਹ ਦੇ ਖ਼ਿਲਾਫ਼ ਬਗਾਵਤ ਕਰਨ ਲਈ ਭੜਕਾਇਆ ਸੀ ਜਿਹੜਾ ਤੁਹਾਨੂੰ ਗ਼ੁਲਾਮੀ ਦੇ ਘਰ ਮਿਸਰ ਵਿੱਚੋਂ ਛੁਡਾ ਕੇ ਲਿਆਇਆ ਸੀ। ਉਸ ਨੇ ਤੁਹਾਨੂੰ ਉਸ ਰਾਹ ਤੋਂ ਭਟਕਾਉਣ ਦੀ ਕੋਸ਼ਿਸ਼ ਕੀਤੀ ਜਿਸ ਰਾਹ ʼਤੇ ਚੱਲਣ ਦਾ ਤੁਹਾਡੇ ਪਰਮੇਸ਼ੁਰ ਯਹੋਵਾਹ ਨੇ ਤੁਹਾਨੂੰ ਹੁਕਮ ਦਿੱਤਾ ਹੈ। ਤੁਸੀਂ ਆਪਣੇ ਲੋਕਾਂ ਵਿੱਚੋਂ ਇਹ ਬੁਰਾਈ ਕੱਢ ਦਿਓ।+
-
-
ਯਿਰਮਿਯਾਹ 28:11-17ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
11 ਫਿਰ ਹਨਨਯਾਹ ਨੇ ਸਾਰੇ ਲੋਕਾਂ ਸਾਮ੍ਹਣੇ ਕਿਹਾ: “ਯਹੋਵਾਹ ਕਹਿੰਦਾ ਹੈ, ‘ਇਸੇ ਤਰ੍ਹਾਂ ਮੈਂ ਦੋ ਸਾਲਾਂ ਦੇ ਅੰਦਰ-ਅੰਦਰ ਬਾਬਲ ਦੇ ਰਾਜੇ ਨਬੂਕਦਨੱਸਰ ਦਾ ਜੂਲਾ ਭੰਨ ਸੁੱਟਾਂਗਾ ਜੋ ਉਸ ਨੇ ਸਾਰੀਆਂ ਕੌਮਾਂ ਦੀਆਂ ਧੌਣਾਂ ਉੱਤੇ ਰੱਖਿਆ ਹੋਇਆ ਹੈ।’”+ ਫਿਰ ਯਿਰਮਿਯਾਹ ਨਬੀ ਉੱਥੋਂ ਚਲਾ ਗਿਆ।
12 ਹਨਨਯਾਹ ਨਬੀ ਵੱਲੋਂ ਯਿਰਮਿਯਾਹ ਨਬੀ ਦੀ ਧੌਣ ਤੋਂ ਜੂਲਾ ਲੈ ਕੇ ਭੰਨ ਸੁੱਟਣ ਤੋਂ ਬਾਅਦ ਯਿਰਮਿਯਾਹ ਨੂੰ ਯਹੋਵਾਹ ਦਾ ਇਹ ਸੰਦੇਸ਼ ਮਿਲਿਆ: 13 “ਜਾ ਕੇ ਹਨਨਯਾਹ ਨੂੰ ਕਹਿ, ‘ਯਹੋਵਾਹ ਕਹਿੰਦਾ ਹੈ: “ਤੂੰ ਲੱਕੜ ਦਾ ਜੂਲਾ ਭੰਨਿਆ ਹੈ,+ ਪਰ ਇਸ ਦੀ ਜਗ੍ਹਾ ਤੂੰ ਲੋਹੇ ਦਾ ਜੂਲਾ ਬਣਾਵੇਂਗਾ।” 14 ਸੈਨਾਵਾਂ ਦਾ ਯਹੋਵਾਹ, ਇਜ਼ਰਾਈਲ ਦਾ ਪਰਮੇਸ਼ੁਰ ਕਹਿੰਦਾ ਹੈ: “ਮੈਂ ਇਨ੍ਹਾਂ ਸਾਰੀਆਂ ਕੌਮਾਂ ਦੀਆਂ ਧੌਣਾਂ ʼਤੇ ਲੋਹੇ ਦਾ ਜੂਲਾ ਰੱਖਾਂਗਾ ਤਾਂਕਿ ਇਹ ਬਾਬਲ ਦੇ ਰਾਜੇ ਨਬੂਕਦਨੱਸਰ ਦੀ ਗ਼ੁਲਾਮੀ ਕਰਨ। ਇਨ੍ਹਾਂ ਨੂੰ ਉਸ ਦੀ ਗ਼ੁਲਾਮੀ ਕਰਨੀ ਹੀ ਪਵੇਗੀ।+ ਇੱਥੋਂ ਤਕ ਕਿ ਮੈਂ ਜੰਗਲੀ ਜਾਨਵਰ ਵੀ ਉਸ ਨੂੰ ਦੇ ਦਿਆਂਗਾ।”’”+
15 ਫਿਰ ਯਿਰਮਿਯਾਹ ਨਬੀ ਨੇ ਹਨਨਯਾਹ+ ਨਬੀ ਨੂੰ ਕਿਹਾ: “ਹੇ ਹਨਨਯਾਹ, ਕਿਰਪਾ ਕਰ ਕੇ ਮੇਰੀ ਗੱਲ ਸੁਣ! ਯਹੋਵਾਹ ਨੇ ਤੈਨੂੰ ਨਹੀਂ ਘੱਲਿਆ ਹੈ, ਪਰ ਤੂੰ ਇਨ੍ਹਾਂ ਲੋਕਾਂ ਨੂੰ ਝੂਠ ʼਤੇ ਯਕੀਨ ਦਿਵਾਉਂਦਾ ਹੈਂ।+ 16 ਇਸ ਲਈ ਯਹੋਵਾਹ ਕਹਿੰਦਾ ਹੈ, ‘ਦੇਖ! ਮੈਂ ਤੈਨੂੰ ਧਰਤੀ ਉੱਤੋਂ ਮਿਟਾਉਣ ਜਾ ਰਿਹਾ ਹਾਂ। ਤੂੰ ਇਸੇ ਸਾਲ ਮਰ ਜਾਵੇਂਗਾ ਕਿਉਂਕਿ ਤੂੰ ਲੋਕਾਂ ਨੂੰ ਯਹੋਵਾਹ ਦੇ ਖ਼ਿਲਾਫ਼ ਬਗਾਵਤ ਕਰਨ ਲਈ ਭੜਕਾਇਆ ਹੈ।’”+
17 ਇਸ ਲਈ, ਉਸੇ ਸਾਲ ਦੇ ਸੱਤਵੇਂ ਮਹੀਨੇ ਵਿਚ ਹਨਨਯਾਹ ਨਬੀ ਦੀ ਮੌਤ ਹੋ ਗਈ।
-