-
ਬਿਵਸਥਾ ਸਾਰ 31:12, 13ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
12 ਤੁਸੀਂ ਸਾਰੇ ਆਦਮੀਆਂ, ਤੀਵੀਆਂ, ਬੱਚਿਆਂ ਅਤੇ ਤੁਹਾਡੇ ਸ਼ਹਿਰਾਂ* ਵਿਚ ਰਹਿੰਦੇ ਪਰਦੇਸੀਆਂ ਨੂੰ ਇਕੱਠਾ ਕਰਿਓ+ ਤਾਂਕਿ ਉਹ ਸੁਣ ਕੇ ਆਪਣੇ ਪਰਮੇਸ਼ੁਰ ਯਹੋਵਾਹ ਬਾਰੇ ਸਿੱਖਣ ਅਤੇ ਉਸ ਦਾ ਡਰ ਮੰਨਣ ਅਤੇ ਇਸ ਕਾਨੂੰਨ ਦੀਆਂ ਸਾਰੀਆਂ ਗੱਲਾਂ ਦੀ ਧਿਆਨ ਨਾਲ ਪਾਲਣਾ ਕਰਨ। 13 ਤੁਸੀਂ ਯਰਦਨ ਪਾਰ ਜਿਸ ਦੇਸ਼ ʼਤੇ ਕਬਜ਼ਾ ਕਰਨ ਜਾ ਰਹੇ ਹੋ, ਉੱਥੇ ਉਨ੍ਹਾਂ ਦੇ ਪੁੱਤਰ ਇਸ ਕਾਨੂੰਨ ਨੂੰ ਸੁਣਨਗੇ ਜੋ ਇਸ ਬਾਰੇ ਨਹੀਂ ਜਾਣਦੇ ਅਤੇ ਉਹ ਉਮਰ ਭਰ ਤੁਹਾਡੇ ਪਰਮੇਸ਼ੁਰ ਯਹੋਵਾਹ ਦਾ ਡਰ ਮੰਨਣਾ ਸਿੱਖਣਗੇ।”+
-
-
ਨਿਆਈਆਂ 2:7ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
7 ਲੋਕ ਯਹੋਸ਼ੁਆ ਦੇ ਸਾਰੇ ਦਿਨਾਂ ਦੌਰਾਨ ਅਤੇ ਉਨ੍ਹਾਂ ਬਜ਼ੁਰਗਾਂ ਦੇ ਸਾਰੇ ਦਿਨਾਂ ਦੌਰਾਨ ਯਹੋਵਾਹ ਦੀ ਭਗਤੀ ਕਰਦੇ ਰਹੇ ਜੋ ਯਹੋਸ਼ੁਆ ਤੋਂ ਬਾਅਦ ਜੀਉਂਦੇ ਰਹੇ ਅਤੇ ਜਿਨ੍ਹਾਂ ਨੇ ਉਹ ਸਾਰੇ ਵੱਡੇ-ਵੱਡੇ ਕੰਮ ਦੇਖੇ ਸਨ ਜੋ ਯਹੋਵਾਹ ਨੇ ਇਜ਼ਰਾਈਲ ਦੀ ਖ਼ਾਤਰ ਕੀਤੇ ਸਨ।+
-