18 ਪਦਨ-ਅਰਾਮ+ ਛੱਡਣ ਤੋਂ ਬਾਅਦ ਯਾਕੂਬ ਸਹੀ-ਸਲਾਮਤ ਕਨਾਨ ਦੇਸ਼ ਦੇ ਸ਼ਹਿਰ ਸ਼ਕਮ+ ਪਹੁੰਚ ਗਿਆ ਅਤੇ ਉਸ ਨੇ ਉਸ ਸ਼ਹਿਰ ਦੇ ਨੇੜੇ ਡੇਰਾ ਲਾਇਆ। 19 ਜਿਸ ਜ਼ਮੀਨ ʼਤੇ ਉਸ ਨੇ ਡੇਰਾ ਲਾਇਆ ਸੀ, ਉਹ ਜ਼ਮੀਨ ਉਸ ਨੇ ਹਮੋਰ ਦੇ ਪੁੱਤਰਾਂ ਤੋਂ ਚਾਂਦੀ ਦੇ 100 ਟੁਕੜੇ ਦੇ ਕੇ ਖ਼ਰੀਦ ਲਈ। ਹਮੋਰ ਦੇ ਇਕ ਪੁੱਤਰ ਦਾ ਨਾਂ ਸ਼ਕਮ ਸੀ।+