-
ਬਿਵਸਥਾ ਸਾਰ 20:3, 4ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
3 ਉਹ ਉਨ੍ਹਾਂ ਨੂੰ ਕਹੇ, ‘ਹੇ ਇਜ਼ਰਾਈਲੀਓ, ਸੁਣੋ। ਤੁਸੀਂ ਆਪਣੇ ਦੁਸ਼ਮਣਾਂ ਨਾਲ ਲੜਾਈ ਕਰਨ ਜਾ ਰਹੇ ਹੋ। ਇਸ ਲਈ ਤੁਸੀਂ ਡਰਪੋਕ ਨਾ ਬਣੋ। ਤੁਸੀਂ ਉਨ੍ਹਾਂ ਤੋਂ ਨਾ ਡਰੋ ਅਤੇ ਨਾ ਹੀ ਖ਼ੌਫ਼ ਖਾਓ ਅਤੇ ਨਾ ਹੀ ਥਰ-ਥਰ ਕੰਬੋ 4 ਕਿਉਂਕਿ ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਡੇ ਦੁਸ਼ਮਣਾਂ ਨਾਲ ਯੁੱਧ ਕਰਨ ਲਈ ਤੁਹਾਡੇ ਨਾਲ ਜਾ ਰਿਹਾ ਹੈ ਅਤੇ ਉਹ ਤੁਹਾਨੂੰ ਬਚਾਵੇਗਾ।’+
-
-
ਨਿਆਈਆਂ 2:18ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
18 ਜਦੋਂ ਵੀ ਯਹੋਵਾਹ ਉਨ੍ਹਾਂ ਲਈ ਨਿਆਂਕਾਰ ਖੜ੍ਹੇ ਕਰਦਾ ਸੀ,+ ਤਾਂ ਯਹੋਵਾਹ ਉਸ ਨਿਆਂਕਾਰ ਨਾਲ ਹੁੰਦਾ ਸੀ ਤੇ ਉਸ ਨਿਆਂਕਾਰ ਦੇ ਸਾਰੇ ਦਿਨਾਂ ਦੌਰਾਨ ਉਨ੍ਹਾਂ ਨੂੰ ਉਨ੍ਹਾਂ ਦੇ ਦੁਸ਼ਮਣਾਂ ਹੱਥੋਂ ਬਚਾਉਂਦਾ ਸੀ; ਜਦੋਂ ਉਹ ਉਨ੍ਹਾਂ ਲੋਕਾਂ ਕਰਕੇ ਹੂੰਗਦੇ ਸਨ ਜਿਹੜੇ ਉਨ੍ਹਾਂ ਉੱਤੇ ਅਤਿਆਚਾਰ ਕਰਦੇ ਸਨ ਅਤੇ ਉਨ੍ਹਾਂ ਨਾਲ ਮਾੜਾ ਸਲੂਕ ਕਰਦੇ ਸਨ, ਤਾਂ ਉਨ੍ਹਾਂ ਦਾ ਹੂੰਗਣਾ ਸੁਣ ਕੇ+ ਯਹੋਵਾਹ ਤੜਫ ਉੱਠਦਾ ਸੀ।*+
-