-
1 ਸਮੂਏਲ 18:6-8ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
6 ਜਦ ਦਾਊਦ ਅਤੇ ਹੋਰ ਜਣੇ ਫਲਿਸਤੀਆਂ ਨੂੰ ਮਾਰ ਕੇ ਵਾਪਸ ਆਉਂਦੇ ਸਨ, ਤਾਂ ਇਜ਼ਰਾਈਲ ਦੇ ਸਾਰੇ ਸ਼ਹਿਰਾਂ ਤੋਂ ਔਰਤਾਂ ਨੱਚਦੀਆਂ-ਗਾਉਂਦੀਆਂ,+ ਡਫਲੀਆਂ ਤੇ ਤਿੰਨ ਤਾਰਾਂ ਵਾਲੇ ਸਾਜ਼ ਵਜਾਉਂਦੀਆਂ ਖ਼ੁਸ਼ੀ-ਖ਼ੁਸ਼ੀ ਰਾਜਾ ਸ਼ਾਊਲ ਨੂੰ ਮਿਲਣ ਆਉਂਦੀਆਂ ਸਨ।+ 7 ਜਸ਼ਨ ਮਨਾਉਣ ਵਾਲੀਆਂ ਔਰਤਾਂ ਇਹ ਗਾਉਂਦੀਆਂ ਸਨ:
“ਸ਼ਾਊਲ ਨੇ ਮਾਰਿਆ ਹਜ਼ਾਰਾਂ ਨੂੰ,
ਦਾਊਦ ਨੇ ਮਾਰਿਆ ਲੱਖਾਂ ਨੂੰ।”+
8 ਸ਼ਾਊਲ ਨੂੰ ਬਹੁਤ ਗੁੱਸਾ ਚੜ੍ਹਿਆ+ ਤੇ ਉਸ ਨੂੰ ਇਹ ਗੀਤ ਚੰਗਾ ਨਹੀਂ ਲੱਗਾ ਕਿਉਂਕਿ ਉਸ ਨੇ ਕਿਹਾ: “ਉਨ੍ਹਾਂ ਨੇ ਦਾਊਦ ਨੂੰ ਲੱਖਾਂ ਨੂੰ ਮਾਰਨ ਦਾ ਸਿਹਰਾ ਦਿੱਤਾ ਤੇ ਮੈਨੂੰ ਸਿਰਫ਼ ਹਜ਼ਾਰਾਂ ਦਾ। ਹੁਣ ਤਾਂ ਬੱਸ ਉਸ ਨੂੰ ਰਾਜ ਦੇਣਾ ਹੀ ਬਾਕੀ ਰਹਿ ਗਿਆ!”+
-
-
1 ਸਮੂਏਲ 29:4, 5ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
4 ਪਰ ਫਲਿਸਤੀਆਂ ਦੇ ਪ੍ਰਧਾਨ ਉਸ ʼਤੇ ਗੁੱਸੇ ਹੋਏ ਤੇ ਕਹਿਣ ਲੱਗੇ: “ਇਸ ਆਦਮੀ ਨੂੰ ਵਾਪਸ ਭੇਜ ਦੇ।+ ਇਹਨੂੰ ਉਸ ਜਗ੍ਹਾ ਵਾਪਸ ਭੇਜ ਦੇ ਜਿਹੜੀ ਤੂੰ ਇਹਨੂੰ ਦਿੱਤੀ ਸੀ। ਇਹਨੂੰ ਸਾਡੇ ਨਾਲ ਯੁੱਧ ਵਿਚ ਨਾ ਆਉਣ ਦੇਈਂ, ਕਿਤੇ ਇੱਦਾਂ ਨਾ ਹੋਵੇ ਕਿ ਇਹ ਯੁੱਧ ਦੌਰਾਨ ਸਾਡੇ ਹੀ ਖ਼ਿਲਾਫ਼ ਹੋ ਜਾਵੇ।+ ਉਸ ਲਈ ਆਪਣੇ ਮਾਲਕ ਦੀ ਮਿਹਰ ਪਾਉਣ ਲਈ ਇਸ ਤੋਂ ਵਧੀਆ ਕਿਹੜੀ ਗੱਲ ਹੋਵੇਗੀ ਕਿ ਉਹ ਸਾਡੇ ਆਦਮੀਆਂ ਦੇ ਸਿਰ ਵੱਢ ਕੇ ਲੈ ਜਾਵੇ? 5 ਕੀ ਇਹ ਉਹੀ ਦਾਊਦ ਨਹੀਂ ਜਿਸ ਬਾਰੇ ਉਹ ਨੱਚਦੇ ਹੋਏ ਗਾ ਰਹੇ ਸਨ:
‘ਸ਼ਾਊਲ ਨੇ ਮਾਰਿਆ ਹਜ਼ਾਰਾਂ ਨੂੰ,
ਦਾਊਦ ਨੇ ਮਾਰਿਆ ਲੱਖਾਂ ਨੂੰ’?”+
-