-
2 ਸਮੂਏਲ 14:1-3ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
14 ਸਰੂਯਾਹ ਦੇ ਪੁੱਤਰ ਯੋਆਬ+ ਨੂੰ ਪਤਾ ਲੱਗਾ ਕਿ ਰਾਜੇ ਦਾ ਦਿਲ ਅਬਸ਼ਾਲੋਮ ਲਈ ਤਰਸ ਰਿਹਾ ਸੀ।+ 2 ਇਸ ਲਈ ਯੋਆਬ ਨੇ ਤਕੋਆ+ ਤੋਂ ਇਕ ਚਲਾਕ ਜਿਹੀ ਔਰਤ ਨੂੰ ਬੁਲਵਾਇਆ ਤੇ ਉਸ ਨੂੰ ਕਿਹਾ: “ਤੂੰ ਸੋਗ ਮਨਾਉਣ ਦਾ ਢੌਂਗ ਕਰੀਂ ਤੇ ਸੋਗ ਵਾਲੇ ਕੱਪੜੇ ਪਾ ਲਈਂ ਅਤੇ ਆਪਣੇ ਸਰੀਰ ʼਤੇ ਤੇਲ ਨਾ ਮਲ਼ੀਂ।+ ਤੂੰ ਇੱਦਾਂ ਕਰੀਂ ਜਿੱਦਾਂ ਕੋਈ ਔਰਤ ਲੰਬੇ ਸਮੇਂ ਤੋਂ ਕਿਸੇ ਮਰੇ ਹੋਏ ਦਾ ਸੋਗ ਮਨਾ ਰਹੀ ਹੋਵੇ। 3 ਫਿਰ ਰਾਜੇ ਕੋਲ ਜਾ ਕੇ ਇਹ-ਇਹ ਕਹੀਂ।” ਇਸ ਤੋਂ ਬਾਅਦ ਯੋਆਬ ਨੇ ਉਸ ਨੂੰ ਦੱਸਿਆ ਕਿ ਉਸ ਨੇ ਕੀ ਕਹਿਣਾ ਸੀ।*
-