-
2 ਸਮੂਏਲ 15:23ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
23 ਜਦੋਂ ਇਹ ਸਾਰੇ ਲੋਕ ਘਾਟੀ ਨੂੰ ਪਾਰ ਕਰ ਰਹੇ ਸਨ, ਤਾਂ ਦੇਸ਼ ਵਿਚ ਹਰ ਕੋਈ ਉੱਚੀ-ਉੱਚੀ ਰੋ ਰਿਹਾ ਸੀ ਅਤੇ ਰਾਜਾ ਕਿਦਰੋਨ ਘਾਟੀ+ ਕੋਲ ਖੜ੍ਹਾ ਸੀ; ਸਾਰੇ ਲੋਕ ਘਾਟੀ ਪਾਰ ਕਰ ਕੇ ਉਜਾੜ ਨੂੰ ਜਾਂਦੇ ਰਾਹ ਵੱਲ ਜਾ ਰਹੇ ਸਨ।
-
-
2 ਇਤਿਹਾਸ 15:16-18ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
16 ਰਾਜਾ ਆਸਾ ਨੇ ਤਾਂ ਆਪਣੀ ਦਾਦੀ ਮਾਕਾਹ+ ਨੂੰ ਵੀ ਰਾਜ-ਮਾਤਾ ਦੀ ਪਦਵੀ ਤੋਂ ਹਟਾ ਦਿੱਤਾ ਕਿਉਂਕਿ ਉਸ ਨੇ ਪੂਜਾ-ਖੰਭੇ* ਦੀ ਭਗਤੀ ਲਈ ਇਕ ਅਸ਼ਲੀਲ ਮੂਰਤੀ ਬਣਾਈ ਸੀ।+ ਆਸਾ ਨੇ ਉਸ ਦੀ ਬਣਾਈ ਅਸ਼ਲੀਲ ਮੂਰਤੀ ਨੂੰ ਢਾਹ ਸੁੱਟਿਆ ਅਤੇ ਇਸ ਨੂੰ ਚੂਰ-ਚੂਰ ਕਰ ਕੇ ਕਿਦਰੋਨ ਘਾਟੀ ਵਿਚ ਸਾੜ ਦਿੱਤਾ।+ 17 ਪਰ ਇਜ਼ਰਾਈਲ ਵਿੱਚੋਂ ਉੱਚੀਆਂ ਥਾਵਾਂ ਢਾਹੀਆਂ ਨਹੀਂ ਗਈਆਂ।+ ਫਿਰ ਵੀ ਆਸਾ ਦਾ ਦਿਲ ਉਸ ਦੀ ਸਾਰੀ ਜ਼ਿੰਦਗੀ* ਪਰਮੇਸ਼ੁਰ ਵੱਲ ਪੂਰੀ ਤਰ੍ਹਾਂ ਲੱਗਾ* ਰਿਹਾ।+ 18 ਅਤੇ ਉਹ ਉਨ੍ਹਾਂ ਚੀਜ਼ਾਂ ਨੂੰ ਸੱਚੇ ਪਰਮੇਸ਼ੁਰ ਦੇ ਭਵਨ ਵਿਚ ਲੈ ਆਇਆ ਜੋ ਉਸ ਨੇ ਅਤੇ ਉਸ ਦੇ ਪਿਤਾ ਨੇ ਪਵਿੱਤਰ ਕੀਤੀਆਂ ਸਨ—ਚਾਂਦੀ, ਸੋਨਾ ਅਤੇ ਤਰ੍ਹਾਂ-ਤਰ੍ਹਾਂ ਦੀਆਂ ਚੀਜ਼ਾਂ।+
-