-
2 ਰਾਜਿਆਂ 2:11, 12ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
11 ਜਦੋਂ ਉਹ ਤੁਰਦੇ-ਤੁਰਦੇ ਗੱਲਾਂ ਕਰ ਰਹੇ ਸਨ, ਤਾਂ ਅਚਾਨਕ ਇਕ ਅਗਨ-ਰਥ ਅਤੇ ਅਗਨ-ਘੋੜਿਆਂ+ ਨੇ ਉਨ੍ਹਾਂ ਨੂੰ ਇਕ-ਦੂਜੇ ਤੋਂ ਅਲੱਗ ਕਰ ਦਿੱਤਾ ਤੇ ਏਲੀਯਾਹ ਤੇਜ਼ ਹਨੇਰੀ ਵਿਚ ਆਕਾਸ਼ ਵੱਲ ਨੂੰ ਚੜ੍ਹ ਗਿਆ।+ 12 ਜਦੋਂ ਅਲੀਸ਼ਾ ਦੇਖ ਰਿਹਾ ਸੀ, ਤਾਂ ਉਹ ਉੱਚੀ ਆਵਾਜ਼ ਵਿਚ ਕਹਿ ਰਿਹਾ ਸੀ: “ਹੇ ਮੇਰੇ ਪਿਤਾ, ਹੇ ਮੇਰੇ ਪਿਤਾ! ਇਜ਼ਰਾਈਲ ਦਾ ਰਥ ਅਤੇ ਉਸ ਦੇ ਘੋੜਸਵਾਰ!”+ ਜਦੋਂ ਉਹ ਉਸ ਦੀਆਂ ਅੱਖਾਂ ਤੋਂ ਓਹਲੇ ਹੋ ਗਿਆ, ਤਾਂ ਉਸ ਨੇ ਆਪਣੇ ਕੱਪੜਿਆਂ ਨੂੰ ਫੜਿਆ ਅਤੇ ਉਨ੍ਹਾਂ ਨੂੰ ਪਾੜ ਕੇ ਦੋ ਹਿੱਸੇ ਕਰ ਦਿੱਤੇ।+
-