3 ਉਸ ਨੇ ਉਨ੍ਹਾਂ ਸਾਰੀਆਂ ਉੱਚੀਆਂ ਥਾਵਾਂ ਨੂੰ ਦੁਬਾਰਾ ਬਣਾਇਆ ਜਿਨ੍ਹਾਂ ਨੂੰ ਉਸ ਦੇ ਪਿਤਾ ਹਿਜ਼ਕੀਯਾਹ ਨੇ ਢਾਹ ਦਿੱਤਾ ਸੀ+ ਅਤੇ ਉਸ ਨੇ ਬਆਲ ਲਈ ਵੇਦੀਆਂ ਬਣਾਈਆਂ ਅਤੇ ਇਕ ਪੂਜਾ-ਖੰਭਾ ਖੜ੍ਹਾ ਕੀਤਾ,+ ਠੀਕ ਜਿਵੇਂ ਇਜ਼ਰਾਈਲ ਦੇ ਰਾਜੇ ਅਹਾਬ ਨੇ ਕੀਤਾ ਸੀ।+ ਉਸ ਨੇ ਆਕਾਸ਼ ਦੀ ਸਾਰੀ ਫ਼ੌਜ ਅੱਗੇ ਮੱਥਾ ਟੇਕਿਆ ਅਤੇ ਉਨ੍ਹਾਂ ਦੀ ਭਗਤੀ ਕੀਤੀ।+