13 ਹੁਣ ਮੇਰੀ ਗੱਲ ਸੁਣੋ। ਤੁਸੀਂ ਕਹਿੰਦੇ ਹੋ: “ਅਸੀਂ ਅੱਜ-ਕੱਲ੍ਹ ਵਿਚ ਉਸ ਸ਼ਹਿਰ ਜਾਵਾਂਗੇ ਅਤੇ ਉੱਥੇ ਸਾਲ ਭਰ ਰਹਾਂਗੇ ਅਤੇ ਕਾਰੋਬਾਰ ਕਰ ਕੇ ਪੈਸਾ ਕਮਾਵਾਂਗੇ,”+ 14 ਜਦ ਕਿ ਤੁਸੀਂ ਨਹੀਂ ਜਾਣਦੇ ਕਿ ਕੱਲ੍ਹ ਨੂੰ ਤੁਹਾਡੇ ਨਾਲ ਕੀ ਹੋਵੇਗਾ।+ ਤੁਹਾਡੀ ਜ਼ਿੰਦਗੀ ਤਾਂ ਧੁੰਦ ਵਰਗੀ ਹੈ ਜੋ ਥੋੜ੍ਹੇ ਚਿਰ ਲਈ ਪੈਂਦੀ ਹੈ ਅਤੇ ਫਿਰ ਉੱਡ ਜਾਂਦੀ ਹੈ।+