14 ਯਹੋਵਾਹ ਇਹ ਕਹਿੰਦਾ ਹੈ:
“ਮਿਸਰ ਦਾ ਮੁਨਾਫ਼ਾ ਅਤੇ ਇਥੋਪੀਆ ਦਾ ਵਪਾਰ ਤੇ ਸਬਾ ਦੇ ਉੱਚੇ-ਲੰਬੇ ਲੋਕ
ਤੇਰੇ ਕੋਲ ਆਉਣਗੇ ਅਤੇ ਤੇਰੇ ਹੋ ਜਾਣਗੇ।
ਉਹ ਬੇੜੀਆਂ ਵਿਚ ਬੱਝੇ ਤੇਰੇ ਪਿੱਛੇ-ਪਿੱਛੇ ਚੱਲਣਗੇ।
ਉਹ ਆਉਣਗੇ ਅਤੇ ਤੇਰੇ ਅੱਗੇ ਝੁਕਣਗੇ।+
ਉਹ ਤੇਰੇ ਅੱਗੇ ਬੇਨਤੀ ਕਰਨਗੇ, “ਸੱਚ-ਮੁੱਚ, ਪਰਮੇਸ਼ੁਰ ਤੇਰੇ ਨਾਲ ਹੈ,+
ਹੋਰ ਕੋਈ ਨਹੀਂ; ਹੋਰ ਕੋਈ ਪਰਮੇਸ਼ੁਰ ਨਹੀਂ।’”